Back ArrowLogo
Info
Profile

ਤੁਹਾਡੇ ਨਾਲ ਕੰਮ ਕਰਨ ਵਾਲੇ ਸਾਥੀ, ਮਿੱਤਰ, ਰਿਸ਼ਤੇਦਾਰ ਅਤੇ ਤੁਹਾਡੇ ਅਫਸਰ- ਬੌਸ ਇਸ ਵਿਚ ਕੈਸੇ ਹਨ:

  • ਕੀ ਉਹ ਤੁਹਾਡੇ ਤੋਂ ਬਿਹਤਰ ਹਨ?
  • ਕੀ ਤੁਸੀਂ ਇਨ੍ਹਾਂ ਵਿਚ ਕਈਆਂ ਨਾਲ ਜ਼ਿਆਦਾ ਨਜ਼ਰਾਂ ਮਿਲਾਉਂਦੇ ਹੋ ਤੇ ਕਈਆਂ ਨਾਲ ਘੱਟ?

ਜਦੋਂ ਤੁਸੀਂ ਕੰਮ ਤੇ ਹੁੰਦੇ ਹੋ ਤਾਂ ਕੀ ਹੁੰਦਾ ਹੈ? ਕੀ ਤੁਸੀਂ ਵੱਖੋ-ਵੱਖਰੇ ਲੋਕਾਂ ਨਾਲ ਅਲਗ ਢੰਗ ਨਾਲ ਨਜ਼ਰਾਂ ਮਿਲਾਉਂਦੇ ਹੋ:

  • ਤੁਹਾਡੇ ਅਧੀਨ ਕੰਮ ਕਰਨ ਵਾਲੇ
  • ਤੁਹਾਡੇ ਬਰਾਬਰ ਦੇ ਸਾਥੀ
  • ਉਹ ਜੋ ਤੁਹਾਡੇ ਤੋਂ 'ਉਪਰ' ਹਨ?

ਅਜ਼ਮਾ ਕੇ ਦੇਖੋ

ਤੁਹਾਡੇ ਜੀਵਨ ਦੇ ਵੱਖੋ-ਵੱਖਰੇ ਪੱਖਾਂ ਵਿਚ ਆ ਰਹੇ ਲੋਕਾਂ ਨਾਲ ਤੁਸੀਂ ਅੱਗੇ ਤੋਂ ਵੱਧ ਨਜ਼ਰਾਂ ਮਿਲਾਉਣ ਦੀ ਕੋਸ਼ਿਸ਼ ਕਰੋ (ਪਰ ਧਿਆਨ ਰੱਖਣਾ, ਜਿਵੇਂ ਅਸੀਂ ਦੱਸਿਆ ਹੈ, ਘੂਰਨ ਦੀ ਨੌਬਤ ਨਾ ਆਵੇ!) ਫਿਰ ਦੇਖੋ ਕਿ ਇਸ ਨਾਲ ਤੁਹਾਡੇ ਮੇਲ-ਮਿਲਾਪ ਵਿੱਚ ਕੋਈ ਖਾਸ ਫਰਕ ਪਿਆ ਹੈ? ਫਿਰ ਕਿਸੇ ਮਿੱਤਰ ਨਾਲ ਥੋੜ੍ਹਾ ਵੱਧ ਸਮਾਂ ਨਜ਼ਰਾਂ ਮਿਲਾਉ (ਇਸ ਬਾਰੇ ਉਸਨੂੰ ਪਹਿਲਾਂ ਦੱਸ ਦਿਉ) ਤੇ ਫਿਰ ਉਸ ਤੋਂ ਪੁਛੋ ਕਿ ਉਹ ਕਦੋਂ ਬੇਚੈਨੀ ਮਹਿਸੂਸ ਕਰਨੀ ਸ਼ੁਰੂ ਕਰਦਾ ਹੈ!

ਹਾਵੀ ਹੋਣਾ

ਸਾਨੂੰ ਸਾਰਿਆਂ ਨੂੰ ਐਸੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਨਾਲ ਨਜ਼ਰਾਂ ਮਿਲਾਉਣੀਆਂ ਔਖੀਆਂ ਹੁੰਦੀਆਂ ਹਨ ਕਿਉਂਕਿ ਉਹ ਆਪ ਲੋੜ ਤੋਂ ਵੱਧ ਨਜ਼ਰਾਂ ਮਿਲਾਈ ਰੱਖਦੇ ਹਨ (ਜਾਂ ਨਜ਼ਰ ਗੱਡੀ ਰੱਖਦੇ ਹਨ। ਇਸ ਨਾਲ ਉਹ ਸੰਵੇਦਨਸ਼ੀਲ ਤਵਾਜ਼ਨ ਵਿਗੜ ਜਾਂਦਾ ਹੈ ਨੂੰ ਅਸੀਂ ‘ਨਜ਼ਰ ਦਾ ਨਾਚ' ਕਹਿੰਦੇ ਹਾਂ। ਅਤੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਲੋਕ ਨਜ਼ਰ ਬਹੁਤ ਘੱਟ ਮਿਲਾਉਂਦੇ ਹਨ। ਤੁਸੀਂ ਜ਼ਰੂਰ ਧਿਆਨ ਕੀਤਾ ਹੋਵੇਗਾ, ਇਹ ਲੋਕ ਆਪਣੀ ਨਜ਼ਰ ਜਾਂ ਤਾਂ ਖਿੜਕੀ ਤੋਂ ਬਾਹਰ, ਜਾਂ ਪੈਰਾਂ ਵਿਚ ਜਮਾਈ ਰੱਖਦੇ ਹਨ। ਫਿਰ ਇਕ ਦਮ ਅਚਾਨਕ ਉਹ ਤੁਹਾਡੇ ਵੱਲ ਦੇਖਣਾ ਸ਼ੁਰੂ ਕਰ ਦਿੰਦੇ ਹਨ (ਜੇ ਉਦੋਂ ਤਕ ਤੁਸੀਂ ਚਲੇ ਹੀ ਨਾ ਗਏ ਹੋਵੇ !) ਐਸੇ ਲੋਕਾਂ ਨੂੰ ਅਸੀਂ ਸਮਾਜਕ ਮੌਕਿਆਂ ਤੇ ਮਿਲਦੇ ਰਹਿੰਦੇ ਹਾਂ। ਇਨ੍ਹਾਂ ਵਿਚ ਕਈ ਵਾਰ ਐਸੇ ਲੋਕ ਵੀ ਹੁੰਦੇ ਹਨ ਜਿਹੜੇ ਸਾਡੇ ਦਫਤਰ ਵਿਚ ਸਾਡੇ ਤੋਂ ਵੱਡਾ ਅਹੁਦਾ ਰੱਖਦੇ ਹਨ।

ਉੱਚੇ ਅਹੁਦੇ ਅਤੇ ਅਧੀਨ ਕੰਮ ਕਰਨ ਵਾਲਿਆਂ ਦੇ ਮੇਲ ਜੋਲ ਵਿਚ ਇਕ ਦਿਲਚਸਪ ਗੱਲ ਦੇਖੀ ਗਈ ਹੈ। ਤਜਰਬਿਆਂ ਵਿਚ ਇਹ ਦੇਖਿਆ ਗਿਆ ਹੈ ਕਿ ਜਦੋਂ ਉੱਚੇ-ਨੀਵੇਂ ਅਹੁਦੇ ਵਾਲੇ ਲੋਕ ਗਲਬਾਤ ਕਰ ਰਹੇ ਹੁੰਦੇ ਹਨ ਤਾਂ ਉੱਚੇ ਅਹੁਦੇ ਵਾਲੇ ਲੋਕ

46 / 244
Previous
Next