Back ArrowLogo
Info
Profile
ਬਿਲਕੁਲ ਖਾਲੀ ਹੋ ਗਿਆ ਸੀ, ਸਿੰਘਾਂ ਨੇ ਮਨ ਭਾਉਂਦੇ ਹੱਥ ਪੈਰ ਹੈ। ਕ੍ਰੋੜਾ ਸਿੰਘ ਦਾ ਜਥਾ ਵੀ ਮੋਹਰੀਆਂ ਵਿਚੋਂ ਸੀ। ਜਿਹਾ ਕਿ ਅਸੀਂ 12 ਦੱਸ ਆਏ ਹਾਂ ਕਿ ਜਦ ਸਿੰਘਾਂ ਨੇ ਅਬਦਾਲੀ ਸੁਣਿਆਂ ਤਾਂ ਮੈਦਾਨ ਡਕੇ ਜੰਗਲਾਂ, ਬਨਾਂ ਤੇ ਪਹਾੜਾਂ ਨੂੰ ਨੱਸ ਗਏ। ਸੋ ਐਉਂ ਅਬਦਾਲੀ ਰੋਕ ਟੋਕ ਲਾਹੌਰ ਪਹੁੰਚ ਗਿਆ ਸੀ ਤੇ ਉਥੋਂ ਮਾਲਾ ਮਾਲ ਹੋਕੇ ਦਿੱਲੀ ਜਾ ਵੜਿਆ ਸੀ। ਪਿਛੇ ਨਾਸੁਰੁੱਦੀਨ ਜਿਸਨੂੰ ਉਹ ਜਲੰਧਰ ਦੇ ਗਿਆ ਸੀ, ਸਿੱਖਾਂ ਪਰ ਜ਼ੁਲਮ ਕਰਨ ਲੱਗਾ, ਪਿੰਡਾਂ ਗਿਰਾਵਾਂ ਵਿਚੋਂ ਗਰੀਬ ਕਿਰਤੀਆਂ ਨੂੰ ਫੜ ਫੜ ਕੇ ਮੁਕਾਉਣ ਲੱਗ ਪਿਆ। ਇਹ ਦੇਖ ਕੇ ਸਿੰਘ ਕ੍ਰੋਧਾਤੁਰ ਹੋ ਨਿਕਲ ਪਏ, ਅਰ ਕੱਠੇ ਹੋ ਕੇ ਜੰਗ ਪਰ ਆ ਡਟੇ। ਆਦਮ ਵਾਲ ਕੋਲ ਘੋਰ ਜੁੱਧ ਹੋਇਆ; ਯਥਾ:

ਉਤਰੇ ਸਿੰਘ ਪਹਾੜੋਂ ਤੈਥੇ ਇਨ੍ਹ* ਅੱਗਾ ਜਾ ਰੋਕਿਓ।

ਜਾਨਾਂ ਤੋੜ ਲੜੇ ਸਿੰਘ ਪੂਰੇ ਤੁਰਕਨ ਕੋਠੋ ਭਲਕਿਓ।

ਤਾਰਾ ਸਿੰਘ ਗੈਬਾ ਕ੍ਰੋੜਾ ਸਿੰਘ ਕਰਮ ਸਿੰਘ ਸੋ ਜਾਨਾ।

ਜੈ ਸਿੰਘ ਆਦਿਕ ਤੀਨੋਂ ਭਾਈ ਚੜਤ ਸਿੰਘ ਬਲਵਾਨਾ।

ਜੱਸਾ ਸਿੰਘ ਲੌ ਚਾਰੋ ਭਾਈ ਥਾ ਬਘੇਲ ਸਿੰਘ ਸੰਗੇ।

ਸਿੰਘ ਦੀਵਾਨ ਜੱਸਾ ਸਿੰਘ ਆਹਲੂ ਆਦਿਕ ਲੜੇ ਉਤੰਗੇ।

ਖਿਚ ਤੇਗੇ ਸਿੰਘ ਹੱਲਾ ਕਰ ਜਬ ਪਰੇ ਭਗੀ ਤੁਰਕਾਨੀ।

ਗੁਰੂ ਕ੍ਰਿਪਾ ਤੇ ਇਕ ਇਕ ਸਿੰਘ ਨੇ ਦਸ ਦਸ ਕੀਨੇ ਫਾਨੀ।

ਸੈਦ ਖਾਨ ਜਾਫਰ ਖਾਂ ਆਦਿਕ ਮਰੇ ਰਈਸ ਅਪਾਰੇ।

ਲੂਟ ਖਸੋਟ ਦੇਸ਼ ਕੋ ਸਿੰਘ ਸਭ ਹੋਏ ਬ੍ਯਾਸਾ ਪਾਰੇ।

(ਪੰਥ ਪ੍ਰਕਾਸ਼ ਟੈਪ ਪੰਨਾ ੭੧੨)

ਇਸ ਜੰਗ ਵਿਚ ਬਿਜੈ ਸਿੰਘ ਇਕ ਐਸੇ ਘੇਰੇ ਵਿਚ ਫਸਿਆ ਸੀ ਕਿ ਦਸ ਤੁਰਕਾਂ ਨੇ ਘੇਰ ਲਿਆ। ਇਹ ਇਕੱਲਾ ਬੀਰ ਸਭ ਨਾਲ ਵਾਰਾ ਲੈਂਦਾ ਰਿਹਾ। ਪੰਜ ਚਾਰ ਤਾਂ ਇਸਨੇ ਡੇਗ ਲਏ, ਪਰ ਆਪਣਾ ਸਰੀਰ ਛੋਟੇ ਛੋਟੇ ਪੱਛਾਂ ਨਾਲ ਪੁੱਛਿਆ ਗਿਆ। ਇਧਰ ਦਾ ਹਾਲ ਦੇਖ ਕੇ ਨਾਸਰ ਅਲੀ ਆਪ ਇਕ ਦਸਤਾ ਲੈਕੇ ਆ ਪਿਆ। ਬਿਜੈ ਸਿੰਘ ਉਥੇ ਹੀ ਸ਼ਹੀਦ ਹੋ

––––––––––

*  ਤੁਰਕਾਂ-ਨਾਸਰਅਲੀ ਤੇ ਉਸ ਦੇ ਮਾਤਹਿਤ ਸਰਦਾਰ ਸੱਮਸ ਖਾਂ, ਜ਼ਫ਼ਰ ਖਾਂ ਆਦਿ ਤੇ ਤੁਰਕ ਫੌਜ।

158 / 162
Previous
Next