30 ਲਖ ਦੇ ਮਾਮਲੇ ਪਰ ਅਦੀਨਾ ਬੇਗ ਨੂੰ ਦੇ ਦਿਤੀ। ਮਾਛੀਵਾੜੇ ਪੁੱਜ ਕੇ ਬੇਗਮ ਨੇ ਸ਼ਾਹਜ਼ਾਦਾ ਅਲੀ ਗੌਹਰ ਪਾਸ ਆਪਣੇ ਦੁੱਖੜੇ ਰੋ ਕੇ ਉਸ ਨੂੰ ਆਪਣਾ ਪੱਖੀ ਬਣਾ ਲਿਆ। ਸ਼ਾਹਜ਼ਾਦਾ ਅਲੀ ਗੌਹਰ ਨੇ ਵਜ਼ੀਰ ਨੇ ਸਮਝਾਇਆ ਕਿ ਹੁਣ ਮੁਰਾਦ ਬੇਗ਼ਮ ਤੇਰੀ ਸੱਸ ਹੈ ਤੇ ਬੜੀ ਦੁਖੀ ਹੈ, ਇਸ ਨੂੰ ਪੰਜਾਬ ਦੀ ਨਵਾਬੀ ਦੇ ਦੇਹ, ਪਰ ਉਸ ਨੇ ਇਕ ਨਾ ਮੰਨੀ, ਸਗੋਂ ਰਸਤੇ ਵਿਚ ਵਜ਼ੀਰ ਸੱਸ ਨੂੰ ਸਖ਼ਤ ਤੰਗ ਕਰਦਾ ਗਿਆ ਤੇ ਉਹ ਭੀ ਸਾਰੇ ਰਸਤੇ ਗਾਲ੍ਹੀਆਂ ਤੇ ਸਰਾਪ ਦਿੰਦੀ ਗਈ ਕਿ ਦੇਖਣਾ ਅਬਦਾਲੀ ਆ ਕੇ ਤੁਹਾਡੀ ਸਲਤਨਤ ਤਬਾਹ ਕਰ ਦੇਵੇਗਾ।
ਗੱਲ ਕੀ ਸੰਮਤ 1813 ਬਿਕ੍ਰਮੀ, 1170 ਹਿਜਰੀ ਨੂੰ ਅਬਦਾਲੀ ਪਠਾਣਾਂ ਦੀ ਅਣਗਿਣਤ ਫੌਜ ਲੈ ਕੇ ਲੁੱਟ ਚੁੱਕੀ, ਕੰਗਾਲ ਹੋ ਚੁੱਕੀ ਪੰਜਾਬ ਪੁਰ ਫੇਰ ਚੜ੍ਹ ਆਇਆ' ਇਹ ਸੁਣ ਕੇ ਆਦੀਨਾ ਬੇਗ ਤੇ ਸਯਦ ਜਮੀਲ ਦੁਇ ਨੱਸ ਗਏ। ਆਦੀਨਾ ਬੇਗ ਪਹਾੜੀਂ ਚੜ੍ਹ ਗਿਆ ਤੇ ਪਹਾੜੀ ਰਾਜਿਆਂ ਪਾਸ ਜਾ ਪਨਾਹ ਲਈ। ਸਿੱਖ ਸਰਦਾਰ ਜੋ ਅਬਦਾਲੀ ਦੇ ਰਸਤੇ ਦੇ ਨੇੜੇ ਤੇੜੇ ਸਨ, ਆਪਣੇ ਆਪਣੇ ਇਲਾਕੇ ਛੱਡ ਕੇ ਬਨਾਂ ਵਿਚ ਜਾ ਵੜੇ।' ਇਕੁਰ ਅਬਦਾਲੀ ਦਾ ਰਸਤਾ ਸਾਫ ਹੋ ਗਿਆ। ਉਸ ਨੇ ਝੱਟ ਲਾਹੌਰ ਆ ਕੇ ਕਬਜ਼ਾ ਕੀਤਾ ਤੇ ਅਮੀਰਾਂ ਨੂੰ ਖੂਬ ਲੁੱਟਿਆ ਚੂੜ੍ਹ ਮੱਲ ਬੀ ਏਸ ਵੇਲੇ
–––––––––––
1. ਗਾਲਬਨ ਮੁਰਾਦ ਬੇਗ਼ਮ ਨੇ ਆਪਣੀ ਧੀ ਦਾ ਨਾਤਾ ਅਬਦਾਲੀ ਦੇ ਪੁੱਤਰ ਨੂੰ ਦੇਣਾ ਕੀਤਾ ਹੋਇਆ ਸੀ, ਨਾਲੇ ਲਾਹੌਰ ਦੀ ਨਵਾਬੀ ਉਤੇ ਬੇਗ਼ਮ ਨੂੰ ਉਸ ਨੇ ਥਾਪਿਆ ਹੋਇਆ ਸੀ। ਸੋ ਗਾਜ਼ੀਉੱਦੀਨ ਦੀ ਕਾਰਵਾਈ ਨੂੰ ਉਸ ਨੇ ਆਪਣੀ ਭਾਰੀ ਹੱਤਕ ਸਮਝ ਕੇ ਚੜ੍ਹਾਈ ਕੀਤੀ ਸੀ।
2. ਏਹ ਸਮਾਚਾਰ ਤਾਂ ਲਗ ਪਗ ਫਾਰਸੀ ਦੇ ਤੇ ਲਤੀਫ ਆਦਿਕ ਲੇਖਾਂ ਤੋਂ ਸਹੀ ਹੁੰਦੇ ਹਨ। ਕਨੱਯਾ ਲਾਲ ਨੇ ਹੋਰ ਤਰ੍ਹਾਂ ਹੀ ਲਿਖਿਆ ਹੈ। ਜਹਾਂਦਾਰ ਦਾ ਕਾਬਲੋਂ ਆਉਣਾ, ਬੇਗ਼ਮ ਦਾ ਕਾਬਲ ਆਪ ਜਾਣਾ ਗਾਜ਼ੀਉੱਦੀਨ ਦਾ ਨਾਤਾ ਆਦਿ। ਇਹ ਗੱਲਾਂ ਹੋਰਨਾਂ ਤੋਂ ਸਹੀ ਨਹੀਂ ਹੁੰਦੀਆਂ। ਹਾਂ, ਜਮੀਲ ਦਾ ਲਾਹੌਰ ਵਿਚ ਰਹਿਣਾ ਤੇ ਬੇਗ਼ਮ ਦਾ ਕਿਹਾ ਨਾ ਮੰਨਣਾ ਤੇ ਬੇਗਮ ਤੇ ਵਜ਼ੀਰ ਦਾ ਵਿਗਾੜ ਹੋਣਾ ਲਿਖਦੇ ਹਨ। ਪਰ ਇਹ ਗਲ ਸਿੱਧ ਹੈ ਕਿ ਅਬਦਾਲੀ ਦੇ ਇਸ ਹੱਲੇ ਕਰਨੇ ਦਾ ਕਾਰਨ ਬੇਗਮ ਸੀ, ਅਰ ਗਾਜ਼ੀਉੱਦੀਨ ਨੇ ਬੇਗ਼ਮ ਨੂੰ ਦੁੱਖ ਦਿੱਤਾ ਸੀ ਅਰ ਲਾਹੌਰ ਦੇ ਤਖ਼ਤ ਤੋਂ ਵਾਂਜੀ ਗਈ ਸੀ ਤੇ ਅਬਦਾਲੀ ਦੇ ਆਇਆਂ ਦਿੱਲੀ ਵਿਚ ਸੀ।