Back ArrowLogo
Info
Profile

ਜਾਂਦਾ, ਪਰ ਉਧਰ ਜੱਸਾ ਸਿੰਘ ਦੀ ਨਜ਼ਰ ਪੈ ਗਈ। ਉਹ ਇਕ ਦਮ ਸਿੰਘਾਂ ਦਾ ਟੋਲਾ ਲੈ ਕੇ ਆ ਪਿਆ। ਇਸ ਵੇਲੇ ਐਸੀ ਘਮਸਾਨ ਚੌਦੇਂ ਮਚੀ ਕਿ ਕੁਝ ਕਹੀ ਨਹੀਂ ਜਾਂਦੀ। ਖਟਾਖੱਟ ਤਲਵਾਰਾਂ ਤੇ ਤਲਵਾਰਾਂ ਵੱਜ ਕੇ ਟੋਟੇ ਹੋਣ ਲੱਗੀਆਂ, ਢਾਲਾਂ ਤੇ ਵਾਰ ਲੈਣ ਦਾ ਸਮਾਂ ਹੀ ਨਾ ਨਿਕਲੇ। ਬੀਰਾਂ ਨੂੰ ਰੋਹ ਐਸਾ ਚੜ੍ਹ ਰਿਹਾ ਸੀ ਕਿ ਫੱਟਾਂ ਤੇ ਫੱਟ ਲਗਦੇ ਜਾਂਦੇ ਸਨ। ਪਰ ਉਹਨਾਂ ਨੂੰ ਪਤਾ ਬੀ ਨਹੀਂ ਲਗਦਾ ਸੀ। ਦਸ ਬਾਰਾਂ ਸਿੰਘ ਤਾਂ ਮੂਲੋਂ ਹੀ ਘਾਇਲ ਹੋ ਕੇ ਡਿੱਗ ਪਹੇ ਤੇ ਨਾਸਰ ਅਲੀ ਦੇ ਕੇਵਲ ਤਿੰਨ ਸਾਥੀ ਬਾਕੀ ਰਹਿ ਗਏ। ਇਹ ਦੇਖ ਸਿਰਤੋੜ ਘੋੜਾ ਭਜਾ ਕੇ ਉਹ ਆਪ ਨੱਸ ਤੁਰਿਆ। ਉਸ ਦੇ ਪਿੱਠ ਦੇਂਦੇ ਹੀ ਸਾਰੀ ਤੁਰਕ ਸੈਨਾ ਨਸ ਪਈ। ਸਿੰਘਾਂ ਨੇ ਥੋੜਾ ਪਿਛਾ ਕਰਕੇ ਦਰਯਾ ਪਾਰ ਕਰਨ ਦੀ ਕੀਤੀ, ਕਿਉਂਕਿ ਉਨ੍ਹਾਂ ਦਾ ਮਨੋਰਥ ਸੀ ਅਬਦਾਲੀ ਨੂੰ ਦਮ ਨਾ ਲੈਣ ਦੇਣਾ, ਹਫਲਾ-ਤਫਲੀ ਪਾਈ ਰੱਖਣੀ ਤੇ ਆਪਣੇ ਵੀਰਾਂ ਦੀ ਰਾਖੀ ਕਰਨੀ। ਜੱਸਾ ਸਿੰਘ ਨੇ ਘਾਇਲਾਂ ਨੂੰ ਡਿੱਠਾ, ਜਿਨ੍ਹਾਂ ਵਿਚ ਤਾਂ ਜਿੰਦ ਸੀ ਚੁਕਵਾ ਕੇ ਨਾਲ ਲੈ ਗਏ  ਤੇ ਬਾਕੀ ਦੀਆਂ ਲੋਥਾਂ ਢੇਰ ਕਰ ਕੇ ਬਨ ਦਿਆਂ ਸੁੱਕਿਆਂ ਬ੍ਰਿਛਾਂ ਨਾਲ ਰਖਕੇ ਅੱਗ ਲਾ ਦਿਤੀ ਅਰ ਆਪ ਬਿਆਸਾ ਪਾਰ ਹੋ ਕੇ ਦਮ ਲੀਤਾ।

ਹੁਣ ਇਕ ਮੈਦਾਨ ਵਿਚ ਡੇਰਾ ਕਰਕੇ ਘਾਇਲਾਂ ਦੀ ਜਾਂਚ ਹੋਣ ਲੱਗੀ ਸ਼ੀਲ ਕੌਰ ਤੇ ਹੋਰ ਭੈਣਾਂ ਤੇ ਦੋ ਚਾਰ ਸਿੰਘ ਰਲਕੇ ਭਰਾਵਾਂ ਦੀ ਮਲ੍ਹਮ ਪਟੀ ਕਰਨੇ ਵਿਚ ਲਗੇ। ਇਹ ਅਜੇ ਵਿਹਲੇ ਨਹੀਂ ਸਨ ਹੋਏ ਕਿ ਬਿਜੈ ਸਿੰਘ ਹੁਰੀਂ, ਜੋ ਸਭ ਤੋਂ ਪਿਛੇ ਸਹਿਜੇ ਸਹਿਜੇ ਆ ਰਹੇ  ਸਨ; ਆ ਗਏ। ਘੋੜੇ ਤੋਂ ਮਸਾਂ ਮਸਾਂ ਉਤਰੇ ਪਰ ਉਤਰਦੇ ਹੀ ਬੇਸੁੱਧ ਜਿਹੇ ਹੋ ਕੇ ਡਿਗ ਪਏ। ਤ੍ਰਬ੍ਹਕ ਕੇ ਸ਼ੀਲ ਕੌਰ ਅਰ ਰਘੁਰਾਜ ਸਿੰਘ ਨਾਮੇ ਸਿੰਘ ਨੇ ਸੰਭਾਲਿਆ, ਚੰਗੀ ਥਾਂਵੇਂ ਲਿਟਾਇਆ, ਇਕ ਸਿੰਘ ਪਾਣੀ ਲੈਣ ਦੌੜਿਆ। ਸ਼ੀਲ ਕੌਰ ਰਘੁਰਾਜ ਸਿੰਘ ਘਾਬਰੇ ਹੋਏ ਦੇਖ ਭਾਲ ਕਰ ਰਹੇ ਸਨ ਕਿ ਕੀ ਹੋ ਗਿਆ ਹੈ ? ਚਿਹਰੇ ਦਾ ਰੰਗ ਉਡ ਗਿਆ ਹੈ। ਨਾੜ ਮੱਧਮ ਹੋ ਰਹੀ ਹੈ ਅਰ ਹੋਸ਼ ਨਹੀਂ ਭਾਸਦੀ। ਪਾਣੀ ਦੇ ਛੱਟੇ ਮਾਰੇ। ਇੰਨੇ ਨੂੰ ਕਰੋੜਾ ਸਿੰਘ ਤੇ ਜਸਾ ਸਿੰਘ ਆ ਗਏ, ਬਿਜੈ ਸਿੰਘ ਨੇ ਅੱਖਾਂ ਖੋਲ੍ਹੀਆਂ ਅਰ ‘ਧੰਨ ਕਰਤਾਰ ਹੌਲੀ ਜਿਹੀ ਕਿਹਾ। ਜਸਾ ਸਿੰਘ ਨੇ ਕਾਰਨ ਪੁੱਛਿਆ ਤਾਂ ਬਿਜੈ ਸਿੰਘ ਨੇ ਛਾਤੀ ਪੁਰ ਹੱਥ ਰਖਿਆ। ਜਾਮਾ ਚੁੱਕ ਕੇ ਕੀ ਦੇਖਦੇ ਹਨ ਕਿ ਇਕ ਸਾਫਾ ਘੁੱਟ ਕੇ ਬੰਨ੍ਹਿਆ ਹੈ, ਉਸ ਨੂੰ ਖੋਲ੍ਹਿਆ ਤਦ ਹੋਰ ਸਾਫਾ ਅਣਗਿਣਤ ਤੈਹਾਂ

159 / 162
Previous
Next