Back ArrowLogo
Info
Profile
ਤਦ ਉਪਰੋਂ ਆਪਣੀ ਕੋਠੜੀ ਵਿਚੋਂ ਸਿੰਘਣੀ ਤੇ ਭੁਜੰਗੀ ਨੇ ਬਿਜੈ ਸਿੰਘ ਦੇ ਦਰਸਨ ਕੀਤੇ, ਉਨ੍ਹਾਂ ਨੂੰ ਤੰਦਰੁਸਤ ਵੇਖ ਕੇ ਜੀ ਪ੍ਰਸੰਨ ਹੋ ਗਿਆ, ਸਭ ਦੁਖੜੇ ਭੁੱਲ ਗਏ। ਸ਼ੁਕਰ ਹੈ ਕਰਤਾਰ ਦਾ ਕਿ ਸਿੰਘ ਜੀ ਸਹੀ ਸਲਾਮਤ ਨਜ਼ਰ ਆਏ ਪਰ ਅਫ਼ਸੋਸ! ਮੇਲ ਹੋਣ ਦੀ ਥਾਂ ਲੰਮਾ ਵਿਛੋੜਾ ਪੈ ਗਿਆ। ਛਕੀਰ ਜੀ ਅਜੇ ਪੌੜੀਆਂ ਵਿਚ ਹੀ ਸਨ ਕਿ ਹਾਕਮ ਨੇ ਉਤੋਂ ਪਤਾ ਪਾ ਕੇ ਉਨ੍ਹਾਂ ਨੂੰ ਝੱਟ ਦੂਸਰੇ ਰਸਤਿਉਂ ਬਾਹਰ ਕੱਢ ਦਿੱਤਾ ਤੇ ਹੁਕਮ ਦਿੱਤਾ ਕਿ ਸਵਾਰਾਂ ਦਾ ਦਸਤਾ ਨਾਲ ਕਰਕੇ ਲਾਹੌਰ ਤੋਰ ਦਿਓ। ਆਪ ਹੇਠਾਂ ਆਕੇ ਉਨ੍ਹਾਂ ਨੂੰ ਅੱਗਲਵਾਂਢੀ ਸਤਿਕਾਰ ਨਾਲ ਮਿਲ ਪਿਆ। ਜਦੋਂ ਫ਼ਕੀਰ ਨੇ ਪੁਛ ਭਾਲ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਲਾਹੌਰ ਘੱਲੇ ਜਾ ਚੁਕੇ ਹਨ : ਇਹ ਪਤਾ ਪਾ ਕੇ ਆਪ ਨਿਰਾਸ ਮੁੜ ਆਏ। ਜਦੋਂ ਸਿੰਘ ਜੀ ਨੂੰ ਪਤਾ ਲੱਗਾ ਤਾਂ ਓਹ ਬੜੇ ਉਦਾਸ ਹੋਏ ਅਰ ਫ਼ਕੀਰ ਜੀ ਤੋਂ ਆਗ੍ਯਾ ਮੰਗਣ ਲੱਗੇ ਕਿ ਲਾਹੌਰ ਜਾ ਕੇ ਸਿੰਘਣੀ ਦੀ ਭਾਲ ਤੇ ਰੱਖ੍ਯਾ ਕਰੀਏ।

11 ਕਾਂਡ

ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ॥

ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ॥

(ਰਾਗ: ਮ: ੧, ਪੰਨਾ ੯੦੨)

ਸਤ ਧਰਮ ਕਾਇਮ ਰੱਖਣ ਵਾਲਿਆਂ ਨੂੰ ਦੁਨੀਆਂ ਦੁੱਖ ਦੇਂਦੀ ਹੈ; ਨਾਮ ਸਿਮਰਨ ਵਾਲਿਆਂ ਦੀ ਬਦਨਾਮੀ ਹੁੰਦੀ ਹੈ ਤੇ ਘਰ ਘਰ ਵਾਰਾਂ ਤੁਰਦੀਆਂ ਹਨ, ਅੰਤ ਇਥੋਂ ਤਕ ਹੁੰਦਾ ਹੈ ਕਿ ਦੁਨੀਆਂ ਉਹਨਾਂ ਦੀਆਂ ਜਿੰਦਾਂ ਨੂੰ ਭੀ ਨਹੀਂ ਛੱਡਦੀ; ਪਰ ਵਾਹ ਧਰਮੀਓ! ਤੁਸੀਂ ਜਿੰਦਾਂ ਦੇਂਦੇ ਭੀ ਹੱਸਦੇ ਹੈ। ਕਾਰਨ ਇਹ ਹੈ ਕਿ ਇਨ੍ਹਾਂ ਲੋਕਾਂ ਦੇ ਹਿਰਦੇ ਵਿਚ ਸਾਰੇ ਕਾਰਣਾਂ ਦਾ ਕਾਰਣ ਪਰਮਾਤਮਾ ਐਉਂ ਪ੍ਰਕਾਸ਼ਤ ਹੁੰਦਾ ਹੈ ਜਿੱਕਰ ਦਿਨ ਨੂੰ ਸੂਰਜ। ਜਿੰਕੁਰ ਚਾਨਣ ਵਿਚ ਜੀਵ ਨਹੀਂ ਘਾਬਰਦੇ, ਤਿਵੇਂ ਧਰਮੀ ਜੀਵ ਪਰਮਾਤਮਾ ਦੇ ਮਿਲਾਪ ਹੋਏ ਤੇ ਉਸ ਦੇ ਪਿਆਰ ਤੇ ਚਾਨਣੇ ਵਿਚ ਨਹੀਂ ਡੋਲਦੇ।

ਸ਼ੀਲ ਕੌਰ ਤੇ ਭੁਜੰਗੀ ਲਾਹੌਰ ਨੂੰ ਤੇਰੇ ਗਏ। ਜਿਸ ਜੱਥੇ ਵਿਚ ਧਰਮੀ ਜੀਵ ਤੁਰੇ ਸਨ ਸੇ ਪੰਜ ਸੱਤ ਹੋਰ ਸਿੱਖਾਂ ਕੈਦੀਆਂ ਦੀ ਮੰਡਲੀ ਸੀ ਅਰ ਕੁਛ

69 / 162
Previous
Next