Back ArrowLogo
Info
Profile

ਐਸਾ ਸ਼ੱਕੀ ਕਰ ਦਿਤਾ ਕਿ ਉਹ ਮਾਨੋ ਲੋਹੇ ਦਾ ਥਣ ਹੋ ਗਿਆ। ਜਦ ਬੇਗ਼ਮ ਨੇ ਆਪਣੀ ਹਕੂਮਤ ਜਾਂਦੀ ਡਿੱਠੀ ਤਦ ਗਾਜ਼ੀਉੱਦੀਨ ਵਲ ਉਲਾਂਭੇ ਲਿਖੇ ਅਰ ਜਮੀਲ ਦੀਆਂ ਗੁਸਤਾਖੀਆਂ ਦੇ ਗਿਲੇ ਕਰ ਭੇਜੇ ਪਰ ਉਸ ਨੇ ਕੰਨੋਂ ਮੁੱਢੀ ਮਾਰ ਲਈ, ਅਤੇ ਕਿਸੇ ਪਤ੍ਰ ਦਾ ਉੱਤਰ ਨਾ ਦਿਤਾ। ਬੇਗਮ ਬੜੇ ਹੌਸਲੇ ਵਾਲੀ ਅਰ ਨਰ ਮਿਜ਼ਾਜ ਵਾਲੀ ਸੀ, ਇਕ ਹੋਰ ਹੀਲਾ ਕੀਤੋ ਸੁ, ਅੰਦਰਖਾਨੇ ਅਬਦਾਲੀ ਨੂੰ ਸ਼ਿਕਾਇਤ ਲਿਖੀ ਕਿ ਮੇਰੇ ਨਾਲ ਦਿੱਲੀ ਦੇ ਵਜ਼ੀਰ ਨੇ ਸਖਤ ਹੱਤਕ ਦਾ ਸਲੂਕ ਕੀਤਾ ਹੈ।' ਅਬਦਾਲੀ ਅੱਗੇ ਹੀ ਦੰਦ ਪੀਹ ਰਿਹਾ ਸੀ। ਇਧਰ ਬੇਗ਼ਮ ਦੀ ਕਾਬਲ ਨਾਲ ਜੋੜ ਤੋੜ ਦਾ ਪਤਾ ਗਾਜ਼ੀਉੱਦੀਨ ਨੂੰ ਲੱਗ ਗਿਆ ਸੀ; ਉਹ ਫੌਜ ਲੈ ਕੇ ਲਾਹੌਰ ਨੂੰ ਤੁਰ ਪਿਆ, ਜੈਸਾ ਕਿ ਅਸੀਂ ਉੱਪਰ ਦੱਸ ਆਏ ਹਾਂ। ਸ਼ਾਹਜ਼ਾਦਾ ਮਿਰਜ਼ਾਅਲੀ ਗੌਹਰ, ਜੋ ਆਲਮਗੀਰ ਪਾਤਸ਼ਾਹ ਦਾ ਵੱਡਾ ਸ਼ਾਹਜ਼ਾਦਾ ਸੀ, ਬੀ ਵਜ਼ੀਰ ਦੇ ਨਾਲ ਸੀ। ਮਾਛੀਵਾੜੇ ਪੁੱਜ ਕੇ ਵਜ਼ੀਰ ਨੇ ਡੇਰੇ ਪਾ ਦਿਤੇ ਤੇ ਬੇਗ਼ਮ ਵੱਲ ਹਲਕਾਰੇ ਘੱਲ ਕੇ ਆਪਣੇ ਵਿਆਹ ਦੀ ਗੱਲਬਾਤ ਛੇੜ ਦਿੱਤੀ। ਬੇਗ਼ਮ ਇਨ੍ਹਾਂ ਸੁਨੇਹਿਆਂ ਪੱਤਿਆਂ ਵਿਚ ਬੁੱਤੇ ਵਿਚ ਆ ਗਈ। ਉਸ ਜਾਤਾ ਕਿ ਉਹ ਸਚੀ ਮੁਚੀ ਵਿਆਹ ਲੈਣ ਲਈ ਆਇਆ ਹੈ। ਇਕ ਦਿਨ ਵਜ਼ੀਰ ਥੋੜੀ ਜਿਹੀ ਫੌਜ ਲੈ ਕੇ ਮਾਛੀਵਾੜੇ ਤੋਂ ਲਾਹੌਰ ਪਹੁੰਚਾ ਤਾਂ ਵਿਆਹ ਦੇ ਬਹਾਨੇ ਹੀ ਸ਼ਹਿਰ ਜਾ ਵੜਿਆ ਤੇ ਫੌਰਨ ਸ਼ਹਿਰ ਅਤੇ ਕਿਲ੍ਹੇ ਦਾ ਕਬਜ਼ਾ ਕਰਕੇ ਵਾਗ ਡੋਰ ਆਪਣੇ ਹੱਥ ਕਰ ਲਈ। ਬੇਗ਼ਮ ਨੂੰ ਤਾਂ ਹੀ ਪਤਾ ਲੱਗਾ ਜਦ ਉਸ ਨੇ ਆਪਣੇ ਆਪ ਨੂੰ ਉਸ ਦੇ ਵੱਸ ਪਾਇਆ।

ਭਾਵੇਂ ਵਜ਼ੀਰ ਕਾਮਯਾਬ ਹੋ ਗਿਆ, ਪਰ ਤਦ ਭੀ ਉਸ ਨੇ ਡਿੱਠਾ ਕਿ ਬੇਗ਼ਮ ਖੁਸ਼ੀ ਨਾਲ ਕਾਕੀ ਦਾ ਵਿਆਹ ਮੇਰੇ ਨਾਲ ਨਹੀਂ ਕਰਦੀ ਤਾਂ ਉਸ ਨੇ ਉਸ ਨੂੰ ਕੈਦ ਕਰ ਲਿਆ, ਨਵਾਬੀ ਦੇ ਮਨਸਬ ਤੋਂ ਹਟਾ ਦਿਤਾ ਤੇ ਸ਼ਾਹੀ ਕੈਦ ਵਿਚ ਪਾ ਕੇ ਦਿੱਲੀ ਆਪਣੇ ਨਾਲ ਹੀ ਲੈ ਟੁਰਿਆ ਤੇ ਬੇਗ਼ਮ ਦੀ ਧੀ ਨਾਲ ਮੱਲੋ ਮੱਲੀ ਵਿਆਹ ਕਰ ਲਿਆ।" ਲਾਹੌਰ ਦੀ ਨਵਾਬੀ ਵਜ਼ੀਰ ਨੇ

–––––––––––

1 ਕਨ੍ਹਯਾ ਲਾਲ ਨੇ ਇਸ ਮੌਕੇ ਤੇ ਬੇਗ਼ਮ ਦਾ ਆਪ ਕਾਬਲ ਜਾਣਾ ਲਿਖਿਆ ਹੈ। ਪਰ ਇਹ ਗੱਲ ਹੋਰ ਤੋਂ ਕਿਤੇ ਪੱਕੀ ਨਹੀਂ ਹੁੰਦੀ ਸੋ ਠੀਕ ਨਹੀਂ ਜਾਪਦੀ।

2 ਉਮਦਾਤੁੱ-ਤਵਾਰੀਖ।

153 / 162
Previous
Next