Back ArrowLogo
Info
Profile

ਤੇ ਤੁਸੀਂ? ਪਿਛਲੇ ਹਫਤੇ-ਦੋ ਹਫਤੇ ਵਿਚ ਤੁਸੀਂ ਇਨ੍ਹਾਂ ਛੇ ਭਾਵਨਾਵਾਂ ਨੂੰ ਕਿੰਨੀ ਵਾਰੀ ਮਹਿਸੂਸ ਕੀਤਾ ਹੈ? ਤੇ ਸ਼ਾਇਦ ਜਦੋਂ ਤੁਸੀਂ ਆਪਣੇ ਕੰਮ ਤੇ, ਘਰ ਜਾਂ ਕਿਤੇ ਬਾਹਰ ਸੀ ਤਾਂ ਤੁਸੀਂ ਆਪਣੀਆਂ ਇਨ੍ਹਾਂ ਭਾਵਨਾਵਾਂ ਨੂੰ ਸਫਲਤਾ ਨਾਲ ਛੁਪਾ ਲਿਆ ਹੋਣਾ ਹੈ, ਖਾਸ ਕਰਕੇ ਜਦੋਂ ਤੁਸੀਂ ਲੋਕਾਂ ਵਿਚਕਾਰ ਸੀ। ਠੀਕ ਹੈ ਨਾ? ਪਰ ਸ਼ਾਇਦ ਐਸਾ ਨਹੀਂ ਤੁਹਾਡੀਆਂ ਆਪਣੀਆਂ ਭਾਵਨਾਵਾਂ ਵੀ ਤੁਹਾਡੀ ਆਪਣੀ ਕੋਸ਼ਿਸ਼ ਦੇ ਬਾਵਜੂਦ 'ਲੀਕ' ਕਰ ਕੇ ਬਾਹਰ ਆ ਜਾਂਦੀਆਂ ਹਨ ਅਤੇ ਅਕਸਰ ਤੁਹਾਨੂੰ ਵੀ ਪਤਾ ਨਹੀਂ ਲਗਦਾ। ਖਾਸ ਕਰਕੇ ਤੁਹਾਡੀ ਕਮਰ ਤੋਂ ਹੇਠਾਂ ਦੀਆਂ ਸਰੀਰਕ ਹਰਕਤਾਂ ਤੋਂ ਤੁਸੀਂ ਅਣਜਾਣ ਹੀ ਹੁੰਦੇ ਹੋ। ਪਰ ਚੰਗੀ ਗੱਲ ਇਹ ਹੈ ਕਿ ਸਿਰਫ ਉਨ੍ਹਾਂ ਲੋਕਾਂ ਨੇ ਹੀ ਇਹ ਸਭ ਕੁਝ ਦੇਖਿਆ ਹੋਣਾ ਹੈ ਜਿਹੜੇ ਆਪਣੇ ਆਪ ਨੂੰ ਤੁਹਾਡੀ ਜਗ੍ਹਾ ਤੇ ਮਹਿਸੂਸ ਕਰ ਸਕਦੇ ਹਨ, ਬਾਕੀਆਂ ਨੇ ਨਹੀਂ।

ਮੁਸਕਰਾਓ ਤੇ ਪੂਰੀ ਦੁਨੀਆ......

ਹੁਣ ਅਸੀਂ ਪਾਲ ਐਕਮੈਨ ਦੀ ਗੱਲ ਕਰਾਂਗੇ ਜਿਸਨੇ ਚਿਹਰੇ ਦੇ ਹਾਵ ਭਾਵ ਬਾਰੇ ਖੋਜ ਕੀਤੀ ਹੈ। ਪਾਲ ਅਮਰੀਕਨ ਮਨੋਵਿਗਿਆਨਕ ਹੈ ਅਤੇ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਇਸ ਵਿਸ਼ੇ ਤੇ ਖੋਜ ਕਰ ਰਿਹਾ ਹੈ। ਪਾਲ ਤੇ ਉਸਦੇ ਸਾਥੀ ਫਰੀਜ਼ਨ ਨੇ ਸਾਡੇ ਸਾਰੇ ਹਾਵਾਂ ਭਾਵਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਹੈ ਅਤੇ ਸਾਨੂੰ ਦੱਸਿਆ ਹੈ ਕਿ ਇਨ੍ਹਾਂ ਦਾ ਮਤਲਬ ਕੀ ਹੈ? ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਾਡੇ ਚਿਹਰੇ ਦੇ ਕਿਹੜੇ ਪੱਠੇ ਕਿਹੜੇ ਹਾਵ ਭਾਵ ਪੈਦਾ ਕਰਦੇ ਹਨ। ਇਸ ਖੋਜ ਦਾ ਇਕ ਹੋਰ ਨਤੀਜਾ ਵੀ ਨਿਕਲਿਆ ਹੈ ਕਿ ਅਸੀਂ ਹੁਣ ਝੂਠ ਬੋਲਣ ਦੀ ਕਿਰਿਆ ਬਾਰੇ ਕਾਫੀ ਕੁੱਝ ਜਾਣਦੇ ਹਾਂ (ਇਸ ਬਾਰੇ ਆਪਾਂ ਪੰਜਵੇਂ ਅਧਿਆਇ ਵਿਚ ਹੋਰ ਗੱਲ ਕਰਾਂਗੇ)

ਐਕਮੈਨ ਤੇ ਫਰੀਜ਼ਨ ਵੱਲੋਂ 1982 ਵਿਚ ਕੀਤੀ ਗਈ ਖੋਜ ਵਿਚ ਪਹਿਚਾਣੀਆਂ ਜਾ ਸਕਦੀਆਂ ਭਾਵਨਾਵਾਂ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਹਿਚਾਣ ਕਰਨ ਲਈ ਕਿਹਾ ਗਿਆ। ਨਤੀਜੇ ਇਹ ਸਨ:

  • ਖੁਸ਼ੀ ਨੂੰ 100% ਲੋਕਾਂ ਨੇ ਸਹੀ ਪਹਿਚਾਣਿਆ।
  • ਉਦਾਸੀ ਨੂੰ 80% ਲੋਕਾਂ ਨੇ ਸਹੀ ਪਹਿਚਾਣਿਆ।
  • ਹੈਰਾਨੀ ਨੂੰ ਪਹਿਚਾਨਣ ਵਿਚ ਦਿੱਕਤ ਰਹੀ ਕਿਉਂਕਿ ਇਹ ਕੁਝ ਕੁ ਪਲਾਂ ਲਈ ਹੀ ਹੁੰਦੀ ਹੈ।
  • ਨਫਰਤ/ਗਿਲਾਨੀ ਨੂੰ 80% ਲੋਕਾਂ ਨੇ ਸਹੀ ਪਹਿਚਾਣਿਆ।
  • ਡਰ ਨੂੰ ਵੀ ਲਗਭਗ 80% ਲੋਕਾਂ ਨੇ ਸਹੀ ਪਹਿਚਾਣਿਆ।
  • ਗੁੱਸਾ ਤਕਰੀਬਨ 80% ਲੋਕਾਂ ਨੇ ਸਹੀ ਪਹਿਚਾਣਿਆ।

ਇਥੇ ਇਹ ਗੱਲ ਜ਼ਰੂਰ ਦੱਸਣੀ ਪਵੇਗੀ ਕਿ ਜਦੋਂ ਇਹ ਖੋਜ ਕੀਤੀ ਗਈ ਤਾਂ ਜਿਹੜੇ ਹਾਵ ਭਾਵ ਲੋਕਾਂ ਨੂੰ ਦਿਖਾਏ ਗਏ ਉਹ ਕੁਦਰਤੀ ਨਹੀਂ ਸਨ ਸਗੋਂ ਦਿਖਾਣ ਲਈ ਬਣਾਏ ਗਏ ਸਨ। ਪਰ ਜਦੋਂ ਕੁਦਰਤੀ ਪੈਦਾ ਹੋਏ ਹਾਵ ਭਾਵ ਲਏ ਗਏ ਤਾਂ ਨਤੀਜੇ ਇਤਨੇ ਚੰਗੇ

60 / 244
Previous
Next