ਹੈ ਉੱਪਰ ਦੱਸੇ ਕਾਰਕੁੰਨਾਂ ਦੀ ਜਿਹੜੇ ਸਪੱਸ਼ਟ ਵਿਚਾਰ, ਪ੍ਰਤੱਖ ਸੋਝੀ, ਪਹਿਲ ਕਦਮੀ ਦੀ ਕਾਬਲੀਅਤ ਅਤੇ ਤੁਰੰਤ ਫੈਸਲਾ ਲੈਣ ਦੀ ਸ਼ਕਤੀ ਰੱਖਦੇ ਹੋਣ। ਪਾਰਟੀ ਵਿੱਚ ਫੌਲਾਦੀ ਅਨੁਸ਼ਾਸਨ ਹੋਵੇਗਾ ਅਤੇ ਜ਼ਰੂਰੀ ਨਹੀਂ ਹੈ ਕਿ ਪਾਰਟੀ ਲੁਕ-ਛਿਪ ਕੇ ਕੰਮ ਕਰੇ, ਸਗੋਂ ਇਸ ਦੇ ਉਲਟ ਖੁੱਲ੍ਹ ਕੇ ਕੰਮ ਕਰੇ । ਭਾਵੇਂ ਕਿ ਮਨਮਰਜ਼ੀ ਨਾਲ ਜੇਲ੍ਹਾਂ ਅੰਦਰ ਜਾਣ ਦੀ ਨੀਤੀ ਪੂਰੀ ਤਰ੍ਹਾਂ ਤਿਆਗ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਵਾਲੰਟੀਅਰਾਂ ਨੂੰ ਖੂਫ਼ੀਆ ਤੌਰ 'ਤੇ ਕੰਮ ਕਰਨ ਲਈ ਜੀਵਨ ਬਿਤਾਉਣਾ ਪੈ ਸਕਦਾ ਹੈ । ਪਰ ਉਹਨਾਂ ਨੂੰ ਉਸੇ ਤਰ੍ਹਾਂ ਪੂਰੇ ਜੋਸ਼ੋ ਖਰੋਸ਼ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਹ ਹੈ ਉਹ ਗਰੁੱਪ ਜਿਸ ਵਿਚੋਂ ਮੌਕਾ ਸੰਭਾਲ ਸਕਣ ਵਾਲੇ ਨੇਤਾ ਤਿਆਰ ਹੋਣਗੇ।
ਪਾਰਟੀ ਨੂੰ ਕਾਮਿਆਂ ਦੀ ਜ਼ਰੂਰਤ ਪਵੇਗੀ ਜਿਹੜੇ ਨੌਜਵਾਨ ਲਹਿਰਾਂ ਵਿੱਚੋਂ ਭਰਤੀ ਕੀਤੇ ਜਾ ਸਕਦੇ ਹਨ। ਇਸੇ ਕਰਕੇ ਨੌਜਵਾਨ ਲਹਿਰ ਸਭ ਤੋਂ ਪਹਿਲੀ ਗੱਲ ਹੈ ਜਿੱਥੋਂ ਸਾਡਾ ਪ੍ਰੋਗਰਾਮ ਸ਼ੁਰੂ ਹੋਵੇਗਾ। ਨੌਜਵਾਨ ਲਹਿਰ ਨੂੰ ਅਧਿਐਨ ਕੇਂਦਰ (ਸਟੱਡੀ ਸਰਕਲ) ਖੋਲ੍ਹਣੇ ਚਾਹੀਦੇ ਹਨ। ਜਮਾਤਾਂ ਵਿੱਚ ਲੈਕਚਰ, ਲੀਫਲੈਂਟ, ਪੈਂਫਲੇਟ, ਕਿਤਾਬਾਂ, ਰਸਾਲੇ ਛਾਪਣੇ ਚਾਹੀਦੇ ਹਨ। ਇਹ ਰਾਜਨੀਤਿਕ ਕਾਮਿਆਂ ਲਈ ਸਭ ਤੋਂ ਚੰਗੀ ਭਰਤੀ ਕਰਨ ਅਤੇ ਟਰੇਨਿੰਗ ਦੇਣ ਦੀ ਥਾਂ ਹੋਵੇਗੀ।
ਪਾਰਟੀ ਆਪਣਾ ਕੰਮ ਪ੍ਰਾਪੇਗੰਡੇ ਤੋਂ ਸ਼ੁਰੂ ਕਰੇਗੀ। ਇਹ ਬਹੁਤ ਜ਼ਰੂਰੀ ਹੈ। ਗ਼ਦਰ ਪਾਰਟੀ (1914-15) ਦੇ ਫੇਲ੍ਹ ਹੋਣ ਦਾ ਮੁੱਖ ਕਾਰਨ ਸੀ, ਜਨਤਾ ਦੀ ਅਗਿਆਨਤਾ, ਬੇਲਾਗਤਾ ਅਤੇ ਕਈ ਵਾਰ ਵਿਰੋਧ। ਇਸਦੇ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਗਰਮ ਹਮਾਇਤ ਹਾਸਲ ਕਰਨ ਲਈ ਵੀ ਇਹ ਜ਼ਰੂਰੀ ਹੈ। ਪਾਰਟੀ ਦਾ ਨਾਂ ਯਾਨੀ ਕਮਿਊਨਿਸਟ ਪਾਰਟੀ ਹੋਵੇ। ਠੋਸ ਅਨੁਸ਼ਾਸਨ ਵਾਲੀ ਰਾਜਨੀਤਿਕ ਕਾਮਿਆਂ ਦੀ ਪਾਰਟੀ ਬਾਕੀ ਸਭ ਅੰਦੋਲਨਾਂ ਨੂੰ ਚਲਾਏਗੀ। ਇਸ ਨੂੰ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਦੂਸਰੀਆਂ ਪਾਰਟੀਆਂ ਦਾ ਸੰਚਾਲਨ ਵੀ ਕਰਨਾ ਹੋਵੇਗਾ ਅਤੇ ਪਾਰਟੀ ਲੇਬਰ ਯੂਨੀਅਨ ਕਾਂਗਰਸ ਅਤੇ ਦੂਸਰੀਆਂ ਮਿਲਦੀਆਂ-ਜੁਲਦੀਆਂ ਰਾਜਨੀਤਿਕ ਸੰਸਥਾਵਾਂ 'ਤੇ ਭਾਰੂ ਹੋਣ ਦੀ ਕੋਸ਼ਿਸ਼ ਕਰੇਗੀ। ਪਾਰਟੀ ਇੱਕ ਵੱਡੀ ਛਪਾਈ ਮੁਹਿੰਮ ਚਲਾਏਗੀ ਜਿਸ ਨਾਲ ਸਿਰਫ਼ ਕੌਮੀ ਰਾਜਨੀਤੀ ਹੀ ਨਹੀਂ ਸਗੋਂ ਜਮਾਤੀ ਚੇਤਨਾ ਵੀ ਪੈਦਾ ਕਰੇਗੀ ਸੋਸ਼ਲਿਸਟ ਸਿਧਾਂਤ ਸੰਬੰਧੀ ਜਨਤਾ ਨੂੰ ਜਾਗਰੂਕ ਕਰਨ ਲਈ ਸਮੂਹ ਸਮੱਸਿਆਵਾਂ ਦਾ ਵਿਸ਼ਾ ਵਸਤੂ ਹਰ ਇੱਕ ਦੀ ਸੌਖੀ ਪਹੁੰਚ ਵਿੱਚ ਹੋਣਾ ਚਾਹੀਦਾ ਹੈ ਅਤੇ ਅਜਿਹੀਆਂ ਪ੍ਰਕਾਸ਼ਨਾਵਾਂ ਨੂੰ ਵੱਡੇ ਪੱਧਰ ਉੱਤੇ ਵਿੱਢਿਆ ਜਾਣਾ ਚਾਹੀਦਾ ਹੈ। ਲਿਖਤ ਸਾਦਾ ਅਤੇ ਸਪੱਸ਼ਟ ਹੋਣੀ ਚਾਹੀਦੀ ਹੈ।
ਮਜ਼ਦੂਰ ਅੰਦੋਲਨ ਵਿੱਚ ਅਜਿਹੇ ਵਿਅਕਤੀ ਹਨ ਜੋ ਬੜੇ ਹੀ ਅਜੀਬ ਵਿਚਾਰ, ਮਜ਼ਦੂਰ ਤੇ ਕਿਸਾਨਾਂ ਦੀ ਆਰਥਕ ਆਜ਼ਾਦੀ ਅਤੇ ਰਾਜਨੀਤਕ ਆਜ਼ਾਦੀ ਬਾਰੇ ਰੱਖਦੇ ਹਨ। ਉਹ ਲੋਕ ਭੜਕਾਊ ਹਨ ਜਾਂ ਬੌਂਦਲੇ ਹੋਏ ਹਨ। ਅਜਿਹੇ ਵਿਚਾਰ ਜਾਂ ਤਾਂ ਊਲ-ਜਲੂਲ ਹਨ