

*
ਤੇਰੇ ਬਾਝੋਂ ਹੌਕੇ ਹਾਵਾਂ ਭਰਦੇ ਰਹੇ
ਇਕ ਦਿਲ ਉੱਤੇ ਲੱਖਾਂ ਸਦਮੇ ਜਰਦੇ ਰਹੇ
'ਨੇਰ੍ਹੇ ਦੇ ਵਿਚ ਕਿਧਰੇ ਰਾਹ ਨਾ ਭੁੱਲ ਜਾਵਣ
ਆਪਣੀ ਅੱਖ ਨੂੰ ਬਾਲ਼ ਕੇ ਚਾਨਣ ਕਰਦੇ ਰਹੇ
ਇੱਕੋ ਵਾਰੀ ਮਰਨ ਦਾ ਸੁਣਦੇ ਆਏ ਸਾਂ
ਅਸੀਂ ਤੇ ਸੱਜਣਾ ਸਾਹ ਸਾਹ ਏਥੇ ਮਰਦੇ ਰਹੇ
ਤੇਰੀ ਸਾਂਝ ਤੋਂ ਵਧਕੇ ਸਾਨੂੰ ਕੁਝ ਵੀ ਨਈਂ
ਦੁਨੀਆਂ ਫਿਰ ਕੇ ਵੇਖੀ ਫੇਰ ਵੀ ਘਰਦੇ ਰਹੇ
ਜਿਸਦਾ ਭਾਰ ਸੀ 'ਬੁਸ਼ਰਾ' ਤਹਿ ਤੱਕ ਪਹੁੰਚ ਗਿਆ
ਹੌਲ਼ੇ ਸਨ ਜੋ ਪਾਣੀ ਉੱਤੇ ਤਰਦੇ ਰਹੇ