Back ArrowLogo
Info
Profile

ਦੀਆਂ ਰੇਖਾਵਾਂ' ਕਿਹਾ ਜਾਂਦਾ ਹੈ, ਨਾਲ ਹੀ ਸਾਡੇ ਭਰਵੱਟੇ ਥੋੜ੍ਹੇ ਥੱਲੇ ਵੱਲ ਨੂੰ ਹੋ ਜਾਂਦੇ ਹਨ। ਡਿਊਸ਼ੇਨ ਨੇ ਇਹ ਖੋਜ ਕੀਤੀ ਕਿ ਇਹ ਪੱਠੇ ਸੁਚੇਤ ਤੌਰ ਤੇ ਸਾਡੇ ਕਾਬੂ ਵਿਚ ਨਹੀਂ ਹੁੰਦੇ। ਇਸੇ ਕਰਕੇ ਇਸਦੀ ਹਰਕਤ ਦਾ ਸੰਬੰਧ ਸਾਡੀਆਂ ਅੰਦਰੂਨੀ ਭਾਵਨਾਵਾਂ ਨਾਲ ਹੈ।

ਸੋ ਸਾਡੀ 'ਅਸਲੀ' ਮੁਸਕਰਾਹਟ, ਜੋ ਕਿਸੇ ਮਹਿਸੂਸ ਕੀਤੀ ਜਾ ਰਹੀ ਖੁਸ਼ੀ ਦੀ ਭਾਵਨਾ ਵਿਚੋਂ ਪੈਦਾ ਹੁੰਦੀ ਹੈ, ਉਸ ਵਿਚ ਸਾਡੀਆਂ ਅੱਖਾਂ ਦੀ ਵੀ ਭੂਮਿਕਾ ਹੁੰਦੀ ਹੈ। ਡਿਊਸ਼ੇਨ ਦੇ ਕਥਨ ਅਨੁਸਾਰ:

ਪਹਿਲੇ ਪੱਠੇ (ਜ਼ਾਈਗੋਮੈਟਿਕ) ਸਾਡੇ ਹੁਕਮ ਮੁਤਾਬਕ ਚਲਦੇ ਹਨ, ਪਰ ਦੂਜੀ ਕਿਸਮ ਦੇ (ਔਰਬੀਕੁਲੈਰਿਸ ਔਕੁਲਾਈ) ਉਦੋਂ ਹੀ ਹਰਕਤ ਵਿਚ ਆਉਂਦੇ ਹਨ ਜਦੋਂ ਸਾਡੀ ਰੂਹ ਦੀਆਂ ਮਿੱਠੀਆਂ ਭਾਵਨਾਵਾਂ ਉਨ੍ਹਾਂ ਨੂੰ ਹਿਲਾਉਣ।

(ਤੁਹਾਨੂੰ ਯਾਦ ਹੋਵੇਗਾ ਕਿ ਕਿਸੇ ਨੇ ਇਹ ਕਿਹਾ ਸੀ ਕਿ ਸਾਡੀਆਂ ਅੱਖਾਂ ਸਾਡੀ ਰੂਹ ਦੇ ਝਰੋਖੇ ਹਨ)

ਸਾਡੀ ਅਸਲੀ ਮੁਸਕਰਾਹਟ, ਜਿਸ ਵਿਚ ਅੱਖਾਂ ਵੀ ਹਸਦੀਆਂ ਹਨ, ਉਪਰ ਲਿਖੀਆਂ ਦੋਹਾਂ ਹਰਕਤਾਂ ਵਾਲੀ ਹੁੰਦੀ ਹੈ। ਇਸ ਤੋਂ ਇਲਾਵਾ ਦੋ ਹੋਰ ਫਰਕ ਵੀ ਹਨ। ਅਸਲੀ ਮੁਸਕਰਾਹਟ:

  • ਹੌਲੀ ਸ਼ੁਰੂ ਹੁੰਦੀ ਹੈ ਅਤੇ ਹੌਲੀ ਹੌਲੀ ਹੀ ਖਤਮ ਹੁੰਦੀ ਹੈ
  • ਚਿਹਰੇ ਦੇ ਦੋਵੇਂ ਪਾਸੇ ਇਕਸਾਰ ਢੰਗ ਨਾਲ ਹਿਲਦੇ ਹਨ।

ਨਕਲੀ ਮੁਸਕਰਾਹਟ (ਜਿਸਨੂੰ ਸਮਾਜਕ ਜਾਂ ਮੁਖੌਟੇ ਵਾਲੀ ਮੁਸਕਰਾਹਟ ਵੀ ਕਹਿ ਦਿੰਦੇ ਹਾਂ) ਵਿਚ ਅੱਖਾਂ ਨਹੀਂ ਹੱਸਦੀਆਂ ਅਤੇ:

  • ਇਹ ਇਕਦਮ ਸ਼ੁਰੂ ਹੁੰਦੀ ਹੈ ਅਤੇ ਇਕ ਦਮ ਹੀ ਖਤਮ ਹੁੰਦੀ ਹੈ।
  • ਚਿਹਰੇ ਦੇ ਦੋਵੇਂ ਪਾਸੇ (ਸੱਜਾ ਤੇ ਖੱਬਾ) ਇਕਸਾਰ ਢੰਗ ਨਾਲ ਨਹੀਂ ਹਿਲਦੇ।

—ਇਹ ਅਸਾਵੀਂ ਮੁਸਕਰਾਹਟ ਹੁੰਦੀ ਹੈ।

ਐਕਮੈਨ ਦੀ ਖੋਜ

ਆਪਣੇ ਤੋਂ ਪਹਿਲਾਂ ਦੀ ਖੋਜ ਨੂੰ ਅੱਗੇ ਤੋਰਦੇ ਹੋਏ ਐਕਮੈਨ ਨੇ ਅਸਲੀ ਮੁਸਕਰਾਹਟ ਦਾ ਇਕ ਹੋਰ ਪੱਖ ਖੋਜਿਆ। ਅਸਲੀ ਮੁਸਕਰਾਹਟ ਵਿਚ ਬੁਲ੍ਹਾਂ ਦੀ ਹਰਕਤ (ਜ਼ਾਈਗੋਮੈਟਿਕ ਪੱਠਿਆਂ ਵਾਲੀ) ਕੁਝ ਘੱਟ ਹੁੰਦੀ ਹੈ ਅਤੇ ਨਕਲੀ ਜਾਂ ਸਮਾਜਕ ਮੁਸਕਰਾਹਟ ਵਿਚ ਇਹ ਹਰਕਤ ਕੁੱਝ ਜ਼ਿਆਦਾ ਹੁੰਦੀ ਹੈ।

ਇਸੇ ਕਰਕੇ ਅਸੀਂ ਆਮ ਭਾਸ਼ਾ ਵਿਚ ਅਸਲੀ ਮੁਸਕਰਾਹਟ (ਜਿਹੜੀ ਖੁਸ਼ੀ ਤੋਂ ਪੈਦਾ ਹੁੰਦੀ ਹੈ) ਤੇ ਨਕਲੀ ਜਾਂ ਸਮਾਜਕ ਮੁਸਕਰਾਹਟ (ਜਿਹੜੀ ਅਸਲੀ ਭਾਵਨਾ ਨੂੰ ਛੁਪਾਣ ਵਾਲੀ ਹੁੰਦੀ ਹੈ) ਦੀ ਗੱਲ ਕਰਦੇ ਹਾਂ। ਸੋ ਹੁਣ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਅਸੀਂ ਅਨੰਦ ਜਾਂ ਮਜ਼ਾ ਲੈ ਰਹੇ ਹੁੰਦੇ ਹਾਂ ਤਾਂ ਸਾਡਾ ਦਿਮਾਗ ਅਤੇ ਸਰੀਰਕ ਕਿਰਿਆ (Physiology) ਮਿਲ ਕੇ ਸਾਡੀ ਮੁਸਕਰਾਹਟ ਪੈਦਾ ਕਰਦੇ ਹਨ, ਅਤੇ ਇਸ ਵਿਚ ਸਾਡੇ ਮੂੰਹ, ਗੱਲਾਂ ਤੇ

64 / 244
Previous
Next