Back ArrowLogo
Info
Profile

ਸਨ ਅਰ ਆਪਣਾ ਸਿੱਕਾ ਬਿਠਾਉਣ ਵਿਚ ਤਤਪਰ ਹੋ ਰਹੇ ਸਨ। ਕਰੋੜਾ ਸਿੰਘ ਦੇ ਜਥੇ ਵਿਚ ਇਹ ਵੇਲਾ ਬਿਜੈ ਸਿੰਘ ਦੇ ਛੁਡਾਉਣੇ ਦਾ ਇਕ ਭਾਰੀ ਉੱਤਮ ਸਮਝਿਆ ਗਿਆ। ਇਕ ਦਿਨ ਰੌਣੀ ਰੱਖ ਵਿਚ ਦੀਵਾਨ ਲੱਗਾ। ਹੋਇਆ ਸੀ, ਸਰਦਾਰ ਹੁਰਾਂ ਨੇ ਸ਼ੀਲ ਕੌਰ ਨੂੰ ਅਰ ਭੁਜੰਗੀ ਨੂੰ ਪੰਥ ਦੇ ਸਹਮਣੇ ਖੜਾ ਕਰ ਕੇ ਸਭ ਨੂੰ ਇਨ੍ਹਾਂ ਦੇ ਦੁੱਖਾਂ ਅਰ ਧਰਮ ਪਾਲਣ ਦਾ ਹਾਲ ਸੁਣਾਯਾ ਅਰ ਨਾਲ ਹੀ ਬਿਜੈ ਸਿੰਘ ਜੀ ਦੇ ਕਿਲ੍ਹੇ ਵਿਚ ਫਸੇ ਹੋਏ ਹੋਣ ਦੇ ਹਾਲ ਦੱਸੇ ਕਿ ਕਿਸ ਕਿਸ ਪ੍ਰਕਾਰ ਦੇ ਲਾਲਚਾਂ ਦੇ ਸਮੁੰਦਰ ਵਿਚ ਅਡੋਲ ਖੜੇ ਹਨ। ਇਹ ਸਾਰੇ ਸਮਾਚਾਰ ਸੁਣ ਕੇ ਖਾਲਸਾ ਜੀ ਨੇ ਧੰਨ ਕੀਤੀ ਅਰ ਫੇਰ ਸਭ ਨੇ ਕਿਹਾ ਕਿ ਚਲੇ ਹੁਣ ਉਨ੍ਹਾਂ ਨੂੰ ਕੱਢੀਏ। ਕਰੋੜਾ ਸਿੰਘ ਨੇ ਪੁਛਿਆ: ਕਿ ਕੀਕੂੰ ਕੰਮ ਕੀਤਾ ਜਾਏ, ਕੁਝ ਸਲਾਹ ਦੱਸੋ? ਉਸ ਵੇਲੇ ਕਈ ਸਿੰਘਾਂ ਨੇ ਸਲਾਹ ਦਸੀ। ਇਕ ਨੇ ਕਿਹਾ- ਇਕ ਦਮ ਕੂਚ ਕਰਕੇ ਜਾ ਪਵੇ। ਇਕ ਨੇ ਕਿਹਾ- ਸਾਰਾ ਪੰਥ ਕੱਠਾ ਕਰਕੇ ਖੂਬ ਜੰਗ ਕਰੋ। ਸਰਦਾਰ ਹਰੀਂ ਬੋਲੇ ਕਿ ਭਾਵੇਂ ਪਾਤਸ਼ਾਹੀ ਢਿੱਲੀ ਹੋਈ ਹੈ, ਪਰ ਦਿਨ ਦੀਵੀਂ ਤੇ ਖੁਲ੍ਹਮ ਖੁੱਲੇ ਲਾਹੌਰ ਪਹੁੰਚਣਾ ਕਠਨ ਹੈ। ਭਾਵੇਂ ਵੈਰੀ ਆਪੇ ਵਿਚ ਪਾਟੇ ਪਏ ਹਨ ਪਰ ਸਾਡੇ ਗਿਆ ਸਭ ਨੇ ਇਕ ਹੋ ਜਾਣਾ ਹੈ। ਜੇ ਪੰਥ ਕੱਠਾ ਕਰੀਏ ਤਾਂ ਵਕਤ ਨਹੀਂ ਕਿਉਂਕਿ ਪੰਜਾਬ ਦੇ ਦੋ ਦਾਵੇਦਾਰ ਬਣੀ ਬੈਠੇ ਹਨ। ਇਕ ਦਿੱਲੀ ਦੂਜਾ ਕਾਬਲ। ਦੁਹਾਂ ਨੂੰ ਖਬਰਾਂ ਪਹੁੰਚ ਪਈਆਂ ਹੋਣਗੀਆਂ। ਅਰ ਕਿਸੇ ਨਾ ਕਿਸੇ ਨੇ ਉਸ ਵੇਲੇ ਤਕ ਪਹੁੰਚ ਪੈਣਾ ਹੈ, ਕੋਈ ਹੋਰ ਡੌਲ ਕੱਢੇ ਕਿ ਜਿਸ ਕਰ ਕੇ ਸੱਪ ਵੀ ਮਰੇ ਤੇ ਸੋਟਾ ਵੀ ਬਚੇ ।

ਇਹ ਸੁਣਕੇ ਸਾਰੇ ਸਿਆਣੇ ਚੁੱਪ ਹੋ ਗਏ ਅਰ ਡੂੰਘੀ ਸੋਚ ਵਿਚ ਪੈ ਗਏ, ਪਰ ਭੁਜੰਗੀ ਹੱਥ ਜੋੜ ਕੇ ਖਲੋ ਗਿਆ ਤੇ ਬੋਲਿਆ, 'ਬਾਪੂ ਜੀ! ਕਿਉਂ ਨਾ ਸਾਰੇ ਸਿੰਘ ਭੇਸ ਵਟਾ ਕੇ ਅੱਡ ਅੱਡ ਰਸਤਿਆਂ ਥਾਣੀਂ ਲਾਹੌਰ ਦੇ ਕੋਲ ਰਾਵੀ ਦੇ ਝੱਲ ਵਿਚ ਜਾ ਕੱਠੇ ਹੋਣ ਅਰ ਹਨੇਰੇ ਹੋਏ ਚਾਣਚੱਕ ਕਿਲ੍ਹੇ ਵਿਚ ਵੜ ਕੇ ਪਿਤਾ ਜੀ ਨੂੰ ਛੁਡਾ ਲਿਆਉਣ।'

ਕ੍ਰੋੜਾ ਸਿੰਘ ਸੁਣ ਕੇ ਹੀ ਮੁਸਕਾ ਪਿਆ। ਮੁੜ ਮੁੜ ਭੁਜੰਗੀ ਦੇ ਚਿਹਰੇ ਵੱਲ ਤੱਕੇ, ਛੇਕੜ ਗਲ ਨਾਲ ਲਾ ਕੇ ਬੋਲਿਆ, ਧੰਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ।' (ਸਿਰੀ: ਮ: 3, ਪੰਨਾ-32) ਭੁਜੰਗੀ ਦੀ ਸਲਾਹ ਨੂੰ ਮਸਤਾਨ ਸਿੰਘ ਤੇ ਧਰਮ ਸਿੰਘ ਨੇ, ਜੇ ਕ੍ਰੋੜਾ ਸਿੰਘ ਦੇ ਸੱਜੇ ਖੱਬੇ ਸਨ, ਬਹੁਤ ਪਸੰਦ ਕੀਤਾ ਅਰ ਹੋਰ ਸਾਰੇ ਸਿੰਘਾਂ ਨੇ ਵਾਹ ਵਾਹ ਕੀਤੀ।

146 / 162
Previous
Next