Back ArrowLogo
Info
Profile
ਬਾਦਸ਼ਾਹੀ ਖੁਨਾਮੀਆਂ ਕਰਨ ਵਾਲੇ ਹੋਰ ਕੈਦੀ ਬੀ ਸਨ। ਪੰਝੀ ਤੀਹ ਕੁ ਆਦਮੀ ਇਸਤ੍ਰੀਆਂ ਦੀ ਭੀੜ ਭਾੜ ਸੀ, ਅਰ ਇਕ ਦਸਤਾ ਸਿਪਾਹੀਆਂ ਦਾ, ਦੋ ਹਵਾਲਦਾਰ ਤੇ ਇਕ ਜਮਾਂਦਾਰ ਨਾਲ ਸਨ। ਏਹ ਅਹਿਦੀਏ* ਕਠੋਰਤਾ ਦਾ ਕੰਮ ਕਰਦਿਆਂ ਕਰਦਿਆਂ ਪੱਥਰ ਚਿੱਤ ਹੋਏ ਹੋਏ ਸਨ ਅਰ ਇਨ੍ਹਾਂ ਦੇ ਜਮਾਂਦਾਰ ਦਾ ਡਾਕੂ ਟੇਲਿਆਂ ਨਾਲ ਸੰਬੰਧ ਸੀ, ਜਿਨ੍ਹਾਂ ਦੀ ਲੁੱਟ ਦੀ ਪੱਤੀ ਨਾਲ ਇਹ ਮਾਲਾ ਮਾਲ ਹੋ ਰਿਹਾ ਸੀ ਅਰ ਆਪਣਾ ਪਿੰਡ ਵਸਾ ਲਿਆ ਸਾਸੁ। ਨੌਕਰੀ ਇਸ ਵਾਸਤੇ ਕਰੀ ਜਾਂਦਾ ਸੀ ਕਿ ਜਦ ਕਦੇ ਉਸ ਦੇ ਧਾੜਵੀ ਮਿੱਤ੍ਰ ਫੜੇ ਜਾਂਦੇ ਤਦ ਕਿਸੇ ਨਾ ਕਿਸੇ ਹੀਲੇ ਨਾਲ ਉਨ੍ਹਾਂ ਨੂੰ ਛੁਡਵਾ ਦਿੰਦਾ ਸੀ। ਉਸ ਹਨੇਰੇ ਸਮੇਂ ਕਈ ਐਸੇ ਹਾਕਮ ਹੁੰਦੇ ਸੇ ਜੋ ਉਪਰੋਂ ਤਾਂ ਸਰਕਾਰੀ ਨੌਕਰ ਬਣੇ ਰਹਿੰਦੇ ਤੇ ਅੰਦਰੋਂ ਪਰਜਾ ਦਾ ਘਾਤ ਕਰਵਾਉਂਦੇ ਰਹਿੰਦੇ। ਜਦ ਪਾਤਸ਼ਾਹਾਂ ਤਕ ਖ਼ਬਰਾਂ ਪਹੁੰਚ ਜਾਂਦੀਆਂ ਤਦ ਸਿੱਖਾਂ ਦੇ ਮੱਥੇ ਮੱਲ ਕੇ ਛੁਟਕਾਰਾ ਪਾ ਜਾਂਦੇ ਅਰ ਬਹੁਤ ਵੇਰੀ ਬੇਗੁਨਾਹ ਸਿੱਖਾਂ ਨੂੰ ਫੜਕੇ ਅਗੇ ਢੋ ਦੇਂਦੇ ਕਿ ਇਨ੍ਹਾਂ ਨੇ ਡਾਕੇ ਮਾਰੇ ਹਨ ਅਰ ਦੇਸ ਨੂੰ ਲੁੱਟਿਆ ਹੈ। ਇਕੁਰ ਅਨੇਕਾਂ ਬੇਗੁਨਾਹ ਪਰਮੇਸ਼ਰ ਦੇ ਪਿਆਰੇ ਸਿੱਖ, ਜੋ ਬੇਗੁਨਾਹਾਂ ਨੂੰ ਮਾਰਨ ਦਾ ਵੱਲ ਵੀ ਨਹੀਂ ਜਾਣਦੇ ਸੇ ਅਰ ਧਰਮ ਦੀ ਕੌਡੀ ਬਿਨਾਂ ਫੁੱਲੀ ਦਾ ਡੋਡਾ ਬੀ ਅੰਗੀਕਾਰ ਨਹੀਂ ਕਰਦੇ ਸੇ ਜਿੰਦਾਂ ਗੁਆ ਬੈਠਦੇ  ਸੇ। ਜੇ ਤਾਂ ਵੱਡੇ ਹਾਕਮ ਕੁਝ ਦਿਲ ਦੇਣ ਵਾਲੇ ਹੁੰਦੇ ਤਾਂ ਸੱਚ ਝੂਠ ਦੇ ਨਿਤਾਰੇ ਹੁੰਦੇ, ਪਰ ਉਹ ਤਾਂ ਅੱਗੇ ਹੀ ਸਿਖ ਨਾਮ ਤੋਂ ਗੁੱਸੇ ਵਿਚ ਭਰੇ ਪੀਤੇ ਰਹਿੰਦੇ ਸਨ। ਜਦ ਛੋਟੇ ਹਾਕਮ ਉਜ ਸਿਖਾਂ ਨੂੰ ਲਾਉਂਦੇ ਤਾਂ ਓਹ ਝੱਟ ਅਮੰਨਾਂ ਕਰ ਲੈਂਦੇ, ਸੱਚ ਝੂਠ ਦੇ ਨਿਤਾਰੇ ਦਾ ਜਤਨ ਨਾ ਕਰਦੇ। ਜਿਕੁੱਰ ਅੱਜ ਕੱਲ ਅਦਾਲਤਾਂ ਬਣੀਆਂ ਹੋਈਆਂ ਹਨ, ਪੁਲਸ ਜੁਦਾ ਹੈ, ਅਦਾਲਤਾਂ ਵੱਖ ਹਨ, ਫਿਰ ਇਕ ਤੋਂ ਦੂਈ ਤੇ ਦੂਈ ਤੋਂ ਅੱਗੇ ਸੂਬੇ ਦੀਆਂ ਵੱਡੀਆਂ ਅਦਾਲਤਾਂ ਹਨ, ਕਾਨੂੰਨ ਬਣੇ ਹੋਏ ਹਨ ਤੇ ਕਾਨੂੰਨ ਦੀ ਰਹਿਬਰੀ ਵਿਚ ਟੁਰਨ ਲਈ ਬੀ ਕਾਨੂੰਨ ਲਿਖੇ ਹੋਏ ਹਨ ਤੇ ਵਕੀਲ ਮਦਦ ਲਈ ਹਨ, ਆਦਿਕ। ਚਾਹੇ ਮਾੜੇ ਹਾਕਮ ਇਸ ਸਿਲਸਿਲੇ ਵਿਚ ਬੀ ਮਾੜਾਪਨ ਕਰ ਸਕਦੇ ਤੇ ਕਰ ਜਾਂਦੇ ਹਨ ਪਰ ਕੋਈ ਤਰੀਕਾ ਤਾਂ ਹੈ ਤੇ ਇਸ ਤਰ੍ਹਾਂ ਸੱਚ ਝੂਠ ਦੇ ਨਿੱਤਰ ਪੈਣ ਦਾ

––––––––––––

* ਸਿਪਾਹੀ।

70 / 162
Previous
Next