• ਕਵਣੁ ਸੁਹਾਨਾ
• ਪ੍ਰੇਮ-ਉਲਾਮਾ
• ਚੇਤਰ ਰਾਣੀ
• ਬੁਝਾਰਤ
• ਤਸਵੀਰ ਦਾ ਗੀਤ
• ਸੁਹੱਪਣ
• ਸਾਥ ਦੀ ਅਚਵੀ
• ਕੈਸਾ ਪਿਆਰ
• ਪਟਿਆਲਾ
• ਸੂਟਾਂ ਦੇ ਰੰਗ
• ਪਾਲਿਕਾ-ਬਜ਼ਾਰ
• ਅਕਲ ਜਾੜ੍ਹ
• ਕਨਾਟ-ਪਲੇਸ
• ਸੁੱਚੇ-ਟੂਣੇ
• ਪਹਿਲ ਵਰੇਸੇ
• ਸਾਂਵਲੇ ਮੁੰਡੇ ਦੀ ਕਵਿਤਾ
• ਸਤਵੰਤੀ-ਸ਼ਾਮ
• ਬਦਾਮੀ ਤੂਫਾਨ
• ਤਲਿਸਮ
• ਧੰਨ ਮੁਬਾਰਕ
• ਸ਼ਾਮ ਦਾ ਰੰਗ
• ਲੱਭਤ
• ਹਵਾ ਦੀ ਲਿਪੀ
• ਚੰਡੀਗੜ੍ਹ
• ਫੁੱਲ ਵੇਚਦੀ ਛੋਟੀ ਕੁੜੀ ਦੇ ਨਾਂ
• ਧਰਤੀ ਦਾ ਗੀਤ
• ਹੁਨਰ
• ਧਰਤੀ ਦੇ ਪੁੱਤਰੋ
• ਦੋਸਤ
• ਦੋਸਤ ੨
• ਸਾਥ
• ਤੇਰਾ ਆਉਣਾ
• ਤਪੱਸਿਆ
• ਰੱਬੀਆ
• ਰੱਬੀਆ-੨
• ਅੱਧੀਆਂ ਗੱਲਾਂ
• ਖ਼ਾਲੀ ਥਾਂ
• ਵਸਲ
• ਸ਼ਾਂਤ ਨਦੀ
• ਚੇਤੇ ਦੀ ਪੈੜ
• ਮੁਹੱਬਤਾਂ ਦੇ ਦਾਅ
• ਬਾਬਾ ਬੇਲੀ
• ਆਦਮ ਪਰਿਕਰਮਾ
• ਚਾਅ
• ਰੀਝ ਦੇ ਝੱਗੇ
• ਜਜ਼ਬੇ ਦੀ ਮੀਨਾਕਾਰੀ
• ਬੇਖੌਫ਼ ਹਵਾ
• ਔਰਤ ਪਰਿਦੱਖਣਾ
• ਉਹਦੀਆਂ ਅੱਖਾਂ ਕਰਕੇ
• ਸਾਂਵਲਾ-ਚੰਨ
• ਨਿੱਤਰੀ-ਨਜ਼ਰ
• ਰੁੱਤ-ਸੁਹਾਵੀ
• ਰੰਗ-ਲਕੀਰਾਂ
• ਸ਼ੂਨਯ
• ਮਹਿਕ ਜਾਦੂ
• ਬਾਬਾ !
• ਚਾਨਣ ਦਾ ਸੁਰਮਾ
• ਮਿਲਣ ਵੇਲਾ
• ਜਗਤ-ਮਦਾਰੀ
• ਤੇਰਾ ਨਾਂ
• ਚੇਤੇ ਦੀ ਪੈੜ
• ਤਰਾਨਾ
• ਵੇਦਨ ਵੀਣਾ
• ਆਵਾਜ਼ ਦੇ ਝੁਮਕੇ
• ਬਰਕਤ
• ਸ਼ਬਦ-ਸਮਾਧੀ
ਵੱਡਿਆਂ ਕੀ ਆਸੀਸ
ਬਰਕਤ ਉਸ ਮਨੁੱਖ ਦੀ ਕਵਿਤਾ ਹੈ ਜੀਹਨੇ ਮਸ਼ੀਨ ਹੋਣ ਦੇ ਡਰੋਂ ਆਪਣੇ ਅੰਦਰ ਥੋੜ੍ਹਾ ਜਿਹਾ ਕੰਵਲ਼ ਸਾਂਭ ਰੱਖਿਆ ਹੈ। ਜਿਹੜਾ ਪੱਥਰ ਹੁੰਦਾ ਹੁੰਦਾ ਖਿਦਰਾਣੇ ਦੀ ਢਾਬ ਫੜੀ ਬੈਠਾ ਹੈ। ਕਈ ਵਾਰ ਲੱਗਦਾ ਹੈ ਸਾਡੀ ਅੱਜ ਦੀ ਬਹੁਤੀ ਕਵਿਤਾ ਨੂੰ ‘ਵਿਵੇਕ’ ਦਾ ਸੋਕਾ ਪੈ ਗਿਆ ਹੈ। ਇਹ ਲੈਅ, ਤਾਨ, ਸਰੋਦ, ਤੋਲ ਤੋਂ ਵਿਛੁੰਨੀ ਗਈ ਹੈ। ਕਰਨਜੀਤ ਦੀ ਕਵਿਤਾ ਵਿਚ ਦਰਿਆਵਾਂ 'ਚ ਫੇਰ ਪਾਣੀ ਆਉਣ ਦੀ ਧੁਨ ਸੁਣਦੀ ਹੈ। ਉਹ ਬੀਤ ਗਏ ਨੂੰ ਹਾਕ ਨਹੀਂ ਮਾਰਦਾ, ਉਸਨੂੰ ਸਿਮਰਦਾ ਹੈ ਜੋ ਅਸੀਂ ਅਣਗਹਿਲੀ ਨਾਲ ਗੁਆ ਲਿਆ ਹੈ। ਉਸ ਸੁਰਤ ਤੇ ਸੰਵੇਦਨਾ ਨੂੰ ਜਿਸਦੇ ਸੁੱਕਣ ਨਾਲ ਦਰਿਆ ਸੁੱਕ ਜਾਂਦੇ ਹਨ ਤੇ ਬਿਰਖ ਬੇਲੇ ਉੱਜੜ ਜਾਂਦੇ ਹਨ। ਜਿੰਨਾਂ ਚਿਰ ਲੋਕ ਕੱਚੇ ਘੜੇ ਤੇ ਤਰਦੇ ਰਹਿੰਦੇ ਹਨ ਝਨਾ ਵਗਦੀ ਰਹਿੰਦੀ ਹੈ। ਮੈਂ ਬਰਕਤ ਨੂੰ ਜੀ ਆਇਆ ਕਹਿੰਦਾ ਹਾਂ।
ਜੂਨ 25, 2019 ਨਵਤੇਜ ਭਾਰਤੀ
ਵੱਡਿਆਂ ਕੀ ਆਸੀਸ ੨
ਕੋਮਲ ਨੂੰ ਸ਼ਬਦ ਦੇ ਸੁਹਜ ਦੀ ਪਛਾਣ ਹੈ। ਸ਼ਬਦ ਉਸ ਦੀ ਕਵਿਤਾ ਵਿਚ ਆ ਕੇ ਸੁਰ, ਲੈਅ, ਤਾਲ ਵਿਚ ਬੱਝ ਜਾਂਦੇ ਨੇ । ਉਸ ਕੋਲ ਕੁਦਰਤ ਨੂੰ ਸੱਜਰੇ ਬਿੰਬਾਂ ਵਿਚ ਪਰੋਂਣ ਦਾ ਹੁਨਰ ਹੈ। ਉਸ ਦੀ ਕਵਿਤਾ ਰੁੱਖਾਂ ਬੂਟਿਆਂ, ਧੁੱਪਾਂ ਛਾਵਾਂ, ਚੰਨ ਸੂਰਜ, ਅੰਬਰ ਤੇ ਧਰਤੀ ਰਾਹੀਂ ਆਪਣੀ ਬਾਤ ਪਾਉਂਦੀ ਹੈ। ਕੁਦਰਤ ਤੋਂ ਬੇਮੁੱਖ ਹੋਏ ਬੰਦੇ ਨੂੰ ਇਹ ਕਵਿਤਾ ਮੁੜ ਕੁਦਰਤ ਨਾਲ ਜੋੜਦੀ ਹੈ। ਸ਼ੋਰ-ਸ਼ਰਾਬੇ ਦੀ ਭੇਂਟ ਚੜੇ ਗੀਤ ਵਰਗੇ ਸੁਹਜਭਾਵੀ ਕਾਵਿ-ਰੂਪ ਨੂੰ ਕੋਮਲ ਨੇ ਮੁੜ ਉਸ ਦੇ ਸਾਹਿਤਕ ਸੁਹਜ ਨਾਲ ਜੋੜਿਆ ਹੈ। ਉਸ ਦੀ ਗੀਤਕਾਰੀ ਵਿਚ ਲੋਕਧਾਰਾਈ ਰੰਗ ਵੀ ਹੈ ਤੇ ਬਿਆਨ ਦਾ ਸੱਜਰਾਪਨ ਵੀ । ਬੰਦੇ ਦੇ ਮਨ ਦੀਆਂ ਧੁੱਪਾਂ-ਛਾਵਾਂ ਦੀ ਉਹ ਕਾਇਨਾਤ ਦੇ ਰੰਗਾਂ ਨਾਲ ਤਸਵੀਰਕਸ਼ੀ ਕਰਦਾ ਹੈ। ਉਸ ਦੇ ਗੀਤਾਂ ਵਿਚਲਾ ਵਹਾਅ ਤੇ ਰਵਾਨਗੀ ਸਰੋਤੇ ਨੂੰ ਮੰਤਰ-ਮੁਗਧ ਕਰ ਦਿੰਦੀ ਹੈ। ਉਸ ਦੀ ਕਲਮ ਵਿਚ ਬਰਕਤ ਹੈ । ਰੂਹ ਦੀਆਂ ਤਰਬਾਂ ਛੇੜਨ ਵਾਲੇ ਉਸ ਦੇ ਇਸ ਪਲੇਠੇ ਕਾਵਿ ਨੂੰ ਖ਼ੁਸ਼ਆਮਦੀਦ ਕਹਿਣਾ ਬਣਦਾ ਹੈ।
ਡਾ. ਕੁਲਵੀਰ
ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ