Back ArrowLogo
Info
Profile
ਪੋਤ੍ਰੀ ਨਾਲ ਆਪਣੇ ਪੁੱਤ੍ਰ ਤੈਮੂਰ ਦਾ ਵਿਆਹ ਕੀਤਾ ਅਰ ਮੁਹੰਮਦ ਸ਼ਾਹ ਦੀ ਛੋਟੀ ਧੀ ਹਜ਼ਰਤ ਬੇਗਮ ਨਾਲ ਆਪਣਾ ਵਿਆਹ ਕੀਤਾ। ਫੇਰ ਪਾਤਸ਼ਾਹ ਤੋਂ ਬਹੁਤ ਰੁਪਯਾ ਲੈ ਕੇ ਉਸ ਨੂੰ ਨਾਮ ਧਰੀਕ ਤਖਤ ਪੁਰ ਬਿਠਾਇਆ ਅਤੇ ਇੰਤਜ਼ਾਮੁੱਦੌਲਾ ਨੂੰ ਵਜ਼ੀਰ ਤੇ ਨਜੀਬੁੱਦੌਲਾ ਨੂੰ ਸੈਨਾਪਤੀ ਥਾਪਿਆ। ਦਿੱਲੀਓਂ ਟੁਰ ਕੇ ਅਬਦਾਲੀ ਲਾਹੌਰ ਪਹੁੰਚਾ। ਇੱਥੋਂ ਦਾ ਹਾਕਮ ਆਪਣੇ ਪੁਤ੍ਰ ਤੈਮੂਰ ਸਾਹ ਨੂੰ ਥਾਪਿਆ ਸੁ। ਅਬਦਾਲੀ ਨੇ ਹੁਣ ਸਿੱਖਾਂ ਦਾ ਬਾਨ੍ਹਣੂ ਬੰਨ੍ਹਣਾ ਚਾਹਿਆ ਪਰ ਬੰਨ੍ਹ ਨਾ ਸਕਿਆ, ਅਰ ਆਪਣੀ ਲੁੱਟ ਨੂੰ ਸੰਭਾਲ ਕੇ ਝੱਟ ਕੰਧਾਰ ਵੱਲ ਮੂੰਹ ਕਰਕੇ ਤੁਰ ਪਿਆ। ਸਿਖ ਐਹੋ ਜਿਹੇ ਵੇਲੇ ਡਾਹੀ ਨਹੀਂ ਦਿਆ ਕਰਦੇ ਸਨ। ਦੂਜੇ ਉਸਨੂੰ ਖ਼ਬਰ ਪਹੁੰਚੀ ਸੀ ਕਿ ਤੁਰਕਿਸਤਾਨ ਵਿਚ ਫਸਾਦ ਹੋ ਗਿਆ ਹੈ, ਉਸ ਨੂੰ ਜਾ ਕੇ ਸੰਭਾਲਣਾ ਸੀ। ਐਲਫਿਨਸਟਨ ਲਿਖਦਾ ਹੈ ਕਿ ਜੋ ਜ਼ੁਲਮ ਨਾਦਰਸ਼ਾਹ ਨੇ ਕੀਤੇ ਸਨ, ਉਹੋ ਦੂਜੀ ਵੇਰ ਕਿਸਮਤ ਦੇ ਮਾਰੇ ਹਿੰਦੁਸਤਾਨ ਨੂੰ ਇਸ ਦੇ ਹੱਥੋਂ ਇਸ ਵੇਰ ਦੇ ਹੱਲੇ ਵਿਚ ਮੁੜ ਝੱਲਣੇ ਪਏ।

ਮੁਰਾਦ ਬੇਗ਼ਮ ਨੇ ਬਦਲੇ ਸਭ ਨਾਲ ਰੱਜ ਰੱਜ ਕੇ ਲਏ ਪਰ ਵੈਰੀਆਂ ਨਾਲ ਬਦਲੇ ਲੈਂਦਿਆਂ ਉਨ੍ਹਾਂ ਲੱਖਾਂ ਬੇਗੁਨਾਹਾਂ ਨਾਲ ਵੀ ਜ਼ੁਲਮ ਹੋ ਗਏ ਕਿ ਜਿਨ੍ਹਾਂ ਨੇ ਇਸ ਦਾ ਵਾਲ ਬੀ ਵਿੰਗਾ ਨਹੀਂ ਕੀਤਾ ਸੀ, ਪਰ ਇਸ ਦਾ ਆਪਣਾ ਅੰਤ ਕੀ ਹੋਇਆ? ਆਮ ਪੁਸਤਕਾਂ ਤੋਂ ਪਤਾ ਨਹੀਂ ਮਿਲਦਾ। ਸ਼ਾਇਦ ਉਹ ਵਬਾ, ਜੋ ਇਸ ਵੇਲੇ ਕਤਲਾਮ ਕਰ ਕੇ ਫੈਲ ਗਈ ਸੀ, ਇਸ ਤਕ ਬੀ ਪਹੁੰਚੀ। ਇਹ ਭੀ ਖ੍ਯਾਲ ਹੈ ਕਿ ਜਿਨ੍ਹਾਂ ਅਮੀਰਾਂ ਨੂੰ ਇਸ ਦੇ ਹੱਥੋਂ ਦੁੱਖ ਪਹੁੰਚਾ ਸੀ ਉਨ੍ਹਾਂ ਨੇ ਚੋਰੀ ਵਿਹੁ ਦਿਵਾਕੇ ਇਸ ਦਾ ਕੰਮ ਪਾਰ ਕੀਤਾ। ਐਉਂ ਮੁਰਾਦਾਂ ਦੀਆਂ ਉਮੰਗਾਂ ਨਾਲ ਭਰੀ ਹੋਈ ਨਾਮੁਰਾਦ ਰਹਿ ਕੇ ਮੁਰਾਦ ਬੇਗ਼ਮ ਬੱਸ ਹੋ ਗਈ, ਨਾ ਰੂਪ, ਨਾ ਦੌਲਤ, ਨਾ ਹਕੂਮਤ, ਨਾ ਜੋੜ ਤੇੜ, ਕੋਈ ਨਾਲ ਨਾ ਗਿਆ।

23. ਕਾਂਡ

ਜਦ ਅਹਿਮਦਸ਼ਾਹ ਅਬਦਾਲੀ ਦੇ ਆਉਣ ਦੀ ਹਵਾਈ ਉੱਡੀ ਸੀ ਤਦ ਸੱਯਦ ਜਮੀਲ ਲਾਹੌਰੋਂ ਨੱਸ ਕੇ ਦਿੱਲੀ ਜਾ ਵੜਿਆ ਸੀ। ਰਸਤੇ ਵਿਚ ਸਿਖਾਂ ਨੇ ਇਸਦੀ ਬੁਰੀ ਗਤ ਬਣਾਈ। ਕਈ ਥਾਂਈਂ ਲੁੱਟਿਆ ਅਰ ਰੋਕਿਆ, ਪਰ ਰੋਂਦਾ ਪਿੱਟਦਾ ਸ਼ੇਰਾਂ ਦੇ ਬਨ ਵਿਚੋਂ ਲੰਘ ਹੀ ਗਿਆ। ਹੁਣ

157 / 162
Previous
Next