Back ArrowLogo
Info
Profile
ਅਪਣਾ ਹੈ, ਅਜ ਉਸ ਦਾ ਨਵਾਂ ਜਨਮ ਹੋਇਆ ਹੈ, ਤੁਸਾਂ ਉਸ ਨਾਲ ਪਿਆਰ ਕਰਨਾ, ਸਤਸੰਗ ਕਰਨਾ ਤੇ ਸੰਕੋਚ ਨਾ ਕਰਨਾ। ਓਹ ਅਗੇ ਏਕਾਂਤੀ ਸੀ, ਉਸ ਦਾ ਮਨ ਰੋਗੀ ਸੀ; ਕਿਸੇ ਨੂੰ ਪਾਸ ਨਹੀਂ ਦੇਖ ਸਕਦਾ ਸੀ, ਹੁਣ ਅਰੋਗ ਹੋਇਆ ਹੈ, ਸੁੱਚੀ ਸਤਿਸੰਗਤ ਦਾ ਚਾਹਵਾਨ ਹੋਵੇਗਾ, ਸਤਿਸੰਗਤ ਕਰਨਾ, ਨਾਮ ਜਪਣਾ”।

ਬੁੱਢਣਸ਼ਾਹ ਨੇ ਸਤਿਗੁਰ ਦਾ ਇਹ ਪ੍ਰੇਮ ਸੁਣਕੇ ਬਹੁਤ ਵੈਰਾਗ ਤੇ ਫੇਰ ਸ਼ੁਕਰ ਕੀਤਾ, ਫੇਰ ਪੀੰਜੂ ਨੂੰ ਕਹਿਣ ਲੱਗਾ: "ਬਈ ਸਤਿਸੰਗੀ ਮਿੱਤ੍ਰ! ਕੀਹ ਏਕਾਂਤ ਮਾੜੀ ਸ਼ੈ ਹੈ?”

ਪੰਜੂ- ਸਾਂਈਂ ਜੀ! ਗ੍ਰਿਹਸਤੀਆਂ ਨੂੰ ਕੀ ਪਤਾ, ਪਰ ਐਉਂ ਲੱਗਦਾ ਹੈ ਜਿਵੇਂ ਨਿਰੀ ਏਕਾਂਤ ਤਾਂ ਕੋਈ ਡੰਨ ਹੈ।

ਬੁੱਢਣ ਸ਼ਾਹ- ਫੇਰ ਫਕੀਰ ਤਾਂ ਏਕਾਂਤ ਵੱਸਦੇ ਹਨ ?

ਪੀੰਜੂ- ਜੀ ਰੋਗੀ..., ਪਾਪਾਂ ਦੇ ਭੈ ਵਾਲੇ... ਤਪੀ...ਹਾਂ, ਹਠ ਧਾਰਦੇ ਹਨ, ਹਠ ਨਾਲ ਰਹਿੰਦੇ ਹੋਣਗੇ। ਏਕਾਂਤ ਵਿਚ ਜੇ ਮਨ ਰਸ ਤੇ ਸਿਮਰਨ ਵਿਚ ਰਹੇ ਤਾਂ ਏਕਾਂਤ ਬੀ ਚੰਗੀ, ਪਰ ਰਸੀਏ ਮਨ ਦਾ ਸੁਚੇ ਸਤਿਸੰਗ ਵਿਚ ਕਿਉਂ ਵਿਗਾੜ ਹੋਸੀ। ਜੋ ਰਸੀਏ ਹਨ, ਨਾਮ ਦੇ ਪ੍ਰੇਮੀ ਹਨ, ਉੱਚੇ ਉੱਚੇ ਸਤਿਸੰਗ ਵਿਚ ਵੱਸਦੇ ਹੋਸਣ ਨਾ।

ਬੁੱਢਣ ਸ਼ਾਹ- ਪਰ ਸੰਸਾਰ ਦਗੇਬਾਜ਼ ਹੈ, ਮਤਲਬੀ ਹੈ, ਧੀਆਂ ਪੁਤ ਸਾਕ ਸੈਣ ਸਾਰੇ ਆਪਣੇ ਸੁਆਰਥ ਨਾਲ ਇਸ ਨੂੰ ਫਸਾਉਂਦੇ ਹਨ ਅਰ ਆਪਣੇ ਪਿਆਰ ਵਿਚ ਲਪੇਟਕੇ ਉੱਠਣ ਨਹੀਂ ਦੇਂਦੇ। ਫੇਰ ਜਿਸ ਨਾਲ ਨੇਕੀ ਕਰੋ ਉਹ ਬਦੀ ਕਰਦਾ ਹੈ; ਜਿਸ ਦਾ ਕੁਝ ਸੁਆਰੋ ਉਹੋ ਵੈਰੀ ਹੋ ਢੁਕਦਾ ਹੈ। ਸੰਸਾਰ ਨਾਲ ਵਰਤਕੇ ਸੰਸਾਰ ਦਾ ਇਹੋ ਪਤਾ ਲੱਗਦਾ ਹੈ ਕਿ ਸਭ ਮਤਲਬੀ ਹਨ, ਮਿੱਤ੍ਰ ਕੋਈ ਨਹੀਂ। ਇਸ ਕਰਕੇ ਜਿਸ ਆਦਮੀ ਦੇ ਅੰਦਰ ਕੋਈ ਅੰਸ਼ ਵੈਰਾਗ

––––––––––––––

ਕਬਹੁ ਸਾਧਸੰਗਤਿ ਇਹੁ ਪਾਵੈ॥ ਉਸੁ ਅਸਥਾਨ ਤੇ ਬਹੁਰਿ ਨ ਆਵੈ॥ ਅੰਤਰਿ ਹੋਇ ਗਿਆਨ ਪਰਗਾਸੁ॥ ਉਸੁ ਅਸਥਾਨ ਕਾ ਨਹੀ ਬਿਨਾਸੁ॥ (ਸੁਖਮਨੀ)

20 / 55
Previous
Next