Back ArrowLogo
Info
Profile

ਲੁੱਟਿਆ ਗਿਆ'। ਏਥੋਂ ਦੀ ਹਕੂਮਤ ਅਬਦਾਲੀ ਨੇ ਮੀਰ ਮੁਨੱਜ਼ਮ ਦੇ ਹਵਾਲੇ ਕੀਤੀ ਤੇ ਆਪ ਜਲੰਧਰ ਪਹੁੰਚਾ ਉਥੋਂ ਦਾ ਰਾਜ ਨਾਸਰ ਅਲੀ ਖਾਂ ਨੂੰ ਦਿੱਤਾ ਤੇ ਆਪ ਦਿੱਲੀ ਪਹੁੰਚਾ।

ਜਦ ਅਬਦਾਲੀ ਦਿੱਲੀ ਪਹੁੰਚਾ ਤਦ ਅੱਗੋਂ ਆਲਮਗੀਰ ਸਾਨੀ ਪਾਤਸ਼ਾਹ ਦਿੱਲੀ ਨੇ ਉਸ ਨੂੰ ਆਦਰ ਨਾਲ ਉਤਾਰਾ ਦਿੱਤਾ ਅਰ ਖਾਤਰ ਕੀਤੀ, ਲੜਾਈ ਕਰਨੀ ਤੇ ਟੋਕਣਾ ਤਾਂ ਕਿਤੇ ਰਿਹਾ।

ਹੁਣ ਗਾਜੀਉੱਦੀਨ ਨੂੰ ਆਪਣਾ ਪਾਲਾ ਪਿਆ ਕਿ ਮੈਂ ਮੋਇਆ ਪਰ ਆਦਮੀ ਚਾਲਾਕ ਸੀ, ਸ਼ਾਹਜ਼ਾਦਾ ਅਲੀ ਗੌਹਰ ਦੇ ਜਾ ਪੈਰੀਂ ਪਿਆ। ਉਸ

–––––––––––

1.ਚੂੜ੍ਹ ਮੱਲ ਦਾ ਘਰ ਜਦ ਲੁਟਿਆ ਗਿਆ, ਤਦ ਆਪ ਤਾਂ ਦਿਵਾਨ ਹੁਰੀਂ ਉਸੇ ਦਿਨ ਦੇ ਕਸਟਾਂ ਵਿਚ ਮਰ ਗਏ ਤੇ ਵੱਡਾ ਪੁੱਤਰ ਬੇਗ਼ਮ ਨੇ ਗੁਸਤਾਖੀ ਦੇ ਜੁਰਮ ਵਿਚ ਪਹਿਲੇ ਹੀ ਕੈਦ ਕਰ ਰੱਖਿਆ ਸੀ। ਬਾਕੀ ਰਹੀ ਦੁਖਾਂ ਦੀ ਮਾਰੀ ਮਾਂ, ਜਿਸ ਨੂੰ ਸੂਹੀਏ ਪੰਡਤ ਜੀ ਨੇ ਧੋਖਾ ਦੇ ਕੇ ਲੁੱਟਿਆ ਸੀ, ਸੋ ਵਿਚਾਰੀ ਉਦਾਸ ਹੋ ਕੇ ਅੰਮ੍ਰਿਤਸਰ ਚਲੀ ਗਈ ਅਰ ਸ੍ਰੀ ਹਰਿਮੰਦਰ ਜੀ ਦੀ ਸੇਵਾ ਵਿਚ ਜਾ ਲੱਗੀ। ਪੰਡਤ ਹੋਰੀਂ, ਜੋ ਸਰਕਾਰ ਦੇ ਸੂਹੀਏ ਸਨ, ਜਿਉਂ ਕੇ ਤਿਉਂ ਗੱਜਦੇ ਰਹੇ। ਜਦ ਅਬਦਾਲੀ ਦਿੱਲੀ ਲੁੱਟ ਕੇ ਲਾਹੌਰ ਨੂੰ ਮੁੜਿਆ  ਤਾਂ ਸਾਰੇ ਰਸਤੇ ਵਿਚ ਸਿਖ ਛਾਪੇ ਮਾਰ ਮਾਰ ਕੇ ਉਸ ਪਾਸੋਂ ਦਿੱਲੀ ਦੀ ਲੁੱਟ ਦਾ ਮਾਲ, ਜਿੰਨਾ ਕੁ ਬਣ ਪਿਆ, ਖੋਹਦੇ ਰਹੇ। ਜਦ ਉਹ ਲਾਹੌਰ ਪਹੁੰਚਾ ਤਾਂ ਉਸ ਨੇ ਸਿੱਖਾਂ ਨੂੰ ਫੜਨ ਤੇ ਮਾਰਨੇ ਦਾ ਹੁਕਮ ਦਿਤਾ। ਅਰ ਕਈ ਸੂੰਹੀਏ ਛਡੇ ਗਏ ਕਿ ਸਿੱਖਾਂ ਦੇ ਟੋਲਿਆਂ ਦਾ ਪਤਾ ਕੱਢ ਦੇਣ। ਅਬਦਾਲੀ ਨੂੰ ਤੁਰਕਿਸਤਾਨ ਵਿਚ ਫਸਾਦ ਹੋਣੇ ਦੀ ਖਬਰ ਪਹੁੰਚ ਪਈ ਅਰ ਉਹ ਤਾਬੜ ਤੋੜ ਉਧਰ ਨੂੰ ਤੁਰ ਪਿਆ, ਪਿੱਛੇ ਤੈਮੂਰ ਸਾਹ ਉਸ ਦਾ ਪੁਤਰ, ਜੋ ਲਾਹੌਰ ਦਾ ਹਾਕਮ ਬਣਿਆਂ ਸੀ, ਸਿੱਖਾਂ ਦਾ ਬੰਦੋਬਸਤ ਕਰਨ ਲੱਗਾ। ਪੰਡਤ ਹੋਰੀਂ ਫੇਰ ਸੂਹੀਏ ਬਣੇ। ਇਨ੍ਹਾਂ ਨੇ ਇਕ ਬਨ ਵਿਚ 50 ਸਿੱਖਾਂ ਦਾ ਪਤਾ ਦਿੱਤਾ। ਸੌ ਕੁ ਤੁਰਕ ਬੰਦੋਬਸਤ ਲਈ ਭੇਜੇ ਗਏ, ਪਰ. ਉੱਥੋਂ 500 ਸਿੱਖ  ਨਿਕਲ ਪਿਆ, ਜਿਨ੍ਹਾਂ ਨੇ ਸੌ ਕੁ ਤੁਰਕਾਂ ਨੂੰ ਹਥੇ ਹੱਥੀ ਹਾਰ ਦਿੱਤੀ। ਤੈਮੂਰ ਸ਼ਾਹ ਦੀ ਕਚਹਿਰੀ ਵਿਚ ਸੂੰਹੀਏਂ ਪੁਰ ਝੂਠੀ ਖਬਰ ਦੇ ਕੇ ਧਰੋਹ ਦਾ ਜੁਰਮ ਲੱਗਾ, ਘਰ ਬਾਹਰ ਲੁੱਟਿਆ ਗਿਆ। ਆਪ ਮਾਰੇ ਗਏ। ਜਿਨ੍ਹਾਂ ਦਾ ਸੂਹੀਆਂ ਬਣਦਾ ਹੁੰਦਾ ਸੀ, ਉਨ੍ਹਾਂ ਦੇ ਹੱਥੋਂ ਹੀ ਇਹ ਸੂਹੀਆਂ ਮਾਰਿਆ ਗਿਆ।

2. ਏਹ ਦੁਏ ਨਾਮ, ਮੀਰ ਮੁਨੱਜ਼ਮ ਤੇ ਨਾਸਰਅਲੀ ਖਾਂ, ਇਨ੍ਹਾਂ ਅਹੁਦਿਆਂ ਤੇ ਥਾਪੇ ਗਏ ਦਾ ਜ਼ਿਕਰ ਖਾਲਸਾ ਤਾਰੀਖ ਵਿਚ ਹੈ।

155 / 162
Previous
Next