Back ArrowLogo
Info
Profile

ਸੂਲਾਂ ਦੀ ਸੇਜਾਂ ਹਨ, ਬਨਾਂ ਵਿਚ ਕੰਡਿਆਂ ਪਰ ਭਰਾਵਾਂ ਨਾਲ ਸੌਣਾਂ ਮੇਰੇ ਲਈ ਮਖਮਲ ਨਾਲੋਂ ਭਲਾ ਹੈ, ਵੀਰਾਂ ਨਾਲ ਵਣ ਦੇ ਪੱਤੇ ਖਾ ਕੇ ਗੁਜ਼ਾਰਾ ਕਰਨ ਨੂੰ ਮੈਂ ਪਰਮ ਪ੍ਰਸੰਨਤਾ ਸਮਝਦਾ ਹਾਂ। ਉਹ ਧਰਮ ਹੈ, ਆਪਨੀਆਂ ਮੌਜ,ਬਹਾਰਾਂ,ਐਸ਼ਾਂ ਅਧਰਮ ਹਨ। ਆਤਮਾ ਨਿੱਤ ਹੈ ਸਰੀਰ ਅਨਿੱਤ। ਅਨਿੱਤ ਦੇ ਦੁੱਖਾਂ ਦੀ ਪਰਵਾਹ ਨਹੀਂ, ਕਿਉਂ? ਝਬਦੇ ਮੁੱਕ ਜਾਂਦੇ ਹਨ,ਨਿੱਤ ਦੇ ਸੁਖ ਸਦਾ ਰਹਿੰਦੇ ਹਨ, ਉਨ੍ਹਾਂ ਦੀ ਪਰਵਾਹ ਕਰਨੀਚਾਹੀਏ। ਫਿਰ ਹੋਰ ਸੋਚੋ...ਜੋ ਪੁਰਖ ਜਿਸ ਕੰਮ ਲਈ ਜੰਮਿਆਂ ਹੋਵੇ, ਉਸ ਨੂੰ ਉਹੋ ਕਰਨਾ ਹੀ ਸੁਹਣਾ ਹੈ, ਨਹੀਂ ਤਾਂ ਫੇਰ ਇਉਂ ਦੇ ਉਲਾਂਭੇ ਮਿਲਦੇ ਹਨ:-

ਪ੍ਰਾਣੀ ਤੂੰ ਆਇਆ ਲਾਹਾ ਲੈਣਿ॥

ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥

(ਸਿਰੀ: ਮ: ੫, ਪੰਨਾ-੪੩)

ਬੇਗ਼ਮ- ਮੈਂ ਕਦੇ ਕਿਸੇ ਅੱਗੇ ਨਹੀਂ ਨਿਵੀਂ, ਮੈਂ ਸਭ ਨੂੰ ਸਦਾ ਹੁਕਮ ਹੇਠ ਰਖਿਆ ਹੈ, ਏਥੇ ਨਿਵੀਂ ਹਾਂ, ਨਿਵੀਂ ਦੀ ਲਾਜ ਰਖੋ, ਕਿਹਾ ਮੰਨੋ ਕੁਛ ਦੇਰ ਗੁਪਤ ਰਹੋ, ਫੇਰ ਮੈਂ ਤੇਰੇ ਲਈ ਕਾਬਲ ਤੋਂ ਫੁਰਮਾਨ ਸ਼ਾਹੀ ਮੰਗਾ ਦਿਆਂਗੀ। ਦਿੱਲੀ ਵਾਲੇ ਆਪ ਮੋਏ ਪਏ ਹਨ; ਕੋਈ ਤੇਰੀ ਵਾ ਵੱਲ ਨਹੀਂ ਤੱਕੇਗਾ, ਬਿਨਾਂ ਯਤਨ ਪਾਤਸ਼ਾਹ ਬਣ ਜਾਹ। ਤੇਰਾ ਫਰਜ਼ ਬੀ ਪੂਰਾ ਹੋ ਜਾਏਗਾ। ਹੁਣ ਤਾਂ ਸਿੱਖਾਂ ਵਿਚ ਰਹਿ ਕੇ ਕਿਤੇ ਮਰ ਜਾਏਂਗਾ ਅਰ ਰਾਜਾ ਬਣਨ ਦਾ ਵੇਲਾ ਸਿਖਾਂ ਲਈ ਦੂਰ ਹੈ। ਜੇ ਕੋਈ ਜ਼ਾਲਮ ਨਵਾਬ ਆ ਗਿਆ ਤਾਂ ਖ਼ਬਰੇ ਸਿਖਾਂ ਦਾ ਖੁਰਾ ਖੋਜ ਹੀ ਮਿਟ ਜਾਵੇ। ਇਸ ਵੇਲੇ ਨੂੰ ਹੱਥੋਂ ਨਾ ਜਾਣ ਦੇਹ। ਪੱਕੀ ਪਕਾਈ ਮਿਲਦੀ ਹੈ, ਬਿਨਾਂ ਲਹੂ ਵੀਟੇ ਹੀ ਰਾਜ ਬੱਝਦਾ ਹੈ।

ਸਿੰਘ ਜੀ- ਪ੍ਰਜਾ ਮਾਤਾ! ਆਪ ਦੇ ਰਾਜ-ਭਾਗ ਦੇਣ ਦਾ ਸ਼ੁਕਰੀਆ ਹੈ। ਪਰ ਮੈਂ ਉਸ ਕੰਮ ਵਿਚੋਂ ਹਾਂ, ਜੋ ਆਪਣੇ ਡੌਲਿਆਂ ਪਰ ਬੜਾ ਭਰੋਸਾ ਰੱਖਦੀ ਹੈ। ਉਨ੍ਹਾਂ ਕਦੇ ਨਹੀਂ ਮੰਨਣਾ ਕਿ ਐਉਂ ਰਾਜ ਲਵੀਏ, ਜਦ ਰਾਜ ਲਵਾਂਗੇ ਤਲਵਾਰ ਦੀ ਧਾਰ ਨਾਲ ਲਵਾਂਗੇ। ਦੂਸਰੇ ਅਬਦਾਲੀ ਐਸਾ ਬੁੱਧੂ ਨਹੀਂ ਜੈਸਾ ਤੁਸੀਂ ਸਮਝਦੇ ਹੋ। ਇਧਰੋਂ ਤੁਸਾਂ ਮੇਰੇ ਨਾਲ ਵਿਆਹ ਕੀਤਾ ਉਧਰੋਂ ਕੁਫ਼ਰ ਦਾ ਫ਼ਤਵਾ ਤੁਹਾਡੇ ਤੇ ਲਗੇਗਾ ਅਰ ਇਕ ਦਮ ਤਖਤੋਂ ਉਤਾਰੇ ਜਾਓਗੇ। ਅਬਦਾਲੀ ਤਾਂ ਆਉਂਦਾ ਕੁਝ ਚਿਰ ਲਾਊ, ਆਪਦੇ

136 / 162
Previous
Next