*
ਕੀ ਪੁੱਛਦੇ ਓ ਹਾਲ ਨਈਂ ਕੋਈ
ਦੁੱਖਾਂ ਦਾ ਭਾਈਵਾਲ਼ ਨਈਂ ਕੋਈ
ਇਸ਼ਕ ਦੀ ਹਰ ਇਕ ਚਾਲ 'ਚ ਆਵੇ
ਦਿਲ ਏਡਾ ਵੀ ਬਾਲ ਨਈਂ ਕੋਈ
ਮੈਂ ਓਹਦੇ ਤੋਂ ਧੋਖਾ ਖਾਧਾ
ਜੀਹਦੀ ਯਾਰ ਮਿਸਾਲ ਨਈਂ ਕੋਈ
ਖੌਰੇ ਕਿਉਂ ਹਰ ਪਾਸੇ ਸੁੰਝ ਏ
ਹਾਲਾ ਕਿ ਹੜਤਾਲ਼ ਨਈਂ ਕੋਈ
'ਬੁਸ਼ਰਾ' ਪਿਆਰ 'ਚ ਧੋਖਾ ਦੇਣਾ
ਓਹਦੇ ਨੇੜੇ ਗਾਲ੍ਹ ਨਈਂ ਕੋਈ