Back ArrowLogo
Info
Profile

ਆਮ ਤੌਰ ਤੇ ਸਿਰ ਹਿਲਾਉਣ ਦਾ ਮਤਲਬ ਸਾਨੂੰ ਇਸ ਤੋਂ ਪਤਾ ਲਗਦਾ ਹੈ ਕਿ ਸਿਰ ਕਿੰਨੀ ਤੇਜ਼ੀ ਨਾਲ ਹਿਲਾਇਆ ਗਿਆ ਹੈ। ਬਹੁਤ ਸਾਰੇ ਲੋਕ ਅਕਸਰ ਕਿਸੇ ਨੂੰ ਸਿਰ ਹਿਲਾਉਂਦਾ ਦੇਖ ਕੇ ਉਲਝਣ ਵਿਚ ਪੈ ਜਾਂਦੇ ਹਨ ਕਿ ਇਸ ਦਾ ਮਤਲਬ ਕੀ ਹੈ, ਅਤੇ ਉਹ ਇਸ ਦਾ ਮਤਲਬ ਸਮਝਣ ਦੀ ਕੋਸ਼ਿਸ਼ ਤੇ ਉੱਦਮ ਨਹੀਂ ਕਰਦੇ। ਆਉ ਇਹ ਸਮਝ ਲਈਏ, ਕਿਉਂਕਿ ਇਸ ਨਾਲ ਸਾਨੂੰ ਆਪਣੀ ਗੱਲਬਾਤ ਵਿਚ ਬਹੁਤ ਮਦਦ ਮਿਲੇਗੀ ਅਤੇ ਅਸੀਂ ਭੰਬਲਭੂਸੇ ਵਿਚ ਨਹੀਂ ਪਵਾਂਗੇ। ਫਿਰ ਐਸਾ ਨਹੀਂ ਹੋਵੇਗਾ ਕਿ ਤੁਹਾਨੂੰ ਗੱਲ ਦੀ ਸਮਝ ਨਾ ਲੱਗੀ ਹੋਵੇ ਅਤੇ ਬੋਲਣ ਵਾਲਾ ਤੁਹਾਡੇ ਨਾਲ ਨਾਰਾਜ਼ ਹੋ ਜਾਵੇ।

  • ਹੌਲੀ ਹੌਲੀ ਸਿਰ ਹਿਲਾਉਣਾ:—ਇਹ ਆਮ ਤੌਰ ਤੇ ਬੋਲਣ ਵਾਲੇ ਨੂੰ ਉਤਸ਼ਾਹ ਦੇਣ ਲਈ ਹੁੰਦਾ ਹੈ ਤਾਂ ਕਿ ਉਹ ਆਪਣੀ ਗੱਲ ਕਰਦਾ ਰਹੇ। (ਇਸ ਢੰਗ ਨਾਲ ਤੁਸੀਂ ਬੋਲਣ ਵਾਲੇ ਨੂੰ ਵੀ ਸਮਝਾ ਦਿੰਦੇ ਹੋ ਕਿ ਉਹ ਬੋਲਦਾ ਰਹੇ, ਤੁਸੀਂ ਹਾਲੇ ਸੁਣਨਾ ਹੀ ਚਾਹੁੰਦੇ ਹੋ—ਬੋਲਣਾ ਨਹੀਂ ।)
Page Image

ਜਦੋਂ ਤੁਸੀਂ ਇਸਦੇ ਉਲਟ ਸਰੋਤੇ ਦੀ ਭੂਮਿਕਾ ਵਿਚ ਹੋਵੋ ਅਤੇ ਬੁਲਾਰਾ ਕੋਈ ਗੱਲ ਕਹਿ ਕੇ ਇਹ ਹਰਕਤ ਕਰੇ ਤਾਂ ਇਹ ਸਮਝੋ ਕਿ ਉਹ ਜੋ ਕਹਿ ਰਿਹਾ ਹੈ ਉਹ ਸ਼ਾਇਦ ਗਲਤ ਹੈ। ਸ਼ਾਇਦ ਉਸਦਾ ਦਿਮਾਗ ਇਸ ਢੰਗ ਨਾਲ ਉਸਨੂੰ ਹੋਰ ਐਸੀਆਂ ਗੱਲਾਂ ਕਹਿਣ ਤੋਂ ਰੋਕ ਰਿਹਾ ਹੈ ਜਿਨ੍ਹਾਂ ਤੇ ਉਸ ਨੂੰ ਆਪ ਹੀ ਯਕੀਨ ਨਹੀਂ ਹੈ।

ਇਸ ਹਰਕਤ ਦਾ ਇਕ ਹੋਰ ਰੂਪ ਵੀ ਹੈ ਜਿਸ ਵਿਚ ਤੁਸੀਂ ਕਿਸੇ ਨੂੰ ਮੂੰਹ ਵਿਚ ਉਂਗਲਾਂ ਪਾਉਂਦੇ ਹੋਏ ਦੇਖਦੇ ਹੋ। ਇਹ ਹਰਕਤ ਇਹੀ ਸੰਕੇਤ ਦਿੰਦੀ ਹੈ ਕਿ ਉਹ ਵਿਅਕਤੀ ਕਿਸੇ ਕਿਸਮ ਦਾ ਦਬਾਅ ਜਾਂ ਬੇ-ਆਰਾਮੀ ਮਹਿਸੂਸ ਕਰ ਰਿਹਾ ਹੈ। ਜਦੋਂ ਵੀ ਅਸੀਂ ਕੋਈ

85 / 244
Previous
Next