Back ArrowLogo
Info
Profile
ਉਮਰਾਉ ਹੀ ਕੰਮ ਬਰਾਬਰ ਕਰ ਦੇਣਗੇ। ਕੋਈ ਮੁਸਲਮਾਨ ਇਹ ਗੱਲ ਨਹੀਂ ਸਹੇਗਾ ਕਿ ਤੁਸੀਂ ਇਕ ਨਾ-ਮੁਸਲਿਮ ਨਾਲ ਵਿਆਹ ਕਰੋ। ਹਾਂ ਮੈਂ ਮੁਸਲਮਾਨ ਹੋ ਜਾਵਾਂ ਤਾਂ.. ਪਰ ਇਹ ਅਸੰਭਵ ਹੈ। ਮੈਂ ਚੌਦਾਂ ਲੋਕਾਂ ਦੀ ਪਾਤਸ਼ਾਹੀ ਨੂੰ ਸਿਖ ਧਰਮ ਤੋਂ ਵਾਰ ਕੇ ਸੁੱਟ ਦਿਆਂ, ਜੇ ਕਹੇਂ ਕਿ ਤੇਰੇ ਸਿੱਖ ਹੋ ਜਾਣ ਨਾਲ ਸਿਖ ਰਾਜ ਹੋ ਜਾਏਗਾ, ਤਾਂ ਮੈਂ ਇੰਨੀ ਰਾਜਨੀਤੀ ਜਾਣਦਾ ਹਾਂ, ਕਿ ਇਹ ਹੋਣ ਨਹੀਂ ਲੱਗਾ। ਤੀਸਰੇ ਦਿੱਲੀ ਵਾਲੇ ਭਾਵੇਂ ਕੁਝ ਨਹੀਂ ਰਹੇ, ਪਰ ਪੰਜਾਬ ਲਈ ਅਜੇ ਕੁਛ ਬਲ ਹੈ ਨੇ। ਗਾਜ਼ੀਉੱਦੀਨ ਵਜ਼ੀਰ ਦੀ ਅੱਖ ਤੁਸਾਂ ਦੀ ਕਾਕੀ ਪਰ ਹੈ। ਉਸ ਨੇ ਵਿਆਹ ਪਰ ਜ਼ੋਰ ਦੇਣਾ ਹੈ ਤੇ ਆਪ ਦੇ ਸਿਰ ਤੇ ਕੁੰਡਾ ਰੱਖਣਾ ਹੈ, ਸੋ ਇਹ ਸਾਰੇ ਖਿਆਲ ਨੀਤੀ ਵਿਰੁੱਧ ਹਨ।

ਬੇਗ਼ਮ— ਕਿਸੇ ਭੁੱਖੇ ਨੂੰ ਰੋਟੀ ਮਿਲੇ ਤਾਂ ਨਾਂਹ ਕਰਦਾ ਹੈ? ਸਿੱਖਾਂ ਨੂੰ ਪੁੱਛ ਤਾਂ ਵੇਖੋ।

ਸਿੰਘ ਜੀ- ਸਿੰਘਾਂ ਦੀ ਸੂਰਬੀਰਤਾ... ਅਣਖ, ਹਾਂ... ਤਾਬੇਦਾਰੀ ਅਰ ਛਲ ਨੂੰ ਓਹ ਬਹੁਤ ਬੁਰਾ ਜਾਣਦੇ ਹਨ। ਰਾਜੇ ਬਣ ਕੇ ਭਾਵੇਂ ਕੁਝ ਕਰਨ, ਪਰ ਐਹ ਵੇਲਾ ਤਾਂ ਧਰਮ ਅਰ ਬਹਾਦਰੀ ਦਾ ਹੈ। ਜਦੋਂ ਨਵਾਬੀ ਦਾ ਖ਼ਿਤਾਬ ਸਿਖਾਂ ਨੂੰ ਘੱਲਿਆ ਗਿਆ ਸੀ ਤਦੋਂ ਕਿੱਦਾਂ ਨੱਕ ਵੱਟ ਕੇ ਨਾਂਹ ਕੀਤੀ ਸਾਨੇ। ਜਦ ਬਹੁਤ ਕਿਹਾ ਤਦ ਪੱਖਾ ਝਲਦੇ ਸੇਵਕ ਵੱਲ ਸੈਨਤ ਕੀਤੀ ਕਿ ਇਸ ਨੂੰ ਦੇ ਦਿਓ। ਕੀ ਤੁਸੀਂ ਪ੍ਰਤੱਖ ਨਹੀਂ ਦੇਖਦੇ ਕਿ ਜਦ ਅਬਦਾਲੀ ਆਉਂਦਾ ਹੈ ਤਾਂ ਸਿਖ ਸਭ ਆਪਣੇ ਇਲਾਕੇ ਛੱਡ ਕੇ ਨੱਸ ਜਾਂਦੇ ਹਨ, ਮਿਹਨਤਾਂ ਨਾਲ ਪ੍ਰਾਪਤ ਕੀਤੇ ਇਲਾਕੇ ਸਰਪ ਕੁੰਜ ਵਾਂਗ ਤਿਆਗ ਜਾਂਦੇ ਹਨ, ਪਰ ਅਬਦਾਲੀ ਨੂੰ ਨਜ਼ਰਾਨੇ ਲੈ ਕੇ ਮਿਲ ਪੈਣ ਅਰ ਤਾਬੇਦਾਰੀ ਕਰ ਲੈਣ, ਇਸ ਗੱਲ ਤੋਂ ਬੜੀ ਸੂਗ ਕਰਦੇ ਹਨ ਅਰ ਆਪਣੀ ਬਹਾਦਰੀ ਨੂੰ ਕਲੰਕ ਸਮਝਦੇ ਹਨ। ਫਿਰ ਦੇਖੋ ਜਾਂਦੇ ਆਉਂਦੇ ਅਬਦਾਲੀ ਦਾ ਪਿਛਾ, ਕਰਕੇ ਉਸਦੀ ਨੱਕ ਜਿੰਦ ਕਰ ਦੇਂਦੇ ਹਨ। ਜਦੋਂ ਕਿ ਓਹ ਦਿੱਲੀ ਵੱਲ ਅਗੇ ਵੱਲ ਵਧਦਾ ਹੈ, ਇਹ ਪੰਜਾਬ ਵਿਚ ਰੌਲਾ ਪਾ ਦਿੰਦੇ ਹਨ, ਉਹ ਝੱਟ ਪਿਛੇ ਮੁੜਦਾ ਹੈ ਤਾਂ ਏਹ ਛੁਪ ਜਾਂਦੇ ਹਨ। ਜਦ ਓਹ ਕਾਬਲ ਨੂੰ ਟੁਰਦਾ ਹੈ ਤੇ ਉਸਦਾ ਛੁਪ ਛੁਪ ਕੇ ਪਿਛਾ ਕਰਦੇ ਹਨ ਅਤੇ ਕਾਬਲ ਗਏ ਨੂੰ ਇਨ੍ਹਾਂ ਦੇ ਕਾਰਨਾਮਿਆਂ ਦੀਆਂ ਖਬਰਾਂ ਚਉ ਨਹੀਂ ਲੈਣ ਦੇਂਦੀਆਂ। ਅਬਦਾਲੀ ਨੂੰ

137 / 162
Previous
Next