ਸਿੰਘ ਜੀ–ਅਸੰਭਵ
ਬੇਗਮ— ਨਹੀਂ ਸੱਚ। ਚੂੜ ਮਲ ਆਪ ਦਾ ਪਿਤਾ ਉਸ ਨੂੰ ਲੈ ਗਿਆ ਸੀ, ਮੈਂ ਬੀ ਉਸ ਨਾਲ ਤੇਰਨੇਂ ਨਾਂਹ ਨਹੀਂ ਕੀਤੀ ਸੀ, ਤੁਹਾਡੀ ਮਾਤਾ ਬਹੁਤ ਰੋਂਦੀ ਸੀ ਇਸ ਕਰਕੇ ਟਰਨਾ ਪਿਆ ਸੀ, ਤੁਹਾਨੂੰ ਮੈਂ ਅੱਗੇ ਬੀ ਦੱਸ ਚੁੱਕੀ ਹਾਂ, ਪਰ ਹੁਣ ਪੱਕੀ ਖ਼ਬਰ ਆਈ ਹੈ ਕਿ ਰਾਤ ਛੱਤ ਡਿੱਗ ਪੈਣ ਕਰਕੇ ਤੁਹਾਡੀ ਵਹੁਟੀ ਤੇ ਪੁਤ੍ਰ ਹੇਠ ਦੱਬੇ ਗਏ ਹਨ ਅਰ ਤੁਹਾਡੇ ਭਰਾ ਨੇ ਬੜੀ ਛੇਤੀ ਉਨ੍ਹਾਂ ਦਾ ਦਾਹ ਵੀ ਕਰਵਾ ਦਿੱਤਾ ਹੈ। ਕਾਰਨ ਦਾ ਪਤਾ ਨਹੀਂ, ਪਰ ਇਕ ਮੁਖਬਰ ਨੇ ਖ਼ਬਰ ਦਿੱਤੀ ਹੈ ਕਿ ਤੁਹਾਡੇ ਭਰਾ ਨੇ ਉਨ੍ਹਾਂ ਨੂੰ ਮਰਵਾਇਆ ਹੈ ਛੱਤ ਡਿੱਗਣੀ ਬਹਾਨਾ ਹੈ। ਉਸਦੀ ਨੀਯਤ ਇਹ ਹੈ ਕਿ ਕੋਈ ਵਾਰਸ ਹੋਰ ਬਾਕੀ ਨਾ ਰਹੇ, ਸਾਰਾ ਧਨ ਮੈਂ ਸਾਂਭਾਂ।
ਸਿੰਘ ਜੀ- ਮੈਂ ਨਹੀਂ ਮੰਨਦਾ।
ਬੇਗਮ— ਮੈਂ ਕਸਮ ਖਾ ਕੇ ਕਹਿੰਦੀ ਹਾਂ ਕਿ ਸੱਚ ਹੈ, ਮੈਂ ਤੁਹਾਡੇ ਭਰਾ ਦੀ ਗ੍ਰਿਫ਼ਤਾਰੀ (ਫੜਨ) ਦਾ ਹੁਕਮ ਬੀ ਦੇ ਆਈ ਹਾਂ।
ਸਿੰਘ ਜੀ ਨੇ ਅੱਖਾਂ ਮੀਟ ਲਈਆਂ, ਪਿਆਰਿਆਂ ਦੇ ਵਿਯੋਗ ਕਰਕੇ ਹਿਰਦੇ ਵਿਚ ਖੋਹ ਪਈ, ਪਰ ਨਿਸਚੇਵਾਨ ਹਿਰਦੇ ਵਿਚ ਸਤਿਗੁਰਾਂ ਦੀ ਮੂਰਤੀ ਆ ਖੜੋਤੀ ਅਰ ਸਿੰਘ ਜੀ ਦੇ ਗਿਆਨਵਾਨ ਹਿਰਦੇ ਵਿਚ ਆਤਮਾ ਦੇ ਨਿੱਤ ਤੇ ਅਮਰ ਹੋਣ ਦਾ ਨਕਸ਼ਾ ਬੱਝ ਗਿਆ ਅਰ ਕਰਮਾਂ ਦੀ ਪ੍ਰਬਲਤਾ ਤੇ ਕਰਤਾਰ ਦੀ ਕ੍ਰਿਪਾ ਨੂੰ ਸੋਚ ਕੇ ਆਤਮਾਂ ਨੂੰ ਪ੍ਰਸੰਨ ਕਰਨੇ ਵਾਲਾ ਸ਼ਾਂਤੀ ਦਾ ਸੈਮਾਂ ਫੁੱਟ ਪਿਆ। ਦਸ ਕੁ ਮਿੰਟ ਮਗਰੋਂ ਅੱਖਾਂ ਖੁੱਲ੍ਹੀਆਂ, ਦੇ ਕੁ ਟੇਪੇ ਡਿੱਗੇ ਅਰ ਸਿੰਘ ਜੀ ਦੇ ਮੂੰਹ ਸ਼ੁਕਰ ਦਾ ਸ਼ਬਦ ਤਿੰਨ ਵਾਰੀ ਨਿਕਲਿਆ। ਬਿਜੈ ਸਿੰਘ ਨੂੰ ਬੇਗ਼ਮ ਪਰ ਪਤੀਆ ਤਾਂ ਨਹੀਂ ਆਯਾ ਪਰ ਉਸ ਨੇ ਇਹ ਜਾਣ ਲਿਆ ਕਿ ਮੇਰੇ ਉਜ਼ਰ ਭੰਨਣ ਲਈ ਦੁਇ ਮਰਵਾ ਦਿਤੇ ਗਏ ਹੋਣ ਤਾਂ ਅਚਰਜ ਨਹੀਂ, ਸੋ ਭਾਣਾ ਜਾਣ ਕੇ ਰਜ਼ਾ ਸਿਰ ਤੇ ਧਰ ਲਈ।
ਬੇਗਮ- ਹੁਣ ਦੱਸੋ ?
ਸਿੰਘ ਜੀ- ਕੀ ਦੱਸਾਂ? ਮੇਰਾ ਜਨਮ ਇਸ ਲਈ ਨਹੀਂ ਕਿ ਇਕ ਅਮੀਰਜ਼ਾਦੀ ਨਾਲ ਵਿਆਹ ਕਰਕੇ ਆਪਣੇ ਸੁੱਖਾਂ ਵਿਚ ਪੈ ਜਾਵਾਂ, ਮੈ ਤਾਂ ਧਰਮ ਤੇ ਪਰਜਾ ਦੀ ਸੇਵਾ ਲਈ ਜਨਮਿਆ ਹਾਂ। ਸੁੰਦਰ ਪਲੰਘ ਮੇਰੇ ਲਈ
–––––––––
* ਮੌਤ ਰਹਿਤ ਜੇ ਕਦੀ ਨਾ ਮਰੇ।