Back ArrowLogo
Info
Profile
ਇਕੱਲਾ ਬਿਜੈ ਸਿੰਘ ਹੈ। ਕਲੇਜੇ ਨੂੰ ਧਕਧਕੀ ਲੱਗ ਰਹੀ ਹੈ; ਅੱਖਾਂ ਅੱਗੇ ਅਬੱਤੀ ਦੇ ਜਗ ਮਗ ਕਰਦਿਆਂ ਬੀ ਹਨੇਰੇ ਦੇ ਗੋਲ ਗੋਲ ਚੱਕਰ ਆ ਜਾ ਰਹੇ ਹਨ। ਘਾਬਰ ਘਾਬਰ ਕੇ ਚਾਰ ਚੁਫੇਰੇ ਨਜ਼ਰ ਦੇ ਦੂਤ ਦੌੜ ਰਹੇ ਹਨ, ਪਰ ਥਹੁ ਨਹੀਂ ਲੱਗਦਾ। ਮੱਥਾ ਤਪ ਰਿਹਾ ਹੈ ਸਰੀਰ ਵਿਚੋਂ ਤੱਤੇ ਭਬੂਕੇ ਨਿਕਲ ਰਹੇ ਹਨ ਉਠਕੇ ਬਾਹਰ, ਛੱਜੇ ਤੇ ਜਾ ਬੈਠੇ। ਠੰਢੀ ਠੰਢੀ ਹਵਾ ਨੇ ਆਣਕੇ ਪਿਆਰ ਦਿੱਤਾ ਸੀਤਲਤਾ ਨੇ ਗਰਮੀ ਨੂੰ ਚੂਸਿਆ; ਮਨ ਟਿਕਾਣੇ ਆਯਾ ਅਰ ਬਿਜੈ ਸਿੰਘ ਨੂੰ ਤਸੱਲੀ ਹੋਈ ਕਿ ਇਹ ਸਭ ਸੁਪਨਾ ਸੀ। ਪਰ ਹਾਇ ਕਹਿਰ, ਸਿੰਘ ਜੀ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਹੈ, ਕਿ ਮੈਂ ਸੁਪਨੇ ਵਿਚ ਬੀ ਕਿਉਂ ਪਰਾਈ ਇਸਤ੍ਰੀ ਨੂੰ ਵਿਆਹ ਦਾ ਵਚਨ ਦਿੱਤਾ। ਅੱਗੇ ਮੇਰਾ ਦਿਲ ਸੱਜਣ ਸੀ ਪਰ ਹੁਣ ਵੈਰੀ ਹੋ ਗਿਆ ਜਾਪਦਾ ਹੈ! ਜਦ ਬਗਲ ਵਿਚ ਰਹਿਣ ਵਾਲਾ ਸੱਜਣ ਹੀ ਵੈਰੀ ਹੋ ਗਿਆ ਹੈ, ਚਾਹੇ ਇਸਨੇ ਸੁਪਨੇ ਵਿਚ ਸਾਥ ਛੱਡਿਆ ਹੈ, ਤਦ ਹੁਣ ਕਿਸ ਤੇ ਆਸ ਰੱਖੀ ਜਾਏ ਕਿ ਔਕੜ ਵੇਲੇ ਰਖਿਆ ਕਰੇਗਾ? ਚਾਰ ਚੁਫੇਰੇ ਸਤ ਧਰਮ ਤੋਂ ਡੇਗਣੇ ਵਿਚ ਲੋਕੀ ਹਨ, ਇਕ ਆਪਣਾ ਮਨ ਸੱਜਣ ਸੀ, ਚਾਹੇ ਇਸ ਨੇ ਨੀਂਦ ਵਿਚ ਸਾਥ ਛੱਡਿਆ ਹੈ, ਪਰ ਛੱਡਿਆ ਤਾਂ ਹੈ ਨਾ, ਖ਼ਬਰੇ ਜਾਗ੍ਰਤ ਵਿਚ ਬੀ ਨਾ ਕਦੇ ਧੋਖਾ ਦੇ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਕਿ ਸੁਪਨੇ ਵਿਚ ਬੀ ਨਾਮ ਹੀ ਚਿੱਤ ਆਵੇ ਤਾਂ ਚੰਗਾ ਹੈ। ਹਾਂ ਸੁਪਨੇ ਵਿਚ ਬੀ ਸਾਵਧਾਨੀ ਲੋੜੀਏ। ਇਹ ਕਹਿੰਦਿਆਂ ਆਪ ਨੇ ਆਪਣੇ ਬੁੱਲ੍ਹ ਟੁੱਕੇ ਅਰ ਕਦੀ ਨਾ ਡੋਲੇ ਸਿੰਘ ਜੀ ਨੇ ਦਿਲ ਤਰਬਾਂ ਨੂੰ ਖਿੱਚਿਆ। ਜਿਨ੍ਹਾਂ ਅੱਖਾਂ ਨੇ ਬੜੇ ਬੜੇ ਕਸ਼ਟਾਂ ਵਿਚ ਹੰਝੂਆਂ ਦੀ ਵਾਕਫੀ ਬੀ ਨਹੀਂ ਸੀ ਕੀਤੀ, ਇਸ ਵੇਲੇ ਕੁਛ ਸਜਲ* ਹੋ ਆਈਆਂ ਸਨ।

ਖਾਲਸਾ ਜੀ! ਆਪਣੇ ਬਜ਼ੁਰਗਾਂ ਦੇ ਜਤ ਸਤ ਵੱਲ ਧਿਆਨ ਕਰੋ, ਕਿ ਸੁਪਨੇ ਵਿਚ ਨਿਰਾ ਗੱਲਾਂ ਮਾਤ੍ਰ ਦੇ ਕਰਨੇ ਤੇ ਦੁਖੀ ਹੋ ਰਹੇ ਹਨ। ਸਿੱਖਾਂ ਦੇ ਤੇਜ ਪ੍ਰਤਾਪ ਦਾ ਇਹੋ ਭੇਦ ਸੀ, ਜੋ ਸਾਨੂੰ ਮਾਲੂਮ ਨਾ ਰਹਿਣ ਕਰਕੇ ਅਸੀਂ ਔਖੇ ਹੋ ਰਹੇ ਹਾਂ।

ਜਤ ਸਤ ਦੇ ਪ੍ਰਤਾਪ ਨਾਲ ਸਰੀਰ ਪੁਸ਼ਟ ਤੇ ਜਵਾਨ ਹੁੰਦਾ ਹੈ, ਅਰ ਸੰਤਾਨ ਬਲਵਾਨ ਹੁੰਦੀ ਹੈ, ਆਪਣੀ ਆਤਮਾਂ ਸ੍ਵਛ ਅਰ ਸੰਤਾਨ ਦੀ ਆਤਮਾ

–––––––––

*  ਅੱਖਾਂ ਦਾ ਤਰ-ਬਤਰ ਹੋਣਾ।

144 / 162
Previous
Next