Back ArrowLogo
Info
Profile
ਲੋਕ ਡਰਦੇ ਸਨ। ਕੀ ਹਾਕਮ ਕੀ ਪਿਆਦਾ ਕੋਈ ਚੂੰ ਨਹੀਂ ਸੀ ਕਰ ਸਕਦਾ। ਅੱਜ ਰਾਤ ਜਾਂ ਆਪ ਨੂੰ ਸਿੰਘ ਜੀ ਦੀ ਕਸ਼ਟਣੀ ਦੀ ਖ਼ਬਰ ਪਹੁੰਚੀ ਤਦ ਦੌੜੇ ਆਏ ਅਰ ਕਿਸੇ ਦੀ ਪਰਵਾਹ ਨਾ ਕਰਕੇ ਉਨ੍ਹਾਂ ਨੂੰ ਮਲਮਲੀ ਕਢਵਾ ਲੈ ਗਏ। ਉਸ ਵੇਲੇ ਜਦ ਤੁਰਕ ਹਾਕਮ ਬੇਨਿਆਈਆਂ ਕਰ ਰਹੇ। ਸਨ ਸਾਬਰ ਸ਼ਾਹ ਵਰਗੇ ਸੱਯਦ ਮੌਜੂਦ ਸਨ ਜੋ ਪੁੱਜਕੇ ਨੇਕੀ ਕਰਦੇ ਸਨ। ਸੱਯਦ ਸਾਹਿਬ ਜਦੋਂ ਬਿਜੈ ਸਿੰਘ ਨੂੰ ਲੈ ਕੇ ਘਰ ਅੱਪੜੇ ਤਾਂ ਸਿੰਘ ਜੀ ਦੀ ਸੂਰਤ ਦੇਖ ਕੇ ਭਾਈ ਮਨੀ ਸਿੰਘ ਜੀ ਯਾਦ ਆ ਗਏ, ਅਰ ਕਲੇਜੇ ਐਸੀ ਧੂਹ ਪਈ ਕਿ ਢੇਰ ਚਿਰ ਤੱਕ ਹੋਏ। ਅਪਣੇ ਮੁਰਸ਼ਿਦ ਦੇ ਤਾਂ ਅੰਤਲੇ ਦਰਸ਼ਨ ਨਸੀਬ ਨਹੀਂ ਸਨ ਹੋਏ, ਪਰ ਇਨ੍ਹਾਂ ਨੂੰ ਉਨ੍ਹਾਂ ਦਾ ਰੂਪ ਜਾਣ ਕੇ ਖ਼ਿਦਮਤ ਕਰਨ ਲੱਗੇ। ਅਰ ਐਸੀ ਸੇਵਾ ਕੀਤੀ ਕਿ ਕੁਝ ਚਿਰ ਪਾ ਕੇ ਸਿੰਘ ਜੀ ਨੌ-ਬਰ-ਨੌ ਹੋ ਗਏ।

ਉਧਰ ਦਾ ਹਾਲ ਸੁਣੋ— ਹਾਕਮ ਨੂੰ ਜਦ ਖ਼ਬਰ ਹੋਈ ਸਾਬਰ ਸਾਹ ਜੀ ਸਿੰਘ ਜੀ ਨੂੰ ਕੱਢ ਲਿਗਏ ਹਨ, ਤਦ ਸੱਪ ਵਾਂਙੂ ਵੱਲ ਖਾ ਕੇ ਰਹਿ ਗਿਆ। ਬਥੇਰਾ ਚਾਹਿਆ ਕਿ ਕੁਝ ਕਰਾਂ, ਪਰ ਮੁਸਲਮਾਨ ਫ਼ਕੀਰ ਦਾ ਡਰ ਇੱਡਾ ਬੈਠਾ ਹੋਇਆ ਸੀ ਕਿ ਕੋਈ ਅੱਖਾਂ ਸਾਹਮਣੇ ਨਹੀਂ ਸੀ ਕਰ ਸਕਦਾ। ਹੋਰ ਤਾਂ ਕੁਝ ਪੇਸ਼ ਨਾ ਗਈ, ਪਰ ਸ਼ੀਲ ਕੋਰ ਤੇ ਵਰਿਆਮ ਸਿੰਘ ਨੂੰ ਮਹਿਲੀਂ ਲੈ ਗਿਆ ਅਰ ਉਨ੍ਹਾਂ ਨੂੰ ਡਰਾਵੇ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਏਹ ਆਪਣਾ ਧਰਮ ਛੱਡ ਦੇਣ, ਪਰ ਕਿਸੇ ਨੇ ਇਕ ਨਾ ਮੰਨੀ। ਇਕ ਦਿਨ ਸ਼ੀਲ ਕੌਰ ਨੂੰ ਚੱਕੀ ਪੀਹਣ ਲਾ ਦਿੱਤਾ ਅਰ ਮੁੰਡੇ ਨੂੰ ਬੀ ਹਲਕੇ ਹਲਕੇ ਕੋਟੜੇ ਮਰਵਾਏ। ਉਧਰ ਸਾਬਰ ਸ਼ਾਹ ਜੀ ਨੂੰ ਸਿੰਘ ਹੁਰਾਂ ਤੋਂ ਪੁੱਤਰ ਤੇ ਵਹੁਟੀ ਦੇ ਕੈਦ ਹੋਣ ਦਾ ਪਤਾ ਲੱਗ ਗਿਆ ਸੀ। ਸਿੰਘ ਜੀ ਤਾਂ ਉਨ੍ਹਾਂ ਦੀ ਸੇਵਾ ਨਾਲ ਰਾਜ਼ੀ ਹੋ ਰਹੇ ਸਨ ਤੇ ਫ਼ਕੀਰ ਜੀ ਸ਼ੀਲ ਕੌਰ ਦੇ ਛੁਡਾਉਣ ਦਾ ਉਪਾਉ ਬੀ ਸੋਚਦੇ ਸਨ, ਪਰ ਲੱਝਦਾ ਨਹੀਂ ਸੀ। ਕਿਉਂਕਿ ਭਾਵੇਂ ਫ਼ਕੀਰ ਜੀ ਦਾ ਡਰ ਸਭ ਮੰਨਦੇ ਸਨ, ਪਰ ਖਾਸ ਮਹੱਲ ਵਿਚ ਜਾ ਕੇ ਬਹੁਤ ਵੱਜ ਵਜਾ ਕੇ ਹੱਥ ਪਾਉਣੋਂ ਫ਼ਕੀਰ ਹੁਰੀਂ ਵੀ ਰੁਕ ਰਹੇ ਸਨ: ਕਈ ਦਿਨ ਫ਼ਕੀਰ ਨੇ ਸੋਚਾਂ ਦੇ ਘੋੜੇ ਦੁੜਾਏ; ਛੇਕੜ ਇਹ ਸੋਚ ਕੇ ਕਿ ਮਹਿਲ ਵਿਚ ਚੱਲ ਹੀ ਵੜੀਏ ਤੇ ਅਚਾਨਕ ਜਾ ਕੇ ਉਨ੍ਹਾਂ ਨੂੰ ਵੀ ਛੁਡਾ ਲਿਆਈਏ, ਜੋ ਹੋਉਂ ਸੋ ਦੇਖੀ ਜਾਊ, ਸਿੰਘ ਜੀ ਅਤੇ ਮੁਰੀਦਾਂ ਨੂੰ ਨਾਲ ਲੈ ਕੇ ਆ ਗਏ। ਦਲਾਨ ਵਿਚ ਵੜੇ ਸਨ

68 / 162
Previous
Next