੧ਓ ਵਾਹਿਗੁਰੂ ਜੀ ਕੀ ਫ਼ਤਹ ॥ ***
ਚਰਨ ਕਮਲ ਕੀ ਮਉਜ :
(ੳ)
ਅਕਾਲ ਪੁਰਖ ਦਾ ਸਰੂਪ
ਨਾਮ-ਰਸਕ ਵੈਰਾਗੀ, ਨਾਮ-ਰਹੱਸ ਅਨੁਰਾਗੀ ਵਾਹਿਗੁਰੂ ਦੇ ਦਰਸ-ਮੁਸ਼ਤਾਕ, ਦਰਸ-ਹੁਸ਼ਨਾਕ ਭਉਰਿਆਂ ਨੂੰ ਹੀ ਚਰਨ ਕਮਲ ਕੀ ਮਉਜ ਮਾਨਣ ਦੀ ਅਗੰਮੀ ਮਹਿਮਾ ਦਾ ਸਦ-ਰਿਦ-ਵਿਸ਼ਵਾਸ ਭਰੋਸਾ ਹੋ ਸਕਦਾ ਹੈ । ਨਾਮ-ਰਸ ਤੋਂ ਵਾਂਜਿਆਂ, ਕੋਰਿਆਂ, ਕੋਰੜ ਮੋਠ ਮਨਾਂਜਿਆਂ (ਮਨਾਂ-ਵਾਲਿਆਂ) ਨੂੰ 'ਚਰਨ ਕਮਲ ਕੀ ਮਉਜ ਦਾ ਅਹਿਸਾਸ ਹੀ ਕੀ ? ਗੂੜ੍ਹ ਗੁਰਮਤਿ ਦੀ ਕਸ਼ਫ਼ ਕਮਾਲ ਕਰਨੀ ਤੋਂ ਅਨਜਾਣਾਂ ਨੂੰ 'ਚਰਨ' ਯਾ ‘ਚਰਨ ਕਮਲ' ਪਦ ਦਾ ਵਾਹਿਗੁਰੂ ਅਕਾਲ ਪੁਰਖ ਦੀ ਹਸਤੀ ਨਾਲ ਮਨਸੂਬ (ਸੰਬੰਧਤ) ਕਰਨਾ ਨਿਰਾ ਮਨਮਤਿ ਦਾ ਢਕੌਂਸਲਾ ਹੀ ਭਾਸਦਾ ਹੈ। ਵਾਹਿਗੁਰੂ ਦੇ ਸਰੂਪ, ਵਾਹਿਗੁਰੂ ਦੀ ਅਕਾਲ-ਮੂਰਤਿ ਹਸਤੀ ਦਾ ਹੀ ਜਿਨ੍ਹਾਂ ਨੂੰ ਯਕੀਨ ਨਹੀਂ ਆਇਆ, ਉਨ੍ਹਾਂ ਦਾ ਵਾਹਿਗੁਰੂ ਦੇ ਚਰਨਾਂ ਉਤੇ ਕਦ ਯਕੀਨ ਬਝ ਸਕਦਾ ਹੈ ? ਵਾਹਿਗੁਰੂ ਦੀ ਸਰੂਪ-ਲਖਤਾ ਤੋਂ ਸੁੰਝਿਆਂ ਨੂੰ "ਚਰਨ ਕਮਲ ਕੀ ਮਉਜ'' ਦਾ ਕੀ ਪਤਾ ? ਵਾਹਿਗੁਰੂ ਸਰੂਪ ਸਾਖਯਾਤ-ਕਾਰੀਆਂ ਅਤੇ ਚਰਨ-ਕਮਲ-ਮਉਜ-ਮਲ੍ਹਾਰੀਆਂ ਨੂੰ ਚਰਨ ਕਮਲ ਦੀ ਮਉਜ ਦੇ ਵਰਣਨ ਕਰਨ ਦੀ ਸਮਰੱਥਾ ਨਹੀਂ । ਉਹਨਾਂ ਪ੍ਰਥਾਇ ਹੀ ਇਹ ਗੁਰਵਾਕ ਘਟਦਾ ਹੈ–
ਕਬੀਰ ਚਰਨ ਕਮਲ ਕੀ ਮਉਜ ਕਉ
ਕਹਿ ਕੈਸੇ ਉਨਮਾਨ ॥
ਕਹਿਬੇ ਕਉ ਸੋਭਾ ਨਹੀ
ਦੇਖਾ ਹੀ ਪਰਵਾਨੁ॥ ੧੨੧॥
ਸਚ ਮੁਚ "ਕਹਿਬੇ ਕਉ ਸੋਭਾ ਨਹੀ" "ਦੇਖਾ ਹੀ ਪਰਵਾਨੁ" ਹੈ । ਚਰਨ ਕਮਲ ਕੀ ਮਉਜ ਦੀ ਸੋਭਾ ਦੇ ਮੁਸ਼ਤਾਕ ਮੁਤਲਾਸ਼ੀਆਂ (ਚਾਹਵਾਨ ਢੂੰਡਾਉਆਂ) ਅਤੇ ਗੁਰਮਤਿ ਦੇ ਸਚੇ ਯਕੀਨਕਾਰ ਖੋਜੀਆਂ ਨੂੰ ਗੁਰਵਾਕਾਂ ਦੀ ਸਚਾਈ ਦਾ ਹੀ ਐਸਾ ਅਮਲ ਚੜ੍ਹਿਆ ਰਹਿੰਦਾ ਹੈ ਕਿ ਉਹ ਸਦਾ ਅਜਿਹੀਆਂ ਹੀ ਜੁਗਤਿ-ਵਿਉਂਤਾਂ ਢੂੰਡਦੇ ਹਨ ਅਤੇ ਗੁਰਮਤਿ ਦੇ ਦੁਆਰਿਓਂ ਗੁਰਬਾਣੀ ਅੰਦਰੋਂ ਹੀ ਢੂੰਡਦੇ ਹਨ, ਜਿਨ੍ਹਾਂ ਦੇ ਕਮਾਵਣ ਕਰਿ ਉਹਨਾਂ ਨੂੰ ਗੁਰਬਾਣੀ ਅੰਦਰ ਦਰਸਾਈ ਚਰਨ ਕਮਲਾਂ ਦੀ ਮਹਿਮਾ ਵਾਲੀ ਦਰਸ-ਵਿਗਾਸ-ਰਸਾਈ (ਪਹੁੰਚ) ਹੋ ਜਾਵੇ । ਸਚ ਮੁਚ ਮਾਅਰਫ਼ਤ (ਅਧਿਆਤਮ-ਵਾਦ) ਦੇ ਹਕੀਕੀ ਮੁਹੱਕਕਾਂ (ਖੋਜੀਆਂ) ਨੂੰ ਪ੍ਰਮਾਰਥ ਦੇ ਗੂੜ੍ਹ ਅਗੰਮੀ ਭੇਦਾਂ ਉਤੇ ਚੂੰ-ਚਰਾਂ ਕਦੇ ਨਹੀਂ ਹੁੰਦੀ । ਗੁਰੂ ਘਰ ਦੇ ਅਨਿੰਨ ਭਗਤ ਗੁਰਮੁਖ ਜਨ, ਗੁਰਵਾਕਾਂ ਦੀ ਸਚਾਈ ਉਤੇ ਪੂਰਨ ਭਰੋਸਾ ਰਖਦੇ ਹਨ । ਨਿਊਣਤਾ ਮੰਨਦੇ ਹਨ ਤਾਂ ਆਪਣੀ ਨਿਜ ਕਮਾਈ ਦੀ ਮੰਨਦੇ ਹਨ। ਜੋ ਕੁਛ ਉਹਨਾਂ ਦੀ ਪੰਚ-ਭੂਤਕੀ ਅਲਪੱਗ ਬੁਧੀ ਦੇ ਬੋਧ-ਫ਼ਹਿਮ ਵਿਚ ਨਹੀਂ ਆਉਂਦਾ, ਉਸ ਤੋਂ ਉਹ ਮੁਨਕਰ ਨਹੀਂ ਹੁੰਦੇ
ਚੰਚਲ ਮਤਿ ਚਤਰਾਈ ਵਾਲੇ ਆਪਣੀ ਅਲਪੱਗ ਸਮਝ ਸੋਚ ਤੋਂ ਅਗੋਚਰ ਕਿਸੇ ਭੀ ਗੂੜ੍ਹ ਪ੍ਰਮਾਰਥੀ ਰਾਜ਼-ਰਮਜ਼ਨੀ ਗੱਲ ਉਤੇ ਏਅਤਕਾਦ (ਭਰੋਸਾ) ਨਹੀਂ ਲਿਆਉਂਦੇ । ਇਹ ਉਹਨਾਂ ਦੇ ਅਭਾਗ ਹਨ । ਉਹ ਮੁਹੱਕਕ ਨਹੀਂ ਬਣਦੇ । ਉਹ ਖੋਜੀ ਨਹੀਂ ਬਣਦੇ । ਵਾਦੀ, ਬਾਦ-ਬਿਵਾਦੀ ਹੀ ਸਾਰੀ ਉਮਰ ਰਹਿੰਦੇ ਹਨ । ਉਹ ਗੁਰਬਾਣੀ, ਧੁਰ ਕੀ ਬਾਣੀ ਦੇ ਅਮਿਤ ਤੱਤ-ਭੇਦੀ ਆਸ਼ਿਆਂ ਉਤੇ ਈਮਾਨ ਨਹੀਂ ਲਿਆਉਂਦੇ। ਉਹਨਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ ! ਪਰ ਜਿਨ੍ਹਾਂ ਗੁਰੂ ਦੇ ਸਚਿਆਰ ਸਿਖਾਂ ਨੂੰ ਗੁਰੂ ਦੀ ਬਾਣੀ ਉਪਰ, ਗੁਰਵਾਕ ਉਪਰ ਪੂਰਨ ਭਰੋਸਾ ਹੈ, ਉਹ ਗੁਰਬਾਣੀ ਅੰਦਰ ਲਖਾਈ ਕਿਸੇ ਭੀ ਸਚਾਈ ਤੋਂ ਸਿਰ ਨਹੀਂ ਫੇਰ ਸਕਦੇ। ਫ਼ਰਕ ਸਮਝਦੇ ਹਨ ਤਾਂ ਆਪਣੀ ਕਮਾਈ ਵਿਚ ਹੀ ਸਮਝਦੇ ਹਨ, ਗੁਰਮਤਿ-ਵਿਰੋਧੀ ਅਤੇ ਪ੍ਰਮਾਰਥ ਕੁਤਰਕੀ ਲੋਕ ਓਹਨਾਂ ਨੂੰ ਇਹ ਕਹਿ ਕੇ ਬਹਿਕਾਉਂਦੇ ਹਨ ਕਿ ਦੇਖੋ ਜੀ ! ਨਿਰਗੁਣ ਵਾਹਿਗੁਰੂ ਦੇ ਭੀ ਕਦੇ ਚਰਨ ਹੋ ਸਕਦੇ ਹਨ ? ਚਰਨ ਤਾਂ ਸਰਗੁਣ ਮੂਰਤਿ ਵਾਲੇ ਰੱਬ ਦੇ ਹੀ ਹੋ ਸਕਦੇ ਹਨ ।
ਉਹਨਾਂ ਦੇ ਭਾ ਦਾ ਨਿਰਗੁਣ ਵਾਹਿਗੁਰੂ ਦਾ ਕੋਈ ਸਰੂਪ ਹੀ ਨਹੀਂ । ਗੁਰੂ ਸਾਹਿਬ ਨੇ ਸ੍ਰੀ ਜਪੁਜੀ ਸਾਹਿਬ ਦੇ ਮੂਲ ਮੁੱਢ ਵਿਚ ਹੀ ਕਰਤੇ ਪੁਰਖ ਵਾਹਿਗੁਰੂ ਦਾ 'ਅਕਾਲ ਮੂਰਤਿ' ਰੂਪ ਨਿਰਗੁਣ ਸਰੂਪ ਪ੍ਰਤਿਪਾਦਨ ਕੀਤਾ ਹੈ । ਨਿਰਗੁਣ ਸਰੂਪ ਤੇ ਇਹ ਭਾਵ ਹੈ ਕਿ ਇਹ ਸਰੂਪ, ਤ੍ਰੈਗੁਣੀ ਗੁਣਾਂ ਵਾਲਾ ਨਹੀਂ, ਤ੍ਰੈਗੁਣ ਅਬਾਧ ਤੁਰੀਆਗੁਣੀ ਦਿੱਬ ਗੁਣਾਂ ਸੰਪੰਨ ਹਸਤੀ ਵਾਲਾ ਅਕਾਲ ਮੂਰਤੀ ਸਰੂਪ ਹੈ । ਇਸ ਤੋਂ ਮੁਨਕਰ ਹੋਣਾ ਅਕਾਲ ਪੁਰਖ ਦੀ ਹੋਂਦ ਤੋਂ ਹੀ ਮੁਨਕਰ ਹੋਣਾ ਹੈ।
ਅਕਾਲ ਪੁਰਖ ਦੀ ਮੂਰਤ (ਹਸਤੀ) ਤਾਂ ਹੈ, ਪਰ ਕਾਲ ਚਕਰ ਵਿਚ ਆਏ ਤ੍ਰੈਗੁਣੀ ਗੁਣਾਂ ਵਾਲੀ ਹਸਤੀ ਨਹੀਂ । ਤੁਰੀਆ ਗੁਣੀ ਦਿੱਬ ਮੂਰਤਿ ਅਕਾਲ ਹਸਤੀ ਹੈ।
२
ਅਕਾਲ ਪੁਰਖ ਦੇ ਚਰਨਾਂ ਦਾ ਪਰਤੱਖ ਝਲਕਾ
ਇਸ ਦਿੱਬ-ਜੋਤਿ ਮੂਰਤੀ ਦੀ ਲਤੀਫ਼-ਕ੍ਰਾਂਤੀ ਜੋਤਿ ਕਿਰਣ ਦਾ ਨਾਮ ਅਭਿਆਸ ਕਮਾਈ ਦੁਆਰਾ ਗੁਰਮੁਖਾਂ ਦੇ ਘਰ ਅੰਦਰ ਪ੍ਰਗਟ ਹੋਣਾ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਰਿਦੰਤਰ ਪਰਵੇਸ਼ ਹੋਣਾ ਹੈ। ਨਾਮੁ, ਪੂਰਨ ਗੁਰਮਤਿ ਜੋਗ ਜੁਗਤਿ ਦੁਆਰਾ, ਅਗਾਧ ਅਭਿਆਸ ਕਮਾਈ ਦੇ ਸੁਆਸ ਗਿਰਾਸੀ ਬਿਲੋਵਨ ਕਰਿ, ਘਟ ਅੰਤਰ ਬਿਲੋਇਆ ਹੋਇਆ, ਅਚਰਜ ਜੋਤਿ ਰਸ ਵਿਗਾਸੀ ਨਿਰਮੋਲਕ ਹੀਰਾ ਹੋ ਕੇ ਪਾਰਸ ਮਣੀ, ਅਣੀ ਕਣੀ ਕਰਿ, ਰੋਮ ਰੋਮ ਅੰਦਰ ਪ੍ਰੋਤਾ ਜਾਂਦਾ ਹੈ । ਇਹੁ ਮਨ ਤਨ ਹੀਅੜਾ ਬੇਧੀ, ਜੋਤਿ ਮਣੀਆ, ਰਸ-ਤੇਜ ਕਿਰਣ ਕਣੀਆ ਅਤੇ ਬਿਸਮ ਆਭਾ ਅਦੋਤ ਅਣੀਆਲੇ ਅਣੀਆ, ਨਾਮ ਗੁਰਮੰਤ੍ਰ ਗੁਰਸ਼ਬਦ, ਵਾਹਿਗੁਰੂ ਜੋਤੀ ਸਰੂਪ ਦੇ ਚਰਨ ਕੰਵਲ ਦਾ ਰਿਦ ਪਰਵੇਸ਼ੀ ਅਤੇ ਜੋਤਿ ਪ੍ਰਜੁਲਤੀ ਪਰਤੱਖ ਝਲਕਾ ਹੈ । ਗੁਰਵਾਕ- ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥
ਭਾਵ "ਸਤਿਗੁਰ ਸਬਦਿ ਉਜਾਰੋ ਦੀਪਾ* ਰੂਪੀ ਵਾਹਿਗੁਰੂ ਦੇ ਚਰਨ ਕੰਵਲਾਂ ਨੂੰ ਹਿਰਦੇ ਵਿਚ ਪੱਲੇ ਗੰਢ ਬੰਨ੍ਹ ਕੇ ਉਤਾਰ ਲਿਆ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੇ ਅਭਿਆਸ ਕਮਾਈ ਵਾਲੇ ਚਰਨ-ਕੰਵਲ ਅਨੁਰਾਗੀਆਂ ਨੇ । ਚੂੰਕਿ ਇਹ ਗੁਰਸ਼ਬਦ (ਨਾਮ ਗੁਰ ਮੰਤਰ) ਅਭਿਆਸੀ ਜਨਾਂ ਦੇ ਹਿਰਦੇ ਅੰਦਰ ਰਸ-ਜੋਤਿ ਵਿਗਾਸੀ ਅਤੇ ਦਿਬ ਜੋਤਿ ਕ੍ਰਾਂਤੀ ਸੂਖਮ ਚਰਨ ਕੰਵਲਾਂ ਦਾ ਪ੍ਰਤੀਬਿੰਬਕ ਅਤੇ ਪ੍ਰਕਾਸ਼ਕ ਹੈ, ਤਾਂ ਤੇ ਗੁਰਬਾਣੀ ਅੰਦਰ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਪ੍ਰਤਿਪਾਦਕ, ਗੁਰਮੰਤਰ, ਗੁਰਸ਼ਬਦ ਹੀ ਮੰਨਿਆ ਜਾਂਦਾ ਹੈ। ਗੁਰਸ਼ਬਦ (ਗੁਰਮੰਤਰ) ਨਾਮ ਦੀ ਅਗਾਧ ਅਭਿਆਸ ਕਮਾਈ ਦੁਆਰਾ ਜਦੋਂ ਹਿਰਦੇ ਅੰਦਰ ਜੋਤਿ ਪ੍ਰਗਟ ਹੁੰਦੀ ਹੈ, ਤਾਂ ਇਹ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਪਹਿਲਾ ਅਨੂਪਮੀ ਦਰਸ਼ਨ ਘਟ ਅੰਤਰ ਹੀ ਪ੍ਰਾਪਤ ਹੁੰਦਾ ਹੈ । ਸੋ ਜੋਤਿ ਕ੍ਰਾਂਤੀ ਚਰਨ ਕੰਵਲਾਂ ਦਾ ਰਿਦੇ ਅੰਦਰ ਧਾਰਨਾ, ਅਰਥਾਤ ਪ੍ਰਗਟ ਜੋਤਿ ਮਣੀ ਕਿਰਣ ਕਣੀ ਵਾਲਾ ਜੋਤਿ-ਜਲਵਨੀ-ਚਮਤਕਾਰ ਨਿਹਾਰਨਾ (ਦੇਖਣਾ)
*ਬਿਲਾਵਲੁ ਮ: ੫ ਘਰੁ ੭, ਪੰਨਾ ੮੨੧
ਵਾਹਿਗੁਰੂ ਜੋਤੀ ਸਰੂਪ ਦੇ ਪਰਤੱਖ ਦਰਸ਼ਨਾਂ ਅਤੇ ਸਮੀਪੀ ਸਾਂਗੋ ਪਾਂਗ ਮਿਲਾਪ ਦੀ ਮੇਲ ਅਗਵਾਇਨੀ ਨੀਸ਼ਾਨੀ ਹੈ । ਜਿਹਾ ਕਿ ਗੁਰਵਾਕ ਹੈ :-
ਚਰਣ ਕਮਲ ਰਿਦ ਅੰਤਰਿ ਧਾਰੇ ॥
ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥੧੭॥
ਜਿਨ੍ਹਾਂ ਦੇ ਰਿਦੰਤਰ ਜੋਤਿ ਕਿਰਣ ਭੋਇਣੀ ਚਰਨ ਕੰਵਲਾਂ ਦੇ ਦਾਮਨ- ਚਮਤਕਾਰ ਨਹੀਂ ਹੋਏ, ਉਹਨਾਂ ਨੂੰ ਸਮਝ ਲਵੋ ਕਿ ਵਾਹਿਗੁਰੂ ਅਕਾਲ ਪੁਰਖ ਦਾ ਦਰਸ ਮਿਲਾਪ ਹੋਣਾ ਅਤੀ ਕਠਨ ਅਤੇ ਅਸੰਭਵ ਹੈ । ਗੁਰਮਤਿ ਗੂੜ੍ਹ ਤਤ ਪ੍ਰਮਾਰਥੀ ਅਕਾਲ ਪੁਰਖ ਵਾਹਿਗੁਰੂ ਦੇ ਦਰਸ ਮਿਲਾਪ ਦੀ, ਗੁਰਮਤਿ ਗੂੜ੍ਹ ਗਿਆਨ-ਪ੍ਰਮਾਰਥੀ- ਤੱਤ-ਵਿਲੱਖਣਤਾ, ਏਥੇ ਗੁਰ-ਗਮ-ਵਿਗਿਆਨੀ ਲਤੀਫ਼ਤਾ ਦੇ ਗੁਪਤ ਭੇਦ ਵਿਚ ਹੈ ਕਿ ਵਾਹਿਗੁਰੂ ਦੇ ਤੁਰੀਆ ਗੁਣੀ ਨਿਰਗੁਣ ਸਰੂਪ ਦੇ ਜੋਤਿ ਜਲਵਨੀ ਦਰਸ਼ਨ ਹੁੰਦੇ ਹਨ ਤਾਂ ਅੰਦਰੋਂ ਘਟੰਤਰੋਂ ਹੀ ਹੁੰਦੇ ਹਨ, ਬਾਹਰੋਂ ਨਹੀਂ ਹੁੰਦੇ । ਜੋਤੀ ਜੋਤਿ ਬੇਧੀਅੜੇ, ਹੀਰੇ ਹੀਰ ਬਿਧੰਨੇ ਦਰਸ਼ਨਾਂ ਦਾ ਦਿਬ-ਜੋਤਿ ਲਤੀਫ਼ੀ ਅਨੰਦ ਅੰਤਰਗਤਿ ਹੀ ਮਾਣ ਹੁੰਦਾ ਹੈ ਅਤੇ ਬਿਸਮ ਰੰਗਾਂ ਵਿਚ ਅੰਤਰਗਤਿ ਹੀ ਸਹਿਜ ਸਮਾਣ ਹੁੰਦਾ ਹੈ । ਪਰ ਇਸ ਚਰਨ ਕਮਲ ਅਨੂਪ ਗੁਰਸ਼ਬਦ ਰੂਪੀ ਹਰਿ ਸੰਤ ਮੰਤ ਨੂੰ ਕੋਈ ਵਿਰਲਾ ਗੁਰੂ ਘਰ ਦਾ ਗੁਰਮੁਖ ਸਿਖ ਸਾਧੂ ਹੀ ਜੋਤਿ ਪ੍ਰਜੁਲਤ ਕਰਨੀ ਕਮਾਈ ਵਿਚ ਲਟਾ ਪੀਂਘ ਹੋ ਕੇ ਲਗਦਾ (ਜੁਟਦਾ) ਹੈ। ਕੋਈ ਐਸਾ ਵਡਭਾਗੀ ਗੁਰਮੁਖ ਪਿਆਰਾ ਹੀ ਹੈ ਜੋ ਏਹਨਾਂ ਚਰਨ-ਕੰਵਲ-ਵਿਗਾਸੀ-ਜੋਤਿ-ਕ੍ਰਿਸ਼ਮਨੀ-ਦਰਸ਼ਨਾਂ ਨੂੰ ਦਰਸਾਵਨ ਹਿਤ ਸਾਧ ਸੰਗਿ-ਗੁਰ-ਗੁਫਾ ਵਿਚ ਬਹਿ ਕੇ ਜਾਗ੍ਰਣ ਕਰਦਾ ਹੈ (ਰਾਤ ਜਾਗੇ ਝਾਗਦਾ ਹੈ) ਅਤੇ ਰਿਦ ਜੋਤਿ ਪ੍ਰਫੁਲਤ ਕਰ ਕੇ ਭੀ ਜਾਗਣ ਜਾਗਤਾਈਆਂ ਦੇ ਅਥਾਹ ਆਤਮ ਰੰਗ ਮਾਣਦਾ ਹੈ । ਸੋਈ ਭਾਵ ਇਸ ਅਗਲੇਰੇ ਗੁਰਵਾਕ ਅੰਦਰ ਪ੍ਰਗਟ ਹੈ :-
ਚਰਨ ਕਮਲ ਆਨੂਪ ਹਰਿ ਸੰਤ ਮੰਤ ॥ ਕੋਊ ਲਾਗੈ ਸਾਧੂ ॥੩॥
ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥ ਵਡਭਾਗੇ ਕਿਰਪਾ ॥੪॥੧॥੩੯॥
ਨਾਮ ਅਹਾਰੀ ਅਭਿਆਸੀ ਜਨਾਂ ਨੂੰ ਅਭਿਆਸ ਕਮਾਈ ਦੁਆਰਾ, ਗੁਰਸ਼ਬਦ ਦਾ ਅਧਾਰ ਐਸਾ ਆਤਮ ਆਨੰਦੀ ਹੋ ਜਾਂਦਾ ਹੈ, ਮਾਨੋ ਕਿ ਉਹ ਸ਼ਬਦ ਪ੍ਰਜੁਲਤੀ ਜੋਤਿ ਕ੍ਰਿਣ-ਕ੍ਰਾਂਤੀ ਚਰਨ ਕੰਵਲਾਂ ਨੂੰ ਘੁਟ ਘੁਟ ਕੇ ਹਿਰਦੇ ਨਾਲ ਲਾਈ ਰਖਦੇ ਹਨ ਅਤੇ ਇਸ ਚਰਨ ਕੰਵਲਣੀ ਮਉਜ ਵਿਚ ਓਤਿ ਪੋਤਿ ਅੰਗ ਸੰਗਿ ਮਉਲੇ ਰਹਿੰਦੇ ਹਨ । ਉਹ ਵਾਹਿਗੁਰੂ ਜੋਤੀ ਸਰੂਪ ਨੂੰ ਖਿਨ ਖਿਨ ਆਪਣੇ ਸੰਗ ਸਾਥ ਹੀ ਓਤਿ ਪੋਤਿ
ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥
ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੩੨॥
ਤਾਂ ਤੇ ਗੁਰਮਤਿ ਨਾਮ-ਅਭਿਆਸੀਆਂ ਦਾ ਨਾਮ ਸਿਮਰਨ ਰੂਪ ਅਰਾਧਣਾ, ਨਾਮੀ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਅਰਾਧਣਾ ਹੈ । ਉਹ ਇਸ ਗੁਰ-ਸ਼ਬਦ ਸਿਮਰਨ ਰੂਪੀ ਚਰਨ ਕੰਵਲ ਹਿਰਦੇ ਅਰਾਧਨ ਕਰਿ, ਇਕ ਅਕਾਲ ਪੁਰਖ ਨਾਲ ਸਦਾ ਲਿਵ ਲਾਏ ਅਤੇ ਮੇਲ ਮਿਲਾਏ ਰਹਿੰਦੇ ਹਨ, ਅਤੇ ਇਸ ਬਿਧਿ ਓਹ ਸਮਰਥ ਸੁਆਮੀ ਵਾਹਿਗੁਰੂ ਪਰਮਾਤਮ ਦੇਵ ਦੀ ਸਦਾ ਸਰਣਾਗਤਿ ਨਿਕਟ-ਵਰਤਤਾ ਦਾ ਅਨੰਦ ਮਾਣਦੇ ਹਨ । ਚੂੰਕਿ ਸਦਾ ਅਨੰਦ ਮੇਲ ਕੇਲ ਕਰਨਹਾਰਾ ਅਨੰਦੀ ਸਾਹਿਬ ਸਦਾ ਅਟੱਲ ਅਛੇਦ ਅਤੇ ਅਭੇਦ ਹੈ, ਤਾਂ ਤੇ ਉਸ ਅਨੰਦੀ ਸਾਹਿਬ ਦੇ ਮੇਲ ਕੇਲ ਦਾ ਅਨੰਦ ਹੁਲਾਸ ਭੀ ਅਟੱਲ ਅਛੇਦ ਅਭੇਦ ਹੈ । ਯਥਾ ਗੁਰਵਾਕ :-
ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ॥
ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥੨੮॥
ਚਰਨ ਕੰਵਲਾਂ ਦਾ ਸਦਾ ਰਸ-ਅਨੰਦ ਹੁਲਾਸ ਮਾਨਣਹਾਰੇ ਵਾਹਿਗੁਰੂ ਦੇ ਦਾਸ ਸਦ ਸਦਾ ਹੀ ਚਰਨ ਕੰਵਲਾਂ ਦੀ ਮਉਜ ਵਿਚ ਰੰਗ ਰਤੜੇ ਰਹਿੰਦੇ ਹਨ, ਅਤੇ ਇਹ ਰੰਗ-ਚਲੂਲੇ ਓਹਨਾਂ ਦੇ ਕਦੇ ਭੀ ਉਤਰਦੇ ਉਖੜਦੇ ਨਹੀਂ । ਆਪਣੇ ਦਾਸਾਂ ਦਾ ਸਹਿਜ ਸੁਖ ਸਮੰਜਨ ਅਤੇ ਦੀਨ-ਦੁਖ-ਭੰਜਨ ਸੁਆਮੀ (ਅਕਾਲ ਪੁਰਖ) ਓਹਨਾਂ ਦੀ ਸਦ-ਆਤਮ-ਰੰਗ ਰਹਾਵਨੀ ਪੈਜ ਰਖਦਾ ਹੈ । ਇਸ ਬਿਧਿ ਨਦਰ ਨਿਹਾਲਤਾ ਵਾਲੀ ਆਤਮ ਰੰਗਣ ਵਿਚ ਰੰਗੀਜ ਕੇ ਚਰਨ ਕੰਵਲ-ਰੰਗ-ਰਤੜੇ ਰੰਗੀਸ਼ਰ ਦਾਸ ਸਦਾ ਉਸ ਦੇ ਭਾਣੇ ਵਿਚ ਹੱਸ ਵਿਗੱਸ ਕੇ ਮਸਤ ਰਹਿੰਦੇ ਹਨ । ਅਤੇ ਸਹਿਜ ਸੁਰਖ਼ਰੂਈ ਦਾ ਸਿਰਪਾਉ ਲੈ ਕੇ ਦਰਗਹਿ ਪੰਧੇ ਜਾਂਦੇ ਹਨ । ਜੈਸਾ ਕਿ ਇਸ ਅਗਲੇਰੇ ਗੁਰਵਾਕ ਦਾ ਭਾਵ ਹੈ :-
ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥
ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੨੨॥
ਅਜਿਹੇ ਬਖ਼ਸ਼ੇ ਹੋਏ ਹਰਿ ਦਰਿ ਪੈਧੇ ਗੁਰਮੁਖ ਦਾਸ ਜਨ ਪੁਗ ਪਹੁੰਚ ਕੇ ਭੀ ਇਸ ਬਿਧਿ ਬੇਨਤੀਆਂ (ਅਕਾਲ ਪੁਰਖ ਅੱਗੇ) ਕਰਦੇ ਹਨ । ਯਥਾ ਗੁਰਵਾਕ :-
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥
ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥
ਠਾਕੁਰ ਜਾ ਸਿਮਰਾ ਤੂੰ ਤਾਹੀ ॥
ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ਰਹਾਉ॥
ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥
ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੧॥੧੯॥
ਅਤੇ ਇਸ ਬਿਧ ਬਿਨੈ ਜੋਦੜੀ ਕਰਨ ਦਾ ਵਲ ਸੁਚੱਜ ਸਿਖਾਉਂਦੇ ਹਨ :-
ਹੇ ਦਾਤਾਰ ! ਵਾਹਿਗੁਰੂ ! ਤੂੰ ਸਭਨਾ ਜੀਆਂ ਦਾ ਦਾਨ-ਦਾਤਾ ਹੈਂ । ਕਿਰਪਾ ਕਰਕੇ ਜੀਆ ਦਾਨ ਵਾਲੀ ਦਾਤ ਆਪਣੇ ਮੰਗਤ ਜਨ ਨੂੰ ਦੇਹੋ ਜੀ । ਅਤੇ ਛਿਨ ਛਿਨ ਨਾਮ ਅਭਿਆਸ ਕਮਾਈ ਵਾਲੀ ਅਮੋਘ ਦਾਤ ਬਖ਼ਸ਼ ਕੇ ਹਰ ਦੰਮ ਮੇਰੇ ਹਿਰਦੇ ਵਿਖੇ ਵਸੇ ਰਹੋ ਜੀ। ਇਸ ਕਦੇ ਨਾ ਵਿਸਰਨ ਵਾਲੇ ਛਿਨ ਛਿਨ ਨਾਮ ਅਭਿਆਸੀ ਕਸ਼ਫ਼ ਕਮਾਲ ਕਮਾਈ ਦੇ ਪਰਤਾਪ ਕਰਿ, ਰਸ-ਜੋਤਿ-ਕ੍ਰਿਣ-ਕ੍ਰਿਸ਼ਮੀ ਅੰਮ੍ਰਿਤ-ਧਾਰਾ, ਜੋ ਘਟ ਅੰਤਰ ਝਿਮਿ ਝਿਮਿ ਵਰਸੇਗੀ, ਉਹ ਵਾਹਿਗੁਰੂ ਜੋਤੀ ਸਰੂਪ ਦੇ ਅਮਿਉ ਚਰਨ ਕੰਵਲਾਂ ਦਾ ਅੰਤਰ-ਆਤਮੇ ਵੁਠਣਾ ਹੈ । ਜਦੋਂ ਇਸ ਬਿਧਿ ਅਮਿਉ ਝਕੋਲਨੇ, ਜੋਤਿ ਝਿਮਕੋਲਨੇ, ਰਸ ਦਾਮਨ ਦਮਕੰਨੇ, ਜਲਵ ਜਗੰਨੇ ਨਾਮ ਰਤਨ ਰੂਪੀ ਪਾਰਸ ਚਰਨ ਕੰਵਲਾਂ ਦਾ ਰਿਦ ਮਾਹਿ ਸਮਾਵਨਾ ਹੁੰਦਾ ਹੈ, ਤਿਥੇ ਤਦੋਂ-
ਨਾਮ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥੩॥੪॥
ਦੇ ਭਾਵ ਅਨੁਸਾਰ ਭਰਮ ਅਗਿਆਨ ਅੰਧਾਰ ਮਈ ਧੁੰਦ ਗੁਬਾਰ ਸਭ ਮਿਟ ਜਾਂਦਾ ਹੈ । ਤ੍ਰੈਗੁਣੀ ਗੁਣਾਂ ਦਾ ਗਿਆਨ ਭੀ ਅਗਿਆਨ-ਮਈ ਭਰਮ ਅੰਧੇਰਾ ਹੀ ਹੈ । ਜਦੋਂ ਨਾਮ-ਰਤੰਨੜਾ, ਜੋਤਿ-ਜਗੰਨੜਾ, ਦ੍ਰਿਸ਼ਟ ਅਗੰਮੜਾ ਭਾਨ ਘਟ ਅੰਤਰਿ ਪਰਗਾਸ ਹੁੰਦਾ ਹੈ ਤਾਂ ਉਥੇ ਇਸ ਨਾਮ-ਜੋਤਿ-ਪਰਕਾਸ਼ ਦੇ ਅਗੇ, ਏਸ ਦ੍ਰਿਸ਼ਟਮਾਨ ਸੂਰਜ ਸਾਰਖੇ ਕੋਟਾਨ ਕੋਟ ਸੂਰਜਾਂ ਦਾ ਚਾਨਣਾ ਭੀ ਮਾਤ ਹੈ । ਐਸੇ ਮੇਰੇ ਰਿਦ ਵਿਗਾਸੀ ਚਰਨ ਕੰਵਲਾਂ ਦੇ ਜੋਤਿ ਬਿਜਲਾਰੀ ਚਾਨਣੇ ਦੀ ਮਹਿਮਾ ਹੈ । ਨਾਮ ਦਾ ਸਿਮਰਨ ਹੀ, ਇਹ ਜੋਤਿ-ਜਗਨਾਰੀ-ਭਾਨ ਉਦੇ ਕਰਾਉਂਦਾ ਹੈ ਅਤੇ ਹਿਰਦੇ ਅੰਦਰ ਕਰਾਉਂਦਾ ਹੈ ।
ਤਾਂ ਤੇ ਇਹ ਸਿਮਰਨ ਦੀ ਪਾਰਸ-ਕਲਾ ਵਾਲਾ ਨਾਮ ਕੀ ਹੈ ? ਚਰਨ ਕੰਵਲ
ਨਾਮ ਸਿਮਰਨ ਰੂਪੀ ਜਪ ਜਾਪ ਕਮਾਈ ਦਾ ਐਸਾ ਪਰਤਾਪ ਹੈ ਕਿ ਵਾਹਿਗੁਰੂ ਨਾਮ ਦੀ ਸੁਆਸ ਸੁਆਸ ਸਿਮਰਨ ਰੂਪੀ ਸੇਵਾ ਨਾਮ ਸਿਮਰਨਹਾਰੇ ਸੇਵਕ ਜਨ ਨੂੰ ਭਵ-ਸਾਗਰੋਂ ਪਾਰ ਉਤਾਰ ਦਿੰਦੀ ਹੈ ਅਤੇ ਦੀਨ ਦਇਆਲ ਪ੍ਰਭੂ ਪ੍ਰਮਾਤਮਾ ਦੀ ਐਸੀ ਕਿਰਪਾ ਹੋ ਜਾਂਦੀ ਹੈ ਕਿ ਬਹੁੜ ਬਹੁੜ ਜਨਮ ਧਾਰ ਕੇ ਉਸ ਨੂੰ ਲਖ ਚੁਰਾਸੀ ਜੂਨਾਂ ਦੇ ਗੇੜ ਵਿਚ ਪੈਣ ਦੀ ਜਮ-ਮਾਰ, ਜਮ-ਜੰਦਾਰ ਜਾਤਨਾ (ਦੰਡ) ਮਈ ਸਜ਼ਾਵਾਂ ਨਹੀਂ ਸਿਰ ਸਹਿਣੀਆਂ ਪੈਂਦੀਆਂ । ਸਤਿਸੰਗ ਸਮਾਗਮਾਂ ਵਿਚ ਪ੍ਰਸਪਰ ਰਲ ਮਿਲ ਬਹਿ ਕੇ ਗੁਰਬਾਣੀ ਰੂਪ ਗੁਣ ਗਾਉਣ ਕਰਿ ਭਾਵ, ਗੁਰਬਾਣੀ ਦਾ ਕੀਰਤਨ ਕਰਨ ਕਰਿ ਮਾਨੁਖਾ-ਦੇਹ-ਧਾਰਨੀ ਰਤਨ ਜਨਮ ਅਜਾਈਂ ਨਹੀਂ ਜਾਂਦਾ, ਸਗੋਂ ਲੇਖੇ ਲਗ ਜਾਂਦਾ ਹੈ। ਹਾਰੀਦਾ ਨਹੀਂ, ਜਨਮ ਜਿਤ ਕੇ ਜਾਈਦਾ ਹੈ । ਵਾਹਿਗੁਰੂ ਦੇ ਗੁਣ ਗਾਵਣ ਦੀ, ਅਖੰਡ ਕੀਰਤਨ ਕਰਨ ਦੀ, ਇਹ ਪਾਰਸ-ਕਲਾ-ਕਮਾਲਣੀ ਮਹਿਮਾ ਹੈ ਕਿ ਇਸ ਬਿਖੈ-ਬਨ ਰੂਪੀ ਭਵਜਲ ਨੂੰ ਸੁਖੈਨ ਹੀ ਤਰ ਜਾਈਦਾ ਹੈ ਅਤੇ ਸਮੂਹ ਕੁਲਾਂ ਦਾ ਭੀ ਉਧਾਰ ਹੋ ਜਾਂਦਾ ਹੈ । ਵਾਹਿਗੁਰੂ ਨਾਮ ਦੇ ਸਾਸਿ ਗਿਰਾਸਿ ਉਚਾਰਨ ਕਰਨ ਕਰਿ ਵਾਹਿਗੁਰੂ ਦੇ ਚਰਨ ਕੰਵਲ ਰਿਦ ਭੀਤਰ ਬਸ ਜਾਂਦੇ ਹਨ ਅਤੇ ਬਸ ਕੇ ਧਸ ਜਾਂਦੇ ਹਨ । ਇਸ ਬਿਧਿ ਜਗਦੀਸ਼ਰ ਵਾਹਿਗੁਰੂ ਦੇ ਚਰਨ ਕੰਵਲ ਕੀ ਓਟ ਗਹਿ ਕੇ
ਹਰਿ ਜਪਿ ਸੇਵਕੁ ਪਾਰਿ ਉਤਾਰਿਓ ॥
ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ॥੧॥ਰਹਾਉ ॥
ਸਾਧ ਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥
ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ ॥੧॥
ਚਰਨ ਕਮਲ ਬਸਿਆ ਰਿਦ ਭੀਤਰਿ ਸਾਸਿ ਗਿਰਾਸਿ ਉਚਾਰਿਓ ॥
ਨਾਨਕ ਓਟ ਗਹੀ ਜਗਦੀਸੁਰ ਪੁਨਹ ਪੁਨਹ ਬਲਿਹਾਰਿਓ ॥੨॥੪॥੩੦॥
ਵਾਹੁ ! ਵਾਹੁ ! ਧੰਨ ਚਰਨ ਕੰਵਲ ! ਰਿਦ ਭੀਤਰਿ ਬਸਨਹਾਰੇ ਚਰਨ ਕੰਵਲ ! ਰਿਦ ਭੀਤਰ ਚਰਨ ਕੰਵਲ ਬਸਣ ਕਰਿ, ਰਿਦ ਭੀਤਰ ਚਰਨ ਕੰਵਲਾਰੀ ਰਸ-ਬੋਹ-ਬੋਹਾਰੀ ਕ੍ਰਿਣ ਪ੍ਰਕਾਸ਼ ਹੋਣ ਕਰਿ, ਵਾਹਿਗੁਰੂ ਦੇ ਪਰਤੱਖ ਦਰਸ਼ਨ, ਸਮੁਚੇ ਜੋਤਿ ਸਰੂਪੀ ਦਰਸ਼ਨਾਂ ਦਾ ਉਮਾਹ ਹੋਰ ਭੀ ਚਰਨ ਕੰਵਲ-ਬੋਹਾਰੀਆਂ ਦੇ ਹਿਰਦਿਆਂ ਅੰਦਰ ਉਮਗਾਉਂਦੇ ਹਨ ਅਤੇ ਉਹ ਏਹਨਾਂ ਚਰਨ-ਕੰਵਲਾਰੀ-ਦਰਸ਼ਨਾਂ ਤੋਂ ਹੀ ਬਲਿਹਾਰੇ ਹੋ ਹੋ ਜਾਂਦੇ ਹਨ । ਯਥਾ ਗੁਰਵਾਕ :-
ਚਰਨ ਕਮਲ ਹਿਰਦੈ ਉਰਿਧਾਰੇ ॥
ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥੫॥
ਰਿਦ ਜੋਤਿ ਵਿਗਾਸੀ, ਰਸ ਕ੍ਰਿਣ ਭੋਆਸੀ ਚਰਨ ਕੰਵਲਾਂ ਦਾ ਦਰਸਾਰ ਹੀ ਰਸ-ਦਰਸ-ਭੁੰਚਾਰੀਆਂ ਨੂੰ ਖਿਨ ਖਿਨ ਖੀਵਾ ਰਖਦਾ ਹੈ । ਸਮੁਚੇ ਦਰਸ਼ਨਾਂ ਦੇ ਝਲਕਾਰ ਨੂੰ ਝੱਲਣਾ ਬੇਓੜਕ ਵਿਸਮਾਦ-ਜਨਕ ਹੈ । ਰਿਦਿ ਚਰਨ ਕੰਵਲ ਵਿਗਾਸੀ ਰਸ- ਬਿਸਮ-ਸੁਬਾਸੀ ਨਾਮ ਦੀ ਸੁਗੰਧ ਰਸ-ਰਮਨੀ-ਲਪਟ ਲੈ ਲੈ ਕੇ ਹੀ ਨਾਮ-ਰਸ-ਸੁਆਦ- ਬਿਸਮਾਦੀ-ਬਿਮਲ ਜਨ ਹੋਰੋ ਹੋਰ ਨਾਮ ਜਪ ਜਾਪ ਅਭਿਆਸ ਕਮਾਈ ਵਿਚ ਲਿਪਤ, ਲਿਵ-ਖਿਵਤ ਹੋ ਹੋ ਪੈਂਦੇ ਹਨ । ਨਾਮ-ਰਸ ਜੋਤਿ ਪ੍ਰਕਾਸ਼ ਦਾ ਰਸ ਮਗਨ ਅਹਿਲਾਦੀ ਆਨੰਦ, ਕਮਲ -ਮਉਜਾਰੀਆਂ ਨੂੰ ਦਿਨ ਰੈਣ ਏਸੇ ਆਹਰ ਵਿਚ ਹੀ ਰਖਦਾ ਹੈ ਕਿ ਉਹ ਹੋਰ ਭੀ ਤਦਰੂਪ ਹੋ ਕੇ ਨਾਮ ਸਿਮਰਨ ਵਿਚ ਜੁਟ ਜਾਣ । ਜਿਉਂ ਜਿਉਂ ਉਹ ਜੁਟਦੇ ਹਨ ਤਿਉਂ ਤਿਉਂ ਨਾਮ ਮਹਾਂ-ਰਸ ਦਾ ਗਟਾਕ ਵਧ ਤੋਂ ਵਧ ਅੰਮ੍ਰਿਤ- ਬਿਸਮਾਦ ਦੇ ਸੁਆਦ ਰੰਗਾਂ ਵਿਚ ਪੀਂਦੇ ਹਨ ਅਤੇ ਚਰਨ ਕੰਵਲ ਦੀਆਂ ਮੌਜਾਂ, ਅਨੂਠੜੇ-ਆਤਮ-ਅਉਜਾਂ ਵਿਚ ਮਾਣਦੇ ਹਨ । ਯਥਾ ਗੁਰਵਾਕ :-
ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ ॥
ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥
ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥
ਮਿਲਿ ਸਾਧ ਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥
ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥
ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥
ਨਾਮ ਸਿਮਰਦੇ ਹੋਏ ਹੀ ਦਿਨ ਰੈਣਿ ਦੀਆਂ ਸਾਰੀਆਂ ਘੜੀਆਂ ਸੁਹਾਵੜੀਆਂ ਹੁੰਦੀਆਂ ਹਨ । ਸਫਲੀਆਂ ਹੀ ਨਹੀਂ, ਸੁਹਾਵੜੀਆਂ ਹੁੰਦੀਆਂ ਹਨ । ਨਾਮ ਨੂੰ ਸਿਮਰ ਸਿਮਰ ਕੇ ਜਦੋਂ ਚਲੂਲੜੇ ਆਤਮ ਰੰਗ ਖਿੜਦੇ ਹਨ, ਤਦੋਂ ਤਿਨ੍ਹਾਂ ਆਤਮ ਰੰਗਾਂ ਵਿਚ ਰੰਗੀਜੀ ਬਿਰਤੀ ਵਿਚ ਬਤੀਤੇ ਰੈਣ ਦਿਵਸ ਅਤਿ ਸੁਹਾਵੜੇ ਅਤੇ ਰਸ-ਭਿੰਨੜੇ ਹੋ ਜਾਂਦੇ ਹਨ। "ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ਵਾਲੇ ਗੁਰਵਾਕ ਦੇ ਭਾਵ ਵਾਲੇ ਹੋ ਜਾਂਦੇ ਹਨ । ਅੱਖੀਆਂ ਪ੍ਰੇਮ-ਕਸਾਈਆਂ ਅਤੇ ਅੰਮ੍ਰਿਤ-ਰਸ-ਰਮਨਾਈਆਂ ਹੋ ਜਾਂਦੀਆਂ ਹਨ। ਹਿਰਦਾ ਕੰਵਲ ਖਿੜ ਕੇ ਅੰਮ੍ਰਿਤ-ਰਸ-ਜੋਤਿ ਜਗੰਨਾ, ਮਹਾਂ ਅਨੰਦ ਸਾਦ ਸੁਪ੍ਰਸੰਨਾ ਹੋ ਜਾਂਦਾ ਹੈ । ਜਲਵ ਜਮਾਲ ਰਤੰਨੜੇ ਚਰਨ ਕਮਲਾਂ ਦਾ ਵਿਗਸ-ਵਿਗਾਸੀ ਨਿਵਾਸ ਹਿਰਦੇ ਨੂੰ ਹੋਰ ਭੀ ਪਰਫੁਲਤ ਕਰ ਦਿੰਦਾ ਹੈ। ‘ਚਰਣ ਕਮਲ ਸੰਗਿ ਪ੍ਰੀਤਿ" ਦਾ ਪ੍ਰੇਮ-ਖੇੜਾ ਅਤੇ ਪ੍ਰੀਤ-ਪਿਰੰਮੜੀ-ਰਸ-ਜਫੜੀਆਂ ਦਾ ਲਪਟ-ਲਪਟੇੜਾ ਏਸ ਅਨੂਪਮ ਆਤਮ ਬਿਵਸਥਾ ਵਿਚ ਹੀ ਖੇਡ ਕੇ ਬਝਦਾ ਹੈ । ਪ੍ਰੀਤਮ ਪ੍ਰਭੂ ਪ੍ਰਮਾਤਮਾ ਅਤੇ ਪ੍ਰੀਤਮ ਮਨਮੋਹਨੜੇ, ਘਟਿ ਸੋਹਨੜੇ, ਪ੍ਰਾਨ ਅਧਾਰੜੀਏ, ਸੁੰਦਰ ਸੋਭ ਅਪਾਰੜੀਏ, ਲਾਲ ਗੋਪਾਲ ਦਇਆਲ ਗੋਬਿੰਦ ਸੰਗਿ ਗੰਢਿ-ਪੀਡੜੀ- ਪ੍ਰੀਤਿ ਦੇ ਪ੍ਰਭਾਵ ਕਰਕੇ "ਕਲਮਲ ਪਾਪ ਟਰੇ", ਕਲੀ ਕਾਲ ਦੀ ਮੈਲ ਵਾਲੇ ਪਾਪ ਸਾਰੇ ਟਲ ਜਾਂਦੇ ਹਨ, ਦੂਖ ਭੂਖ ਦਲਿਦਰ ਸਭਿ ਨਠ ਜਾਂਦੇ ਹਨ ਅਤੇ ਪ੍ਰਮਾਰਥ ਦਾ ਕਸ਼ਫ ਕਸ਼ਾਫ਼ੀ ਪੁਨੀਤ ਮਾਰਗ ਪ੍ਰਗਟ ਪਾਹਾਰੇ ਰੌਸ਼ਨ ਜਾਪਣ ਲਗ ਪੈਂਦਾ ਹੈ।
ਸਾਧ ਸੰਗਮੀ ਮਿਲਾਪ ਕਰਕੇ ਨਾਮ ਰੰਗਨੀ ਆਤਮ ਇਨਕਸ਼ਾਫ਼ (ਜ਼ਹੂਰ) ਸਹਿਜੇ ਹੀ ਹੋਇ ਆਵੰਦਾ ਹੈ । ਲੋੜਿੰਦੜੇ ਜਾਨੀ ਪ੍ਰੀਤਮ ਸਾਜਨੜੇ ਸੁਆਮੀ ਵਾਹਿਗੁਰੂ ਨੂੰ ਪਾ ਲਈਦਾ ਹੈ ਅਤੇ ਤਿਸ ਜਾਨੀਅੜੇ ਦਾ ਸਾਂਗੋ ਪਾਂਗ ਦਰਸ ਦਰਸਾ ਲਈਦਾ ਹੈ, ਜਿਸ ਦਰਸ਼ਨ ਨੂੰ ਦੇਖ ਕੇ ਚਿਰਾਂ ਦੀ ਚਿਤਵੀ ਇਛਿਆ ਪੁਗ ਖਲੋਂਦੀ ਹੈ । ਇਸ ਬਿਧਿ ਇਛ-ਪੁੰਨੜੇ ਚਰਨ-ਕੰਵਲ-ਮਉਜਾਰੀਆਂ ਅਤੇ ਦਰਸ਼ਨ-ਲਿਵ-ਮਗਨਾਰੀਆਂ ਦੀਆਂ ਸਾਰੀਆਂ ਕੁਲਾਂ ਭੀ ਤਰ ਜਾਂਦੀਆਂ ਹਨ ਤੇ ਉਹ ਖ਼ੁਦ ਉਸ ਲਿਵ ਬਿਵਸਥਾ
ਬਿਲਾਵਲੁ ਮ: ੧ ਛੰਤ, ਪੰਨਾ ੮੪੪
ਵਿਚ ਭੀ ਦਿਨ ਰਾਤ ਨਾਮ ਸਿਮਰਨ ਦੇ ਅਨੰਦ ਵਿਚ ਮਫ਼ਤੂਨ ਰਹਿੰਦੇ ਹਨ । ਐਸੇ ਰਾਮ ਪਿਆਰੇ ਅਨਦਿਨ ਸਦਾ ਨਾਮ ਸਿਮਰਨ ਵਿਚ ਹੀ ਸਾਵਧਾਨ ਹੋ ਕੇ ਜਾਗਦੇ ਰਹਿੰਦੇ ਹਨ । ਅਤੇ ਉਹਨਾਂ ਦੇ ਹਿਰਦੇ ਚਰਨ ਕੰਵਲਾਂ ਦਾ ਧਿਆਨ ਹੀ ਰਹਿੰਦਾ ਹੈ । ਚਰਨ ਕੰਵਲਾਂ ਦਾ ਧਿਆਨ ਹੀ ਧਰਦੇ ਹੋਏ ਉਹ ਅਨੰਦ-ਅਹਿਲਾਦੀ-ਜਨ ਇਹੀ ਬੇਨਤੀਆਂ ਕਰਦੇ ਹਨ ਕਿ ਹੇ ਵਾਹਿਗੁਰੂ ! ਤੂੰ ਸਾਥੋਂ ਇਕ ਖਿਨ ਭੀ ਨਾ ਬਿਸਰ ਜਾਈਂ, ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ :-
ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥੧॥
ਗੁਰਮਤਿ ਨਾਮ ਦਾ ਧਿਆਵਣਾ ਅਤੇ ਚਰਨ ਕੰਵਲਾਂ ਦਾ ਧਿਆਵਣਾ, ਨਾਮ ਦਾ ਜਪ ਸਿਮਰਨ ਕਰਨਾ ਅਤੇ ਚਰਨ ਕੰਵਲਾਂ ਦਾ ਜਾਪ ਸਿਮਰਨ, ਇਕੋ ਆਤਮ ਬਿਵਸਥਵੀ ਭਾਵ-ਅਰਥ ਰਖਦਾ ਹੈ । ਯਥਾ ਗੁਰਵਾਕ :-
ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰ ਰਿਦੈ ਚਿਤਾਰਿ ॥
ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਰਿ ਪਾਰਿ ॥੧॥
ਸੋਈ ਬਿਧਾਤਾ ਖਿਨੁ ਖਿਨੁ ਜਪੀਐ॥ ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥
ਚਰਣ ਕਮਲ ਉਰ ਅੰਤਰਿ ਧਾਰਹੁ ॥ ਬਿਖਿਆ ਬਨ ਤੇ ਜੀਉ ਉਧਾਰਹੁ ॥
ਸੁਤੇ ਸਹਿਜ ਹੀ ਚਲਦਿਆਂ, ਤੁਰਦਿਆਂ, ਫਿਰਦਿਆਂ, ਉਠਦਿਆਂ, ਬਹਿੰ- ਦਿਆਂ, ਸਉਂਦਿਆਂ, ਜਾਗਦਿਆਂ, ਸੁਤੇ ਹੋਏ ਭੀ, ਜਾਗਦੇ ਹੋਏ ਭੀ ਹਿਰਦੇ ਅੰਦਰ ਜੋ ਗੁਰਮੰਤਰ ਦਾ ਚਿਤਾਰਨਾ ਹੈ, ਇਹ ਚਰਨ ਕੰਵਲਾਂ ਨੂੰ ਅੰਤਰ ਆਤਮੇ ਉਤਾਰਨਾ ਹੈ। ਹਿਰਦੇ ਅੰਦਰ ਉਤਰੇ ਹੋਏ ਰਸ-ਜੋਤਿ-ਪ੍ਰਤਿਬਿੰਬਤ ਚਰਨ ਕੰਵਲਾਂ ਦਾ ਸੁਰਤ-ਸ਼ਬਦ- ਅਭਿਆਸੀ, ਜੋਤਿ-ਵਿਗਾਸੀ ਧਿਆਨ ਧਰਨਾ ਅੰਤਰਿ-ਆਤਮ ਅਮਿਉ ਅਹਿਲਾਦੀ ਆਨੰਦ ਭੁੰਚਣਾ ਹੈ । ਇਸ ਬਿਧਿ ਚਰਨ ਕੰਵਲਾਂ ਦਾ ਅਮਿਉ-ਰਸ ਗਟਾਕੀ ਧਿਆਨ, ਚਰਨ ਕੰਵਲਾਂ ਦਾ ਭਜਣਾ ਹੈ । ਸੋਈ ਨਾਮ ਦਾ, ਰਸ-ਜੋਤਿ-ਪ੍ਰਕਾਸ਼ੀਏ-ਨਾਮ ਦਾ ਜਪਣਾ ਹੈ । ਸੋਈ ਬਿਧਾਤਾ ਖਿਨ ਖਿਨ ਜਪ-ਅਭਿਆਸ ਵਿਚ ਆਇਆ ਸਭਿ ਭਰਮਾ ਤੇ ਅਉਗਣਾਂ ਨੂੰ ਦੂਰ ਕਰ ਦਿੰਦਾ ਹੈ ਅਤੇ ਸੋਈ ਉਰ-ਅੰਤਰ ਧਾਰੇ ਚਰਨ ਕੰਵਲਾਂ ਦਾ ਅੰਤਰਗਤ ਸਿਮਰਨ, ਧਿਆਨੁ, ਬਿਖਿਆ ਬਨ ਤੋਂ ਬੰਦ-ਖਲਾਸ ਕਰ ਕੇ ਜੀਵ- ਆਤਮਾ ਦਾ ਉਧਾਰ ਕਰਦਾ ਹੈ। ਚਰਨ ਕਮਲਾਂ ਦਾ ਰਸਕ-ਬੈਰਾਗੀ ਹੋਏ ਬਾਝੋਂ ਇਹ ਬਿਖਿਆ-ਬਨ, ਬਿਖਿਆ-ਬਨ ਪ੍ਰਤੀਤ ਹੀ ਨਹੀਂ ਹੁੰਦਾ । ਸਗੋਂ-
"ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥" (੮੯੨)
ਗੁਰਵਾਕ ਦੇ ਭਾਵ ਅਨੁਸਾਰ ਬਿਖਈ ਜੀਵਾਂ, ਸਾਕਤ ਪੁਰਸ਼ਾਂ ਨੂੰ ਬਿਖਿਆ ਹੀ ਮਿੱਠੀ ਲਗਦੀ ਹੈ ਅਤੇ ਅੰਮ੍ਰਿਤ ਸਗੋਂ ਕਉੜਾ ਲਗਦਾ ਹੈ। ਜਿਹਾ ਕਿ-
ਜੋ ਹਲਾਹਲ ਸੋ ਪੀਵੈ ਬਉਰਾ ॥ ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥੩॥੮੨॥
[ ਜੋ ਜਨ ਚਰਨ ਕੰਵਲਾਂ ਦੇ ਰਸਕ ਰਸਾਲ ਮਉਜੀ ਭੰਵਰੇ ਬਣ ਗਏ ਹਨ, ਉਹਨਾਂ ਨੂੰ ਇਸ ਰਸ ਮਉਜ ਤੋਂ ਬਿਹੂਣ ਹੋਰ ਕੁਛ ਸੁਝਦਾ ਹੀ ਨਹੀਂ, ਉਹਨਾਂ ਦੀ ਇਸ ਚਰਨ ਕੰਵਲ ਰਸਾਲੜੀ ਅਮੀ ਮਖ਼ਮੂਰ ਦਸ਼ਾ ਵਿਚੋਂ ਅੱਖ ਹੀ ਨਹੀਂ ਉਘੜਦੀ । ਅਜਿਹੇ ਰਸਕ-ਰੀਸਾਲੂ ਚਰਨ-ਕੰਵਲ-ਰਿਦ-ਧਿਆਨੀਆਂ ਤੋਂ ਵਾਹਿਗੁਰੂ ਇਕ ਛਿਨ ਭੀ ਦ੍ਰਿਸ਼ਟ-ਅਗੋਚਰ ਨਹੀਂ ਹੁੰਦਾ, ਨਿਮਖ ਭਰ ਭੀ ਅੱਖੀਆਂ ਤੋਂ ਲਾਂਭੇ ਨਹੀਂ ਹੁੰਦਾ ਅਤੇ ਸਦਾ ਹੀ ਜੀਅ ਸੰਗਿ ਬਸਦਾ ਹੈ। ਉਹਨਾਂ ਦੀ ਇਹ ਬਿਵਸਥਾ ਹੋ ਜਾਂਦੀ ਹੈ, ਜੈਸਾ ਕਿ ਇਸ ਅਗਲੇ ਗੁਰਵਾਕ ਵਿਚ ਵਰਣਨ ਹੈ :-
ਬਿਸਰਤ ਨਾਹਿ ਮਨ ਤੇ ਹਰੀ ॥
ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥
ਰਹਾਉ॥ ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥
ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥
ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥
ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥
ਜਿਨ੍ਹਾਂ ਦੇ ਅੰਤਰ-ਆਤਮੇ ਚਰਨ ਰੀਸਾਲੜਿਆਂ ਦੀ ਗੰਢ ਬਝ ਗਈ, ਜੋ ਜਨ ਚਰਨ ਕੰਵਲਾਂ ਦੇ ਅੰਮ੍ਰਿਤ-ਰਸ ਵਿਚ ਸੁਰਤੀ ਬਿਰਤੀ ਕਰਕੇ ਗੁੰਨ੍ਹੇ ਗਏ, ਬਸ ! ਓਹਨਾਂ ਤੋਂ ਅਸਲ ਅਰਥਾਂ ਵਿਚ ਇਕ ਖਿਨ ਮਾਤਰ ਭੀ ਵਾਹਿਗੁਰੂ ਨਹੀਂ ਵਿਸਰਦਾ । ਵਿਸਰੇ ਕਿਵੇਂ :-
"ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥"
ਦੇ ਪ੍ਰਭਾਵ ਕਰਕੇ ਚਰਨ ਕੰਵਲਾਂ ਦੀ ਪ੍ਰੀਤਿ, ਵਾਹਿਗੁਰੂ ਦਰਸ਼ਨ ਦੀ ਪ੍ਰੀਤ, ਮਹਾ ਪ੍ਰਬਲ ਪਈ ਹੋਈ ਹੁੰਦੀ ਹੈ। ਇਸ ਮਹਾਂ ਪ੍ਰਬਲ ਪ੍ਰੀਤਿ ਦੇ ਬਿਸਮ ਰਸ, ਅਮਿਉ ਸੁਆਦ-ਅਹਿਲਾਦ ਵਿਚ ਪਾਗ ਕੇ ਹੀ ਅਭਿਆਸੀ ਜਨ ਦੀ ਬਿਰਤੀ ਅਜਿਹੀ ਅਡੋਲ ਹੋ ਜਾਂਦੀ ਹੈ ਕਿ ਉਸ ਦੇ ਹੋਰ ਬਿਖੇ ਰਸ ਸਭ ਜਲ ਕੇ ਦਘਧ ਹੋ ਜਾਂਦੇ ਹਨ । ਜਿਸ ਤਰ੍ਹਾਂ ਚਾਤ੍ਰਿਕ ਮੇਘੋਂ ਉਪਜੀ ਬਰਸੀ ਸੁਆਂਤਿ ਬੂੰਦ ਬਿਨਾਂ ਜੀਊਂਦਾ ਨਹੀਂ ਰਹਿ
ਪੇਖਿ ਪੇਖਿ ਜੀਵਾ ਦਰਸੁ ਤੁਮਾਰਾ ॥
ਚਰਣ ਕਮਲ ਜਾਈ ਬਲਿਹਾਰਾ ॥੧॥ਰਹਾਉ॥੩੧॥
ਜਿਉਂ ਜਿਉਂ ਉਹ ਦਰਸ਼ਨ-ਸਉਜ ਦੀ ਮਉਜ ਵਿਚ ਮਗਨ ਹੁੰਦਾ ਹੈ, ਤਿਉਂ ਤਿਉਂ ਉਹ ਚਰਨ ਕੰਵਲਾਂ ਤੋਂ ਹੋਰ ਤੋਂ ਹੋਰ ਵਧ ਤੋਂ ਵਧ, ਵਾਰਨੇ- ਬਲਿਹਾਰਨੇ ਜਾਂਦਾ ਹੈ । ਉਸ ਨੂੰ ਚਰਨ ਕੰਵਲਾਂ ਦੀ ਮਉਜ ਮਾਨਣ ਦਾ ਰਸ ਐਸਾ ਆਉਂਦਾ ਹੈ ਕਿ ਉਸ ਦੇ ਮੁਖੋਂ ਇਸ ਬਿਧਿ ਦੀਆਂ ਜੋਦੜੀਆਂ ਸੁਤੇ ਸੁਭਾਵ ਹੀ ਨਿਕਲਦੀਆਂ ਹਨ :-
ਨਿਮਖ ਨ ਬਿਸਰਹਿ ਹਰਿ ਚਰਣ ਤੁਮਾਰੇ ॥
ਨਾਨਕੁ ਮਾਗੈ ਦਾਨੁ ਪਿਆਰੇ ॥੪॥੨੫॥੩੧॥
ਇਹ ਦਾਨ-ਦਾਤਾਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੰਗਤ ਜਨਾਂ ਦੀ ਅਤਿ ਉਚ ਉਚੇਰੀ ਜਾਚਨਾ ਹੈ ਕਿ ਹੇ ਵਾਹਿਗੁਰੂ ! ਤੇਰੇ ਅਤਿ ਰਸ ਮਿਠੇ ਮਿਠੋਲੜੇ ਚਰਨ ਕੰਵਲ ਕਦੇ ਵੀ ਨਾ ਵਿਸਰਨ । ਸਦਾ ਹੀ ਆਦਿ ਅੰਤ ਚਰਨ ਕੰਵਲਾਂ ਦੀ ਮਉਜ ਹੀ ਬਣੀ ਰਹੇ । ਉਹਨਾਂ ਦਾ ਮਨ ਇਸ ਬਿਧਿ ਚਰਨ ਸਰਨ ਰਹਿ ਕੇ ਹੀ ਸਨਾਥ, ਸਫਲਾ ਅਤੇ ਭਾਗ-ਸੁਲੱਖਣਾ ਹੁੰਦਾ ਹੈ। ਚਰਨ ਕੰਵਲਾਂ ਦੀ ਆਤਮ ਮਉਜ ਦੇ ਰੰਗਾਂ ਵਿਚ ਰੰਗੀਜ ਕੇ ਉਹ ਲਾਲ ਰਤੇ ਲਾਲੋ ਲਾਲ ਹੋਏ ਰਹਿੰਦੇ ਹਨ, ਜੈਸਾ ਕਿ ਇਸ ਗੁਰ- ਪੰਗਤੀ ਦਾ ਭਾਵ ਹੈ :-
ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ ॥੮॥੩॥
ਇਸ ਬਿਧਿ ਪਰਮਾਤਮ-ਰੰਗਾਂ ਵਿਚ ਲਾਲੋ ਲਾਲ ਹੋ ਕੇ ਉਹ ਚਰਨ ਕੰਵਲਾਂ ਨੂੰ ਹਰ ਦੰਮ ਹਿਰਦੇ ਅੰਦਰ ਵਸਾਈ ਰਖਦੇ ਹਨ। ਕਿਉਂ ਨਾ ਵਸਾਉਣ? ਚਰਨ
ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥੩॥੧੩੮॥
ਇਸ ਆਤਮ ਅਵਸਥਾ ਵਿਚ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ । ਨਾਮ ਦਾ ਸਿਮਰਨ ਤੇ ਚਰਨ ਕੰਵਲਾਂ ਦਾ ਸਿਮਰ ਸਮਸਰ ਰੰਗਾਂ ਵਾਲਾ ਸਿਮਰਨ ਹੋ ਜਾਂਦਾ ਹੈ । ਨਾਮ ਦਾ ਸਿਮਰਨ ਹੀ ਚਰਨ ਕੰਵਲਾਂ ਦਾ ਸਿਮਰਨ ਹੈ, ਅਤੇ ਚਰਨ ਕੰਵਲਾਂ ਦਾ ਸਿਮਰਨ, ਨਾਮ ਦਾ ਸਿਮਰਨ, ਇਕੋ ਹੀ ਅਕਥਨੀਯ ਗੱਲ ਬਣ ਜਾਂਦੀ ਹੈ । ਸੁਆਸਾਂ ਦੇ ਅਰਧ ਉਰਧੀ ਅਤੇ ਉਰਧ ਅਰਧੀ (ਹੇਠਾਂ ਉਤਾਹਾਂ ਤੇ ਉਤਾਹਾਂ ਹੇਠਾਂ ਦੇ) ਖੜਗ ਖੜਗੇਸ਼ਵੇਂ ਅਭਿਆਸ ਨਾਲ 'ਹਰਿ ਕਾ ਬਿਲੋਵਨਾ' ਬਿਲੋਇ ਕੇ ਜਦੋਂ ਅਭਿਆਸੀ ਜਨ ਸਿਮਰਨ-ਰਸ-ਜੀਅਰਨੀ-ਜੀਉਣੀ ਜੀਂਦੇ ਹਨ ਤਦੋਂ ਉਹ ਵਾਸਤਵ ਵਿਚ ਵਾਹਿਗੁਰੂ ਦੇ ਚਰਨ ਕੰਵਲਾਂ ਨੂੰ ਧੋਇ ਧੋਇ ਪੀਂਦੇ ਹਨ-
ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥
ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥੧੭॥
ਗੁਰਵਾਕ ਦਾ ਇਹ ਅਕਸ ਮਾਤ੍ਰ ਹੀ ਅਨੁਵਾਦ ਹੈ । ਉਸ ਦੀ ਤਤ ਅਵਸਥਾ ਦਾ ਵਰਣਨ ਅਤੀ ਕਠਿਨ ਹੈ । ਅੰਮ੍ਰਿਤ ਨਾਮ ਦੇ ਅਭਿਆਸ ਨਾਲ ਖਿਚਿਆ ਹੋਇਆ ਜੋ ਸੁਆਸ ਘਟ-ਨਾਭ ਅੰਦਰਿ ਰਹਾਂਵਦਾ ਹੈ, ਸੋ ਅੰਮ੍ਰਿਤ-ਰਸ ਦੀ ਜੋਤਿ-ਕ੍ਰਾਂਤੀ-ਪਿਚਕਾਰੀ ਬਣ ਕੇ ਅੰਦਰੋਂ ਹੀ ਰਸ-ਵਿਗਾਸੀ ਹੋਇ ਕੇ ਲਹਿਰਾਵੰਦਾ ਹੈ ਅਤੇ ਫੇਰ ਘਟਿ-ਨਾਭ ਅੰਦਰੋਂ ਲਿਵ-ਸੁਰਤ ਰਹਾਇਆ ਰਸ-ਪਵਨ-ਝਕੋਲੜਾ ਸੁਆਸ ਅਮਿਉ-ਜੋਤਿ-ਰਤੰਨੜਾ ਅਤੇ ਭਰਿਆ ਭਕੁੰਨੜਾ ਉਰਧਗਾਮੀ ਹੋ ਕੇ ਜਦੋਂ ਉਪਰ ਨੂੰ ਖਿਚੀਂਦਾ ਹੈ, ਤਦੋਂ ਰਸਨ ਰਸੰਨੜਾ ਹੋ ਕੇ ਵਿਗਸਦਾ ਹੈ। ਅਭਿਆਸੀ ਜਨ ਦਾ ਇਹ ਲਿਵਤਾਰੀ ਰਸ- ਸਿਮਰਨ ਅਭਆਿਸ-ਬਿਲੋਵਨਾ ਵਾਹਿਗੁਰੂ ਦੇ ਚਰਨ ਕੰਵਲਾਂ ਨੂੰ ਧੋਇ ਧੋਇ ਕੇ ਪਿਆਵਣਹਾਰਾ ਬਣ ਜਾਂਦਾ ਹੈ । ਸੋ ਜਿਉਂ ਜਿਉਂ ਅਭਿਆਸੀ ਜਨ ਸਿਮਰਨ ਰਸ ਨੂੰ ਪੀਵੰਦੇ ਹਨ, ਤਿਉਂ ਤਿਉਂ ਚਰਨ ਕੰਵਲਾਂ ਨੂੰ ਅੰਤਰ ਆਤਮੇ ਧੋਇ ਧੋਇ ਰਸੀਵੰਦੇ ਹਨ; ਚਰਨ ਕੰਵਲ-ਰਜ-ਗਟਾਕ ਰੱਸ ਰੱਸ ਕੇ ਭੁੰਚੀਵੰਦੇ ਹਨ । ਨਾਮ ਅਭਿਆਸ ਦਾ ਹਰੇਕ ਰਸ, ਪਉਨ ਖਿਚਵਾਂ ਅਰਧ ਉਰਧੀ ਸੁਆਸ ਅਤੇ ਰਸ ਰਸਨ ਬਿਲੋਵਨ ਬਿਲੋਇਨੀ ਅਭਿਆਸ, ਪਵਨ ਦਾ ਫੁਰਾਟ ਰਿਦੰਤਰਿ ਵਸੇ ਵਾਹਿਗੁਰੂ-ਚਰਨਾਂ ਨੂੰ ਧੋਇ ਧੋਇ ਪੀਆਵਨਹਾਰਾ ਹੈ । ਇਵੇਹੇ ਪਵਨ ਅਭਿਆਸ ਦਾ ਪੱਖਾ ਝੱਲ ਕੇ ਅਭਿਆਸੀ
ਲੇ ਪਖਾ ਪ੍ਰਿਅ ਝਲਉ ਪਾਏ ॥ (੩੯੪)
ਗੁਰ-ਪੰਗਤੀ ਦੀ ਇਹ ਗੁਹਜ ਆਤਮ ਰਮਜ਼ ਰਮਜ਼ਾਇਨੀ ਵਿਆਖਿਆ ਦਾ ਪੇਖਿ- ਵਰਤਿਆ ਪ੍ਰਮਾਰਥ ਹੈ । ਸੋ ਨਾਮ-ਅੰਮ੍ਰਿਤ-ਰਸ-ਰਸੀਏ ਅਭਿਆਸੀ ਜਨ ਜਦੋਂ ਸੁਆਸ ਅਭਿਆਸ ਦਾ ਰਿੜਕਣਾ ਰਿੜਕਦੇ ਹਨ, ਓਦੋਂ ਨਾਲੇ ਤਾਂ ਉਹ ਵਾਹਿਗੁਰੂ ਦੇ ਚਰਨ ਕੰਵਲਾਂ ਨੂੰ ਧੋਇ ਧੋਇ ਪੀਂਵਦੇ ਹਨ ਅਤੇ ਨਾਲੇ ਵਾਹਿਗੁਰੂ ਦੇ ਚਰਨਾਂ ਨੂੰ ਪੱਖਾ ਕਰ ਕਰ (ਬੀਜਨ ਢੋਲਾਇ ਢੋਲਾਇ) ਵਿਗਸੀਂਵਦੇ ਹਨ। ਇਹ ਨਾ ਕੇਵਲ ਸਿਮਰਨ ਹੈ, ਸਗੋਂ ਚਰਨ ਕੰਵਲਾਂ ਦਾ ਸੇਵਨ ਭੀ ਹੈ । ਇਹ ਕੇਵਲ ਸਿਮਰਨ ਰਸ ਪੀਵਨ ਹੀ ਨਹੀਂ, ਬਲਕਿ ਚਰਨ ਕੰਵਲ ਲਿਵ ਖੀਵਨ ਹੈ। ਇਉਂ ਇਸ ਅਚਰਜ ਗੁਰਮਤਿ ਨਾਮ ਦੀ ਅਚਰਜ ਸਿਮਰਨ-ਰੀਤਿ-ਲਿਵ, ਸਿਮਰਨਹਾਰੇ ਦੀ ਚਰਨ ਕੰਵਲ ਸੰਗਿ ਡੋਰੀ ਵਾਲੀ ਚਰਨ-ਕੰਵਲਾਰੀ-ਅਨੂਠੀ ਪ੍ਰੀਤਿ ਉਪਜਾਉਂਦੀ ਹੈ ਅਤੇ ਪ੍ਰੀਤਮ ਦਾ ਮਿਲਾਪ ਸੁਰੱਚਨੀ ਅੰਚਲਾ ਗਹਾਉਂਦੀ ਹੈ ।
३
ਚਰਨ ਕਮਲਾਂ ਦਾ ਜਾਪ ਅਤੇ ਨਾਮ ਦੇ ਜਾਪ ਦੀ ਸਦਰਸਤਾ
ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥
ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥
ਚਰਣ ਕਮਲ ਹਿਰਦੇ ਮਹਿ ਜਾਪੁ ॥
ਨਾਨਕ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥
ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ਰਹਾਉ॥੮੭॥
ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥
ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥੮੭॥
ਚਰਣ ਕਮਲ ਜਨ ਕਾ ਆਧਾਰੋ ॥
ਆਠ ਪਹਰ ਰਾਮ ਨਾਮੁ ਵਾਪਾਰੋ ॥੪॥੩੬॥੪੩॥
ਚਰਣ ਕਮਲ ਠਾਕੁਰ ਉਰਿ ਧਾਰਿ ॥
ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥
ਹਰਿ ਸਿਮਰਤ ਸਭਿ ਮਿਟਹਿ ਕਲੇਸ ॥
ਚਰਣ ਕਮਲ ਮਨ ਮਹਿ ਪਰਵੇਸ ॥੧॥
ਉਚਰਹੁ ਰਾਮ ਨਾਮ ਬਾਰੀ ॥
ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ਰਹਾਉ॥
ਸੂਖ ਸਹਜ ਰਸ ਮਹਾ ਅਨੰਦਾ ॥
ਜਪਿ ਜਪਿ ਜੀਵੇ ਪਰਮਾਨੰਦਾ ॥੨॥੧੪੪॥
ਚਰਨ ਕਮਲ ਅਰਾਧਿ ਭਗਵੰਤਾ ॥
ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥੧੧੯॥
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
ਆਨ ਸੁਖਾ ਨਹੀ ਆਵਹਿ ਚੀਤਿ ॥੩॥
ਸਦਾ ਸਦਾ ਸਿਮਰਉ ਪ੍ਰਭ ਸੁਆਮੀ ॥
ਮਿਲੁ ਨਾਨਕ ਹਰਿ ਅੰਤਰਜਾਮੀ ॥੪॥੮੨॥੧੫੧॥
ਸਿਮਰਤ ਸੁਆਮੀ ਕਿਲਵਿਖ ਨਾਸੇ ॥
ਸੂਖ ਸਹਜ ਆਨੰਦ ਨਿਵਾਸੇ ॥੧॥
ਰਾਮ ਜਨਾ ਕਉ ਰਾਮ ਭਰੋਸਾ ॥
ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥੧॥ਰਹਾਉ॥...
ਕਰਿ ਕਿਰਪਾ ਪ੍ਰਭ ਬੰਧਨ ਛੋਟ ॥
ਚਰਣ ਕਮਲ ਕੀ ਦੀਨੀ ਓਟ ॥੩॥੧੪੨॥
ਰਾਮ ਰਸਾਇਣਿ ਜੋ ਜਨ ਗੀਧੇ ॥
ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ਰਹਾਉ॥
ਆਨ ਰਸਾ ਦੀਸਹਿ ਸਭਿ ਛਾਰੁ ॥
ਨਾਮ ਬਿਨਾ ਨਿਹਫਲ ਸੰਸਾਰ ॥੧॥੯੪॥੧੬੩॥
ਇਸ ਪ੍ਰਕਾਰ ਦੇ ਅਨੇਕਾਂ ਗੁਰਵਾਕ ਹਨ, ਜੋ ਨਾਮ ਸਿਮਰਨ ਅਤੇ ਚਰਨ ਕੰਵਲ ਪਰਸਣ ਦੇ ਭਾਵ ਨੂੰ ਸਮਸਰ ਭੇਵ ਅਭੇਵ ਜਣਾਉਂਦੇ ਹਨ । ਸਿਮਰਨ ਦੀ ਅਥਾਹ ਕਮਾਈ ਦੁਆਰਾ ਜੋਤਿ ਪਰਜੁਅਲਤ ਹੋਇਆ ਨਾਮੁ ਭਗਤਿ-ਰਹੱਸ ਸੁਆਉ ਸੇਤੀ ਸੁਆਸਿ ਸੁਆਸਿ ਅਰਾਧਿਆ, ਪਾਰਸ ਚਰਨ ਕੰਵਲਾਂ ਦੇ ਆਰਾਧਨ ਰੂਪੀ ਪਾਰਸ ਪਰਸਾਉ ਦਾ ਅਰਥ ਰਖਦਾ ਹੈ ਅਤੇ ਇਸ ਬਿਧਿ ਨਾਮ ਰਸਾਇਣੀ ਜੋਤਿ ਕਲਾ
ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥੬॥
ਭਾਵ, ਪ੍ਰੀਤਮ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਮਨ ਤਨ ਅੰਦਰ ਵੁਠਣਾ, ਚਰਨ ਕੰਵਲਾਂ ਵਾਲੇ ਪ੍ਰੀਤਮ ਦਾ ਨਿਕਟਵਰਤੀ ਦਰਸ਼ਨ ਝਲਕਾਉ ਹੈ। ਪ੍ਰਿਥਮ ਤੋਂ ਪ੍ਰਿਥਮ ਰਿਦੰਤਰਿ ਪ੍ਰਕਾਸ਼ ਹੋਈ ਜੋਤਿ ਕ੍ਰਿਣ ਦਾ ਪ੍ਰਕਾਸ਼ ਚਰਨ ਕੰਵਲਾਂ ਦਾ ਪਰਤੱਖ ਦਰਸ਼ਨ ਹੈ । ਏਥੇ ਪਾਰਸ ਰੂਪੀ ਨਾਮ ਦਾ ਸਿਮਰਨ ਹੋਰ ਵਧੇਰੇ ਰਸ ਜੋਤਿ ਕਲਾ ਵਿਚ ਸੁਆਸਿ ਸੁਆਸਿ ਵਿਲੋਵੀਦਾ ਹੈ । ਜਿਉਂ ਜਿਉਂ ਵਿਲੋਵੀਦਾ ਹੈ ਤਿਉਂ ਤਿਉਂ ਅੰਤਰਿ ਭੋਈ ਜੋਤਿ-ਕ੍ਰਿਣ ਦਾ ਜੋਤਿ-ਪਸਾਰਾ ਭੀ ਹੋਰੋ ਹੋਰ ਵਧਦਾ ਜਾਂਦਾ ਹੈ । ਘਟ ਅੰਤਰ, ਸਾਰੇ ਸਰੀਰ ਅੰਦਰ ਜੋਤਿ-ਚਾਨਣਾ ਹੀ ਚਾਨਣਾ ਪਸਰ ਜਾਂਦਾ ਹੈ, ਫੇਰ ਇਹ ਜੋਤਿ- ਪਸਾਰਾ ਪਿੰਡ (ਸਰੀਰ) ਤੋਂ ਵੀ ਅਗਾਹਾਂ ਸਫੁਟ ਹੋਇ ਹੋਇ ਬ੍ਰਹਿਮੰਡ ਵਿਖੇ ਪਸਰ ਜਾਂਦਾ ਹੈ । ਘਟ-ਨਾਭ ਵਿਚੋਂ ਵਿਸਥਾਰਤ ਹੋ ਕੇ ਅਕਾਸ਼ੀ ਨਭ-ਪੁਲਾੜ ਵਿਚ ਭੀ ਜਾ ਸਮਾਉਂਦਾ ਹੈ । ਏਥੇ ਏਸ ਜੋਤਿ-ਕਲਾ ਵਿਚ ਖੇਡ ਕੇ ਜਗਿਆਸੂ ਜਨ ਜੋਤਿ ਅਭਿਆਸੂ ਗੁਰਮੁਖਿ ਪਿਆਰਾ, ਪ੍ਰੀਤਮ ਦੇ ਜੋਤਿ-ਜਗਮਗੀ-ਦਰਸ਼ਨ ਸਾਂਗੋ ਪਾਂਗ ਪੇਖਦਾ ਹੈ, ਪੇਖਿ ਪੇਖਿ ਵਿਗਸਦਾ ਹੈ ਅਤੇ ਨਿਹਾਲੋ ਨਿਹਾਲ ਹੋ ਹੋ ਜਾਂਦਾ ਹੈ ਅਤੇ ਜੋਤਿ-ਜਗੰਨੇ ਸੁਅਰਨੀ ਰੂਪ ਰੰਗ ਦੀ ਵੰਨੀ ਚੜ੍ਹ ਚੜਾਉ ਹੋਣ ਕਰਿ, ਲਾਲੋ ਲਾਲ ਜੋਤਿ ਜਮਾਲ ਅਤੇ ਤੇਜ ਜਲਾਲ ਜਲਵਨਾ ਹੋ ਜਾਂਦਾ ਹੈ । ਤਾਂ ਹੀ ਤਾਂ "ਨਾਮ ਜਪੰਦੜੀ ਲਾਲੀ" ਵਾਲੇ ਜੋਤਿ ਜਲਵਨੇ ਚੇਹਰਿਆਂ ਦੀ ਝਾਲ ਨਹੀਂ ਝਲੀ ਜਾਂਦੀ ।
ਚਰਨ ਕੰਵਲਾਂ ਦੇ ਜਮਾਲ ਤੇ ਜਲਾਲ ਨੂੰ ਪੇਖਿ ਪੇਖਿ, ਭਗਤ ਜਨ ਜੁਹਾਰ, ਝੁਕ ਝੁਕ ਨਮਸਕਾਰ ਬੰਦਨਾ ਕਰਦੇ ਹਨ ਤੇ ਬੰਦਨਾ ਕਰਿ ਕਰਿ ਚਰਨ ਕੰਵਲਾਂ ਦਾ ਸਿਮਰਨ ਕਰੀ ਜਾਂਦੇ ਹਨ । ਭਗਤ ਜਨਾਂ ਦਾ ਇਹ ਚਰਨ ਕੰਵਲ ਲਿਵਤਾਰੀ ਸਿਮਰਨ, ਦਰਸ਼ਨ ਬਹਾਰੀ ਭਗਤੀ ਭਾਉ ਵਿਚ, ਸਚਖੰਡ ਸਾਮੁਹੇ ਕਰਮ ਖੰਡ (ਨਦਰ ਖੰਡ) ਨਿਰੰਕਾਰਤਾ ਵਿਚ ਭੀ ਬਣਿਆ ਰਹਿੰਦਾ ਹੈ, ਜਿਥੇ ਅਨੇਕਾਂ ਭਗਤ ਜਨ ਨਿਤ-ਪ੍ਰਤਿ ਪ੍ਰੀਤਮ ਦੇ ਚਰਨ ਕੰਵਲਾਂ ਨੂੰ ਬੰਦਨਾ ਕਰਦੇ ਹੀ ਦਿਸਦੇ ਹਨ। ਜਿਹਾ ਕਿ :-
ਅਨਿਕ ਭਗਤ ਬੰਦਨ ਨਿਤ ਕਰਹਿ ॥
ਚਰਨ ਕਮਲ ਹਿਰਦੈ ਸਿਮਰਹਿ ॥੫॥੧੮॥
ਤੀਥੈ ਭਗਤ ਵਸਹਿ ਕੇ ਲੋਅ ॥
ਕਰਹਿ ਅਨੰਦੁ ਸਚਾ ਮਨਿ ਸੋਇ ॥੩੭॥
ਐਥੇ ਇਸ ਲੋਕ ਵਿਚ ਭੀ ਭਗਤ ਜਨ ਆਪਣੀ ਸਿਮਰਨ-ਭਗਤਿ-ਕਮਾਈ ਦੁਆਰਾ ਕਰਮ ਖੰਡ, ਸਚ ਖੰਡ ਸਾਰਖਾ ਹੀ ਚਰਨ ਕੰਵਲਾਂ ਦੀ ਮਉਜ ਦਾ ਆਨੰਦ ਮਾਣਦੇ ਹਨ । ਯਥਾ :-
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥
ਚਰਨ ਕਮਲ ਗੁਰ ਰਿਦੈ ਬਸਾਇਆ ॥੧॥
ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥
ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ਰਹਾਉ॥
ਅਨਦਿਨੁ ਜਪਉ ਗੁਰੂ ਗੁਰ ਨਾਮ ।।
ਤਾ ਤੇ ਸਿਧਿ ਭਏ ਸਗਲ ਕਾਮ ॥੨॥
ਦਰਸਨ ਦੇਖਿ ਸੀਤਲ ਮਨ ਭਏ ॥
ਜਨਮ ਜਨਮ ਕੇ ਕਿਲਬਿਖ ਗਏ ॥੩॥
ਕਹੁ ਨਾਨਕ ਕਹਾ ਭੈ ਭਾਈ ॥
ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥
ਨਾਮ ਨੂੰ ਸਿਮਰਨਹਾਰਾ ਭਗਤ ਜਨ, ਸਿਮਰ ਸਿਮਰ ਕੇ ਜਿਸ ਆਤਮ-ਸੁਖ ਨੂੰ ਪ੍ਰਾਪਤ ਹੁੰਦਾ ਹੈ, ਉਹ ਵਿਸ਼ੇਸ਼ ਆਤਮ ਸੁਖੁ, ਗੁਰੂ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਰਿਦ ਭੀਤਰ ਸਮਾਵਣਾ ਹੈ। ਗੁਰਮਤਿ ਵਿਸ਼ੇਸ਼ ਸਿਮਰਨ, ਸੁਰਤ ਦੁਆਰਾ ਰਿਦ ਸਮਾਏ-ਜੋਤਿ-ਕਿਰਣੀ-ਚਰਨ ਕੰਵਲਾਂ ਦਾ ਇਨਕਸ਼ਾਫ਼, ਗੁਰ ਪਾਰਬ੍ਰਹਮ ਪੂਰੇ ਨੂੰ ਸਾਖਯਾਤਕਾਰ ਕਰਾਉਣ ਨੂੰ ਸਮਰਥ ਹੈ । ਤਾਂ ਤੇ ਅਰਾਧਨਹਾਰੇ ਦਾ ਮਨ ਚਰਨ ਕੰਵਲਾਂ ਨੂੰ ਅਰਾਧ ਕੇ ਧੀਰ ਜਾਂਦਾ ਹੈ (ਧੀਰਜਮਾਨ ਹੋ ਜਾਂਦਾ ਹੈ) । ਉਸ ਨੂੰ ਧੀਰਜ ਆ ਜਾਂਦੀ ਹੈ ਕਿ ਚਰਨ ਕੰਵਲਾਂ ਵਾਲੇ ਪ੍ਰੀਤਮ ਦੇ ਪਰਤੱਖ ਦਰਸ਼ਨ ਦਿਦਾਰੇ ਭੀ ਨਿਕਟ ਹੀ ਹੋਣ ਵਾਲੇ ਹਨ। ਸੋ ਇਸ ਬਿਧ ਦ੍ਰਿੜ੍ਹ ਨਿਸਚਿਤ ਸਰਧਾਵਾਨ ਹੋ ਕੇ ਉਹ ਗੁਰੂ ਗੁਰੂ ਰੂਪੀ ਜਾਪ ਜਪਣ ਵਿਚ ਹੋਰ ਵੀ ਤਤਪਰ ਹੋ ਜਾਂਦਾ ਹੈ ਅਤੇ ਦਿਨ ਰਾਤ ਏਸ ਗੁਰੂ ਗੁਰੂ ਦੀ ਟੇਰ ਵਾਲੇ ਵਾਹਿਗੁਰੂ ਨਾਮ ਨੂੰ ਜਪੀ ਜਾਂਦਾ ਹੈ । ਜਿਸ ਦੇ ਜਪੀ ਜਾਣ ਕਰਕੇ ਉਸ ਜਪਣਹਾਰੇ ਦੇ ਸਾਰੇ ਮਨੋਰਥ ਭੀ ਸੁਤੇ ਸਿਧ ਪੂਰੇ ਹੋ ਜਾਂਦੇ ਹਨ। ਪਰਮ ਮਨੋਰਥ ਤਾਂ ਨਾਮ ਜਪਣਹਾਰੇ ਦਾ ਗੁਰੂ-ਪ੍ਰੀਤਮ ਦੀ ਪ੍ਰਾਪਤੀ ਰੂਪ ਸਿਧੀ ਦਾ ਹੁੰਦਾ ਹੈ । ਪਰ ਇਸ ਪਰਮ ਪ੍ਰਯੋਜਨੀ ਸਿਮਰਨ ਦੇ ਪ੍ਰਤਾਪ ਕਰਕੇ ਨਾਮ ਸਿਮਰਨਹਾਰੇ
ਦਰਸਨ ਦੇਖਿ ਸੀਤਲ ਮਨ ਭਏ ॥
ਜਨਮ ਜਨਮ ਕੇ ਕਿਲਬਿਖ ਗਏ ॥੩॥੧੧੨॥
ਵਾਲਾ ਪਰਤੱਖ ਵਰਤਾਰਾ ਵਰਤ ਜਾਂਦਾ ਹੈ । ਇਹ ਸਿਮਰਨ ਰੂਪ ਚਰਨ ਕੰਵਲਾਂ ਦੇ ਧਿਆਨ ਦੀ ਮਹੱਤਤਾ ਹੈ, ਜੈਸਾ ਕਿ ਅਗਲਾ ਗੁਰਵਾਕ ਭੀ ਪ੍ਰੋੜਤਾ ਕਰਦਾ ਹੈ :-
ਸਿਮਰਿ ਸਿਮਰਿ ਕਾਟੇ ਸਭਿ ਰੋਗ ॥
ਚਰਣ ਧਿਆਨ ਸਰਬ ਸੁਖ ਭੋਗ ॥੬॥
ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥
ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥
ਕਹੁ ਨਾਨਕ ਹਰਿ ਹਰਿ ਪਦੁ ਚੀਨ ॥
ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥
ਭਾਵ, ਨਾਮ ਦੀ ਪਾਰਸ-ਤਤ-ਸਿਮਰਨ-ਕਲਾ ਕਰਿ ਅਤੇ ਚਰਨ ਕੰਵਲਾਂ ਦੇ ਧਿਆਨ ਪਰਤਾਪ ਤੋਂ ਸਾਰੇ ਰੋਗ ਕਟੇ ਜਾਂਦੇ ਹਨ ਅਤੇ ਸਰਬ ਸੁਖਾਂ ਸਿਰ ਸੁਖ ਭੀ ਸਾਰੇ ਭੋਗੇ ਜਾਂਦੇ ਹਨ । ਸਾਰੇ ਸੁਖਾਂ ਦਾ ਸ਼ਿਰੋਮਣੀ ਸੁਖ ਤਾਂ ਇਹ ਆਣ ਉਦੇ ਹੁੰਦਾ ਹੈ ਕਿ ਸਦ ਨਵਤਨ ਨਿਤ ਬਾਲੜੇ ਜੋਬਨ ਜੁਆਲ ਸਰੂਪ ਵਾਲਾ ਮਨਮੋਹਨ ਜਾਨੀਅੜਾ ਪ੍ਰੀਤਮ ਵਾਹਿਗੁਰੂ ਸਰਬ ਕਲਾ ਸੰਪੂਰਨੀ ਪੂਰਨਤਾ ਵਿਚ ਪੂਰਨ ਪੁਰਖ ਹੋ ਕੇ ਸਨਮੁਖ ਦਰਸ਼ਨ ਜਲਵਾ-ਅਫ਼ਰੋਜ਼ ਆਣ ਹੁੰਦਾ ਹੈ ਅਤੇ ਪ੍ਰੇਮੀ ਭਗਤ ਜਨ ਦੇ ਅੰਤਰਿ ਬਾਹਰਿ ਰਖਵਾਲਾ ਹੋ ਕੇ ਚੋਜੀ ਕੇਲ ਰਚਾਂਵਦਾ ਹੈ । ਸੋ ਭਗਤ ਜਨਾਂ ਨੂੰ ਇਹ ਸਿਮਰਨ ਰੂਪੀ "ਪਦ" ਪ੍ਰਕਾਸ਼ਤ ਹੋਇਆ ਹੈ । ਏਹੀ ਭਗਤ ਜਨਾਂ ਦਾ ਸਰਬੰਸ, ਧਨ, ਮਾਲ ਸਭ ਕੁਛ ਏਹੀ ਹੈ, ਜੋ ਧੁਰ ਦਰਗਾਹ ਤੋਂ ਭਗਤ ਜਨਾਂ ਨੂੰ ਮਿਲਿਆ ਹੈ, ਜਿਸ ਦੇ ਸਮਸਰ (ਸਦਰਸ) ਯਾ ਜਿਸ ਤੋਂ ਅਫ਼ਜ਼ਲ (ਵਧ ਕੇ) ਹੋਰ ਕੋਈ ਪਦ ਪਦਵੀ ਵੀ ਨਹੀਂ ਹੋ ਸਕਦੀ । ਨਾਮ ਸਿਮਰਨ ਰੂਪੀ ਚਰਨ ਕੰਵਲ ਅਰਾਧਣ ਦੀ ਅਮਿਤ ਮਹਿਮਾ ਹੈ, ਦੇਖੋ ਅਗਲੇ ਗੁਰਵਾਕ ਰੂਪੀ ਦੁਤੁਕੀ ਕੀ ਦਸਦੀ ਹੈ :-
ਗਰਭ ਕੁੰਡ ਨਰਕ ਤੇ ਰਾਖੈ। ਭਵਜਲੁ ਪਾਰਿ ਉਤਾਰੇ ॥
ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥੨॥੧੩੮॥
ਅਰਥਾਤ, ਨਾਮ ਸਿਮਰਨ ਦੇ ਪਰਤਾਪ ਕਰਿ, ਚਰਨ ਕੰਵਲਾਂ ਨੂੰ ਮਨ ਵਿਖੇ ਆਰਾਧਣ ਦਾ ਇਹ ਪਾਰਸ ਸ਼ਕਤ-ਸਿੱਟਾ ਨਿਕਲਦਾ ਹੈ ਕਿ ਨਾਮ ਸਿਮਰਨਹਾਰੇ ਨੂੰ, ਚਰਨ ਕੰਵਲ ਆਰਾਧਣਹਾਰੇ ਨੂੰ ਇਹ ਸਿਮਰਨ-ਆਰਾਧਨ ਕਲਾ ਗਰਭ-ਕੁੰਡ ਚੁਰਾਸੀ ਦੇ ਗੇੜ ਵਿਚ ਨਹੀਂ ਪੈਣ ਦਿੰਦੀ ਅਤੇ ਨਰਕਾਂ ਵਿਚ ਗੋਤਾ ਨਹੀਂ ਖਾਣ ਦਿੰਦੀ, ਸਗੋਂ ਭਵਜਲੋਂ ਪਾਰ ਉਤਾਰ ਦਿੰਦੀ ਹੈ ਅਤੇ ਜਮ ਦੀ ਸਾਰੀ ਤ੍ਰਾਸ ਨਿਵਾਰ ਦਿੰਦੀ ਹੈ।
४
ਨਾਭੀ ਕਮਲ ਦਾ ਸਿੱਧਾ ਹੋ ਕੇ ਖਿੜਨਾ
ਨਾਮ ਸਿਮਰਨ ਸੰਮਿਲਤ ਚਰਨ ਕੰਵਲਾਂ ਦੀ ਚਿਤ ਚਿਤਵਨੀ ਅਰਾਧਨਾ ਦਾ ਫਲ ਅੰਕੁਰੀ ਜ਼ਹੂਰ ਜੋ ਹੋਰ ਹੁੰਦਾ ਹੈ, ਉਹ ਅਤੀ ਅਸਚਰਜ ਹੈ । ਯਥਾ ਗੁਰਵਾਕ-
ਚਿਤਿ ਚਿਤਵਉ ਚਰਣਾਰਬਿੰਦ ਊਂਧ ਕਵਲ ਬਿਗਸਾਂਤ ॥
ਪ੍ਰਗਟ ਭਏ ਆਪਹਿ ਗੋੁਬਿੰਦ ਨਾਨਕ ਸੰਤ ਮਤਾਂਤ ॥੧॥੨੨॥
'ਸੰਤ ਮਤਾਂਤ' ਦਾ ਭਾਵ ਏਥੇ ਗੁਰਮੰਤਰ ਹੈ । ਗੁਰਮੰਤਰ ਦੇ ਪਾਰਜਾਤ-ਫਲ, ਗੁਰਮੰਤਰ (ਨਾਮ) ਸਿਮਰਨਹਾਰੇ ਨੂੰ ਇਹ ਲਗਦੇ ਹਨ ਕਿ ਉਹ ਨਾਮ ਸਿਮਰਨ ਦੇ ਪਰਤਾਪ ਕਰਕੇ ''ਚਿਤਿ ਚਿਤਵਉ ਚਰਣਾਰਬਿੰਦ" ਮਈ ਰਿਦ ਪ੍ਰਤੀਤਨੀ ਪਉੜੀ ਦੇ ਪਹਿਲੇ ਟੰਬੇ ਤੇ ਚੜ੍ਹਦਾ ਹੈ । ਇਸ ਪਹਿਲੇ ਟੰਬੇ ਤੇ ਹੀ ਨਾਮ-ਅਭਿਆਸੀ ਨੂੰ ਨਾਮ ਦਾ ਸਿਮਰਨ-ਅਭਿਆਸ ਚਰਨ ਕੰਵਲਾਂ ਦਾ ਚਿਤ-ਚਿਤਵਨ ਰੂਪ ਹੋ ਕੇ ਪ੍ਰਤੀਤ ਹੁੰਦਾ ਹੈ। ਚਰਣਾਰਬਿੰਦ ਦਾ ਚਿਤਿ ਚਿਤਵਨ ਅਤੇ ਗੁਰ-ਮੰਤਰ ਨਾਮ ਦਾ ਸਿਮਰਨ-ਅਭਿਆਸ ਇਕੋ ਭਾਵ ਰੂਪ ਰਖਦਾ ਹੈ । ਨਾਮ ਸਿਮਰਨ ਅਭਿਆਸ ਅਰਥਾਤ ਚਰਣਾਰਬਿੰਦ (ਚਰਨ ਕੰਵਲਾਂ) ਦੇ ਚਿਤਿ-ਚਿਤਵਨੀ-ਪਾਰਸ-ਪ੍ਰਭਾਵ ਕਰਿ "ਊਂਧ ਕੰਵਲ ਬਿਗਸਾਂਤ'' ਦਾ ਅਸਚਰਜ ਕਉਤਕ ਵਰਤ ਜਾਂਦਾ ਹੈ, ਭਾਵ ਸੁਆਸ ਸੁਆਸ ਸਿਮਰਨ ਦੇ ਰਸਨ-ਰਟਨਾਂਤੀ-ਪਉਣ-ਫੁਰਾਟੇ ਨਾਮ ਦੇ ਮੂਧੇ ਪਏ ਹੋਏ ਕਉਲ ਨੂੰ ਸਿਧਾ ਕਰ ਕੇ, ਉਸ ਦੇ ਮੀਚੇ ਹੋਏ ਮੂੰਹ ਨੂੰ ਖੋਲ੍ਹ ਦਿੰਦੇ ਹਨ ਅਤੇ ਖੋਲ੍ਹ ਕੇ ਉਸ ਵਿਚ ਰਸ-ਜੋਤਿ ਦੀ ਚੰਗਾੜੀ ਪਰਜੁਅਲਤ ਕਰ ਦਿੰਦੇ ਹਨ। ਇਸ ਬਿਧਿ ਉਕਤ "ਊਂਧ ਕੰਵਲ" ਵਿਗਸ ਉਠਦਾ ਹੈ । ਨਾਮ-ਰਸ-ਜੋਤਿ-ਚਾਨਣੇ ਨਾਲ ਜਗਮਗ ਹੋ ਉਠਦਾ ਹੈ ਤੇ "ਊਂਧ ਕਵਲ ਬਿਗਸਾਂਤ'' ਦਾ ਇਉਂ ਨਜ਼ਾਰਾ ਬਝਦਾ ਹੈ-
ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ ॥੫॥
ਸੁਆਸ ਅਭਿਆਸੀ, ਰਸ ਸੁੱਰਾਟੀ ਪਵਨ ਫੁੱਰਾਟੀ, ਨਾਮ ਸਿਮਰਨ ਰੂਪੀ
ਧਉਖਣੀ ਨਾ ਸਿਰਫ਼ ਉਰਧ ਕੰਵਲ ਨੂੰ ਸਿੱਧਾ ਕਰਨ ਹਿਤ ਅਤੇ ਉਸ ਦਾ ਮਿਚਿਆ ਮੂੰਹ ਖੋਲ੍ਹਣ ਹਿਤ ਪਵਨ-ਪਰਵੇਸ਼ਨੀ-ਸ਼ਕਤ ਹੀ ਰਖਦੀ ਹੈ, ਬਲਕਿ ਉਹ ਖਿੜ ਕੇ ਸਿੱਧੇ ਹੋਏ ਨਾਭਿ-ਕੰਵਲ ਅੰਦਰਿ ਰਸ-ਜੋਤਿ ਬਿਗਾਸਨੀ ਬਿਜਲੀ ਭੀ ਪੈਦਾ ਕਰਦੀ ਹੈ । ਸੰਸਾਰ ਦੇ ਸੁਨਿਆਰਾਂ ਲੁਹਾਰਾਂ ਦੀਆਂ ਧਉਖਣੀਆਂ ਤਾਂ ਸਿਰਫ਼ ਪਉਣ ਦਾ ਪੱਖਾ ਹੀ ਚਲਾਉਣ ਜੋਗੀਆਂ ਹਨ, ਆਪੋਂ ਅਗਨੀ ਨਹੀਂ ਉਤਪੰਨ ਕਰ ਸਕਦੀਆਂ । ਅਗਨੀ ਪਰਚੰਡ ਕਰਨ ਲਈ ਰੰਚਕ ਚੰਗਾੜੀ ਦੀ ਲੋੜ ਅਵੱਸ਼ ਪੈਂਦੀ ਹੈ । ਇਹ ਅਗਨ-ਚੰਗਾੜੀ ਈਂਧਨ ਦੇ ਅੰਬਾਰ ਅੰਦਰ ਰੱਖੀ ਹੋਈ ਇਸ ਪਵਨ ਧਉਖਣੀ-ਪਖੇ ਨਾਲ ਭਖ ਕੇ ਸਾਰੀ ਸਮਗਰੀ ਵਿਖੇ ਅਗਨ ਪਰਚੰਡ ਕਰਦੀ ਹੈ, ਪਰ ਸਿਮਰਨ ਅਭਿਆਸ ਰੂਪੀ ਧਉਖਣੀ ਅੰਦਰਿ ਪਾਰਸ-ਨਾਮ ਰੂਪੀ ਜੋਤਿ-ਚਿੰਗਾੜੀ ਗੁਪਤ ਅੰਸ ਵਿਚ ਪਹਿਲਾਂ ਹੀ ਮਉਜੂਦ ਹੁੰਦੀ ਹੈ । ਇਸ ਗੁਪਤ-ਜੋਤਿ-ਚਿੰਗਾੜੀ ਨਾਮ-ਪਾਰਸ- ਵਟੀ ਨਾਲ ਸਪਰਸ਼ ਹੋਈ ਸੁਆਸ ਅਭਿਆਸੀ ਸਿਮਰਨ-ਕਲਾ ਦੀ ਧਉਂਕਣੀ ਨਾ- ਸਿਰਫ਼ ਉਰਧ ਕੰਵਲ ਨੂੰ ਸ਼ਗੁਫ਼ਤ ਕਰਾਉਂਦੀ ਹੈ (ਖਿੜਾਉਂਦੀ ਹੈ) ਬਲਕਿ ਨਾਭ- ਕੰਵਲ ਕੋਠੜੀ ਅੰਦਰਿ ਜੋਤਿ-ਪ੍ਰਚੰਡੀ-ਉਜਿਆਰਾ ਕਰ ਦੇਣ ਨੂੰ ਭੀ ਸਮਰੱਥ ਹੈ । "ਊਂਧ ਕੰਵਲ ਬਿਗਸਾਂਤ' ਦੇ ਮੁਅਜਜ਼ੇ ਵਰਤਣ ਪਸਚਾਤ ਚਰਨ ਕੰਵਲ ਮੌਜਾਰੀ- ਨਾਮ ਸਿਮਰਨ-ਅਭਿਆਸੀ ਜਨ ਨੂੰ 'ਪ੍ਰਗਟ ਭਏ ਆਪਹਿ ਗੋੁਬਿੰਦ' ਵਾਲਾ ਸਾਕਸ਼ਾਤ- ਕਾਰੀ ਚਮਤਕਾਰ ਹੋ ਜਾਂਦਾ ਹੈ । ਪਿਰੀ ਪ੍ਰੀਤਮ ਗੋਬਿੰਦ ਜੋਤੀ ਸਰੂਪ ਦਾ ਵੀ ਸਮੁਚਾ ਦਰਸ਼ਨ ਹੋ ਜਾਂਦਾ ਹੈ । ਮੇਰੇ ਗੋਬਿੰਦ ਰੂਪ ਕਲਾਧਾਰੀ ਵਾਹਿਗੁਰੂ ਪ੍ਰੀਤਮ ਜੀ ਆਪੇ ਹੀ ਪਰਗਟ ਆਣ ਹੁੰਦੇ ਹਨ । ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੰਤਰ, ਅਰਥਾਤ ਗੁਰਮਤਿ ਨਾਮ ਗੁਰਮੰਤਰ ਦੀ ਪਾਰਸ-ਰਸਾਇਣੀ-ਸਿਮਰਨ-ਸ਼ਕਤ ਦਾ ਪਰਤੱਖ ਜ਼ਹੂਰ ਹੈ ।
੫
ਕੀਰਤਨ ਦੁਆਰਾ ਚਰਨ ਕੰਵਲਾਂ ਦਾ ਆਨੰਦ
ਜਿਨ੍ਹਾਂ ਗੁਰਮੁਖਾਂ ਨੂੰ ਗੋਬਿੰਦ ਦੇ ਚਰਨ ਕੰਵਲਾਂ ਸੰਗ ਬਿਸਮ-ਬਿਨੋਦੀ ਆਤਮ- ਰੰਗ, ਚਲੂਲੜਾ ਲਗ ਗਿਆ ਹੈ ਉਹਨਾਂ ਦੇ ਮਨ ਐਸੇ ਨਿਰਮਲ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਦੁਤੀਆ ਤ੍ਰੈਗੁਣੀ ਰੰਗਾਂ ਦੀ ਮੈਲ ਲਗਣੀ ਹੀ ਨਹੀਂ ਪਾਉਂਦੀ । ਵਿਕਾਰੀ ਅਹਾਰਾਂ ਦੀ ਗ਼ਨੂਦਗੀ ਤੋਂ ਉਪੰਨੀ ਆਲਸ-ਨਿੰਦਰਾ ਉਹਨਾਂ ਦੇ ਨੇੜੇ ਨਹੀਂ ਆਉਂਦੀ । ਅਜਿਹੇ ਕੁੰਗੂ ਵਰਗੇ, ਕੂੰਗੁਓਂ ਵਧੇਰੇ ਨਿਰਮਲ ਤੇ ਹਰਿ ਰੰਗ-ਰਾਂਗੇ ਮਨ, ਚਰਨ ਕਮਲ ਗੋਬਿੰਦ-ਰੰਗ-ਪਾਗੇ ਮਨ, ਅਹਿਨਿਸ (ਦਿਨ ਰਾਤ) ਜਾਗਦੇ ਹੀ ਰਹਿੰਦੇ ਹਨ ਅਤੇ ਹਰਿ-ਜਸ, ਹਰਿ ਕੀਰਤਨ, ਭਜਨ ਰੂਪੀ ਸੱਚੇ ਆਹਰ ਵਿਚ ਲਗੇ ਰਹਿੰਦੇ ਹਨ । ਗੋਬਿੰਦ ਚਰਨ ਕੰਵਲ ਰੰਗ ਰਾਂਗੜੇ, ਰਸ-ਪਾਗੜੇ ਗੁਰਮੁਖ ਜਨਾਂ ਨੂੰ ਚਰਨ ਕੰਵਲ ਦੀਆਂ ਮਉਜ-ਰੰਗਾਂ ਵਿਚ ਖਿਨ ਖਿਨ ਕੀਰਤਨ-ਤਰੰਗਾਂ ਦੇ ਉਮਾਹੇ ਹੀ ਉਠਦੇ ਰਹਿੰਦੇ ਹਨ। ਉਹ ਏਹਨਾਂ ਮਉਜ-ਉਮਾਹੜੇ-ਰੰਗਾਂ ਦੇ ਅਧੀਨ ਹੋ ਕੇ ਹੀ ਕੀਰਤਨ ਕਰਦੇ ਰਜਦੇ ਨਹੀਂ । ਜਿਉਂ ਜਿਉਂ ਕੀਰਤਨ ਕਰਦੇ ਹਨ ਤਿਉਂ ਤਿਉਂ ਚਰਨ ਕੰਵਲਾਂ ਦੇ ਹੋਰ ਚਲੂਲੇ ਰੰਗ ਚੜ੍ਹਦੇ ਹਨ ਅਤੇ ਦਰਸ਼ਨ ਝਲਕਾਂ ਦੇ ਬਿਨੋਦ-ਬਿਸਮਨੀ ਝਲਕੇ ਵਜਦੇ ਹਨ । ਇਸ ਅਨੂਪਮੀ ਅਨੂਠੜੇ ਅਧਾਰ ਉਤੇ ਹੀ ਉਹ ਸਾਰੀ ਸਾਰੀ ਰਾਤ ਤੇ ਸਾਰਾ ਸਾਰਾ ਦਿਨ ਭੀ ਜੇ ਕੀਰਤਨ ਕਰਦੇ ਰਹਿਣ ਤਾਂ ਥਕਦੇ ਅਕਦੇ ਨਹੀਂ । ਥਕੇਵਾਂ ਅਕੇਵਾਂ ਭਲਾ ਓਥੇ ਕਿਥੇ, ਜਿਥੇ ਚਰਨ ਕੰਵਲਾਂ ਦੀ ਮਉਜ ਦੇ ਚਲੂਲੇ ਰੰਗ ਚੜ੍ਹੇ ਹੋਏ ਹੋਣ? ਇਸ ਪ੍ਰਥਾਇ ਇਹ ਗੁਰਵਾਕ ਭਲਾ ਘਟਦਾ ਹੈ :-
ਚਰਨ ਕਮਲ ਗੋਬਿੰਦ ਰੰਗੁ ਲਾਗਾ ॥
ਸੰਤ ਪ੍ਰਸਾਦਿ ਭਏ ਮਨ ਨਿਰਮਲ
ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ਰਹਾਉ॥
ਸਤਿਗੁਰ ਪੂਰੇ ਨੇ ਇਹ ਕੀਰਤਨ-ਆਧਾਰ ਉਨ੍ਹਾਂ ਨੂੰ ਬਖਸ਼ਿਆ ਹੈ । ਇਸ ਕੀਰਤਨ-ਆਧਾਰੀ-ਦਾਤ ਦੀ ਬਰਕਤ ਕਰਿ, ਉਹ ਚਰਨ ਕੰਵਲਾਂ ਦੀ ਮਉਜ ਨੂੰ
ਚਰਨ ਕਮਲ ਸੇਵੀ ਰਿਦ ਅੰਤਰਿ ਗੁਰ ਪੂਰੇ ਕੈ ਆਧਾਰਿ ॥੩॥੩੭॥
ਗੁਰਵਾਕ ਦੀ ਇਹ ਤੁਛ ਮਾਤਰ ਵਿਆਖਿਆ ਹੈ। ਅਗਮ ਅਪਾਰ ਪ੍ਰਭੂ ਪ੍ਰਮਾਤਮਾ ਦੇ ਚਰਨ ਕੰਵਲ ਜਿਨ੍ਹਾਂ ਗੁਰਮੁਖਾਂ ਦੇ ਮਨ ਤਨ ਵਿਚ ਵਸ ਜਾਂਦੇ ਹਨ ਅਤੇ ਅੰਤਰ ਆਤਮੇ ਧਸ ਜਾਂਦੇ ਹਨ, ਉਨ੍ਹਾਂ ਨੂੰ ਕਿਸੇ ਗੱਲ ਦੀ ਭੀ ਕਮੀ ਨਹੀਂ ਰਹਿੰਦੀ । ਕਿਸੇ ਪਦਾਰਥ ਦੀ ਤੋਟ ਨਹੀਂ ਰਹਿੰਦੀ । ਉਨ੍ਹਾਂ ਦੇ ਹਰ ਵਥ ਦੇ ਪੂਰਨ ਭੰਡਾਰ ਭਰੇ ਰਹਿੰਦੇ ਹਨ। ਜੈਸਾ ਕਿ ਇਹ ਗੁਰਵਾਕ ਵਿਦਤਾਉਂਦਾ ਹੈ :-
ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ ॥
ਚਰਨ ਕਮਲ ਮਨਿ ਤਨਿ ਬਸੇ ਪ੍ਰਭ ਅਗਮ ਅਪਾਰ ॥੨॥੬੩॥
ਤਿਨ੍ਹਾਂ ਨੂੰ ਚਰਨ ਕੰਵਲਾਂ ਦਾ ਆਸਰਾ ਪ੍ਰਭੂ ਪ੍ਰਮਾਤਮਾ ਨੇ ਆਪ ਦਿੱਤਾ ਹੈ ਤੇ ਗੁਰਮੁਖ ਜਨ ਗੁਰੂ ਕਰਤਾਰ ਦੇ ਆਸਰੇ ਪ੍ਰਾਇਣ ਹੋਏ ਚਰਨ ਸਰਨ ਹੀ ਸਮਾਏ ਰਹਿੰਦੇ ਹਨ । ਤਿਸ ਚਰਨ ਸਰਨ ਪ੍ਰਾਇਣ ਹੋਇ ਸਮਾਇ ਰਹਿਣ ਦਾ ਸਦਾ ਹੀ ਬੜਾ ਪਰਤਾਪ ਵਰਤਦਾ ਹੈ । ਸੋਈ ਇਹ ਅਗਲੇਰਾ ਗੁਰਵਾਕ ਦਸਦਾ ਹੈ :-
ਚਰਣ ਕਮਲ ਕਾ ਆਸਰਾ ਦੀਨੋ ਪ੍ਰਭਿ ਆਪਿ ॥
ਪ੍ਰਭ ਸਰਣਾਗਤਿ ਜਨ ਪਰੇ ਤਾ ਕਾ ਸਦ ਪਰਤਾਪੁ ॥੧॥੬੭॥
੬
ਚਰਨ ਕਮਲ ਦੀ ਮਉਜ ਦੇ ਅਨਿਕ ਰੰਗੀ ਅਨੰਦ-ਹੁਲਾਸ
ਚਰਨ ਕੰਵਲਾਂ ਦੀ ਮਉਜ ਮਾਨਣ ਦੇ ਰੰਗਾਂ ਦੀ ਵਡਿਆਈ ਫਿਰ ਇਉਂ ਗੁਰਵਾਕ ਵਿਚ ਵਰਣਤ ਹੈ :-
ਚਰਨ ਕਮਲ ਜਾ ਕਾ ਮਨੁ ਰਾਪੈ ॥
ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥੧॥੫੫॥
ਭਾਵ, ਚਰਨ ਕੰਵਲਾਂ ਦੀ ਮਉਜ ਦੇ ਰੰਗਾਂ ਵਿਚ ਜਿਸ ਦਾ ਮਨ ਰਪ ਗਿਆ ਹੈ, ਅਰਥਾਤ ਰੰਗਿਆ ਗਿਆ ਹੈ, ਤਿਸ ਜਨ ਨੂੰ ਸੋਗ ਦੀ ਅਗਨੀ ਕਦੇ ਨਹੀਂ ਪੋਹ ਸਕਦੀ । ਚਰਨ ਕੰਵਲਾਂ ਦੇ ਰੰਗ ਵਿਚ ਮਉਜੀ ਭੰਵਰੇ ਹਰ ਦਮ ਚਰਨ ਕੰਵਲਾਂ ਉਪਰ ਹੀ ਮਸਤ ਰਹਿੰਦੇ ਹਨ । ਉਹਨਾਂ ਨੂੰ ਸਦਾ ਹੀ ਚਰਨ ਕੰਵਲ ਰਸਾਲੜੀ ਖ਼ੁਮਾਰੀ ਦਾ ਨਸ਼ਾ ਚੜ੍ਹਿਆ ਰਹਿੰਦਾ ਹੈ । ਸੋ ਚਰਨ ਕੰਵਲਾਂ ਦੇ ਖੀਵੜੇ ਰਸ-ਭੰਵਰਿਆਂ ਨੂੰ ਸੋਗ ਵਿਜੋਗ ਦੀ ਅਗਨੀ ਕਦੇ ਪੋਹ ਨਹੀਂ ਸਕਦੀ, ਉਹ ਸਦਾ ਹੀ ਖਿੜੇ ਰਹਿੰਦੇ ਹਨ । ਕਦੇ ਭੀ ਉਦਾਸੀਨ ਅਤੇ ਸ਼ੋਕਾਂਤਰ ਨਹੀਂ ਹੁੰਦੇ, ਕਿਉਂਕਿ :-
ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥
ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥
ਗੁਰਵਾਕ ਦੇ ਭਾਵ ਅਨੁਸਾਰ ਚਰਨ ਕੰਵਲ-ਆਧਾਰੀ ਗੁਰਮੁਖ ਜਨਾਂ ਦਾ ਚਰਨ ਕੰਵਲ ਹੀ ਅਧਾਰ ਹੈ। ਓਹਨਾਂ ਦੀ ਰਾਸ ਪੂੰਜੀ ਭੀ ਇਕੋ ਇਹੀ ਹੈ । ਚਰਨ ਕੰਵਲ ਹੀ ਓਹਨਾਂ ਦਾ ਤਾਣ ਹੈ, ਚਰਨ ਕੰਵਲ ਹੀ ਓਹਨਾਂ ਦਾ ਮਾਣ ਹੈ, ਚਰਨ ਕੰਵਲ ਹੀ ਉਹਨਾਂ ਦਾ ਸਚਾ ਦੀਬਾਣ ਹੈ, ਅਤੇ ਪ੍ਰਭੂ ਦੇ ਚਰਨ ਕੰਵਲ ਹੀ ਉਹਨਾਂ ਦੀ ਸਚੀ ਟੇਕ ਹੈ । ਇਸ ਗੁਰਵਾਕ ਦੀ ਪ੍ਰੋੜਤਾ ਹੀ ਅਗਲਾ ਗੁਰਵਾਕ ਕਰਦਾ ਹੈ-
ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥
ਗੋਬਿੰਦੁ ਦਮੋਦਰੁ ਸਿਮਰਉ ਦਿਨੁ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥
ਭਾਵ, ਚਰਨ ਕੰਵਲ ਹੀ ਹਰਿ ਜਨ ਕਾ ਠਿਕਾਣਾ, ਧਨ, ਮਾਲ ਖ਼ਜ਼ਾਨਾ ਹੈ ਅਤੇ ਕੋਟਾਨ ਕੋਟ ਸੁਖਾਂ ਦਾ ਬਿਜਰਾਮ ਅਸਥਾਨ ਹੈ, ਅਰਥਾਤ ਚਰਨ ਕੰਵਲ ਦੀ ਮਉਜ ਵਿਚ ਸਮਾਇ ਰਹਿਣ ਕਰਿ, ਬਿਅੰਤ ਸੁਖਾਂ ਦੇ ਘਰ ਵਿਚ ਬਿਸਰਾਮ ਹੋ ਜਾਂਦਾ ਹੈ । ਕੋਟ ਸੁਖਾਂ ਦਾ ਬਿਸਰਾਮ, ਚਰਨ ਕੰਵਲ ਦੀ ਮਉਜ ਅੰਦਰਿ ਸਮਾਇ ਰਹਿਣ ਵਿਚ ਹੈ । ਵਾਹਿਗੁਰੂ ਦੀ ਭਗਤੀ ਦਾ ਆਨੰਦ ਏਥੇ ਹੀ ਆਉਂਦਾ ਹੈ, ਸਗੋਂ ਨਾਮ ਸਿਮਰਨ ਦਾ ਉਮਾਹਾ ਭਗਤ ਜਨ ਚਰਨ-ਕੰਵਲ-ਭਜਨੀਕਾਂ ਨੂੰ ਦਹਿ-ਦੂਣਾ ਹੋ ਕੇ, ਅਗੇ ਨਾਲੋਂ ਭੀ ਦਹਿ ਦੂਣਾ ਹੋ ਕੇ ਉਪਜਦਾ ਵਿਗਸਦਾ ਹੈ । ਗੁਰੂ ਨਾਨਕ ਸਾਹਿਬ ਦੇ ਘਰ ਦਾ ਭਗਤ ਜਨ, ਚਰਨ-ਕੰਵਲ-ਮੌਜਾਰੀ ਗੁਰਮੁਖਿ ਅਭਿਆਸੀ ਇਹੋ ਅਕਾਂਖਿਆ (ਲੋਚਾਂ ਲੋਚਦਾ) ਅਕਾਂਖਦਾ ਰਹਿੰਦਾ ਹੈ ਕਿ ਵਾਹਿਗੁਰੂ (ਗੋਬਿੰਦ ਦਮੋਦਰ ਸਵਾਮੀ) ਨੂੰ ਦਿਨ ਰੈਣ ਸਿਮਰਦਾ ਹੀ ਰਹਾਂ ਅਤੇ ਸਦਾ ਸਿਮਰ ਸਿਮਰ ਕੇ ਕੁਰਬਾਨ ਹੋ ਹੋ ਜਾਵਾਂ ।
ਚਰਨ ਕੰਵਲ ਦੇ ਅਮੋਘ ਦਰਸ਼ਨਾਂ ਦੀ ਮੌਜ-ਮਹਿਮਾ ਐਸੀ ਅਪਰ ਅਪਾਰ ਹੈ ਕਿ ਜਿਸ ਜਨ ਦਾ ਮਨ ਚਰਨ ਕੰਵਲਾਂ ਦੀ ਮਊਜ ਦੇ ਰੰਗਾਂ ਵਿਚ ਰੰਗਿਆ ਗਿਆ ਹੈ, ਉਹ ਸਦ ਸਦਾ ਹੀ ਅੰਮ੍ਰਿਤ ਦੇ ਸਰੋਵਰ ਵਿਚ ਸਰਸ਼ਾਰ ਅਤੇ ਨਿਮਗਨ ਹੋ ਕੇ ਤਾਰੀਆਂ ਲਾਉਂਦਾ ਹੈ ਅਤੇ ਦੰਮ ਦੰਮ ਹਰ ਖਿਨ ਲਾਉਂਦਾ ਰਹਿੰਦਾ ਹੈ, ਇਕ ਖਿਨ ਭੀ ਇਸ ਅਨੰਦ ਮਉਜ ਤੋਂ ਬਿਸਰਜਤ ਨਹੀਂ ਹੁੰਦਾ। ਉਸ ਤੋਂ ਬਿਸਰਜਤ ਹੋ ਹੀ ਨਹੀਂ ਹੁੰਦਾ, ਹੋਵੇ ਤਾਂ ਉਸ ਦਾ ਮਰਨ ਹੋ ਜਾਂਦਾ ਹੈ । ਚਰਨ ਕੰਵਲਾਂ ਦੀ ਮਉਜ ਵਿਚ ਮਉਜੀ ਹੋ ਕੇ ਉਹ ਇਸ ਮੌਜ ਅਨੰਦ ਬਹਾਰ ਨੂੰ ਮਾਣਦਾ ਹੋਇਆ, ਉਸ ਆਨੰਦ ਅਹਿਲਾਦ ਦੇ ਬਿਸਮ ਸੁਆਦ ਵਿਚ ਆ-ਮੁਹਾਰਾ ਅਤੇ ਸਹਿਜ-ਸਰਸ਼ਾਰਤ ਹੋ ਕੇ ਵਾਹੁ ਵਾਹੁ ਚਵੀ ਜਾਂਦਾ ਹੈ । ਜਿਉਂ ਜਿਉਂ ਵਾਹੁ ਵਾਹੁ ਚਵਦਾ (ਜਪਦਾ) ਹੈ ਤਿਉਂ ਤਿਉਂ ਇਹ ਆਨੰਦ-ਖੇੜੇ ਹੋਰ ਵਧੇਰੇ ਖਿੜਦੇ ਹਨ । ਤਾਂ ਤੇ ਨਾ ਹੀ ਉਸ ਤੋਂ ਵਾਹੁ ਵਾਹੁ ਚਵਣੀ ਸਿਫਤਿ ਸਾਲਾਹ ਤੋਂ ਹਟਿਆ ਜਾਵੇ ਅਤੇ ਨਾ ਹੀ ਇਸ ਆਨੰਦ- ਮਉਜ ਦੇ ਖੇੜੇ ਘਟਣ । ਇਹੀ ਸਿਫ਼ਤਿ ਸਾਲਾਹ ਉਸ ਦੀ ਪ੍ਰਾਣ ਆਧਾਰ ਬਣ ਜਾਂਦੀ ਹੈ, ਜੋ ਪ੍ਰਾਣ-ਪਤੀ ਪ੍ਰੀਤਮ ਰਾਉ ਵਾਹਿਗੁਰੂ ਦੇ ਚਰਨ ਕੰਵਲਾਂ ਤੋਂ ਇਕ ਭੋਰੀ ਭੀ ਉਸ ਨੂੰ ਨਹੀਂ ਵਿਛੋੜਦੀ, ਵਿਛੜਨ ਵਿਛੋੜਨ ਦਿੰਦੀ ਹੀ ਨਹੀਂ। ਸਿਫ਼ਤਿ-ਸਾਲਾਹਣ ਰਸ ਵਿਚ ਗੀਧੇ ਗੁਰਮੁਖ ਜਨਾਂ ਦੇ ਇਹ ਕੈਸੇ ਉੱਜਲ ਸੁਭਾਗ ਹਨ ! ਅਤੇ ਉਸ ਦੇ ਉਲਟ ਪ੍ਰਾਨ-ਪਤੀ ਪ੍ਰੀਤਮ ਵਾਹਿਗੁਰੂ ਨੂੰ ਵਿਸਰਨ ਵਿਸਾਰਨਹਾਰਾ ਬਪੁੜਾ ਸਾਕਤ ਬਿਚਾਰਾ
ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥
ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥੪੭॥
ਉਪਰ ਲਿਖੀ ਹਾਲ-ਹਕੀਕਤ ਐਨ ਇਸ ਗੁਰਵਾਕ ਦੀ ਹਕੀਕੀ ਵਿਆਖਿਆ ਹੈ । ਚਰਨ ਕੰਵਲਾਂ ਦੀ ਮਉਜ ਦੇ ਰੰਗਾਂ ਵਿਚ ਰਤੜਾ ਜਨ, ਅਨਦਿਨ ਨਾਮ ਦੇ ਰੰਗਾਂ ਵਿਚ ਜਾਗਦਾ ਹੈ ਅਤੇ ਜਾਗ ਸੁਜਾਗਾ ਹੋ ਕੇ ਸੁਚੇਤ ਚੈਤੰਨਤਾ ਸਹਿਤ ਸਾਵਧਾਨ ਹੋ ਕੇ ਜਾਗਦਾ ਹੈ । ਉਸ ਦੇ ਤਨ ਮਨ ਸਰੀਰ ਆਤਮ ਅੰਦਰੋਂ ਆਲਸ ਨਿੰਦਰਾ ਸਭ ਦੂਰ, ਚਕਨਾ ਚੂਰ ਹੋ ਜਾਂਦੀ ਹੈ । ਕਿਉਂਕਿ ਉਸ ਦਾ ਪ੍ਰਾਣ-ਪਤੀ ਪ੍ਰਾਣ-ਦਾਤਾਰੇ, ਪ੍ਰੀਤਮ ਵਾਹਿਗੁਰੂ ਦੇ ਚਰਨ ਕੰਵਲਾਂ ਦੇ ਪ੍ਰਬਲ ਪਿਆਰ ਸੇਤੀ ਮਨ ਬੇਧਿਆ ਹੋਇਆ ਹੁੰਦਾ ਹੈ । ਇਸ ਪ੍ਰਬਲ ਪ੍ਰੀਤਮੀ ਪਿਆਰ ਦਰਸਾਰ ਦੇ ਤੁਫੈਲ ਉਸ ਨੂੰ ਪ੍ਰੀਤਮ- ਦਰਸ਼ਨ ਦੀ ਜੋਤਿ-ਕਿਰਨਾਰੀ-ਤਾਰ, ਸਗਲ ਘਟਾਂ ਅੰਦਰ ਹੀ ਪਰੋਤੀ ਪਰਤੱਖ ਨਜ਼ਰ ਆਉਂਦੀ ਹੈ, ਅਤੇ ਜਿਥੇ ਜਿਥੇ ਭੀ ਉਸ ਦੀ ਦਿਬ ਦ੍ਰਿਸ਼ਟਾਰ ਹੋਈ ਨਜ਼ਰ ਪੈਂਦੀ ਹੈ, ਤਿਥੇ ਤਿਥੇ ਓਹ ਵਾਹਿਗੁਰੂ ਜੋਤੀ ਸਰੂਪ ਨੂੰ ਪਰੀਪੂਰਨ ਪੇਖਦਾ ਹੈ ਅਤੇ ਸਾਂਗੋ ਪਾਂਗ ਪੇਖਦਾ ਹੈ । ਇਸ ਪਦ ਪ੍ਰਾਪਤੇ, ਚਰਨ ਕੰਵਲ ਦੀ ਸੋਭਾ ਵਾਲੇ ਪ੍ਰਾਨ ਮਾਨ ਰਾਂਗੀਲੜੇ ਮੋਹਨ ਲਾਲ ਗੋਪਾਲ ਗੋਬਿੰਦ ਵਾਹਿਗੁਰੂ ਨੂੰ ਸਾਂਗੋ ਪਾਂਗ ਪੇਖਨਹਾਰੇ, ਅੰਮ੍ਰਿਤ-ਨਾਮ-ਗਟਕਾਰੀ ਗੁਰੂ ਨਾਨਕ ਵਰੋਸਾਏ ਗੁਰਮੁਖਿ ਜਨ, ਹੋਰ ਸਾਰੇ ਦੁਤੀਆ ਭਾਵ ਦੇ ਰਸ ਕਸੀ ਸੁਆਦਾਂ, ਗੀਤ ਨਾਦਾਂ, ਮੋਹ ਮਮਤਾ ਮਈ ਅਨੁਰਾਗ (ਤ੍ਰੈ ਗੁਣ ਮਾਇਆ ਦੇ ਪ੍ਰੀਤ ਬਿਪ੍ਰੀਤੀ ਪਿਆਰਾਂ) ਨੂੰ ਉੱਕਾ ਹੀ ਤਿਆਗ ਦਿੰਦੇ ਹਨ। ਵਾਹੁ ! ਵਾਹੁ !!
ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥
ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ਰਹਾਉ॥
ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥
ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥
ਇਹ ਗੁਰਵਾਕ ਕੈਸਾ ਪਰਥਾਇ ਘਟਿਆ ਹੈ। ਇਹ ਸਭੁ ਕਿਛੁ ਸਿਮਰਨ ਦੀ ਹੀ ਪਾਰਸ-ਕਲਾ ਦਾ ਪਰਤਾਪ ਹੈ, ਸਿਮਰਨ ਅੰਦਰ ਹੀ ਚਰਨ ਕੰਵਲ ਵਸਦੇ ਹਨ । ਸਿਮਰਨ ਅੰਦਰ ਹੀ ਸਭੇ ਥੋਕ ਹਨ । ਸਿਮਰਨ ਦੁਆਰਾ ਹੀ ਸਗਲ ਮਨੋਰਥ ਪੂਰਨ
ਮਾਂਗਉ ਰਾਮ ਤੇ ਇਕ ਦਾਨੁ ॥
ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ਰਹਾਉ॥
ਚਰਨ ਤੁਮ੍ਹਾਰੇ ਹਿਰਦੈ ਵਾਸਹਿ ਸੰਤਨ ਕਾ ਸੰਗ ਪਾਵਉ ॥
ਸਿਮਰਨ-ਕਲਾ ਦੁਆਰਾ ਚਰਨ ਕਮਲਾਰ ਦੇ ਰਿਦੈ ਉਦੋਤ ਹੋਣ ਸਾਰ, ਅੰਮ੍ਰਿਤ-ਰਸ-ਰਸਾਇਣੀ-ਭੁੰਚਾਰ ਅਰੰਭ ਹੋ ਜਾਂਦੀ ਹੈ । ਅੰਮ੍ਰਿਤ-ਨਾਮ ਦਾ ਅੰਮ੍ਰਿਤ- ਸਰਸ਼ਾਰੀ-ਚਸ਼ਮਾ ਜਦੋਂ ਸਿਮਰਨ ਅਭਿਆਸ ਕਮਾਈ ਦੁਆਰਾ ਘਟ ਅੰਤਰਿ ਸਫੁਟ ਹੁੰਦਾ ਹੈ ਤਦੋਂ ਹੀ ਚਰਨ ਕੰਵਲਾਂ ਦਾ ਜ਼ਹੂਰ ਮੁਅਜਜ਼ਨ ਹੁੰਦਾ ਹੈ । ਯਥਾ ਗੁਰਵਾਕ :-
ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥
ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥੨੫॥
ਇਹੋ ਭਾਵ ਅਗਲਾ ਗੁਰਵਾਕ ਭੀ ਪ੍ਰੋੜਤਾ ਸਹਿਤ ਨਿਰੂਪਨ ਕਰਾਉਂਦਾ ਹੈ :-
ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥
ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਜਨ ਤ੍ਰਿਸਨ ਤ੍ਰਿਖਾਈ ॥੧॥
ਹਰਿ ਆਰਾਧੇ ਅਰੋਗ ਅਨਦਾਈ...॥ਰਹਾਉ॥੧੫॥
ਭਾਵ, ਹਰਿ ਸਿਮਰਨ (ਹਰਿ ਆਰਾਧਨ) ਕਰਿ, ਨਾਮ ਸਿਮਰਨਹਾਰਾ ਅਰੋਗ ਹੋ ਜਾਂਦਾ ਹੈ, ਅਤੇ ਸਰਬ-ਰੋਗ-ਰਹਿਤ ਹੋ ਕੇ ਅਨੰਦਤ ਹੋ ਜਾਂਦਾ ਹੈ । ਇਸ ਆਤਮ-
ਵਾਹਿਗੁਰੂ ਨਾਮ ਦਾ ਸਿਮਰਨਾ ਅਤੇ ਸਿਮਰੀ ਜਾਣਾ, ਚਰਨ ਕੰਵਲਾਂ ਦਾ ਮਨ ਵਿਚ ਉਤਾਰ ਕੇ ਖਿਨ ਖਿਨ ਰਸ ਲਈ ਜਾਣਾ ਹੈ । ਯਥਾ ਗੁਰਵਾਕ :-
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥
ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਉਪਰਿ ਕੋ ਨਾਹੀ ॥੨॥੧੨॥੯੮॥
ਅਰਥਾਤ, ਸਿਮਰਨ ਕਮਾਈ ਦੁਆਰਾ ਜਦੋਂ ਨਾਮ ਦਾ ਵਿਗਾਸ ਅੰਤਰਗਤਿ ਹੁੰਦਾ ਹੈ, ਤਦੋਂ ਹੀ ਚਰਨ ਕੰਵਲ ਰੂਪੀ ਜੋਤਿ ਵਿਗਾਸੀ ਜ਼ਹੂਰ ਅੰਤਰ-ਆਤਮੇ ਆਣ ਉਦੇ ਹੁੰਦਾ ਹੈ, ਤਦੋਂ ਇਸ ਪਦ ਪੁਗੜੇ ਸਿਮਰਨ-ਰਸ ਵਿਚ ਹੀ ਇਸ ਸੰਸਾਰ ਰੂਪੀ ਬਿਖਿਆ-ਬਨ ਘੋਰ ਨੂੰ ਅਨੰਦ ਸੇਤੀ ਗਾਹ ਸਿਟੀਦਾ ਹੈ ਅਤੇ ਸਿਮਰਨ ਦੀ ਇਸ ਅਵਸਥਾ ਵਿਖੇ ਹੀ ਚਰਨ ਕੰਵਲ ਭਵ-ਸਾਗਰ ਤੋਂ ਪਾਰ ਉਤਰਨ ਲਈ ਬੋਹਿਥ ਰੂਪ ਹੋ ਕੇ ਪਰਗਟ ਤੌਰ ਤੇ ਪ੍ਰਾਪਤ ਹੁੰਦੇ ਹਨ । ਯਥਾ ਗੁਰਵਾਕ :-
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥
ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥੨॥੧੪॥੧੦੦॥
ਰਾਮ-ਰਸਾਇਣ-ਰਤੜੀ ਰਸਨਾ, ਨਾਮ ਨਿਧਾਨੀ ਚਰਨ ਕੰਵਲ ਦੇ ਰਸ-ਜੋਤਿ ਨਿਧਾਨ ਨੂੰ ਪਰਜੁਅਲਤ ਕਰਨਹਾਰੀ ਇਕ ਪਰਮ ਅਦਭੁਤ ਜੁਆਲਾ ਮੁਖੀ ਖਾਨ ਹੈ, ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ :-
ਰਸਨਾ ਰਾਮ ਰਸਾਇਨਿ ਮਾਤੀ ॥
ਰੰਗਿ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ਰਹਾਉ॥੪੩॥
ਗੁਰਮਤਿ ਨਾਮ ਇਕ ਪਾਰਸ ਰੂਪ ਰਸਾਇਣ ਹੈ । ਜਦ ਇਹ ਸਿਮਰਨ ਜਾਪ ਅਭਿਆਸ ਕਮਾਈ ਦੁਆਰਾ ਰਸਨਾ ਨਾਲ ਪਰਸਿਆ ਜਾਂਦਾ ਹੈ ਤਾਂ ਇਸ ਰਾਮ-
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥੧॥੪੩॥
ਵਾਲਾ ਆਣ ਹਡੀਂ ਵਰਤਦਾ ਹੈ, ਅਰਥਾਤ, ਨਾਮ ਦੀ ਕਮਾਈ ਦੇ ਸਫੁਟ ਅਤੇ ਪਰਫੁਲਤ ਹੋਣ ਦਾ ਪਹਿਲਾ ਸ਼ਗਨ ਇਹ ਹੁੰਦਾ ਹੈ ਕਿ ਨਾਮ ਸਿਮਰਨ ਕਮਾਈਆਂ ਵਾਲੇ ਦਾ ਤਨ, ਮਨ, ਜੀਉ, ਹੀਅੜਾ ਅਤੇ ਛਾਤੀ ਸੀਨੜਾ ਸਭਿ ਸੀਤਲ ਹੋ ਜਾਂਦੇ ਹਨ, ਜਿਸ ਸੀਤਲਤਾ ਨੂੰ ਕੋਈ ਸੀਤਲਤਾ ਨਹੀਂ ਪੁਜ ਸਕਦੀ ।
"ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ* ਹੈ ਅਤੇ ਇਸ ਸੀਤਲਤਾ ਦੀ ਸੁਖ-ਸੰਪਟੀ ਮਉਜ ਭੀ ਅਕਥਨੀਯ ਹੈ। ਗੱਲ ਕੀ, ਨਾਮ-ਸਿਮਰਨ-ਕਲਾ ਦੇ ਪਾਰਸ-ਪਰਸਨੀ-ਦਿਬ-ਲਤੀਫ਼ੀ ਚਰਨ ਕੰਵਲਾਂ ਦੇ ਭਜਨ ਸੇਵਨਹਾਰੇ ਗੁਰਮੁਖਾਂ ਦੇ ਸੁਖ-ਫਲ ਦੀ ਮਹਿਮਾ ਅਗਾਧ ਬੋਧ ਹੈ, ਜੈਸਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੇਠ ਲਿਖੇ ਕਬਿੱਤ ਭਲੀ ਪ੍ਰਕਾਰ ਨਿਰੂਪਣ ਕਰਦੇ ਹਨ :-
(੧) ਚਰਨ ਕਮਲ ਭਜਿ ਕਮਲ ਪ੍ਰਗਾਸ ਭਏ,
ਦਰਸ ਦਰਸਿ ਸਮਦਰਸ ਦਿਖਾਏ ਹੈ॥
ਸਬਦ ਸੁਰਤਿ ਅਨਹਦ ਲਿਵਲੀਨ ਭਏ,
ਉਨਮਨ ਮਗਨ ਗਗਨ ਪਰ ਛਾਏ ਹੈ॥
ਪ੍ਰੇਮ ਰਸ ਬਸ ਹੋਇ ਬਿਸਮ ਬਿਦੇਹ ਭਏ,
ਅਤਿ ਅਸਚਰਜ ਮੈ ਹੇਰਤ ਹਿਰਾਏ ਹੈ ॥
ਗੁਰਮੁਖਿ ਸੁਖ ਫਲ ਮਹਿਮਾ ਅਗਾਧ ਬੋਧ
ਅਕਥ ਕਥਾ ਬਿਨੋਦ ਕਹਿਤ ਨ ਆਏ ਹੈ ॥੩੩॥
(੨) ਚਰਨ ਕਮਲ ਮਕਰੰਦ ਰਸ ਲੁਭਤ ਹੁਇ,
ਨਿਜ ਘਰ ਸਹਜ ਸਮਾਧ ਲਿਵ ਲਾਗੀ ਹੈ ॥
ਚਰਨ ਕਮਲ ਮਕਰੰਦ ਰਸ ਲੁਭਤ ਹੁਇ,
ਗੁਰਮਤਿ ਰਿਦੇ ਜਗ ਮਗ ਜੋਤਿ ਜਾਗੀ ਹੈ॥
ਚਰਨ ਕਮਲ ਮਕਰੰਦ ਰਸ ਲੁਭਤ ਹੁਇ,
ਅੰਮ੍ਰਿਤ ਨਿਧਾਨ ਪਾਨ ਦੁਰਮਤਿ ਭਾਗੀ ਹੈ॥
ਚਰਨ ਕਮਲ ਮਕਰੰਦ ਰਸ ਲੁਭਤ ਹੁਇ,
ਅੰਮ੍ਰਿਤ ਨਿਧਾਨ ਪਾਨ ਦੁਰਮਤਿ ਭਾਗੀ ਹੈ ॥
ਚਰਨ ਕਮਲ ਮਕਰੰਦ ਰਸ ਲੁਭਤ ਹੁਇ,
ਮਾਇਆ ਮੈ ਉਦਾਸ ਬਾਸ ਬਿਰਲੋ ਬੈਰਾਗੀ ਹੈ ॥੬੮॥
(੩) ਚਰਨ ਕਮਲ ਕੋ ਮਹਾਤਮ ਅਗਾਧ ਬੋਧ,
ਅਤਿ ਅਸਚਰਜ ਮੈ ਨਮੋ ਨਮੋ ਨਮ ਹੈ ॥
ਕੋਮਲ ਕੋਮਲਤਾ ਅਉ ਸੀਤਲ ਸੀਤਲਤਾ ਕੈ,
ਬਾਸਨਾ ਸੁਬਾਸ ਤਾਸ ਦੁਤੀਆ ਨ ਸਮ ਹੈ ॥
ਸਹਜ ਸਮਾਧ ਨਿਜ ਆਸਨ ਸਿੰਘਾਸਨ ਮੈ,
ਸ੍ਵਾਦ ਬਿਸਮਾਦ ਰਸ ਗੰਮਯਤਾ ਅਗਮ ਹੈ ॥
ਰੂਪ ਕੈ ਅਨੂਪ ਰੂਪ ਮਨ ਮਨਸਾ ਥਕਤ,
ਅਕਥ ਕਥਾ ਬਿਨੋਦ ਬਿਸਮੈ ਬਿਸਮ ਹੈ ॥੮੦॥
(੪) ਚਰਨ ਕਮਲ ਮਕਰੰਦ ਰਸ ਲੁਭਤ ਹੁਇ,
ਸਹਜ ਸਮਾਧ ਸੁਖ ਸੰਪਟ ਸਮਾਨੇ ਹੈ ॥
ਭੋਜਲ ਭਯਾਨਕ ਲਹਿਰ ਨ ਬਿਆਪ ਸਕੈ,
ਦੁਬਿਧਾ ਨਿਵਾਰ ਏਕ ਟੇਕ ਠਹਿਰਾਨੇ ਹੈ ॥
ਦ੍ਰਿਸਟਿ ਸਬਦ ਸੁਰਤਿ ਬਰਜ ਬਿਸਰਜਤ,
ਪ੍ਰੇਮ ਨੇਮ ਬਿਸਮ ਬਿਸ੍ਵਾਸ ਉਰਿ ਆਨੇ ਹੈ ॥
ਜੀਵਨ ਮੁਕਤ ਜਗ ਜੀਵਨ ਜੀਵਨ ਮੂਲ,
ਆਪਾ ਖੋਇ ਹੋਇ ਅਪਰੰਪਰ ਪਰਾਨੇ ਹੈ ॥੯੨॥
ਕਿਰਤਮ ਨਾਮ ਤੋਂ ਨਿਰਾਲਮ ਤੇ ਨਿਖਾਲਸ ਗੁਰਮੰਤ੍ਰ (ਗੁਰਮਤਿ ਨਾਮ) ਦੇ ਜਪਣਹਾਰੇ ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਵਰਸਾਏ ਗੁਰਮੁਖ ਸਿਖ ਸਦਾ ਹੀ ਚਰਨ ਕਮਲ ਸਰਨਾਈ ਰਹਿਣ ਦਾ ਫ਼ੈਜ਼ ਅਨੰਦ ਮਾਣਦੇ ਹਨ ।
ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪਿ ਨਿਰਮਲ ਮੰਤ ॥੨॥ ੧੯॥੧੦੫॥o
ਗੁਰੂ ਵਾਹਿਗੁਰੂ ਦੇ ਚਰਨ ਕੰਵਲਾਂ ਨੂੰ ਜਪਣਾ ਅਤੇ ਵਾਹਿਗੁਰੂ ਨਾਮ ਨੂੰ ਜਪਣਾ ਬਿਲਕੁਲ ਸਮਸਰ ਅਰਥ ਬਿਵਸਥਾ ਵਿਚ ਅਭੇਦ ਰੂਪ ਹੈ । ਜੈਸਾ ਕਿ ਇਸ ਅਗਲੇ ਗੁਰਵਾਕ ਵਿਚ ਵਿਦਮਾਨ ਹੈ :-
ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥
ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥
ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥
ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥੧॥ਰਹਾਉ॥੫੯॥
ਭਾਵ-ਵਾਹਿਗੁਰੂ ਨਾਮ ਜਪਣ (ਸਿਮਰਨ ਕਰਨ) ਦੇ ਉਦਮ ਆਹਰ ਵਿਚ ਲਗਣਾ ਹੀ ਅਨੰਦ ਉਤਸ਼ਾਹ ਮਈ ਹੈ, ਅਤੇ ਨਾਮ ਦੇ ਖ਼ਾਸ ਸਿਮਰਨ ਜਾਪ ਵਿਚ ਜੁਟਣਾ ਤਾਂ ਤਤ-ਸਾਰ ਸੁਖ ਸੁਖਾਂ ਸਿਰ ਸਾਰ ਸੁਖ ਉਪਜਾਇਕ ਪਾਰਸ ਰਸਾਇਣ ਹੈ । ਗੋਬਿੰਦ ਵਾਹਿਗੁਰੂ ਦਾ ਨਾਮ ਜਪ ਜਪ ਕੇ ਹੀ ਪੂਰਨ ਤਤ ਗੁਰਮਤਿ ਵੀਚਾਰ ਦੀ ਸੋਝੀ ਪੈਂਦੀ ਹੈ । ਨਾਮ ਜਪਣਾ ਹੀ ਤਤ ਵੀਚਾਰ, ਵੀਚਾਰਾਂ ਸਿਰ ਵੀਚਾਰ, ਸ਼ਿਰੋਮਣੀ ਵੀਚਾਰ ਹੈ ।
"ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥’*
ਗੁਰਵਾਕ ਦੇ ਭਾਵ ਅਨੁਸਾਰ ਭੀ ਇਹੋ ਸਿਧ ਹੁੰਦਾ ਹੈ ਕਿ ਸਤਿਗੁਰ ਦੇ ਬਚਨਾਂ ਦਾ ਕਮਾਵਣਾ ਹੀ ਸੱਚਾ ਵੀਚਾਰ ਹੈ ਅਤੇ ਸਤਿਗੁਰ ਦੇ ਬਚਨਾਂ ਦਾ ਕਮਾਵਣਾ ਨਾਮ ਅਭਿਆਸ ਕਮਾਈ ਕਰਨਾ ਹੀ ਹੈ। ਵਾਹਿਗੁਰੂ ਰੂਪ ਗੁਰੂ ਦੇ ਚਰਨ ਕੰਵਲਾਂ ਦਾ ਜਪਣਾ ਅਤੇ ਵਾਹਿਗੁਰੂ ਨਾਮ ਦਾ ਜਪਣਾ ਇਕੋ ਹੀ ਗੱਲ ਹੈ । ਤਾਂ ਹੀ ਤੇ ਵਾਹਿਗੁਰੂ ਮੁਰਤਿ ਸਤਿਗੁਰੂ ਦੇ ਚਰਨ ਕੰਵਲਾਂ ਦੇ ਭਉਰੇ ਅਤੇ ਵਾਹਿਗੁਰੂ ਨਾਮ ਦੇ ਜਾਪ ਦੇ ਮੁਸ਼ਤਾਕ ਸ਼ੈਦਾਈ ਚਰਨ ਕੰਵਲਾਂ ਨੂੰ ਜਪ ਜਪ ਕੇ, ਭਾਵ, ਵਾਹਿਗੁਰੂ ਨਾਮ ਨੂੰ ਜਪ ਜਪ ਕੇ ਹੀ ਜੀਊਂਦੇ ਹਨ । ਚਰਨ ਕੰਵਲਾਂ ਦਾ ਇਸ਼ਕ ਸ਼ਿਕੰਜਨੀ ਧਿਆਨ ਚਰਨ ਕੰਵਲੀਸ਼ਰ ਵਾਹਿਗੁਰੂ ਨਾਮ ਯਾ ਵਾਹਿਗੁਰੂ ਨੂੰ ਆਰਾਧਨ ਦੇ ਸਦਰਸ ਹੈ । ਤਾਂ ਹੀ ਤੇ ਉਪਰਲੇ ਗੁਰਵਾਕ ਅੰਦਰ "ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ" ਵਾਲੀ ਤੁਕ ਦੇ ਨਾਲ ਲਗਦੀ ਹੀ ਇਹ ਤੁਕ ਉਚਰਣਤ ਹੈ
ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥ (੮੧੫)
ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਨੂੰ ਆਰਾਰਨ ਕਰਕੇ ਭੀ ਮੁਖਿ ਅੰਮ੍ਰਿਤ
*ਸਿਰੀ ਰਾਗੁ ਮ: ੫, ੧॥੨੯॥੯੯॥ ਪੰਨਾ ੫੨
ਪੀਵੀਦਾ ਹੈ ਅਤੇ ਚਰਨ ਕੰਵਲਾਂ ਦਾ ਆਰਾਧਨ ਭੀ ਅੰਮ੍ਰਿਤ ਰਸ ਗਟਾਕਾਂ ਨੂੰ ਪੀਆਵਨ, ਚਖਾਵਨਹਾਰਾ ਹੈ, ਜੈਸਾ ਕਿ ਪਿਛੇ ਸਿਧ ਹੋ ਚੁਕਾ ਹੈ । ਤਾਂ ਤੇ ਦੋਹਾਂ ਅਰਾਧਨੀਯ ਪਦਾਰਥਾਂ ਦਾ ਪ੍ਰਮਾਰਥ ਇਕੋ ਹੀ ਹੈ। ਇਹ ਸਭ ਅੰਮ੍ਰਿਤ-ਨਾਮ ਦੀਆਂ ਪਾਰਸ-ਕਮਾਈਆਂ ਦੇ ਹੀ ਜ਼ਹੂਰ ਚਮਤਕਾਰੇ ਹਨ ।
ਗੁਣੀ ਗੁਣਤਾਸ ਵਾਹਿਗੁਰੂ ਅਕਾਲ ਪੁਰਖ ਦੇ ਚਰਨ ਕੰਵਲਾਂ ਦੀ ਟੇਕ, ਨਾਭਿ ਸੁਆਸ ਟੇਕਨੀ ਟੇਕ, ਹੀਰੇ ਹੀਰ ਬੇਧੰਨੀ ਟੇਕ, ਰਸ-ਜੋਤਿ-ਜੋਤੰਨੀ ਟੇਕ, ਰਸ- ਲਿਵਨ-ਖਿਵੰਨੀ ਟੇਕ, ਲਿਵ-ਖਿਵੰਨ-ਬਿਸਮੰਨੀ ਟੇਕ, ਨਾਮ ਸਿਮਰਨ ਅਤੇ ਕੀਰਤਨ ਦੇ ਲਾਹੇ, ਹੋਰੋਂ ਹੋਰ ਲਾਹੇ ਲੈਣ ਲਈ ਤੇ ਲੈਂਦੇ ਰਹਿਣ ਲਈ ਖਿਨ-ਖਿਨੀ ਉਮਾਹੇ ਉਪਜਾਉਂਦੀ ਹੈ । ਸੋਈ ਭਾਵ ਇੰਨ ਬਿੰਨ ਇਹ ਗੁਰਵਾਕ ਨਿਰੂਪਨ ਕਰਾਉਂਦਾ ਹੈ :-
ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥
ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥੧॥ਰਹਾਉ॥
ਤਾਂ ਤੇ ਜਬ ਲਗ ਘਟ ਅੰਤਰਿ ਸੁਆਸ ਵਗਦੇ ਹਨ, ਚਰਨ ਕੰਵਲਾਂ ਦੇ ਮਉਜ-ਮਸਤ-ਭੰਵਰੇ ਕੀਰਤਨ-ਰੰਗਾਂ ਅਤੇ ਨਾਮ-ਅਭਿਆਸ-ਤ੍ਰੰਗਾਂ ਦੇ ਵਜਦ ਵਿਚ ਹੀ ਮਸਤਾਨੇ ਰਹਿੰਦੇ ਹਨ । ਚਰਨ ਕੰਵਲਾਂ ਦੀ ਦਰਸ-ਲੀਨਤਾ ਵਿਚ ਮਗਨ ਹੋ ਕੇ ਜ਼ੋਰੋ ਜ਼ੋਰ ਕੀਰਤਨ, ਨਾਮ ਅਭਿਆਸ ਦਾ ਖੰਡਾ ਖੜਕਾਉਂਦੇ ਹਨ ਅਤੇ ਇਕ ਸੁਆਸ ਭੀ ਬਿਰਥਾ ਨਹੀਂ ਜਾਣ ਦਿੰਦੇ । ਦੇਖੋ ਅਗਲਾ ਗੁਰਵਾਕ ਚਰਨ ਕੰਵਲਾਂ ਨੂੰ ਰਿਦੇ ਧਿਆਉਣ ਦੀ ਗਤਿ ਮਿਤ ਨੂੰ ਕੈਸਾ ਦ੍ਰਿੜਾਉਂਦਾ ਹੈ :-
ਚਰਨ ਕਮਲ ਪ੍ਰਭ ਹਿਰਦੈ ਰੋਗ ਗਏ ਸਗਲੇ ਸੁਖ ਧਿਆਏ ॥
ਪਾਏ ॥੧॥ ਗੁਰਿ ਦੁਖੁ ਕਾਟਿਆ ਦੀਨੋ ਦਾਨੁ ॥
ਸਫਲ ਜਨਮੁ ਜੀਵਨ ਪਰਵਾਨੁ ॥੧॥ਰਹਾਉ॥
ਅਕਤ ਕਥਾ ਅੰਮ੍ਰਿਤ ਪ੍ਰਭ ਬਾਨੀ ॥
ਕਹੁ ਨਾਨਕ ਜਪਿ ਜੀਵੇ ਗਿਆਨੀ ॥੨॥੨॥੨੦॥
ਇਸ ਗੁਰਵਾਕ ਦੇ ਭਾਵ ਤੋਂ ਇਹ ਗੁਰਮਤਿ-ਗੂੜ੍ਹ-ਭੇਦ ਖੁਲ੍ਹਦੇ ਹਨ : ਨਾਮ ਸਿਮਰਨ ਦੀ ਪਾਰਸ-ਚੁੰਭਕੀ-ਕ੍ਰਿਸ਼ਮ-ਕਮਾਈ ਕਰਿ ਹਿਰਦੇ ਪ੍ਰਗਟਾਏ, ਹਿਰਦੇ ਰਸ ਰਸਾਏ, ਹਿਰਦੇ ਜੋਤਿ ਜਗਨਾਏ ਚਰਨ ਕੰਵਲਾਂ ਦਾ ਧਿਆਨ ਆਰਾਧਣ ਕਰਨਾ ਸਗਲੇ ਰੋਗਾਂ ਦਾ ਬਿਨਾਸਨਹਾਰਾ ਅਤੇ ਸਮੂਹ ਸੁਖਾਂ ਦਾ ਪ੍ਰਕਾਸ਼ਨਹਾਰਾ ਹੈ । ਗੁਰੂpgage_breakਸਾਹਿਬ ਨੇ ਅਪਾਰ ਕਿਰਪਾ ਧਾਰੀ ਹੈ ਕਿ ਆਪਣੇ ਗੁਰਸਿਖ ਸੇਵਕ ਪਿਆਰਿਆਂ ਅਭਿਆਸੀ ਜਨਾਂ ਨੂੰ ਨਾਮ ਸਿਮਰਨ ਦੇ ਦਾਨ, ਚਰਨ ਕੰਵਲਾਂ ਦੇ ਧਿਆਨ-ਦਾਨ ਦੀ ਦਾਤ ਬਖਸ਼ੀ ਹੈ। ਜਿਸ ਦਾਨ ਦਾਤਾਰਨੀ ਬਖ਼ਸ਼ਿਸ਼ ਦੁਆਰਾ ਗੁਰੂ ਸਾਹਿਬ ਨੇ ਆਪਣੇ ਸਿਖਾਂ ਦਾ ਜਨਮ ਮਰਨ ਦਾ ਦੁਖ ਕਟ ਦਿਤਾ ਹੈ ਅਤੇ ਇਸ ਦਾਤ ਕਰਕੇ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਹੈ ਅਤੇ ਹਰਿ ਦਰਗਾਹ ਪਰਵਾਨ ਪਿਆ ਹੈ ।
੭
ਗੁਰਬਾਣੀ ਦੀ ਅਕਥ ਕਥਾ
ਧੁਰੋਂ ਆਈ ਬਾਣੀ, ਗੁਰਬਾਣੀ ਦੀ ਕਥਾ ਅਕਥ ਹੈ। ਜੋ ਗੁਰੂ ਨਾਨਕ ਸਾਹਿਬ ਦੇ ਘਰ ਦੇ ਤੱਤ ਦੇ ਗਿਆਨੀ, ਖ਼ਾਸ ਗੁਰਮਤਿ ਗਿਆਨੀ ਹਨ, ਓਹ ਇਸ ਅੰਮ੍ਰਿਤ ਰੂਪ ਗੁਰਬਾਣੀ ਨੂੰ ਜਪ ਜਪ ਕੇ ਹੀ ਜੀਂਵਦੇ ਹਨ । ਗੁਰਬਾਣੀ ਨੂੰ ਜਪਣਾ, ਜਪੀ ਜਾਵਣਾ, ਇਸ ਜੀਵਨ-ਅਧਾਰ ਅੰਮ੍ਰਿਤ ਬਾਣੀ ਦਾ ਪਾਠ ਕਰਨਾ ਅਤੇ ਪ੍ਰੇਮ ਪਾਠ ਕਰੀ ਜਾਵਣਾ ਹੀ ਗੁਰਬਾਣੀ ਦੀ ਅਕਥ ਕਥਾ ਹੈ । ਅਕਥ ਕਥਾ ਸੋ, ਜੋ ਕਥਨੀ ਬਦਨੀ ਵਿਚ ਨਾ ਆ ਸਕੇ, ਕੇਵਲ ਜਪੀ ਪਠੀ ਹੀ ਪਰਵਾਨ ਹੋਵੇ । ਅੰਮ੍ਰਿਤ ਰੂਪ ਗੁਰਬਾਣੀ ਦਾ ਜਪਣਾ ਹੀ ਪਾਰਸ-ਕਲਾ ਸੰਪੰਨ ਹੈ ।
੮
ਗੁਰਮਤਿ ਗਿਆਨੀ
ਗੁਰਮਤਿ ਗਿਆਨੀ ਓਹੀ ਹਨ ਜੋ ਪਿਛੇ ਦਿਤੇ ਸ਼ਬਦ ਬਿਲਾਵਲੁ ਮਹਲਾ ੫ ਦੀ ਪਿਛਲੀ ਤੁਕ "ਕਹੁ ਨਾਨਕ ਜਪਿ ਜੀਵੇ ਗਿਆਨੀ" ਅਨੁਸਾਰ ਅੰਮ੍ਰਿਤ ਰੂਪ ਗੁਰਬਾਣੀ ਨੂੰ ਜਪਿ ਜਪਿ, ਕੇਵਲ ਜਪਿ ਜਪਿ (ਪਾਠ ਕਰਿ ਕਰਿ) ਹੀ ਜੀਵੰਦੇ ਹਨ ਅਤੇ ਚਰਨ ਕੰਵਲਾਂ ਦੇ ਰਸੀਏ ਥੀਵੰਦੇ ਹਨ ।
ਅਗਲੇ ਗੁਰਵਾਕ ਦੁਆਰਾ ਗੁਰੂ ਸਾਹਿਬ ਫੇਰ ਓਹੀ ਗੁਰਮਤਿ ਆਸ਼ਾ ਦ੍ਰਿੜਾਉਂਦੇ ਹਨ ਕਿ ਪਲ ਪਲ, ਨਿਮਖ ਨਿਮਖ, ਸਾਸਿ ਸਾਸਿ, ਵਾਹਿਗੁਰੂ ਨਾਮ ਦਾ ਜਪਣਾ, ਵਾਹਿਗੁਰੂ ਦੇ ਚਰਨ ਕੰਵਲਾਂ ਦਾ ਰਿਦੰਤਰ ਧਿਆਵਣਾ ਹੈ । ਯਥਾ ਗੁਰਵਾਕ:-
ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥
ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥
ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥
ਕਵਨ ਸੁ ਮਤਿ ਜਿਤੁ ਪ੍ਰੀਤਮ ਪਾਵਉ॥੧॥ਰਹਾਉ॥
ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥
ਹਰਿ ਨਾਨਕ ਬਿਸਰੁ ਨ ਕਾਹੂੰ ਬੇਰੇ ॥੨॥੧॥੧੯॥
ਪ੍ਰੀਤਮ ਵਾਹਿਗੁਰੂ ਦੇ ਪਾਵਣ ਨੂੰ ਗੁਰਮਤਿ-ਮਤਿ ਸੁਮਤੜੀ ਇਹੀ ਹੈ ਕਿ ਉਸ ਦੇ ਨਾਮ ਨੂੰ ਕਿਸੇ ਵਕਤ ਭੀ ਵਿਸਾਰਿਆ ਨਾ ਜਾਵੇ ਅਤੇ ਇਕੋ ਨਾਮ-ਪ੍ਰਭੂਤੀ ਚਰਨ ਕੰਵਲਾਂ ਦਾ ਧਿਆਨ ਸਿਮਰਨ ਸੁਆਸਿ ਸੁਆਸਿ ਕੀਤਾ ਜਾਵੇ । ਖਿਨ ਪਲ ਘੜੀ ਮੂਰਤ ਚਸਾ ਭੀ ਵਿਸਾਹ ਨ ਕੀਤਾ ਜਾਵੇ, ਅਤੇ ਐਸੀ ਕਿਰਪਾ ਦਾ ਪਾਤਰ ਹੋਣ ਲਈ ਬਿਨੈ ਅਰਦਾਸ ਕਰਨ ਦਾ ਸੁਭਾਉ ਭੀ ਪਕਾਇਆ ਜਾਵੇ । ਇਸ ਬਿਧਿ ਕੀਤੀਆਂ ਅਰਦਾਸਾਂ ਬੇਨਤੀਆਂ ਦੁਆਰਾ ਜਦ ਨਾਮ ਅਭਿਆਸ ਪੱਕ ਜਾਵੇ ਅਤੇ ਵਾਹਿਗੁਰੂ ਦੇ ਚਰਨ ਕੰਵਲ ਆਪਣੇ ਜੋਤਿ ਸਰੂਪੀ ਜਮਾਲ ਵਿਚ ਜਿਸ ਵਡਭਾਗੇ ਗੁਰਮੁਖ ਜਨ ਦੇ ਹਿਰਦੇ ਅੰਦਰ ਆ ਉਤਰਨਿ ਅਤੇ ਵਿਚ ਵਸ ਜਾਣ ਤਾਂ ਓਹ ਜਨ
ਚਰਨ ਕਮਲ ਜਾ ਕੈ ਰਿਦੈ ਬਸਹਿ
ਸੋ ਜਨੁ ਕਿਉ ਡੋਲੈ ਦੇਵ ॥
ਮਾਨੋ ਸਭ ਸੁਖ ਨਉ ਨਿਧਿ ਤਾ ਕੈ
ਸਹਜਿ ਸਹਜਿ ਜਸੁ ਬੋਲੈ ਦੇਵ ॥ਰਹਾਉ॥੧੨॥
੯
ਸੂਖਮ ਦੁਨੀਆ
ਜਿਨ੍ਹਾਂ ਨੂੰ ਦਿੱਬ ਦ੍ਰਿਸ਼ਟਨੀ ਲੋਇਣ ਗੁਰਪ੍ਰਸਾਦਿ ਕਰਿ ਪ੍ਰਾਪਤ ਨਹੀਂ ਹੋਏ, ਉਹਨਾਂ ਨੂੰ ਏਹਨਾਂ ਦਿੱਬ ਲਤੀਫ਼ੀ ਸੂਖਮ ਚਰਨ ਕੰਵਲਾਂ ਦਾ ਦਰਜਾਰ ਇਕ ਅਲੌਕਿਕ ਅਤੇ ਅਨਹੋਣੀ ਗੱਲ ਪਰਤੀਤ ਹੁੰਦੀ ਹੈ । ਉਹ ਆਪਣੀ ਸਥੂਲ ਦ੍ਰਿਸ਼ਟੀ ਕਰਿ ਕੇਵਲ ਸਥੂਲ ਚਰਨਾਂ ਦਾ ਹੀ ਅਨੁਮਾਨ ਲਗਾ ਸਕਦੇ ਹਨ । ਸਥੂਲ ਦ੍ਰਿਸ਼ਟਮਾਨ-ਪਸਾਰੇ ਤੋਂ ਖ੍ਰੀਦ (ਪਰੇ) ਉਹਨਾਂ ਨੂੰ ਹੋਰ ਕੋਈ ਸੂਖਮ ਦੁਨੀਆ ਨਹੀਂ ਦੀਹਦੀ। ਉਹ ਬਿਚਾਰੇ ਆਪਣੇ ਸਥੂਲ ਦ੍ਰਿਸ਼ਟੰਨੇ ਪੰਜ-ਭੂਤਕ-ਪਸਾਰੜੀਏ ਅਲਪਗ ਤਜਰਬੇ ਅੰਦਰ ਆਈ ਸਚਾਈ ਤੋਂ ਬਾਹਰ ਹੋਰ ਕਿਸੇ ਅਦ੍ਰਿਸ਼ਟ ਪਦਾਰਥ ਦੀ ਅਜ਼ਗੈਬੀ ਹੋਂਦ ਵਾਲੀ ਸਚਾਈ ਨੂੰ ਨਹੀਂ ਮੰਨਦੇ । ਇਸ ਕਰਕੇ ਉਹ ਰਿਦੰਤਰ ਵਸਣਹਾਰੇ ਚਰਨਾਂ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਂਦੇ ਹਨ । ਮੰਨਦੇ ਹਨ ਤਾਂ ਅਲੰਕਾਰਕ ਸ਼ੁਸ਼ਕ-ਸਚਾਈ ਕਰਕੇ ਮੰਨਦੇ ਹਨ । ਤੱਤ-ਪ੍ਰਮਾਰਥੀ ਦਿੱਬ-ਦਰਸਾਰਿਆਂ ਦੇ ਪੇਖਨਹਾਰੇ, ਸਾਂਗੋ ਪਾਂਗ ਪੇਖਨਹਾਰੇ ਸਤਿ ਪੁਰਖ ਜੋ ਸਚਾਈ ਨਿਰੂਪਨ ਕਰਾਉਂਦੇ ਹਨ, ਓਹੀ, ਕੇਵਲ ਓਹੀ ਸਚਾਈ ਹੀ ਸਤਿ ਹੈ, ਕਿਉਂਕਿ ਓਹ ਸਤ ਪੁਰਖ ਸੰਤ ਜਨ ਓਹੀ ਕੁਛ ਮੁਖੋਂ ਉਚਰਦੇ ਬੋਲਦੇ ਹਨ ਜੋ ਕੁਛ ਕਿ ਓਹ ਆਪਣੀ ਅੱਖੀਂ ਪਰਤੱਖ ਦੇਖਦੇ ਹਨ। ਇਸੇ ਪਰਥਾਇ ਇਹ ਗੁਰਵਾਕ ਖ਼ੂਬ ਘਟਦਾ ਫਬਦਾ ਹੈ :-
ਸੰਤਨ ਕੀ ਸੁਣਿ ਸਾਚੀ ਸਾਖੀ॥
ਸੋ ਬੋਲਹਿ ਜੋ ਪੇਖਹਿ ਆਖੀ ॥੪॥੨੫॥੨੬॥
ਤਾਂ ਤੇ ਓਹਨਾਂ ਦਾ ਚਰਨਾਰਬਿੰਦ-ਵਾਹਿਗੁਰੂ-ਚਰਨ-ਕੰਵਲ-ਨਿਰੂਪਨੀ ਤਜਰਬਾ ਸਤਿ ਹੈ, ਕਿਉਂਕਿ ਓਹਨਾਂ ਖ਼ੁਦ ਇਸ ਨੂੰ ਅਜ਼ਮਾਇਆ ਹੈ ਤੇ ਆਪਣੀਆਂ ਨਿਜ ਅੱਖੀਆਂ ਨਾਲ ਪੇਖਿਆ ਪਰਖਿਆ ਹੈ।
१०
ਅਕਾਲ ਪੁਰਖ ਦੇ ਦਰਸ਼ਨ
ਓਹਨਾਂ ਨੂੰ ਵਾਹਿਗੁਰੂ ਦੇ ਦਿੱਬ-ਜੋਤਿ-ਲਤੀਫ਼ ਸਰਿਸ਼ਤੀ ਚਰਨ-ਕੰਵਲਾਂ ਦਾ ਨਜ਼ਾਰਾ ਪ੍ਰਗਟ ਪਹਾਰੇ ਜਾਪਦਾ ਹੈ। ਕੇਵਲ ਚਰਨ ਕੰਵਲ ਹੀ ਨਹੀਂ, ਦਿੱਬ-ਜੋਤਿ ਸੂਖਮੀ ਚਰਨਾਰਬਿੰਦ ਹੀ ਨਹੀਂ, ਸਗੋਂ ਓਹ ਤਾਂ ਵਾਹਿਗੁਰੂ ਦੇ ਮੁਖਾਰ-ਬਿੰਦ ਨੂੰ ਭੀ ਸਾਂਗੋ ਪਾਂਗ ਪਰਤੱਖ ਪੇਖਦੇ ਹਨ । ਜੈਸਾ ਕਿ ਇਸ ਗੁਰਵਾਕ ਅੰਦਰ ਨਿਰੂਪਨ ਹੈ :-
ਅਵਿਲੋਕਉ ਰਾਮ ਕੋ ਮੁਖਾਰਬਿੰਦ ॥
ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ਰਹਾਉ॥
ਚਰਨ ਕਮਲ ਰਿਦੈ ਧਾਰਿ ॥
ਉਤਰਿਆ ਦੁਖੁ ਮੰਦ ॥੧॥
ਰਾਜੁ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥
ਸਾਧ ਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥
ਪੇਖਨਹਾਰਾ ਗੁਰਮੁਖ ਸਤਿਪੁਰਖ ਸੰਤ-ਜਨ ਵਾਹਿਗੁਰੂ ਦੇ ਮੁਖਾਰਬਿੰਦ ਦੀ ਸੋਭਾ ਪੇਖ ਕੇ ਪੁਕਾਰਿ ਪੁਕਾਰਿ ਉਚਾਰਨ ਕਰਦਾ ਹੈ ਕਿ ਮੈਂ ਰਮਤ ਰਾਮ ਵਾਹਿਗੁਰੂ ਦੇ ਮੁਖਾਰਬਿੰਦ (ਮੁਖ ਕੰਵਲ) ਨੂੰ ਪੁਨਹਿ ਪੁਨਹਿ ਪੇਖਦਾ ਹਾਂ, ਇਕ-ਟਕ ਲਾ ਕੇ ਵਿਸੇਖ ਬਿਸਮ ਦ੍ਰਿਸ਼ਟੀ ਨਾਲ ਗਹੁ ਕਰਕੇ ਦੇਖਦਾ ਹਾਂ ਅਤੇ ਵੇਖਿ ਵੇਖਿ ਵਿਸਮਾਦ ਹੋ ਹੋ ਜਾਂਦਾ ਹਾਂ। ਇਸ ਬਿਸਮ-ਕ੍ਰਾਂਤੀ ਮੁਖਾਰਬਿੰਦ ਦਾ ਅਵਿਲੋਕਨ ਕਿਵੇਂ ਅਤੇ ਕਿਥੋਂ ਪ੍ਰਾਪਤ ਹੋਇਆ ? ਗੁਰਮਤਿ ਨਾਮ ਅਭਿਆਸ ਕਮਾਈ ਦੁਆਰਾ, ਘਟ ਅੰਤਰਿ ਹੀ ਪਰਤੱਖ ਨਾਮ ਦਾ ਬਿਲੋਵਨਾ ਬਿਲੋਇ ਬਿਲੋਇ ਇਸ ਪਾਰਸ-ਰਸਾਇਣ-ਨਾਮ ਅਭਿਆਸ ਕਮਾਈ ਦਾ ਇਹ ਚਮਤਕਾਰ ਰਿਦੰਤਰ ਹੀ ਅੰਕੁਰਤ ਹੋਇਆ ਕਿ ਇਹੀ ਨਾਮ, ਜੋਤਿ-ਰਤਨ ਪਦਾਰਥੀ ਵਿਗਾਸ ਵਿਚ, ਘਟ ਅੰਤਰ ਹੀ ਪ੍ਰਤਿ-ਬਿੰਬਤ ਹੋ ਕੇ ਪ੍ਰਾਪਤ ਹੋਇਆ :-
ਪਾਇਆ ਲਾਲੁ ਰਤਨੁ ਮਨਿ ਪਾਇਆ ॥
ਤਨੁ ਸੀਤਲੁ ਮਨੁ ਸੀਤਲੁ ਥੀਆ ਸਤਿਗੁਰ ਸਬਦਿ ਸਮਾਇਆ ॥੧॥ਰਹਾਉ॥
ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥
ਕਰੁ ਮਸਤਕਿ ਗੁਰ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥੧॥
ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥
ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੁਕੇ ॥੨॥
ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥
ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ॥੩॥
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥
ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ॥੪॥
ਇਸ ਲਾਲ ਰਤਨ ਦੇ ਪਾਉਣ ਕਰਿ ਤਨੁ ਮਨੁ ਸਭੁ ਸੀਤਲ ਹੋ ਗਿਆ । ਤ੍ਰਿਸ਼ਨਾ ਭੁਖ ਸਭ ਲਹਿ ਗਈ । ਚਿੰਤਾ ਸਾਰੀ ਦੂਰ ਹੋ ਗਈ ਅਤੇ ਰਿਦ ਅੰਤਰ ਹੀ ਤ੍ਰਿਪਤ ਹੋ ਕੇ ਐਸੇ ਰਜ ਗਏ ਕਿ ਫੇਰ ਤ੍ਰਿਸ਼ਨ ਤ੍ਰਿਖਾਤਰ ਹੋ ਕੇ ਭਰਮਣਾ ਡੋਲਣਾ ਸਭ ਚੁਕ ਗਿਆ । ਸਤਿਗੁਰੂ ਜੀ ਨੇ ਨਾਮ ਨਿਧਾਨੀ ਐਸਾ ਅਖੁਟ ਖ਼ਜ਼ਾਨਾ ਬਖ਼ਸ਼ਿਆ ਹੈ ਕਿ ਜਿਸ ਦੀ ਕਦੇ ਤੋਟ ਨਹੀਂ ਆਉਂਦੀ ਤੇ ਜੋ ਨਾ ਕਦੇ ਮੁਕਦਾ ਹੈ । ਏਸ ਨਾਮ- ਨਿਧਾਨੀ ਬਰਕਤ ਦਾ ਇਕ ਹੋਰ ਅਚਰਜ ਕਉਤਕ ਇਹ ਵਰਤਿਆ ਹੈ ਕਿ ਇਸ ਨਾਮ-ਰਤਨ ਦੇ ਜੋਤਿ-ਪ੍ਰਕਾਸ਼ੀ ਕ੍ਰਿਸ਼ਮੇ ਨੇ ਜਦੋਂ ਭਰਮ ਦੇ ਸਾਰੇ ਛਉੜ ਕਟ ਕੇ ਪੜਦੇ ਲਾਹ ਸੁਟੇ ਤਾਂ ਘਟ ਅੰਤਰਿ ਹੀ ਵਾਹਿਗੁਰੂ ਦੇ ਜੋਤੀ-ਸਰੂਪ ਸਮੁਚੇ ਦਰਸ਼ਨ ਦਿਦਾਰ ਨਿਹਾਰ ਲਏ । ਮੁਖਾਰਬਿੰਦੀ ਦਿਦਾਰਿਆਂ ਦਾ ਐਸਾ ਪ੍ਰਕਾਸ਼ ਹੋਇਆ ਕਿ ਹੋਰ ਸਭ ਕੁਛ ਵਿਸਰ ਕੇ ਬਿਸਮਾਦ ਹੀ ਬਿਸਮਾਦ ਛਾ ਗਿਆ, ਪਰ ਇਹ 'ਅਚੰਭਉ', ਇਹ ਅਸਚਰਜ ਰੂਪ, ਕਹਿਨ ਕਥਨ ਤੋਂ ਅਗੋਚਰਾ ਹੈ । ਬਸ ਪੇਖਾ ਹੀ ਪਰਵਾਨ ਹੈ, ਯਾ ਜਿਸ ਨੇ ਇਸ ਅਸਚਰਜ ਰੂਪ ਪੇਖਨੀ ਬਿਸਮਾਦ ਰਸ ਨੂੰ ਚਖਿਆ ਹੈ, ਸੋਈ ਜਨ ਇਸ ਸੁਆਦ ਨੂੰ ਜਾਣ ਸਕਦਾ ਹੈ । ਸੁਆਦ ਨੂੰ ਜਾਣ ਮਾਣ ਹੀ ਸਕਦਾ ਹੈ, ਵਰਨਣ ਨਹੀਂ ਕਰ ਸਕਦਾ । ਇਸ ਸੱਚ ਬਿਸਮਾਦੀ ਬਿਗਾਸ ਮਈ ਅਜਰ ਪਦਾਰਥ ਨੂੰ ਗੁਰੂ ਦੀ ਕਿਰਪਾ ਦੁਆਰਾ ਹੀ ਜਰ ਜਰ ਕੇ ਅੰਤਰਗਤਿ ਰਖ ਕੇ ਸੰਭਾਲ ਸਕੀਦਾ ਹੈ ।
ਅਵਿਲੋਕਉ ਰਾਮ ਕੋ ਮੁਖਾਰਬਿੰਦ ॥ (੧੩੦੪)
ਸ਼ਬਦ ਅਨੁਸਾਰ ਗੋਬਿੰਦ ਦਰਸ਼ਨ ਹੀ ਦਰਸ-ਵਿਗਾਸੀ ਗੁਰਮੁਖ ਜਨਾਂ ਦਾ ਰਾਜ, ਧਨ, ਪ੍ਰਵਾਰ, ਸਰਬੰਸ ਸਭ ਕੁਛ ਇਹੀ ਹੈ । ਗੋਬਿੰਦ ਚਰਨਾਰਬਿੰਦ ਨੂੰ ਰਿਦ ਅੰਤਰਿ ਉਤਾਰਨ ਕਰਿ, ਸਭ ਚਿੰਦ ਦੁਖ ਦੁੰਦ ਦੂਰ ਹੋ ਗਏ । ਅਮੋਘ ਮੁਖਾਰਬਿੰਦੀ ਦਰਸ਼ਨ ਦਿਦਾਰ ਦੀ ਮਹਿਮਾ ਤਾਂ ਅਤਿ ਅਦਭੁਤ, ਪਰਮ ਅਦਭੁਤ ਤੇ ਅਗਾਧ ਬੋਧ ਹੈ। ਚਰਨ ਕੰਵਲਾਰੀ ਅਤੇ ਮੁਖਾਰਬਿੰਦਾਰੀ ਅਮੋਘ ਦਰਸ਼ਨਾਂ ਦੇ ਪਦ ਨੂੰ ਪ੍ਰਾਪਤ ਹੋਏ ਜਨਾਂ ਪ੍ਰਥਾਇ ਹੀ "ਨਾਨਕ ਫਿਰਿ ਨ ਮਰੰਦ'' ਵਾਲਾ ਘਟਨਾਉ ਘਟ ਸਕਦਾ ਹੈ ।
११
ਚਰਨ ਕੰਵਲ ਦੀ ਮਉਜ ਦੀ ਸਮੁੱਚੀ ਵਿਆਖਿਆ
ਚਰਨ ਕੰਵਲ ਸੰਗਿ ਲਗੜੀ ਪ੍ਰੀਤਿ ਦਾ ਇਹ ਪਤੀਆਰਾ ਹੈ ਕਿ ਚਰਨ ਕੰਵਲਾਂ ਦੀ ਪ੍ਰੀਤਿ ਵਾਲੇ ਪ੍ਰੀਤ-ਭਉਰੇ-ਆਸ਼ਕਾਂ ਦੀ ਸਗਰੀ ਦੁਰਮਤਿ-ਰੀਤਿ ਦੂਰ ਹੋ ਜਾਂਦੀ ਹੈ । ਬਸ ਓਹਨਾਂ ਦੇ ਮਨ ਤਨ ਅੰਤਰਿ ਕੇਵਲ ਵਾਹਿਗੁਰੂ ਮੰਤਰ ਦਾ ਜੋਤਿ- ਵਿਗਾਸੀ-ਅਭਿਆਸ ਹੀ ਰਮ ਰਿਹਾ ਹੁੰਦਾ ਹੈ । ਗੁਰੂ ਨਾਨਕ ਸਾਹਿਬ ਦੇ ਅਜਿਹੇ ਭਗਤਾਂ ਦੇ ਘਰ-ਘਟਿ ਅੰਤਰਿ ਸਦਾ ਆਨੰਦ ਹੀ ਆਨੰਦ ਖਿੜਿਆ ਰਹਿੰਦਾ ਹੈ। ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ :-
ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥
ਬਿਸਰਿ ਗਈ ਸਭ ਦੁਰਮਤਿ ਰੀਤਿ ॥
ਮਨ ਤਨ ਅੰਤਰਿ ਹਰਿ ਹਰਿ ਮੰਤੁ ॥
ਨਾਨਕ ਭਗਤਨ ਕੈ ਘਰਿ ਸਦਾ ਅਨੰਦੁ ॥੪॥੩॥
ਨਿਤਾਪ੍ਰਤਿ, ਖਿਨ ਖਿਨ, ਸੁਆਸ ਸੁਆਸ, ਅਭਿਆਸੀ ਜਨ, ਜੋ ਅੰਮ੍ਰਿਤ-ਨਾਮ ਨੂੰ ਰਸਨਾ ਕਰ ਕੇ ਰਟਦੇ ਜਪਦੇ ਹਨ, ਇਸ ਰਟਨ ਜਪਣ ਦੇ ਪ੍ਰਤਾਪ ਕਰਿ ਪ੍ਰਥਮ ਤਾਂ ਚਰਨ ਕੰਵਲਾਂ ਸੰਗਿ ਪ੍ਰੀਤਿ ਉਪਜਦੀ ਹੈ, ਗੁਰੂ ਘਰ ਦੀ ਇਹ ਨਿਰਾਲੀ ਹੀ ਰੀਤ ਹੈ, ਫੇਰ ਏਸ ਪ੍ਰੀਤਿ ਕਰ ਕੇ ਦੁਰਮਤਿ-ਰੀਤ ਵਾਲੇ ਸਾਰੇ ਭਉ ਦੂਰ ਹੋ ਜਾਂਦੇ ਹਨ ਅਤੇ ਨਿਰਭਉ ਵਾਹਿਗੁਰੂ ਅਕਾਲ ਪੁਰਖ ਆਪ ਰਿਦੇ ਵਿਚ ਵਸਦਾ ਹੈ :-
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
ਗੁਰ ਪੂਰੇ ਕੀ ਨਿਰਮਲ ਰੀਤਿ ॥
ਭਉ ਭਾਗਾ ਨਿਰਭਉ ਮਨਿ ਬਸੈ ॥
ਅੰਮ੍ਰਿਤ ਨਾਮੁ ਰਸਨਾ ਨਿਤ ਜਪੈ ॥੩॥੩੪॥
ਪਰ ਇਹ ਗੱਲ ਸਚ ਹੈ ਤੇ ਪਰਮ ਸੱਚ ਹੈ ਕਿ :-
ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥੩॥੧੧॥੧੧੩॥
ਕਿਸੇ ਵਿਰਲੇ ਨੇ ਹੀ ਚਰਨ ਕੰਵਲਾਂ ਸੰਗਿ ਸਚੜਾ ਨੇਹੁ ਲਾਇਆ ਹੈ । ਸਚੜੇ ਨੇਹੁ ਵਾਲੇ ਵਿਰਲੇ ਹੀ ਹੁੰਦੇ ਹਨ, ਜਿਨ੍ਹਾਂ ਚਰਨ ਕੰਵਲਾਂ ਦਾ ਸਚੜਾ ਜਲਵਾ ਮਾਣਿਆ ਹੁੰਦਾ ਹੈ । ਚਰਨ ਕੰਵਲ ਪ੍ਰੇਮੀਅੜੇ ਚਰਨਾਂ ਦੇ ਆਸਰੇ ਹੀ ਜੀਊਂਦੇ ਹਨ ।
१२
ਸਫਲ ਸੇਵਾ
ਅਲਖ ਅਭੇਵ ਪ੍ਰਭੂ ਦੀ ਸਿਮਰਨ ਰੂਪੀ ਸਚੀ ਸੇਵਾ, ਚਰਨ ਕੰਵਲ ਸੰਗਿ ਸਚੜਾ ਰੰਗ ਲਾਉਣ ਨੂੰ ਪਾਰਸ-ਚੁੰਭਕੀ-ਕਲਾ ਸਪੰਨ ਹੈ । ਚਰਨ ਕੰਵਲਾਂ ਦੇ ਰੰਗਾਂ ਵਿਚ ਰਮ ਕੇ ਹੀ ਪਾਰਬ੍ਰਹਮ ਗੁਰਦੇਵ ਦੇ ਅਚਰਜ ਰੂਪ ਦੇ ਸਾਂਗੋ ਪਾਂਗ ਦਰਸ਼ਨ-ਰੰਗ ਮਾਣੀਦੇ ਹਨ। ਨਹੀਂ ਤਾਂ ਇਹ ਅਸਚਰਜ ਜੋਤਿ-ਸਰੂਪੀ ਅਰੂਪ-ਰੂਪ, ਅਦ੍ਰਿਸ਼ਟ ਅਤੇ ਅਗਮ ਅਗੋਚਰ ਹੀ ਰਹਿੰਦਾ ਹੈ। ਐਸੇ ਪੁਰਖ-ਦਾਤਾਰ-ਵਾਹਿਗੁਰੂ ਦੇ ਨਾਮ ਨੂੰ ਸਦਾ ਸੁਆਸਿ ਸੁਆਸਿ ਸਿਮਰਦੇ ਹੀ ਰਹਿਣਾ ਅਤੇ ਇਸ ਬਿਧਿ ਉਸ ਅਪਰ ਅਪਾਰੀ ਪੁਰਖ ਨਿਰੰਕਾਰ ਨੂੰ ਕਦੇ ਨਾ ਵਿਸਾਰਨਾ ਪਰਮ ਉਤਮ ਗੁਰਮਤਿ ਰਸਕ ਰਸਾਇਣੀ ਸਫਲ ਸੇਵਾ ਹੈ । ਯਥਾ ਗੁਰਵਾਕ :-
ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ ॥
ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ ॥੨॥
ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ ॥
ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ ॥੩॥੫੪॥
ਐਸੇ ਅਮੋਘ ਦਰਸ਼ਨਾਂ ਨੂੰ ਪੇਖ ਕੇ, ਅਤੇ ਚਰਨ ਕੰਵਲਾਂ ਦੀ ਸੋਭਾ ਨੂੰ ਸਿੰਞਾਣ ਕੇ ਹੀ ਚਰਨ ਕੰਵਲਾਂ ਦੇ ਰਸੀਏ ਗੁਰਸਿਖ-ਭਉਰੜੇ ਸਤਿਸੰਗ ਕੀਰਤਨ-ਸਮਾਗਮਾਂ ਵਿਚ ਮਿਲ ਕੇ ਚਰਨ ਕੰਵਲਾਂ ਦੇ ਰਸ ਭੋਜਨ ਅਤੇ ਦਰਸ਼ਨਾਂ ਦੇ ਅੰਮ੍ਰਿਤ-ਰਸ ਨੂੰ ਭੁੰਚ ਭੁੰਚ ਕੇ ਅਘਾਉਂਦੇ ਹਨ । ਯਥਾ ਗੁਰਵਾਕ :-
ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ ॥
ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥੧॥ਰਹਾਉ॥
ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥
ਆਠਿ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥੧॥
ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥
ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸਤ ਸੰਗਿ ਮਿਲਾਤ ॥੨॥੪॥੮੪॥
ਖੂਬ ਨੀਕੀ ਸਤਸੰਗਿ ਦੀ ਮਹਿਮਾ ਇਸ ਗੁਰਵਾਕ ਅੰਦਰ ਨਿਰੂਪਨ ਹੋਈ ਹੈ । ਸਤਿਸੰਗਤ ਵਿਚ ਮਿਲ ਕੇ ਹੀ ਗੁਰੂ ਘਰ ਦੇ ਗੁਰਮੁਖ ਸੰਤਾਂ ਦੁਆਰਾ ਵਾਹਿਗੁਰੂ ਦੀ ਵਾਰਤਾ, ਲੀਲ੍ਹਾ ਦਾ ਸੁਣਨਾ ਸਾਲਾਹੁਣਾ ਪ੍ਰਾਪਤ ਹੁੰਦਾ ਹੈ । ਹੋਰ ਤਾਂ ਕਿਤੇ ਨਹੀਂ, ਕਿਉਂਕਿ ਗੁਰੂ ਘਰ ਦੇ ਸਚੇ ਸੰਤ-ਸਮਾਗਮ ਵਿਖੇ ਵਾਹਿਗੁਰੂ ਦੀ ਕਥਾ, ਵਾਹਿਗੁਰੂ ਦੇ ਕੀਰਤਨ, ਅਰਥਾਤ ਗੁਰਬਾਣੀ ਰੂਪ ਵਾਹਿਗੁਰੂ ਦਾ ਜਸ ਗੁੰਫਨ ਗਾਵਨ ਰੂਪੀ ਕਥਾ ਕੀਰਤਨ ਦਾ ਆਨੰਦ ਮੰਗਲ, ਅਨਹਦ ਧੁਨੀ ਦੀ ਝੁਨਕਾਰ ਵਿਚ ਦਿਨ ਰਾਤ ਆਪਣੇ ਪੂਰਨ ਵੇਗ ਅੰਦਰਿ ਜਾਰੀ ਰਹਿੰਦਾ ਹੈ । ਜਿਨ੍ਹਾਂ ਨੂੰ ਗੁਰੂ ਕਰਤਾਰ ਨੇ ਆਪਣੀ ਅਪਾਰ ਕਿਰਪਾ ਕਰ ਕੇ, ਆਪਣੇ ਪੰਨੇ ਪਾਇ ਕੇ ਅਪਣਾ ਲਿਆ ਹੈ, ਆਪਣਾ ਕਰ ਲਿਆ ਹੈ, ਆਪਣਾ ਸੇਵਕ ਬਣਾ ਲਿਆ ਹੈ, ਤਿਨ੍ਹਾਂ ਨੂੰ ਹੀ ਨਾਮ ਦੀ ਅਮੋਲਕ ਦਾਤਿ ਮਿਲੀ ਹੈ, ਅਜਿਹੇ ਨਾਮ-ਦਾਤਿ-ਪ੍ਰਾਪਤੀ ਵਾਲੇ ਗੁਰਮੁਖ ਜਨ ਅਠੇ ਪਹਿਰ ਵਾਹਿਗੁਰੂ ਦੇ ਗੁਣ ਗਾਵਣ ਵਿਚ ਤਤਪਰ ਹੋ ਕੇ ਲਗੇ ਰਹਿੰਦੇ ਹਨ । ਇਸ ਅਠ ਪਹਿਰ ਗੁਣ ਗਾਵਣ ਦੇ ਪਾਰਸ-ਪ੍ਰਭਾਵ ਕਰਿ, ਤਿਨ੍ਹਾਂ ਗੁਰਮੁਖ ਜਨਾਂ ਦੇ ਤਨ ਸਰੀਰ ਵਿਚੋਂ ਕਾਮ ਕ੍ਰੋਧ ਆਦਿਕ ਪੰਜੇ ਦੂਤ ਨਿਕਲ ਜਾਂਦੇ ਹਨ, ਮਨ ਨਿਰਮਲ ਹੋ ਜਾਂਦਾ ਹੈ ਅਤੇ ਅੰਤਰ-ਆਤਮੇ ਜੋਤਿ- ਵਿਗਾਸ ਦਾ ਪ੍ਰਕਾਸ਼ ਭੀ ਆਣ ਵੁਠਦਾ ਹੈ ਅਤੇ ਅੰਤਰਗਤਿ ਝਾਤ ਮਾਰ ਕੇ ਜਦ ਪੇਖਨਹਾਰੇ ਪ੍ਰਭੂ-ਦਰਸ਼ਨਾਂ ਨੂੰ ਪੇਖਦੇ ਹਨ ਤਾਂ ਹਰਿ-ਦਰਸ਼ਨ ਅੰਮ੍ਰਿਤ-ਰਸ-ਭੋਜਨ ਖਾਇ ਕੇ ਹੀ ਅਘਾਇ ਰਹਿੰਦੇ ਹਨ ਅਤੇ ਇਸ ਅੰਮ੍ਰਿਤ-ਰਸ ਵਿਚ ਮਖ਼ਮੂਰ, ਰਸ ਚੂਰ ਹੋ ਕੇ ਇਹੋ ਹੀ ਬੇਨਤੀਆਂ ਕਰਦੇ ਹਨ ਕਿ ਹੇ ਗੁਰੂ ਨਾਨਕ ਨਿਰੰਕਾਰੀ ! ਆਪਣੀ ਅਪਾਰ ਕਿਰਪਾ ਕਰ ਕੇ ਸਾਨੂੰ ਇਸ ਨਿਰੰਕਾਰੀ-ਨਾਮ-ਆਧਾਰੀ-ਸਤਿਸੰਗ ਵਿਚ ਹੀ ਮਿਲਾਈ ਰੱਖ ਅਤੇ ਵਾਹਿਗੁਰੂ ਸਾਹਿਬ ਦੇ ਚਰਨ ਕੰਵਲਾਂ ਵਿਚ ਹੀ ਸਮਾਈ ਰੱਖ ! ਵਾਹਿਗੁਰੂ ਦੇ ਚਰਨ ਕੰਵਲਾਂ ਵਿਚ ਅਹਿਨਿਸਿ ਸਮਾਏ ਰਹਿਣ ਵਾਲੇ ਗੁਰਮੁਖਾਂ ਦੇ ਚਰਨਾਂ ਵਿਚ ਅੰਮ੍ਰਿਤ-ਆਕ੍ਰਖਣੀ-ਪਰਸ-ਪਾਰਸ-ਕਲਾ ਆਇ ਸਮਾਉਂਦੀ ਹੈ । ਵਿਸ਼ੇਸ਼ ਕਰਿ ਗੁਰੂ ਸਤਿਗੁਰੂ ਕਲਾਧਾਰੀ ਦੇ ਚਰਨ ਕੰਵਲਾਂ ਵਿਚ ਤਾਂ ਖ਼ਾਸ ਤੌਰ ਤੇ ਇਹ ਅੰਮ੍ਰਿਤ-ਰਸਾਇਣੀ-ਪਾਰਸ-ਕਲਾ ਪਰਵੇਸ਼ ਕਰ ਗਈ ਹੁੰਦੀ ਹੈ ।
ਸਤਿਗੁਰੂ ਦੇ ਚਰਨ ਕੰਵਲਾਂ ਦੀ ਮਹਿਮਾ ਪ੍ਰਥਾਇ ਸਿਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਆ ਸੁੰਦਰ ਕਬਿੱਤ ਉਚਾਰਨ ਕੀਤੇ ਹਨ। ਯਥਾ :-
(੧) ਚਰਨ ਕਮਲ ਰਜ ਮਸਤਕਿ ਲੇਪਨ ਕੈ,
ਭਰਮ ਕਰਮ ਲੇਖ ਸਯਾਮਤਾ ਮਿਟਾਈ ਹੈ ॥
ਚਰਨ ਕਮਲ ਚਰਨਾਮ੍ਰਿਤ ਮਲੀਨ ਮਨਿ,
ਕਰਿ ਨਿਰਮਲ ਦੂਤ ਦੁਬਿਧਾ ਮਿਟਾਈ ਹੈ॥
ਚਰਨ ਕਮਲ ਸੁਖ ਸੰਪਟ ਸਹਜ ਘਰ,
ਨਿਹਚਲ ਮਤਿ ਏਕ ਟੇਕ ਠਹਿਰਾਈ ਹੈ ॥
ਚਰਨ ਕਮਲ ਗੁਰ ਮਹਿਮਾ ਅਗਾਧਿ ਬੋਧਿ,
ਸਰਬ ਨਿਧਾਨ ਅਉ ਸਕਲ ਫਲਦਾਈ ਹੈ ॥੩੩੭॥
(੨) ਚਰਨ ਕਮਲ ਰਜ ਮਜਨ ਕੈ ਦਿਬਿ ਦੇਹ,
ਮਹਾ ਮਲ ਮੂਤ੍ਰ ਧਾਰੀ ਨਿਰੰਕਾਰੀ ਕੀਨੇ ਹੈ ॥
ਚਰਨ ਕਮਲ ਚਰਨਾਮ੍ਰਿਤ ਨਿਧਾਨ ਪਾਨ,
ਤ੍ਰਿਗੁਨ ਅਤੀਤ ਚੀਤ ਆਪਾ ਆਪ ਚੀਨੇ ਹੈ॥
ਚਰਨ ਕਮਲ ਨਿਜ ਆਸਨ ਸਿੰਘਾਸਨ ਕੈ,
ਤ੍ਰਿਭਵਨ ਅਉ ਤ੍ਰਿਕਾਲ ਗੰਮਿਤਾ ਪ੍ਰਬੀਨੇ ਹੈ ॥
ਚਰਨ ਕਮਲ ਰਸ ਗੰਧ ਰੂਪ ਸੀਤਲਤਾ,
ਦੁਤੀਆ ਨਾਸਤ ਏਕ ਟੇਕ ਲਿਵਲੀਨੇ ਹੈ ॥੩੩੮॥
(੩) ਚਰਨ ਕਮਲ ਰਜ ਮਜਨ ਪ੍ਰਤਾਪ ਅਤਿ,
ਪੁਰਬ ਤੀਰਥ ਕੋਟਿ ਚਰਨ ਸਰਨਿ ਹੈ ॥
ਚਰਨ ਕਮਲ ਰਜ ਮਜਨ ਪ੍ਰਤਾਪ ਅਤਿ,
ਦੇਵੀ ਦੇਵ ਸੇਵਕ ਹੁਇ ਪੂਜਤ ਚਰਨ ਹੈ ॥
ਚਰਨ ਕਮਲ ਰਜ ਮਜਨ ਪ੍ਰਤਾਪ ਅਤਿ,
ਕਾਰਨ ਅਧੀਨ ਕੀਨ ਕਾਰਨ ਕਰਨ ਹੈ ॥
ਚਰਨ ਕਮਲ ਰਜ ਮਜਨ ਪ੍ਰਤਾਪ ਅਤਿ,
ਪਤਿਤ ਪੁਨੀਤ ਭਏ ਤਾਰਨ ਤਰਨ ਹੈ ॥੩੩੯॥
ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮੁਖਾਰਬਿੰਦ ਤੋਂ ਉਪਰ ਦਰਸਾਈ ਗੁਰ-ਚਰਨਾਰਬਿੰਦ ਦੀ ਮਹਿਮਾ, ਗੁਰਸਿਖਾਂ ਨੂੰ ਇਹ ਸ਼ਰਧਾ-ਭਾਵਨੀ ਦ੍ਰਿੜਾਉਂਦੀ ਹੈ ਕਿ ਸਚ ਮੁਚ ਸਤਿਗੁਰੂ ਦੇ ਚਰਨ ਕੰਵਲ ਦੀ ਧੂੜੀ ਨੂੰ ਮਸਤਕ ਤੇ ਧੂੜਿਆਂ (ਲਾਇਆਂ, ਲੇਪਨ ਕੀਤਿਆਂ) ਭਰਮ ਅਗਿਆਨ ਦੀ ਕਾਲਕ ਅਤੇ ਮਸਤਕ ਲਿਖੇ ਕਰਮਾਂ ਦੇ ਰੇਖ ਵਾਲੀ ਕਾਲਕ ਮਿਟ ਜਾਂਦੀ ਹੈ ਅਤੇ ਸਤਿਗੁਰ ਦੇ ਚਰਨ ਕੰਵਲਾਂ ਦਾ ਚਰਨਾਮ੍ਰਿਤ ਲਇਆਂ, ਭਾਵ ਸਤਿਗੁਰੂ ਦੇ ਚਰਨ ਕੰਵਲਾਂ ਦਾ ਅੰਮ੍ਰਿਤ-ਜਲ ਪਾਨ ਕੀਤਿਆਂ,
ਗੁਰੂ ਵਾਹਿਗੁਰੂ ਦੇ ਏਕ ਮੇਕ ਜੋਤਿ ਸਰੂਪ ਵਾਲੇ ਚਰਨ ਕੰਵਲਾਂ ਦੇ ਦਰਸ਼ਨ-ਪੇਖਾਰੀ ਭੰਵਰੇ, ਉਚ ਆਤਮ-ਮੰਡਲਾਂ ਦੇ ਵਸਨੀਕ ਤ੍ਰੈਗੁਣ ਅਤੀਤ ਜਾਗਦੇ ਜੋਗੀਸ਼ਰ ਹਨ । ਯਥਾ :-
ਗੁਰਸਿਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ॥
ਚਰਨ ਕੰਵਲਾਂ ਦੀ ਧੂੜੀ, ਅਮਿਉ ਰਸਾਇਣ ਧੂੜੀ, ਪਾਰਸ ਕੀਮੀਆ ਜਹਰਾਣੀ ਧੂੜੜੀ ਵਿਚ ਮੱਜਨ ਕੀਤਿਆਂ, ਮੱਜਨ, ਸੁਧਾਸਰ ਸਮੱਜਨ ਕੀਤਿਆਂ, ਇਹ ਪੰਜ ਭੂਤਕ ਦੇਹੀ ਅਤਿਅੰਤ ਮਨੋਹਰ ਸੁੰਦਰਤਾ ਤੇ ਪਰਮ ਪੁਨੀਤ ਤੇਜ ਭਾਨ ਜਲਵਤਾ ਵਾਲੀ ਅਤੇ ਇਥੀਰੀਅਲ (Ethereal ) ਸੂਖਮਤਾ ਵਾਲੀ ਦਿਬ ਦੇਹੀ ਹੋ ਜਾਂਦੀ ਹੈ, ਮਹਾਂ ਕੁਚੀਲ ਬਿਕੁਲਤਾ ਭਰੇ ਬਿਕਾਰੀ ਅਤੇ "ਬਿਸਟਾ ਅਸਤ ਰਕਤੁ ਪਰੇਟੇ ਚਾਮ'’* ਵਾਲੇ ਬੋਲੋ ਬਿਰਾਜ਼ ਭਰੇ (ਮਲ ਮੂਤਰ ਧਾਰੀ) ਮਨੁੱਖ, ਸੁਧ-ਆਤਮੱਜ-ਜੋਤਿ-ਜਗੰਨੇ ਨਿਰੰਕਾਰੀ ਪੁਰਸ਼, ਦਿਬ ਦੇਹੀਏ ਦੇਵਤੇ ਬਣ ਜਾਂਦੇ ਹਨ।
*ਆਸਾ ਮਹਲਾ ੫, ੩॥੧੪॥, ਪੰਨਾ ੩੭੪
१३
ਆਤਮਾ ਤੇ ਪ੍ਰਮਾਤਮਾ ਦਾ ਚੀਨਣਾ
ਸਤਿਗੁਰੂ ਦੇ ਚਰਨ ਕੰਵਲਾਂ ਦੇ ਪਾਰਸ-ਰਸਾਇਣੀ-ਨਿਧਾਨ, ਅੰਮ੍ਰਿਤ ਜਲ ਨੂੰ ਛਕ ਕੇਚਰਨ-ਅੰਮ੍ਰਿਤ ਛਕਣਹਾਰਾ ਜਗਿਆਸੂ ਜਨ ਤ੍ਰੈਗੁਣ-ਅਤੀਤ ਹੋ ਜਾਂਦਾ ਹੈ, ਭਾਵ-ਰਾਜਸੀ, ਸਾਤਕੀ, ਤਾਮਸੀ ਗੁਣਾਂ ਦੀ ਪਰਵਿਰਤੀ ਤੋਂ ਨਿਰਵਿਰਤ ਹੋ ਜਾਂਦਾ ਹੈ ਅਤੇ ਤੁਰੀਆ ਗੁਣ ਵਿਚ ਉਸ ਦੀ ਗੰਮਤਾ ਹੋ ਜਾਣ ਕਰਿ, ਉਸ ਨੂੰ ਆਪਣੇ ਸਰੂਪ ਦੀ ਅਤੇ ਆਤਮ ਪਰਾਤਮ ਤੇ ਪ੍ਰਮਾਤਮ ਦੀ ਤੱਠ-ਲਖਤਾ ਹੁੰਦੀ ਹੈ, ਤੁਰੀਆ ਗੁਣੀ ਪ੍ਰਮਾਤਮ-ਪਦ ਨੂੰ ਲਖ ਕੇ ਉਸ ਨੂੰ ਇਸ ਗੱਲ ਦੀ ਅਸਲ ਸੋਝੀ ਪੈਂਦੀ ਹੈ, ਤਤ ਲਖਤਾ ਹੁੰਦੀ ਹੈ ਕਿ ਮੈਂ ਤਾਂ ਪ੍ਰਮਾਤਮਾ ਦੀ ਜੋਤਿ-ਸਰੂਪੀ ਅੰਸ਼ ਹਾਂ ।
"ਕਹੁ ਕਬੀਰ ਇਹ ਰਾਮ ਕੀ ਅੰਸੁ ॥" (੮੭੧)
ਐਵੇਂ ਗੱਲੀਂ ਗੋਸ਼ਟੀਂ ਗਿਆਨ ਨਾਲ ਆਪਾ ਨਹੀਂ ਚੀਨਿਆ ਜਾਂਦਾ । ਆਪਾ ਚੀਨਣਾ ਗੁਰਮਤਿ ਦਾ ਮੁਖ ਮਨੋਰਥੀ ਤਤ-ਆਦਰਸ਼ ਨਹੀਂ । ਤਤ-ਆਦਰਸ਼ੀ ਮੁਖ ਮਨੋਰਥ ਤਾਂ ਪ੍ਰਮਾਰਥ-ਖੋਜੀਆਂ ਦਾ ਪ੍ਰਮਾਤਮਾ ਨੂੰ ਚੀਨਣ (ਪ੍ਰਾਪਤ ਹੋਣ) ਵਾਲੀ ਤੱਤ ਲਖਤਾ ਹੈ । ਇਸ ਲਖਤਾ ਦੀ ਲਗਨ ਵਿਚ ਨਿਮਗਨ ਹੋ ਕੇ ਅਧਿਆਤਮ ਅਭਿਲਾਖੀ ਤੇ ਅਧਿਕਾਰੀ ਜਨ, ਜੋ ਨਾਮ ਅਭਿਆਸ ਦੀਆਂ ਅਗਾਧ ਕਮਾਈਆਂ ਕਰਦੇ ਹਨ ਤਾਂ ਤਿਨ੍ਹਾਂ ਨੂੰ ਪਹਿਲਾਂ ਘਟ ਅੰਤਰਿ ਹੀ ਆਤਮਾ ਦਾ ਜੋਤਿ-ਵਿਗਾਸ ਹੁੰਦਾ ਹੈ, ਅਰਥਾਤ, ਆਤਮਾ ਦੀ ਜੋਤਿ ਦਾ ਪਰਕਾਸ਼ ਹੁੰਦਾ ਹੈ । ਇਸ ਜੋਤਿ-ਵਿਗਾਸੀ- ਆਨੰਦ-ਰਸ ਵਿਚ ਬਿਸਮ ਰਹੱਸੀ ਹੁੰਦੇ ਹੋਏ ਅਭਿਆਸੀ ਜਨ ਹੋਰ ਵਧੇਰੇ ਨਾਮ ਅਭਿਆਸ ਕਮਾਈਆਂ ਕਰਦੇ ਹਨ ਅਤੇ ਕਰੀ ਜਾਂਦੇ ਹਨ। ਇਸ ਲਗਾਤਾਰ ਰਸ ਅਮਿਉ-ਰਸਾਇਣੀ ਨਾਮ ਕਮਾਈ ਕਰਦਿਆਂ ਘਟੰਤਰੀ ਜੋਤਿ-ਚਾਨਣੇ ਦਾ ਪਸਰਾਉ (ਪਸਾਰਾ) ਵੀ ਹੋਰ ਵਧੇਰੇ ਤੋਂ ਵਧੇਰੇ ਵਧਦਾ ਜਾਂਦਾ ਹੈ, ਜੋ ਅੰਤਰ ਬਾਹਰ ਨਭ ਨਾਭੀ (ਦਸਮ ਦੁਆਰ ਤੇ ਨਾਭ ਅਤੇ ਧਰਤੀ ਤੇ ਅਕਾਸ਼) ਵਿਖੇ ਵਧਦਾ, ਜੋਤਿ-ਸਰੂਪੀ ਅਕਾਲ ਪੁਰਖ ਪ੍ਰਮਾਤਮਾ ਦੇ ਸਾਂਗੋ ਪਾਂਗ ਦਰਸ਼ਨ ਕਰਾ ਦਿੰਦਾ ਹੈ । ਇਸ ਪ੍ਰਮਾਤਮ- ਦਰਸ਼ਨ-ਪ੍ਰਾਪਤੀ ਦੇ ਪਦ ਨੂੰ ਪੁਜ ਕੇ ਇਸ ਗੱਲ ਦਾ ਨਿਸਚਿਤੀ ਗਿਆਨ-ਚਾਨਣਾ ਹੁੰਦਾ ਹੈ ਕਿ ਓਹ ਜੋ ਪਹਿਲਾਂ ਘਟ ਅੰਤਰ ਆਤਮ-ਜੋਤਿ ਪਰਕਾਸ਼ ਹੋਈ ਸੀ, ਓਹ
१४
ਚਰਨ ਕੰਵਲਾਂ ਦਾ ਪਰਤਾਪ
ਜਿਨ੍ਹਾਂ ਨੇ ਚਰਨ ਕੰਵਲਾਂ ਦੀ ਮਉਜ ਵਿਚ ਲਿਵ-ਧਿਆਨੀ ਹੋ ਕੇ ਦਸਮ ਦੁਆਰੀ ਸਿੰਘਾਸਨ ਉਤੇ ਆਪਣਾ ਆਸਣ ਜਾ ਜਮਾਇਆ ਹੈ, ਓਹ ਤ੍ਰੈ ਭਵਨਾਂ ਦੀ ਸੋਝੀ (ਤਤ ਲਖਤਾ) ਅਤੇ ਤ੍ਰਿਕਾਲ-ਦਰਸਤਾ ਦੀ ਗੰਮਤਾ ਵਿਚ ਪਰਬੀਨ ਹੋ ਗਏ ਹਨ । ਓਹ ਤ੍ਰਿਲੋਕੀ ਅੰਦਰਲੇ ਅਤੇ ਭੂਤ ਭਵਿਖ ਭਵਾਨ, ਤਿਹਾ ਹੀ ਕਾਲਾਂ ਵਿਖੇ ਵਰਤ ਰਹੇ ਵਰਤਾਰੇ ਦੇ ਸਾਂਗੋ ਪਾਂਗ ਪੇਖਨਹਾਰੇ, ਸਰਬ ਕਲਾ ਪਰਬੀਨ ਸਰਬ ਕਲਾ ਸਮਰੱਥ ਹੀ ਨਹੀਂ, ਸਗੋਂ ਸਰਬ ਕਲਾ ਪਰਬੀਨ ਮਹਾਂ ਪੁਰਖ ਹੋ ਗਏ ਹਨ ਅਤੇ ਚਰਨ ਕੰਵਲਾਂ ਦੀ ਮਕਰੰਦ-ਰਸ-ਮਗਨਤਾ ਅਤੇ ਨੂਰ ਜ਼ਹੂਰੀ! ਸੀਤਲਤਾ ਹੀ ਚਰਨ ਕੰਵਲ ਦੇ ਮਉਜੀ ਭਉਰਿਆਂ ਨੂੰ ਦੁਤੀਆ ਭਾਵ ਤੋਂ ਉਪਰਾਮ ਕਰ ਕੇ ਕੇਵਲ ਏਕੋ ਹੀ ਅਕਾਲ ਪੁਰਖ ਦੀ ਟੇਕ ਵਿਚ ਕਿਸਰਾਮ ਦੇਣ ਨੂੰ ਸਮਰੱਥ ਹੈ । ਚਰਨ ਕੰਵਲ ਦੀ ਰੇਣਕਾ ਵਿਚ ਲਿਪਟ ਲਿਪਟਾਇ ਕੈ ਮੱਜਨ ਕਰਨ ਦਾ ਪਰਤਾਪ ਅਤੀ ਅਸਚਰਜ ਹੈ, ਕੋਟ ਤੀਰਥਾਂ ਦੀ ਪੁਰਬੀ ਵਾਲੇ ਇਸ਼ਨਾਨ ਦਾ ਮਹਾਤਮ, ਚਰਨ ਕੰਵਲਾਂ ਦੀ ਧੂੜੀ ਦੇ ਮੱਜਨ ਵਿਚ ਹੈ, ਕਿਉਂਕਿ ਕੋਟ ਤੀਰਥ ਸਤਿਗੁਰੂ ਦੇ ਚਰਨਾਂ ਵਿਚ ਵਸਦੇ ਹਨ। ਚਰਨ ਕੰਵਲਾਂ ਦੀ ਧੂੜੀ ਦੇ ਮੱਜਨ ਦਾ ਪਰਤਾਪ ਅਤੀਅੰਤ ਬਿਸਮਾਦ ਜਨਕ ਹੈ, ਕਿਉਂਕਿ ਚਰਨ ਕੰਵਲ ਦੀ ਰਜ-ਧੂੜੀ ਵਿਚ ਮੱਜਨ ਕਰਨ ਦੀ ਮਹੱਤਤਾ ਅਤਿ ਅਦਭੁਤ ਹੈ, ਕਿਉਂਕਿ ਚਰਨ ਕੰਵਲ ਦੇ ਪੁਜਾਰੀਆਂ ਨੂੰ ਕਾਰਨ ਕਰਨ ਚਰਨ ਕੰਵਲਾਂ ਨੇ ਕਾਰਨ ਅਧੀਨ, ਅਰਥਾਤ, ਗੁਰੂ ਦੀ ਰਜਾਇ ਤੇ ਗੁਰੂ ਪ੍ਰਾਇਣ ਕਰ ਦਿਤਾ ਹੈ। ਚਰਨ ਕੰਵਲਾਂ ਦੀ ਧੂੜੀ ਵਿਚ ਮੱਜਨ ਕਰਨ ਦਾ ਪਾਰਸ ਪੁਨੀਤਾਇਣੀ ਪਰਤਾਪ ਇਹ ਵਰਤਦਾ ਹੈ ਕਿ ਚਰਨ-ਰੱਜ-ਮੱਜਨੀ ਬੰਦੇ ਪਤਿਤੋਂ ਮਹਾਂ ਪੁਨੀਤ ਹੋ ਜਾਂਦੇ ਹਨ, ਕਿਉਂਕਿ ਚਰਨ ਕੰਵਲ ਤਰਨ ਤਾਰਨ ਹਨ।
ਚਰਨ ਕੰਵਲ-ਆਰਾਧਨੀ ਅਨਿੰਨ ਆਸ਼ਕ ਜਨ ਹੀ ਸਚੇ ਪ੍ਰੇਮ-ਭਗਤਿ-ਅਸਨੇਹੀ ਅਭਿਆਸੀ ਜਨ ਬਣ ਸਕਦੇ ਹਨ । ਯਥਾ ਗੁਰਵਾਕ:-
ਚਾਤ੍ਰਿਕ ਚਿਤਵਤ ਬਰਸਤ ਮੇਂਹ ॥
ਕ੍ਰਿਪਾਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ਰਹਾਉ॥
ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਂਹ ॥
ਆਨ ਉਪਾਵ ਨ ਜੀਵਤ ਮੀਨਾ ਬਿਨੁ ਜਲ ਮਰਨਾ ਤੇਂਹ ॥੧॥
ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇਂਹ ॥
ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਨ ਦੇਂਹ ॥੨॥੬॥੧੦॥
ਜਿਸ ਪ੍ਰਕਾਰ ਚਾਤ੍ਰਿਕ (ਬਬੀਹਾ-ਪਪੀਹਾ) ਸੁਆਂਤ ਬੂੰਦ ਹਿਤ ਚਿਤਵਤਾ ਹੈ ਅਤੇ ਪ੍ਰਿਉ ਪ੍ਰਿਉ ਟੇਰਦਾ ਹੈ ਤਿਸ ਪ੍ਰਕਾਰ ਚਰਨ ਕੰਵਲਾਂ ਦਾ ਪਿਆਸਾ ਸੱਚਾ ਆਸ਼ਕ ਜਨ ਚਰਨ ਕੰਵਲਾਂ ਨੂੰ ਹੀ ਅਰਾਧਦਾ ਹੈ। ਵਾਹਿਗੁਰੂ ਨਾਮ ਦਾ ਆਰਾਧਨਾ ਚਰਨ ਕੰਵਲਾਂ ਦਾ ਆਰਾਧਨਾ ਹੈ ਅਤੇ ਜਿਸ ਪ੍ਰਕਾਰ ਚਾਤ੍ਰਿਕ ਦੇ ਚਿਤਵੇ ਤੋਂ ਸੁਆਂਤ ਬੂੰਦ ਬਰਸਾਵਨੀ ਬਰਖਾ ਹੋਣ ਲਗ ਪੈਂਦੀ ਹੈ, ਤਿਸ ਪ੍ਰਕਾਰ ਵਾਹਿਗੁਰੂ ਨਾਮ ਦੇ ਆਰਾਧਨ ਕੀਤਿਆਂ ਚਰਨ ਕੰਵਲਾਂ ਦੀ ਰਸ-ਜੋਤਿ-ਵਿਗਾਸੀ ਕਿਰਣ ਅੰਤਰ-ਆਤਮੇ ਭੋਅਣ ਲਗ ਪੈਂਦੀ ਹੈ । ਤਾਂ ਤੇ ਚਰਨ ਕੰਵਲਾਰੀ ਚਾਤ੍ਰਿਕ ਪਪੀਹੇ ਹਰ ਦੰਮ ਇਹ ਪ੍ਰਾਰਥਨਾ ਕਰਦੇ ਰਹਿੰਦੇ ਹਨ ਕਿ ਹੇ ਕਿਰਪਾ ਦੇ ਸਾਗਰ, ਪ੍ਰਭੂ ਪਰਮਾਤਮਾ ! ਅਜਿਹੀ ਦਇਆ, ਤਰਸ, ਮੇਹਰ ਕਰਹੁ, ਜਾਂ ਤੇ ਵਾਹਿਗੁਰੂ, ਤੇਰੀ ਪ੍ਰੇਮਾ ਭਗਤੀ ਨਾਲ ਹੀ ਸਾਡਾ ਸੱਚੜਾ ਨੇਹੁ ਲੱਗਾ ਰਹੇ । ਜਿਸ ਪ੍ਰਕਾਰ ਚਕਵੀ ਨੂੰ ਹੋਰ ਨਾਨਾ ਪ੍ਰਕਾਰੀ ਸੁਖਾਂ ਨਾਲ ਕੋਈ ਸਰੋਕਾਰ ਨਹੀਂ, ਹੋਰ ਕਿਸੇ ਸੁਖ ਦੀ ਚਾਹਨਾ ਨਹੀਂ, ਉਸ ਨੂੰ ਤਾਂ ਪੂਰਨ ਆਨੰਦ ਦਿਨ ਚੜ੍ਹਿਆ ਦੇਖ ਕੇ ਹੀ ਆਉਂਦਾ ਹੈ, ਕਿਉਂਕਿ ਦਿਨ ਚੜ੍ਹਨ ਸਾਰ ਹੀ, ਸੂਰਜ ਉਦੇ ਹੁੰਦੇ ਹੀ ਉਸ ਦਾ ਪਿਆਰਾ ਉਸ ਨੂੰ ਆਣ ਮਿਲਦਾ ਹੈ । ਇਸੇ ਪ੍ਰਕਾਰ ਚਰਨ ਕੰਵਲਾਂ ਦੇ ਰਸੀਏ ਭੌਰਿਆਂ ਨੂੰ ਚਰਨ ਕੰਵਲਾਂ ਦਾ ਪਰਤੱਖ ਦੀਦਾਰ ਕਰ ਕੇ ਹੀ ਪੂਰਨ ਆਨੰਦ ਪ੍ਰਾਪਤ ਹੁੰਦਾ ਹੈ । ਜਿਸ ਪ੍ਰਕਾਰ ਮੱਛੀ ਜਲ ਬਿਹੂਨ ਹੋਰ ਕਿਸੇ ਉਪਾਵ ਜਤਨ ਨਾਲ ਭੀ ਨਹੀਂ ਜੀਉਂ ਸਕਦੀ ਅਤੇ ਜਲ ਦੇ ਵਿਛੋੜੇ ਨਾਲ ਉਸ ਦਾ ਮਰਨ ਹੋ ਜਾਂਦਾ ਹੈ, ਤਿਸ ਪ੍ਰਕਾਰ ਚਰਨ ਕੰਵਲ-ਆਧਾਰੀ ਆਸ਼ਕ ਜਨ, ਚਰਨ ਕੰਵਲਾਂ ਦੇ ਦਰਸ ਦੀਦਾਰ ਬਾਝੋਂ ਜੀਉ ਨਹੀਂ ਸਕਦੇ ਅਤੇ ਚਰਨ ਕੰਵਲਾਂ ਦੇ ਓਹਲੇ ਹੋਇਆਂ ਓਹਨਾਂ ਦਾ ਮਰਨ ਹੋ ਜਾਂਦਾ ਹੈ । ਬਸ, ਉਹਨਾਂ ਦੀ ਜੀਵਨ-ਬੂਟੀ ਚਰਨ ਕੰਵਲਾਂ ਦਾ ਦਰਸ਼ਨ ਹੀ ਹੈ, ਏਸ ਕਰਕੇ ਚਰਨ ਕੰਵਲਾਂ ਦੇ ਮੁਸ਼ਤਾਕ ਭਉਰੇ, ਅਤਿ ਅਧੀਨ ਹੋ ਕੇ ਚਰਨ-ਕੰਵਲ-ਪਟੋਲੜੇ-ਪ੍ਰੀਤਮ ਅਗੇ ਇਸ ਪ੍ਰਕਾਰ ਜੋਦੜੀਆਂ ਕਰਦੇ ਹਨ, ਹੇ ਪ੍ਰਾਨ ਨਾਥ, ਸੁਆਮੀ, ਪ੍ਰੀਤਮ ਜੀ ! ਅਸੀਂ ਅਨਾਥ ਤੇਰੀ ਸ਼ਰਨੀ ਹਾਂ, ਆਪਣੀ ਐਸੀ ਕਿਰਪਾ ਕਰ ਜਾਂ ਤੇ ਅਸੀਂ ਨਿਸ ਬਾਸਰ ਕੇਵਲ ਤੇਰੇ ਚਰਨ ਕੰਵਲਾਂ ਦਾ ਹੀ ਆਰਾਧਨ ਕਰਦੇ ਰਹੀਏ, ਕਿਉਂਕਿ ਅਸਾਨੂੰ ਬਿਨਾਂ ਚਰਨ ਕੰਵਲਾਂ ਦੇ ਹੋਰ ਕੁਛ ਭਾਉਂਦਾ ਨਹੀਂ ਅਤੇ ਬਿਨਾਂ ਚਰਨ ਕੰਵਲਾਂ ਦੇ ਇਸ਼ਕ ਦੇ ਹੋਰ ਕੁਛ ਭੀ ਅਸਾਡੇ ਹਿਰਦੇ
ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥
ਚਰਣ ਕਮਲ ਵਸਹਿ ਮੇਰੈ ਚੀਤਾ ॥੩॥੨੪॥
ਜਿਨ੍ਹਾਂ ਨੂੰ ਚਰਨ ਕੰਵਲਾਂ ਦੀ ਪ੍ਰੀਤਿ ਮਨ ਬਚ ਕਰਮ ਕਰਕੇ ਰਿਦੰਤਰ ਲਗੀ ਹੈ, ਤਿਨ੍ਹਾਂ ਨੂੰ ਪ੍ਰਿਆ ਪ੍ਰੀਤਮ ਚਰਨ ਕੰਵਲਾਂ ਵਾਲੇ ਸੁਰਜਨ ਦਾ ਮਿਲਾਪ ਭੀ ਹੋ ਕੇ ਰਹਿੰਦਾ ਹੈ। ਚਰਨ ਕੰਵਲਾਂ ਦੀ ਡਾਢੀ ਪ੍ਰੀਤਿ ਸੁਰਜਨ ਪ੍ਰੀਤਮ ਦੇ ਮਿਲਣ ਦੀ ਅਤੇ ਮਿਲ ਕੇ ਮਿਲੇ ਰਹਿਣ ਦੀ ਨਿਸ਼ਾਨੀ ਹੈ :-
ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿਜਨ ਮਿਲੇ ਪਿਆਰੇ ॥
ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥
ਪ੍ਰੀਤਮ ਦੇ ਚਰਨ ਕੰਵਲਾਂ ਦਾ ਦਰਸ਼ਨ-ਆਨੰਦ ਨਾਮ ਅਭਿਆਸ ਮਈ ਸਿਮਰਨ ਜਾਪ ਦੁਆਰਾ ਹੋਰ ਵਧੇਰੇ ਖਿੜਦਾ ਹੈ । ਏਸ ਜਾਪ ਸਿਮਰਨ-ਆਨੰਦੀ, ਚਰਨ ਕੰਵਲ-ਦਰਸ਼ਨ-ਆਨੰਦ ਦੀ ਦਸ਼ਾ ਵਿਚ, ਆਨੰਦੀ ਜਨ ਦੇ ਸਰਬ ਸਰੀਰਕ, ਮਾਨਸਿਕ, ਅੰਤਸ਼ਕਰਨੀ ਅਤੇ ਆਤਮ ਰੋਗ ਨਿਵਿਰਤ ਹੋ ਜਾਂਦੇ ਹਨ । ਇਸੇ ਪ੍ਰਥਾਇ ਐਨ ਢੁਕਵਾਂ ਇਹ ਅਗਲੇਰਾ ਗੁਰਵਾਕ ਖੂਬ ਫਬਦਾ ਛਬਦਾ ਹੈ :-
ਹਰਿ ਜਨ ਸਿਮਰਹੁ ਹਿਰਦੈ ਰਾਮ ॥
ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥੧॥ਰਹਾਉ॥
ਕੋਟਿ ਬਿਘਨ ਬਿਨਸਹਿ ਹਰਿ ਸੇਵਾ ਨਿਹਚਲੁ ਗੋਵਿੰਦ ਧਾਮ ॥
ਭਗਵੰਤ ਭਗਤ ਕਉ ਭਉ ਕਿਛੁ ਨਾਹੀ ਆਦਰੁ ਦੇਵਤ ਜਾਮ ॥੧॥
ਤਜਿ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ ॥
ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥੨॥੯॥੧੩॥
ਹੇ ਪਿਆਰੇ ਹਰਿ ਜਨਹੁ ! (ਗੁਰ ਨਾਨਕ ਪੰਚਮ ਸਰੂਪ ਸਾਹਿਬ ਜੀ ਆਪਣੇ ਗੁਰਸਿਖਾਂ ਨੂੰ ਅਸੀਸ, ਵਰ, ਲੋਰੀਆਂ ਦਿੰਦੇ ਹਨ) ਤੁਸੀਂ ਰਮਤ ਰਾਮ ਵਾਹਿਗੁਰੂ ਦਾ ਗੁਰਮੰਤਰ ਸਿਮਰਨ, ਜਾਪ, ਹਿਰਦੇ ਅੰਦਰ ਸੁਆਸ ਅਭਿਆਸ ਬਿਲੋਵਨੜਾ ਮਧਾਣਾ ਫੇਰ ਕੇ ਕਰਹੁ । ਅਜਿਹੇ ਅਜਪਾ ਜਾਪੀ ਸਿਮਰਨ ਕਰਨਹਾਰੇ ਗੁਰਮਤਿ ਨਾਮ
ਪੰਜੇ ਬਧੇ ਮਹਾ ਬਲੀ ਕਰਿ ਸਚਾ ਢੋਆ ॥
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥੨॥
ਏਸ ਪਦ ਪ੍ਰਾਪਤ ਹੋਏ ਚਰਨ ਕੰਵਲਾਂ ਦੀ ਓਟ ਪ੍ਰਾਇਣ ਹੀ ਸਗਲ ਅਭਿਆਸੀ ਜਨਾਂ ਦਾ ਸਚੜਾ ਉਧਾਰ ਹੁੰਦਾ ਹੈ, ਜੈਸੇ ਕਿ ਗੁਰਵਾਕ ਹੈ :-
ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥੧੭॥
ਜਿਨ੍ਹਾਂ ਨੂੰ ਚਰਨ ਕੰਵਲਾਂ ਦਾ ਆਧਾਰ ਹੈ, ਜੋ ਚਰਨ ਕੰਵਲ ਦੇ ਆਧਾਰ ਬਿਨਾਂ ਜੀਊ ਨਹੀਂ ਸਕਦੇ, ਤਿਨ੍ਹਾਂ ਦਾ ਹੀ ਸਚੜਾ ਉਧਾਰ ਹੁੰਦਾ ਹੈ । ਚਰਨ-ਕੰਵਲ- ਆਧਾਰੀ ਜਨਾਂ ਨੂੰ ਹੀ ਚਰਨ ਕੰਵਲਾਂ ਦੀ ਸਚੀ ਓਟ ਪ੍ਰਾਪਤਿ ਹੋਈ ਹੈ । ਚਰਨ- ਕੰਵਲ-ਆਧਾਰੀ ਜਨਾਂ ਨੂੰ ਅੰਤਰਗਤੀ ਆਧਾਰੁ, ਰਸ-ਜੋਤਿ-ਬੇਧਨੀ-ਤਾਰ ਦੁਆਰਾ ਹਰ ਦੰਮ ਹੀ ਬੇਧੀ ਰਖਦਾ ਹੈ ਅਤੇ ਚਲੂਲੇ ਮਜੀਠੀ ਆਤਮ ਰੰਗਾਂ ਵਿਚ ਹਰ ਦੰਮ ਰੰਗੀ ਰਖਦਾ ਹੈ । ਯਥਾ ਗੁਰਵਾਕ :-
ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ ॥੧੧॥
ਜੋ ਜਨ ਇਸ ਬਿਧਿ ਚਰਨ ਕੰਵਲਾਂ ਦੇ ਰਸ ਰੰਗ ਵਿਚ ਬੇਧੇ, ਗੀਧੇ ਅਤੇ ਰਚ ਰੀਧੇ ਰਹਿੰਦੇ ਹਨ, ਸੋ ਗੁਰਮੁਖ ਸਿਖ ਸੰਤ-ਜਨ ਬਸ ਏਹਨਾਂ ਰੰਗਾਂ ਵਿਚ ਹੀ ਮਸਤ ਰਹਿੰਦੇ ਹਨ । ਓਹਨਾਂ ਨੂੰ ਚਰਨ ਕੰਵਲਾਂ ਦੇ ਰਸ ਰੰਗ ਵਿਚ ਰਚ ਰਹਿਣ ਤੋਂ ਬਿਨਾਂ ਹੋਰ ਕੋਈ ਰੁਚੀ ਉਪਜਦੀ ਹੀ ਨਹੀਂ । ਯਥਾ ਗੁਰਵਾਕ :-
ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਜਤੇ ॥੧॥੧੨॥
ਓਹ ਰੈਣ ਦਿਨਸ ਏਸੇ ਇਕੇ ਰੰਗ ਵਿਚ ਰਤੇ ਰਹਿੰਦੇ ਹਨ ਅਤੇ ਚਰਨ ਕੰਵਲਾਂ ਦੇ ਰੰਗ ਵਿਚ ਅਹਿਨਿਸ ਰੱਤੇ ਰਹਿਣ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਦਾ ਹੀ ਸਨਮੁਖ ਰਹਿੰਦੇ ਹਨ ਅਤੇ ਸਦਾ ਹੀ ਪ੍ਰਭੂ ਪ੍ਰਮਾਤਮਾ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਕਰਕੇ ਪਰਤੱਖ ਲਖਦੇ ਹਨ । ਸਦਾ ਹੀ ਹਾਜ਼ਰ ਨਾਜ਼ਰ ਜਾਣਦੇ ਪੇਖਦੇ ਹਨ । ਤਿਨ੍ਹਾਂ ਸੰਤ-ਜਨਾਂ ਨੇ ਵਾਹਿਗੁਰੂ ਨਾਮ ਨੂੰ ਹੀ ਆਪਣਾ ਵਰਤਣ ਵਲੇਵਾ ਬਣਾ ਰਖਿਆ ਹੈ । ਨਾਮ ਹੀ ਓਹਨਾਂ ਦਾ ਆਧਾਰ ਹੈ, ਨਾਮ ਹੀ ਓਹਨਾਂ ਦਾ ਆਹਾਰ ਹੈ । ਜ਼ਾਹਰਦਾਰੀ ਵਿਚ ਓਹਨਾਂ ਦਾ ਖਾਣਾ ਪੀਣਾ ਤੇ ਵਰਤਣ ਵਿਹਾਰ, ਸੈਨ ਚੈਨ
ਰੈਣਿ ਦਿਨਸੁ ਰਹੈ ਇਕ ਰੰਗਾ ॥
ਪ੍ਰਭ ਕਉ ਜਾਣੈ ਸਦ ਹੀ ਸੰਗਾ॥
ਠਾਕੁਰ ਨਾਮੁ ਕੀਓ ਉਨਿ ਵਰਤਨਿ ॥
ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ ॥੧॥
ਹਰਿ ਸੰਗਿ ਰਾਤੇ ਮਨ ਤਨ ਹਰੇ ॥
ਗੁਰ ਪੂਰੇ ਕੀ ਸਰਨੀ ਪਰੇ ॥੧॥ਰਹਾਉ॥
ਚਰਣ ਕਮਲ ਆਤਮ ਆਧਾਰ ॥
ਏਕੁ ਨਿਹਾਰਹਿ ਆਗਿਆਕਾਰ ॥
ਏਕੋ ਬਨਜੁ ਏਕੋ ਬਿਉਹਾਰੀ ॥
ਅਵਰੁ ਨ ਜਾਨਹਿ ਬਿਨੁ ਨਿਰੰਕਾਰੀ ॥੨॥
ਹਰਖ ਸੋਗ ਦੁਹਹੂੰ ਤੇ ਮੁਕਤੇ ॥
ਸਦਾ ਅਲਿਪਤੁ ਜੋਗ ਅਰੁ ਜੁਗਤੇ ॥
ਦੀਸਹਿ ਸਭ ਮਹਿ ਸਭ ਤੇ ਰਹਤੇ॥
ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥੩॥
ਸੰਤਨ ਕੀ ਮਹਿਮਾ ਕਵਨ ਵਖਾਨਉ ॥
ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥
ਪਾਰਬ੍ਰਹਮ ਮੋਹਿ ਕਿਰਪਾ ਕੀਜੈ ॥
ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥
ਚਰਨ ਕੰਵਲ ਦੀ ਮਉਜ ਵਾਲੇ ਸੰਤ ਜਨਾਂ ਗੁਰਮੁਖ ਪਿਆਰਿਆਂ ਦੀ ਰਹਿਤ ਰਹਿਣੀ, ਬਿਬੇਕ ਕਰਣੀ ਅਗਲੇਰੇ ਗੁਰਵਾਕ ਵਿਖੇ ਇਸ ਬਿਧਿ ਵਰਣਨ ਹੈ :-
ਬਾਹਰਿ ਰਾਖਿਓ ਰਿਦੈ ਸਮਾਲਿ ॥
ਘਰਿ ਆਏ ਗੋਵਿੰਦੁ ਲੈ ਨਾਲਿ ॥੧॥
ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥
ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ਰਹਾਉ॥
ਗੁਰ ਪਰਸਾਦੀ ਸਾਗਰੁ ਤਰਿਆ ॥
ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥
ਸੋਭਾ ਸੁਰਤਿ ਨਾਮਿ ਭਗਵੰਤੁ ॥
ਪੂਰੇ ਗੁਰ ਕਾ ਨਿਰਮਲ ਮੰਤੁ ॥੩॥
ਚਰਣ ਕਮਲ ਹਿਰਦੇ ਮਹਿ ਜਾਪੁ ॥
ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥
ਚਰਨ-ਕਮਲ-ਮਉਜਾਰੀ ਗੁਰਮੁਖ ਸੰਤ ਜਨ, ਚਰਨ ਕੰਵਲਾਂ ਦੇ ਮਉਜ-ਰੰਗਾਂ ਵਿਚ ਰੰਗੀਜ ਕੇ, ਚਰਨ ਕੰਵਲਾਂ ਦੀ ਜਪ-ਉਪਾਸ਼ਨਾ ਸਗੋਂ ਹੋਰ ਵਧੇਰੇ ਤੱਤਪਰ ਹੋ ਕੇ ਕਰਦੇ ਹਨ, ਕਾਜ ਕਾਮ ਵਿਖੇ, ਵਾਟਿ ਘਾਟਿ ਬਾਹਰ ਵਿਚਰਦੇ ਹੋਏ ਭੀ ਗੋਬਿੰਦ ਨਾਮ ਰੂਪੀ ਰਸ-ਜੋਤਿ-ਕਿਰਨੀ-ਗੋਬਿੰਦ-ਚਰਨਾਂ ਨੂੰ ਆਪਣੇ ਅੰਦਰਿ ਸਮ੍ਹਾਲ ਕੇ ਰਖਦੇ ਹਨ । ਬਾਹਰੋਂ ਧੰਦਿਆਂ ਤੋਂ ਫ਼ਾਰਗ ਹੋ ਕੇ ਜਦੋਂ ਘਰ ਆਉਂਦੇ ਹਨ, ਓਦੋਂ ਭੀ ਗੋਬਿੰਦ ਨਾਮ ਪ੍ਰਤਿਬਿੰਬਤੀ ਚਰਨਾਂ ਨੂੰ ਹਿਰਦੇ ਵਿਚ ਸੰਭਾਲੀ ਹੀ ਨਾਲ ਲੈ ਕੇ ਆਉਂਦੇ ਹਨ, ਕਿਉਂਕਿ ਵਾਹਿਗੁਰੂ ਨਾਮ ਦਾ ਜਾਪ ਹਰ ਦੰਮ ਸੰਤ ਜਨਾਂ ਦੇ ਸੁਆਸ ਸੁਆਸ ਅਤੇ ਰੋਮ ਰੋਮ ਵਿਚ ਰਚਿਆ ਰਹਿੰਦਾ ਹੈ ਅਤੇ ਉਹਨਾਂ ਦਾ ਮਨ ਤਨ ਖਿਨ ਖਿਨ ਰਾਮ-ਰੰਗਾਂ ਵਿਚ ਹੀ ਰੱਤਿਆ ਰਹਿੰਦਾ ਹੈ । ਇਹ ਉਹਨਾਂ ਉਤੇ ਗੁਰੂ ਦੀ ਅਪਾਰ ਕਿਰਪਾ ਹੈ ਕਿ ਖਿਨ ਮਾਤਰ ਭੀ ਨਾਮ ਓਹਨਾਂ ਨੂੰ ਨਹੀਂ ਵਿਸਰਦਾ, ਸੋ ਗੁਰੂ ਦੇ ਪ੍ਰਸਾਦ ਕਰਕੇ ਓਹ ਭਵ-ਸਾਗਰ ਤੋਂ ਸੁਖੈਨ ਹੀ ਪਾਰ ਉਤਰ ਜਾਂਦੇ ਹਨ ਅਤੇ ਓਹਨਾਂ ਦੇ ਜਨਮ-ਜਨਮਾਂਤਰਾਂ ਦੇ ਕਿਲਵਿਖ ਪਾਪ ਰੋਗ ਸਭਿ ਦੂਰ ਹੋ ਜਾਂਦੇ ਹਨ । ਭਗਵੰਤ ਦੇ ਨਾਮ ਦੀ (ਸੁਰਤਿ-ਸਬਦ ਦੀ) ਸੋਭਾ ਅਤਿ ਨੀਕੀ ਹੈ ਅਤੇ ਪੂਰੇ ਸਤਿਗੁਰੂ ਦੁਆਰਿਓਂ ਪ੍ਰਾਪਤ ਹੋਏ ਗੁਰਮੰਤਰ ਦੀ ਅਮਿਤ ਵਡਿਆਈ ਹੈ । ਚਰਨ ਕੰਵਲ- ਮਉਜਾਰੀ ਸੰਤ ਜਨਾਂ ਦਾ ਚਰਨ ਕੰਵਲਾਂ ਦੇ ਰੰਗਾਂ ਵਾਲਾ ਵਿਰਦ-ਜਾਪ, ਇਸ ਬਿਧਿ ਸਦਾ ਸਦਾ ਹੀ ਬਣਿਆ ਰਹਿੰਦਾ ਹੈ। ਓਹ ਹਿਰਦੇ ਵਿਖੇ ਚਰਨ ਕੰਵਲਾਂ ਦੇ ਰੰਗਾਂ ਨੂੰ ਗਾਂਵਦੇ ਹੋਏ, ਚਰਨ ਕੰਵਲਾਂ ਦੀ ਸੋਭਾ ਨੂੰ ਪੇਖਿ ਪੇਖਿ ਵਿਗਸਾਉਂਦੇ ਬਿਸਮਾਉਂਦੇ ਹਨ ਅਤੇ ਵਿਗਾਸ ਵਿਗਾਸਨੀ, ਆਤਮ ਰਹੱਸਨੀ, ਬਿਸਮ ਸਰਸਨੀ ਅਵਸਥਾ ਵਿਚ ਅਨੰਦ, ਬਿਨੋਦ, ਕੇਲ ਕਰਦੇ ਹੋਏ ਭੀ, ਰਿਦ-ਰਮਨੜੇ-ਸਦ-ਜੀਵਨ-ਜੁਗਤ-ਪਰਤਾਪੀ- ਚਰਨ-ਕੰਵਲਾਂ ਦਾ ਵਿਰਦ-ਜਾਪ ਕਰਦੇ ਹੀ ਰਹਿੰਦੇ ਹਨ, ਰੁਕਦੇ ਥੰਮਦੇ ਨਹੀਂ । ਇਹ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਹਿਰਦੇ ਵਿਚ ਧਾਰਨਾ ਹੈ । ਸੋ ਚਰਨ ਕੰਵਲਾਂ ਦੀ ਮਉਜ ਮਾਨਣਹਾਰੇ ਗੁਰਮੁਖਿ ਪਿਆਰੇ ਇਸ ਬਿਧਿ ਸਦਾ ਹੀ ਪ੍ਰਭੂ ਦੇ ਚਰਨ ਕੰਵਲਾਂ ਨੂੰ ਹਿਰਦੇ ਵਿਖੇ ਧਾਰੀ ਰਖਦੇ ਹਨ । ਇਹ ਪੂਰਨ ਬਿਧੀ ਪੂਰੇ ਸਤਿਗੁਰੂ ਦੇ ਦੁਆਰਿਓਂ ਪ੍ਰਾਪਤ ਹੁੰਦੀ ਹੈ, ਜੋ ਧਾਰਨ ਕਰਨ ਵਾਲਿਆਂ ਦਾ ਪੂਰਨ ਨਿਸਤਾਰਾ ਕਰ ਦਿੰਦੀ ਹੈ । ਯਥਾ ਗੁਰਵਾਕ :-
ਹਿਰਦੈ ਚਰਨ ਕਮਲ ਪ੍ਰਭ ਧਾਰੇ ॥
ਪੂਰੇ ਸਤਿਗੁਰ ਮਿਲਿ ਨਿਸਤਾਰੇ ॥੧॥੬੯॥੧੩੮॥
ਇਹ ਚਰਨ ਕੰਵਲਾਂ ਨੂੰ ਉਰਿ ਧਾਰਨ ਦੀ ਪ੍ਰੀਤਿ-ਰੀਤਿ ਕੇਵਲ ਗੁਰਮੁਖ ਸੰਤ ਜਨਾਂ ਦੇ ਮਨਾਂ ਵਿਚ ਹੀ ਪੁੜੀ ਹੋਈ ਹੁੰਦੀ ਹੈ । ਉਨ੍ਹਾਂ ਨੂੰ ਇਸ ਚਰਨ ਕੰਵਲ ਦੀ ਪ੍ਰੀਤਿ-ਰੀਤਿ ਬਾਝੋਂ ਹੋਰ ਦੁਤੀਆ ਭਾਵ ਦੀ ਬਿਪ੍ਰੀਤ ਅਨੀਤ ਭਾਉਂਦੀ ਹੀ ਨਹੀਂ । ਯਥਾ ਗੁਰਵਾਕ-
ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥
ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥
ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥੧॥
ਇਸ ਗੁਰਵਾਕ ਅਨੁਸਾਰ ਚਰਨ ਕੰਵਲ ਦੇ ਭਉਰਿਆਂ ਨੂੰ ਬਿਨਾਂ ਚਰਨ ਕੰਵਲ ਦੇ ਦਰਸ਼ਨਾਂ ਦੇ ਹੋਰ ਕੁਛ ਭਾਉਂਦਾ ਹੀ ਨਹੀਂ, ਓਹਨਾਂ ਨੂੰ ਏਹਨਾਂ ਦਰਸ਼ਨਾਂ ਬਿਨਾਂ ਇਕ ਖਿਨ ਭੀ ਧੀਰਜ ਨਹੀਂ ਆਉਂਦੀ । ਧੀਰਜ ਆਵੇ ਤਾਂ ਕਿਵੇਂ ਆਵੇ ? ਤਾਂਹੀ ਤੇ ਉਹ ਚਰਨ ਕੰਵਲ ਦਰਸ ਪਰਤਾਪੀ ਨਾਮ ਦੇ ਜਾਪ ਵਿਚ ਖਿਨ ਖਿਨ ਜੁਟੇ ਰਹਿੰਦੇ ਹਨ, ਜਿਸ ਤੋਂ ਬਿਹੂਨ ਇਕ ਛਿਨ ਵਿਚ ਹੀ ਓਹਨਾਂ ਦਾ ਤਨ ਮਨ, ਪ੍ਰਾਣ ਹੀਣਾ ਖੀਣਾ ਹੋ ਜਾਂਦਾ ਹੈ, ਜਿਵੇਂ ਕਿ ਜਲ ਬਿਹੂਨ ਮਛਲੀ ਦਾ ਮਰਨਾ ਹੁੰਦਾ ਹੈ । ਤਾਂ ਹੀ ਤਾਂ ਚਰਨ ਕੰਵਲ ਦੇ ਮਉਜੀ ਸੰਤ ਜਨ ਹਰ ਦੰਮ ਇਹੋ ਲੋਚਦੇ ਰਹਿੰਦੇ ਹਨ ਕਿ ਆਦਿ ਅੰਤ ਸਦ-ਸਦਾ ਚਰਨ ਕੰਵਲਾਂ ਦੀ ਮਉਜ ਹੀ ਮਾਣਦੇ ਰਹੀਏ। ਯਥਾ ਗੁਰਵਾਕ :-
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥
ਪੁਨਾ :-ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥੧॥੨੯॥
ਇਸ ਮਉਜ ਦਾ, ਚਰਨ ਕੰਵਲ ਦੀ ਮਉਜ ਦਾ ਅਨੁਮਾਨ ਕੋਈ ਕੀ ਲਾ ਸਕਦਾ ਹੈ ? ਕਥਨ ਕਹਿਣ ਤੋਂ ਅਗੋਚਰੀ ਹੈ ਸੋਭਾ ਚਰਨ ਕੰਵਲ ਕੀ ਮਉਜ ਦੀ। ਜਿਸ ਪ੍ਰਥਾਇ ਇਹ ਗੁਰਵਾਕ ਹੈ :-
ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨੁ ॥
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥
ਕਹਿਬੇ ਕਉ ਸੋਭਾ ਇਸ ਕਰਕੇ ਨਹੀਂ ਕਿ ਸੋਭਾ ਕਹੀ ਹੀ ਨਹੀਂ ਜਾ ਸਕਦੀ,
(ਅ)
੧. ਨਾਮ ਸਿਮਰਨ ਤੇ ਚਰਨ ਕੰਵਲ
ਗੁਰਮਤਿ ਨਾਮ ਦੇ ਸਿਮਰਨ ਦੁਆਰਾ ਸਾਰੇ ਹੀ ਕਲੇਸ਼ ਮਿਟ ਜਾਂਦੇ ਹਨ ਅਤੇ ਸਾਰਿਆਂ ਨਾਲੋਂ ਵਡੀ ਗੱਲ ਇਹ ਕਿ ਏਸ ਸਿਮਰਨ ਦੁਆਰਾ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਮਨ ਵਿਖੇ ਪਰਵੇਸ਼ ਹੋ ਜਾਂਦਾ ਹੈ । ਨਾਮ ਸਿਮਰਨ ਦੁਆਰਾ ਘਟ ਅੰਤਰ ਰਸ-ਜੋਤਿ-ਕਿਰਣ ਦਾ ਭੋਅਤ ਹੋ ਜਾਣਾ (ਸੰਚਰ ਜਾਣਾ), ਇਹ ਰਿਦੰਤਰ ਚਰਨ ਕੰਵਲਾਂ ਦਾ ਪਰਵੇਸ਼ ਹੋਣਾ ਹੈ ਅਤੇ ਰਸ-ਜੋਤਿ-ਕਿਰਣ ਪਰਜੁਅਲਤ ਹੋਣ ਪਸਚਾਤ ਸਿਮਰਨ ਕਲਾ ਦਹਿ ਦੂਣੀ ਰਸ-ਰਵਸ਼ ਵਿਚ ਜਾਰੀ ਹੋ ਜਾਂਦੀ ਹੈ, ਅਤੇ ਸੁਤੇ ਸੁਭਾਵ ਨਿਰਯਤਨ ਹੀ ਜਾਰੀ ਰਹਿੰਦੀ ਹੈ । ਜਿਉਂ ਜਿਉਂ ਇਸ ਸਿਮਰਨ-ਰਸ ਵਿਚ ਗੁਰਮਤਿ ਨਾਮ ਦਾ ਉਚਾਰਨ ਹੁੰਦਾ ਹੈ, ਤਿਉਂ ਤਿਉਂ ਅੰਮ੍ਰਿਤ-ਰਸ-ਦੇ ਗਟਾਕ ਅੰਤਰਿ ਆਤਮੇ ਭੁੰਚੀਦੇ ਹਨ ਅਤੇ ਚਰਨ ਕੰਵਲਾਂ ਦੀ ਮਉਜ ਦਾ ਆਨੰਦ-ਰਸ ਮਾਣੀਦਾ ਹੈ, ਲਖ ਲਖ ਬਾਰ ਗੁਰਮਤਿ ਨਾਮ ਦਾ ਉਚਾਰਨ ਕਰਿ ਕਰਿ ਲਖ ਲਖ ਗੁਣਾ ਅੰਮ੍ਰਿਤ ਰਸ ਗਟਾਕਾਂ ਦਾ ਸੁਆਦ ਬਿਸਮਾਦ ਅਹਿਲਾਦੀਦਾ (ਅਨੰਦ ਲਈਦਾ) ਹੈ ਅਤੇ ਸੂਖ ਸਹਿਜ ਰਸ ਮਹਾਂ ਆਨੰਦ ਵਿਚ ਸਮਾਈ ਹੋ ਜਾਂਦੀ ਹੈ । ਐਸੀ ਹੈ ਚਰਨ ਕੰਵਲਾਂ ਦੀ ਮਹਿਮਾ ਮਹਾਣੀ ਮਉਜ । ਅਜਿਹੀ ਮਹਾਂ ਅਨੰਦੀ ਬਿਸਮਾਦ ਰਸ ਰਸਾਣੀ ਚਰਨ ਕਮਲਾਣੀ ਮਉਜ ਵਿਖੇ ਸਮਾਈ ਹੋ ਜਾਣ ਪਰ ਭੀ ਮਹਾਂ ਆਨੰਦੀ ਜਨ ਪਰਮਾਨੰਦ ਨੂੰ ਜਪ ਜਪ ਕੇ ਹੀ ਜੀਵੰਦੇ ਹਨ । ਯਥਾ ਗੁਰਵਾਕ :-
ਹਰਿ ਸਿਮਰਤ ਸਭਿ ਮਿਟਹਿ ਕਲੇਸ ॥
ਚਰਣ ਕਮਲ ਮਨ ਮਹਿ ਪਰਵੇਸ ॥੧॥
ਉਚਰਹੁ ਰਾਮ ਨਾਮੁ ਲਖ ਬਾਰੀ ॥
ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ਰਹਾਉ॥
ਸਹਜ ਰਸ ਮਹਾ ਅਨੰਦਾ ॥
ਜਪਿ ਜਪਿ ਜੀਵੇ ਪਰਮਾਨੰਦਾ ॥੨॥੭੫॥੧੪੪॥
ਚਰਨ ਕੰਵਲ ਦੇ ਰਿਦੰਤਰੀ ਆਧਾਰ ਆਸਰੇ ਪ੍ਰਥਾਇ ਅਨੇਕਾਂ ਗੁਰਵਾਕ ਹਨ। ਕੁਛ ਕੁ ਅਗੇ ਲਿਖੇ ਜਾਂਦੇ ਹਨ :-
ਚਰਨ ਕਮਲ ਹਿਰਦੈ ਉਰਧਾਰੀ ॥
ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥੨॥੭੦॥੧੩੯॥
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥੩॥੮੨॥
ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥੨॥
ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥
ਚਰਨ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥੧॥੧੮॥੮੮॥
ਇਸ ਗੁਰਵਾਕ ਵਿਖੇ ਨਾਮ-ਰੂਪ ਧਨ ਅਤੇ ਚਰਨ ਕੰਵਲ-ਰੂਪੀ ਧਨ ਸਮਾਨ ਅਰਥਾਂ ਵਿਚ ਹੀ ਦ੍ਰਿਸ਼ਟਾਇਆ ਗਿਆ ਹੈ। ਹੈ ਭੀ ਸਮਾਨ ਹੀ । ਯਥਾ ਗੁਰਵਾਕ-
ਚਰਣ ਕਮਲ ਜਨ ਕਾ ਆਧਾਰੋ ॥
ਆਠ ਪਹਰ ਰਾਮ ਨਾਮੁ ਵਾਪਾਰੋ ॥੪॥੨੬॥੪੩॥
ਗੁਰਮਤਿ ਨਾਮ ਦੇ ਸਿਮਰਨ ਦੁਆਰਾ ਰਿਦ-ਜੋਤਿ-ਪ੍ਰਕਾਸ਼ੀ-ਰਸ-ਤਾਰ ਜੋ ਅੰਦਰ ਬਝਦੀ ਹੈ ਓਹ ਚਰਨ ਕੰਵਲਾਂ ਦਾ ਰਿਦੰਤਰ ਉਦੇ ਹੋਣਾ ਹੈ । ਇਹ ਰਸਕ ਰੀਸਾਲੂ ਚਰਨ ਕੰਵਲ ਅਭਿਆਸੀ ਜਨ ਦਾ ਆਧਾਰ, ਅਤਸੈ ਕਰਕੇ ਆਧਾਰ ਰੂਪ ਹੋ ਜਾਂਦੇ ਹਨ ਅਤੇ ਇਸ ਅਗਾਧ ਰਸ ਪ੍ਰਾਇਣ ਹੋ ਕੇ ਰਸ-ਪ੍ਰਾਇਣੀ ਜਨ ਅੱਠੇ ਪਹਿਰ ਗੁਰਮਤਿ ਨਾਮ-ਜਾਪ ਦਾ ਵਾਪਾਰ (ਅਭਿਆਸ ਕਮਾਈ) ਹੀ ਕਰਦੇ ਰਹਿੰਦੇ ਹਨ। ਜਿਉਂ ਜਿਉਂ ਕਰਦੇ ਹਨ ਤਿਉਂ ਤਿਉਂ ਹੋਰ ਤੋਂ ਹੋਰ ਰਸ ਓਹਨਾਂ ਨੂੰ ਆਉਂਦਾ ਹੈ ਅਤੇ ਹੋਰ ਵਧੇਰੇ ਮਉਜ ਚਰਨ ਕੰਵਲਾਂ ਵਿਚ ਸਮਾਉਣ ਦੀ ਬੱਝਦੀ ਹੈ ਅਤੇ ਸਦਾ ਬੱਝੀ ਰਹਿੰਦੀ ਹੈ-
ਚਰਣ ਕਮਲ ਠਾਕੁਰ ਉਰਿ ਧਾਰਿ ॥
ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥
ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥
ਸਗਲ ਦੂਖ ਕਾ ਹੋਇਆ ਨਾਸੁ ॥੨॥੮੫॥੧੫੪॥
ਚਰਣ ਠਾਕੁਰ ਕੇ ਰਿਦੈ ਸਮਾਣੇ ॥
ਕਲਿ ਕਲੇਸ ਸਭਿ ਦੂਰਿ ਪਇਆਣੇ ॥੧॥੩੧॥੩੮॥
ਚਰਣ ਕਮਲ ਅਰਾਧਿ ਭਗਵੰਤਾ॥
ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥੫੦॥੧੧੯॥
ਇਸ ਗੁਰਵਾਕ ਅੰਦਰ ਭੀ ਗੁਰਮਤਿ ਨਾਮ ਦਾ ਸਿਮਰਨ ਅਤੇ ਚਰਨ ਕੰਵਲਾਂ ਦਾ ਆਰਾਧਨ ਸਮਾਨ ਅਰਥਾਂ ਵਿਚ ਹੀ ਦਰਸਾਇਆ ਗਿਆ ਹੈ । ਇਸ ਬਿਧਿ ਗੁਰਮਤਿ ਨਾਮ ਦੀ ਅਭਿਆਸ ਕਮਾਈ ਦੁਆਰਾ ਜਿਨ੍ਹਾਂ ਦੀ ਪ੍ਰੀਤਿ ਚਰਨ ਕੰਵਲ ਸੰਗ ਲਗ ਗਈ ਹੈ ਓਹਨਾਂ ਨੂੰ ਦੂਜੇ ਹੋਰ ਸੁਖ ਸਭ ਹੇਚ ਪਰਤੀਤ ਹੁੰਦੇ ਹਨ । ਓਹਨਾਂ ਦਾ ਸਦਾ ਸਦਾ ਗੁਰਮਤਿ ਨਾਮ ਨੂੰ ਸਿਮਰਨਾ ਚਰਨ ਕੰਵਲਾਂ ਦੀ ਪ੍ਰੇਮ-ਲਿਵ-ਡੋਰੀ ਨਾਲ ਹੀ ਝੂਟਣਾ ਹੈ । ਯਥਾ ਗੁਰਵਾਕ-
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
ਆਨ ਸੁਖਾ ਨਹੀ ਆਵਹਿ ਚੀਤਿ ॥੩॥
ਸਦਾ ਸਦਾ ਸਿਮਰਉ ਪ੍ਰਭ ਸੁਆਮੀ ॥
ਮਿਲੁ ਨਾਨਕ ਹਰਿ ਅੰਤਰਜਾਮੀ ॥੪॥੮੨॥੧੫੧॥
ਚਰਨ ਕੰਵਲਾਂ ਦੀ ਪ੍ਰੀਤ ਵਾਲਿਆਂ ਦਾ ਅੰਤਰਜਾਮੀ ਅਕਾਲ ਪੁਰਖ ਨਾਲ ਹੀ ਮੇਲਾ ਹੋ ਜਾਂਦਾ ਹੈ । ਇਸ ਮਉਜ ਮੇਲੇ ਦੇ ਅਨੰਦੀ ਹੋ ਕੇ ਭੀ ਓਹ ਪਾਰਬ੍ਰਹਮ ਪਰਮੇਸ਼ਰ ਦੇ ਚਰਨ ਕੰਵਲਾਂ ਨੂੰ ਭਜਦੇ ਆਰਾਧਦੇ ਹੀ ਰਹਿੰਦੇ ਹਨ । ਯਥਾ ਗੁਰਵਾਕ:-
ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥
ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤ ॥੩॥੧੭॥੮੭॥
ਓਹਨਾਂ ਨੂੰ ਹੋਰ ਆਨ ਮਤਾਂ ਦੇ ਜਪ ਤਪ ਕਰਨ ਦੀ ਲੋੜ ਨਹੀਂ ਰਹਿੰਦੀ । ਜਿਨ੍ਹਾਂ ਨੂੰ ਸਤਿਗੁਰੂ ਨੇ ਅਕਾਲ ਪੁਰਖ ਦੇ ਚਰਨ ਕੰਵਲਾਂ ਦੀ ਸੱਚੀ ਓਟ ਦਿਤੀ ਹੈpage_breakਓਹਨਾਂ ਦੀ ਸਾਰੇ ਹੀ ਬੰਧਨਾਂ ਤੋਂ ਬੰਦ-ਖਲਾਸੀ ਹੋ ਗਈ ਹੈ। ਚਰਨ ਕੰਵਲਾਂ ਦੇ ਰਿਦੇ ਉਦੋਤ ਹੋਣ ਕਰ ਹੀ ਸਚੀ ਪ੍ਰੀਤਿ-ਪਰਤੀਤ ਅੰਤਰ ਬਝਦੀ ਹੈ । ਅਜਿਹੀ ਪਤਿ ਪਰਤੀਤ ਵਾਲੇ ਜਨ ਨਿਤ ਨੀਤ ਨਿਰਮਲ ਅੰਮ੍ਰਿਤ-ਰਸ ਪੀਵੰਦੇ ਹਨ । ਯਥਾ ਗੁਰਵਾਕ :-
ਕਰਿ ਕਿਰਪਾ ਪ੍ਰਭ ਬੰਧਨ ਛੋਟ॥
ਚਰਣ ਕਮਲ ਕੀ ਦੀਨੀ ਓਟ ॥੩॥
ਕਹੁ ਨਾਨਕ ਮਨਿ ਭਈ ਪਰਤੀਤਿ ॥
ਨਿਰਮਲ ਜਸੁ ਪੀਵਹਿ ਜਨ ਨੀਤਿ ॥੪॥੭੩॥੧੪੨॥
ਏਸ ਚਰਨ ਕੰਵਲਾਰੀ ਪਰਤੀਤ ਬਿਨਾਂ ਸਗਲੀ ਲੁਕਾਈ ਮੁਠੀ ਮੁਹਾਈ, ਆਵਾਗਉਣ ਦੇ ਚੱਕਰ ਵਿਚ ਚਲਾਈ ਬੱਧੀ ਚਲੀ ਜਾਂਦੀ ਹੈ । ਯਥਾ ਗੁਰਵਾਕ :-
ਚਰਨ ਕਮਲ ਭਗਤਾਂ ਮਨਿ ਵੁਠੇ ॥
ਵਿਣੁ ਪਰਮੇਸਰ ਸਗਲੇ ਮੁਠੇ ॥
ਸੰਤ ਜਨਾ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਿਣਾ ॥੩॥ ੪੩॥੫੦॥
ਐਸਾ ਨਾਮ ਗਹਿਣਾ ਹੈ ਸਚੇ ਵਾਹਿਗੁਰੂ ਦਾ, ਜੋ ਭਗਤ ਜਨਾਂ ਦੇ ਰਿਦੰਤਰ ਸਦਾ ਹੀ ਪਹਿਨਿਆ ਰਹਿੰਦਾ ਹੈ, ਜਿਸ ਪਾਰਸ-ਪ੍ਰਭਾਵੀ-ਪ੍ਰਤਾਪ ਕਰਕੇ ਵਾਹਿਗੁਰੂ ਦੇ ਚਰਨ ਕੰਵਲ ਭਗਤ ਜਨਾਂ ਦੇ ਘਟ ਅੰਦਰ ਆਣ ਵੁਠਦੇ ਹਨ।
ਜਿਨ੍ਹਾਂ ਗੁਰਮੁਖਿ ਅਭਿਆਸੀ ਜਨਾਂ ਦੇ ਹਿਰਦੇ ਗੁਰਮਤਿ ਨਾਮ ਰੂਪ ਰਾਮ ਰਸਾਇਣ ਨਾਲ ਗੁੱਝੇ (ਗੁੱਧੇ) ਗਏ ਹਨ ਅਤੇ ਇਸ ਰਾਮ ਰਸਾਇਣੀ ਪਾਰਸ ਨਾਲ ਪਰਸ ਕੇ ਜੋ ਜਨ ਪਾਰਸ ਰੂਪ ਹੋ ਗਏ ਹਨ, ਉਹ ਵਡਭਾਗੇ ਜਨ ਖਿਨ ਖਿਨ ਚਰਨ ਕੇਵਲ ਪ੍ਰੇਮ-ਭਗਤੀ-ਬੇਧੇ (ਬਿਧੇ) ਰਹਿੰਦੇ ਹਨ। ਉਹਨਾਂ ਨੂੰ ਹੋਰ ਰਸ ਕਸ, ਇਸ ਰਸਕ ਰਸਾਇਣੀ ਮਹਾਂ ਰਸ ਬਿਨਾਂ ਸਭ ਛਾਰ ਪਰਤੀਤ ਹੁੰਦੇ ਤੇ ਛਾਰ ਹੀ ਦਿਸਦੇ ਹਨ। ਸਾਰਾ ਸੰਸਾਰ ਨਾਮ ਬਿਨਾਂ ਨਿਹਫਲ ਹੀ ਨਜ਼ਰੀਂ ਆਉਂਦਾ ਹੈ । ਯਥਾ ਗੁਰਵਾਕ--
ਰਾਮ ਰਸਾਇਣ ਜੋ ਜਨ ਗੀਧੇ ॥
ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ਰਹਾਉ॥
ਆਨ ਰਸਾ ਦੀਸਹਿ ਸਭਿ ਛਾਰੁ ॥
ਨਾਮ ਬਿਨਾ ਨਿਹਫਲ ਸੰਸਾਰ ॥੧॥੯੪॥੧੬੩॥
ਜਿਨ੍ਹਾਂ ਦੇ ਮਨ ਤਨ ਵਿਖੇ ਚਰਨ ਕੰਵਲ ਵਸ ਗਏ ਹਨ, ਓਹ ਅੰਤਰ ਆਤਮੇ ਦਰਸ਼ਨ ਦੇਖਿ ਦੇਖਿ ਨਿਹਾਲ ਨਿਹਾਲ ਹੋ ਹੋ ਜਾਂਦੇ ਹਨ। ਯਥਾ ਗੁਰਵਾਕ :-
ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥੬॥
ਓਹਨਾਂ ਦਾ-
ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥੩॥੫॥੧੧॥
ਵਾਲਾ ਟੋਲ ਸੁਹਾਵਣਾ ਹੋ ਜਾਂਦਾ ਹੈ । ਗੁਰੂ ਘਰ ਦੇ ਅਜਿਹੇ ਅਨੇਕਾਂ ਹੀ ਭਗਤ ਜਨ ਹਨ, ਹੁੰਦੇ ਆਏ ਹਨ ਅਤੇ ਹੁੰਦੇ ਰਹਿਣਗੇ, ਜੋ ‘ਦਰਸਨੁ ਦੇਖਿ ਨਿਹਾਲ' ਦੀ ਨਦਰ ਮਿਹਰ ਨਾਲ ਵਰੋਸਾਇਕੇ, ਪਰਤੱਖ ਸਨਮੁਖ ਦਰਸ਼ਨ ਦਿਦਾਰੇ ਕਰਦੇ ਹੋਏ, ਵਾਹਿਗੁਰੂ ਨੂੰ ਪੇਖਿ ਪੇਖਿ ਡੰਡਉਤ ਬੰਦਨਾ ਕਰਦੇ ਰਹਿੰਦੇ ਹਨ ਅਤੇ ਚਰਨ ਕੰਵਲਾਂ ਦਾ ਹਿਰਦੇ ਵਿਖੇ ਸਿਮਰਨ ਕਰਦੇ ਰਹਿੰਦੇ ਹਨ । ਸਚ ਖੰਡ ਜਾ ਕੇ ਤਾਂ ਭਗਤ ਜਨਾਂ ਦਾ ਆਹਰ ਹੀ ਇਹੋ ਰਹਿੰਦਾ ਹੈ, ਐਥੇ ਭੀ ਇਹੋ ਹੀ । ਯਥਾ ਗੁਰਵਾਕ-
ਅਨਿਕ ਭਗਤ ਬੰਦਨ ਨਿਤ ਕਰਹਿ ॥
ਚਰਨ ਕਮਲ ਹਿਰਦੈ ਸਿਮਰਹਿ ॥੫॥੧੮॥
ਆਨ ਰਸਾਂ ਤੋਂ ਸ਼ਿਰੋਮਣ ਨਾਮ ਮਹਾਂ ਰਸ ਹੀ ਹੈ ਅਤੇ ਭਗਤ ਜਨਾਂ ਨੂੰ ਏਹਨਾਂ ਸਭ ਆਨ ਰਸਾਂ ਦੇ ਉਪਰ ਦੀ ਸਿਰਕੱਢ, ਅੰਮ੍ਰਿਤ ਰਸ ਰਸਾਇਣੀ ਚਰਨ ਕੰਵਲਾਂ ਦਾ ਰਸ ਹੀ ਪਰਤੱਖ ਸੁਭਾਇਮਾਨ ਦਿਸਦਾ ਹੈ । ਤਾਂ ਤੇ ਅੰਮ੍ਰਿਤ-ਰਸਾਇਣੀ ਚਰਨ ਹੀ ਸਭ ਤੋਂ ਉਪਰ ਦੀ ਬਿਰਾਜਦੇ ਹਨ । ਏਹਨਾਂ ਰਸ ਰੰਗਾਂ ਵਿਚ ਹੀ ਇਹ ਗੁਰਵਾਕ ਉਚਾਰਨ ਹੋਇਆ ਹੈ :-
ਚਰਣ ਬਿਰਾਜਿਤ ਸਭ ਉਪਰੇ ਮਿਟਿਆ ਸਗਲ ਕਲੇਸੁ ਜੀਉ ॥
ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥
ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥
ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥
ਗੋਵਿੰਦ ਗੁਣਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥
ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥
ਓਹਨਾਂ ਦੀ ਸਾਰੇ ਹੀ ਬੰਧਨਾਂ ਤੋਂ ਬੰਦ-ਖਲਾਸੀ ਹੋ ਗਈ ਹੈ। ਚਰਨ ਕੰਵਲਾਂ ਦੇ ਰਿਦੇ ਉਦੋਤ ਹੋਣ ਕਰ ਹੀ ਸਚੀ ਪ੍ਰੀਤਿ-ਪਰਤੀਤ ਅੰਤਰ ਬਝਦੀ ਹੈ । ਅਜਿਹੀ ਪਤਿ ਪਰਤੀਤ ਵਾਲੇ ਜਨ ਨਿਤ ਨੀਤ ਨਿਰਮਲ ਅੰਮ੍ਰਿਤ-ਰਸ ਪੀਵੰਦੇ ਹਨ । ਯਥਾ ਗੁਰਵਾਕ :-
ਕਰਿ ਕਿਰਪਾ ਪ੍ਰਭ ਬੰਧਨ ਛੋਟ॥
ਚਰਣ ਕਮਲ ਕੀ ਦੀਨੀ ਓਟ ॥੩॥
ਕਹੁ ਨਾਨਕ ਮਨਿ ਭਈ ਪਰਤੀਤਿ ॥
ਨਿਰਮਲ ਜਸੁ ਪੀਵਹਿ ਜਨ ਨੀਤਿ ॥੪॥੭੩॥੧੪੨॥
ਏਸ ਚਰਨ ਕੰਵਲਾਰੀ ਪਰਤੀਤ ਬਿਨਾਂ ਸਗਲੀ ਲੁਕਾਈ ਮੁਠੀ ਮੁਹਾਈ, ਆਵਾਗਉਣ ਦੇ ਚੱਕਰ ਵਿਚ ਚਲਾਈ ਬੱਧੀ ਚਲੀ ਜਾਂਦੀ ਹੈ । ਯਥਾ ਗੁਰਵਾਕ :-
ਚਰਨ ਕਮਲ ਭਗਤਾਂ ਮਨਿ ਵੁਠੇ ॥
ਵਿਣੁ ਪਰਮੇਸਰ ਸਗਲੇ ਮੁਠੇ ॥
ਸੰਤ ਜਨਾ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਿਣਾ ॥੩॥ ੪੩॥੫੦॥
ਐਸਾ ਨਾਮ ਗਹਿਣਾ ਹੈ ਸਚੇ ਵਾਹਿਗੁਰੂ ਦਾ, ਜੋ ਭਗਤ ਜਨਾਂ ਦੇ ਰਿਦੰਤਰ ਸਦਾ ਹੀ ਪਹਿਨਿਆ ਰਹਿੰਦਾ ਹੈ, ਜਿਸ ਪਾਰਸ-ਪ੍ਰਭਾਵੀ-ਪ੍ਰਤਾਪ ਕਰਕੇ ਵਾਹਿਗੁਰੂ ਦੇ ਚਰਨ ਕੰਵਲ ਭਗਤ ਜਨਾਂ ਦੇ ਘਟ ਅੰਦਰ ਆਣ ਵੁਠਦੇ ਹਨ।
ਜਿਨ੍ਹਾਂ ਗੁਰਮੁਖਿ ਅਭਿਆਸੀ ਜਨਾਂ ਦੇ ਹਿਰਦੇ ਗੁਰਮਤਿ ਨਾਮ ਰੂਪ ਰਾਮ ਰਸਾਇਣ ਨਾਲ ਗੁੱਝੇ (ਗੁੱਧੇ) ਗਏ ਹਨ ਅਤੇ ਇਸ ਰਾਮ ਰਸਾਇਣੀ ਪਾਰਸ ਨਾਲ ਪਰਸ ਕੇ ਜੋ ਜਨ ਪਾਰਸ ਰੂਪ ਹੋ ਗਏ ਹਨ, ਉਹ ਵਡਭਾਗੇ ਜਨ ਖਿਨ ਖਿਨ ਚਰਨ ਕੇਵਲ ਪ੍ਰੇਮ-ਭਗਤੀ-ਬੇਧੇ (ਬਿਧੇ) ਰਹਿੰਦੇ ਹਨ। ਉਹਨਾਂ ਨੂੰ ਹੋਰ ਰਸ ਕਸ, ਇਸ ਰਸਕ ਰਸਾਇਣੀ ਮਹਾਂ ਰਸ ਬਿਨਾਂ ਸਭ ਛਾਰ ਪਰਤੀਤ ਹੁੰਦੇ ਤੇ ਛਾਰ ਹੀ ਦਿਸਦੇ ਹਨ। ਸਾਰਾ ਸੰਸਾਰ ਨਾਮ ਬਿਨਾਂ ਨਿਹਫਲ ਹੀ ਨਜ਼ਰੀਂ ਆਉਂਦਾ ਹੈ । ਯਥਾ ਗੁਰਵਾਕ--
ਰਾਮ ਰਸਾਇਣ ਜੋ ਜਨ ਗੀਧੇ ॥
ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ਰਹਾਉ॥
ਆਨ ਰਸਾ ਦੀਸਹਿ ਸਭਿ ਛਾਰੁ ॥
ਨਾਮ ਬਿਨਾ ਨਿਹਫਲ ਸੰਸਾਰ ॥੧॥੯੪॥੧੬੩॥
ਜਿਨ੍ਹਾਂ ਦੇ ਮਨ ਤਨ ਵਿਖੇ ਚਰਨ ਕੰਵਲ ਵਸ ਗਏ ਹਨ, ਓਹ ਅੰਤਰ ਆਤਮੇ ਦਰਸ਼ਨ ਦੇਖਿ ਦੇਖਿ ਨਿਹਾਲ ਨਿਹਾਲ ਹੋ ਹੋ ਜਾਂਦੇ ਹਨ। ਯਥਾ ਗੁਰਵਾਕ :-
ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥੬॥
ਓਹਨਾਂ ਦਾ-
ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥੩॥੫॥੧੧॥
ਵਾਲਾ ਟੋਲ ਸੁਹਾਵਣਾ ਹੋ ਜਾਂਦਾ ਹੈ । ਗੁਰੂ ਘਰ ਦੇ ਅਜਿਹੇ ਅਨੇਕਾਂ ਹੀ ਭਗਤ ਜਨ ਹਨ, ਹੁੰਦੇ ਆਏ ਹਨ ਅਤੇ ਹੁੰਦੇ ਰਹਿਣਗੇ, ਜੋ ‘ਦਰਸਨੁ ਦੇਖਿ ਨਿਹਾਲ' ਦੀ ਨਦਰ ਮਿਹਰ ਨਾਲ ਵਰੋਸਾਇਕੇ, ਪਰਤੱਖ ਸਨਮੁਖ ਦਰਸ਼ਨ ਦਿਦਾਰੇ ਕਰਦੇ ਹੋਏ, ਵਾਹਿਗੁਰੂ ਨੂੰ ਪੇਖਿ ਪੇਖਿ ਡੰਡਉਤ ਬੰਦਨਾ ਕਰਦੇ ਰਹਿੰਦੇ ਹਨ ਅਤੇ ਚਰਨ ਕੰਵਲਾਂ ਦਾ ਹਿਰਦੇ ਵਿਖੇ ਸਿਮਰਨ ਕਰਦੇ ਰਹਿੰਦੇ ਹਨ । ਸਚ ਖੰਡ ਜਾ ਕੇ ਤਾਂ ਭਗਤ ਜਨਾਂ ਦਾ ਆਹਰ ਹੀ ਇਹੋ ਰਹਿੰਦਾ ਹੈ, ਐਥੇ ਭੀ ਇਹੋ ਹੀ । ਯਥਾ ਗੁਰਵਾਕ-
ਅਨਿਕ ਭਗਤ ਬੰਦਨ ਨਿਤ ਕਰਹਿ ॥ ਚਰਨ ਕਮਲ ਹਿਰਦੈ ਸਿਮਰਹਿ ॥੫॥੧੮॥
ਆਨ ਰਸਾਂ ਤੋਂ ਸ਼ਿਰੋਮਣ ਨਾਮ ਮਹਾਂ ਰਸ ਹੀ ਹੈ ਅਤੇ ਭਗਤ ਜਨਾਂ ਨੂੰ ਏਹਨਾਂ ਸਭ ਆਨ ਰਸਾਂ ਦੇ ਉਪਰ ਦੀ ਸਿਰਕੱਢ, ਅੰਮ੍ਰਿਤ ਰਸ ਰਸਾਇਣੀ ਚਰਨ ਕੰਵਲਾਂ ਦਾ ਰਸ ਹੀ ਪਰਤੱਖ ਸੁਭਾਇਮਾਨ ਦਿਸਦਾ ਹੈ । ਤਾਂ ਤੇ ਅੰਮ੍ਰਿਤ-ਰਸਾਇਣੀ ਚਰਨ ਹੀ ਸਭ ਤੋਂ ਉਪਰ ਦੀ ਬਿਰਾਜਦੇ ਹਨ । ਏਹਨਾਂ ਰਸ ਰੰਗਾਂ ਵਿਚ ਹੀ ਇਹ ਗੁਰਵਾਕ ਉਚਾਰਨ ਹੋਇਆ ਹੈ :-
ਚਰਣ ਬਿਰਾਜਿਤ ਸਭ ਉਪਰੇ ਮਿਟਿਆ ਸਗਲ ਕਲੇਸੁ ਜੀਉ ॥
ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥
ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥
ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥
ਗੋਵਿੰਦ ਗੁਣਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥
ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥
ਗੁਰਮੁਖ ਭਗਤ ਜਨ ਸਦਾ ਹੀ ਹਰਿ ਰੰਗ ਮਾਣਦੇ ਹੋਏ ਚਰਨ ਕੰਵਲ ਸਰਣਾਗਤਿ ਹੀ ਰਹਿੰਦੇ ਹਨ ਅਤੇ ਚਰਨ ਕੰਵਲਾਂ ਦੀ ਮਉਜ ਵਿਚ ਮਤੇ ਹੋਏ ਅਨੰਦ ਮੰਗਲ ਗੁਣ ਗਾਂਵਦੇ ਹਨ । ਯਥਾ ਗੁਰਵਾਕ :-
ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ ॥
ਨਾਨਕ ਪ੍ਰਭੁ ਆਰਾਧੀਐ ਬਿਪਤਿ ਨਿਵਾਰਣ ਰਾਮ ॥੧॥
ਬਿਪਤ-ਨਿਵਾਰਨ ਰਾਮ ਦੇ ਚਰਨ ਕੰਵਲ ਸਰਣਾਗਤਿ ਰਹਿਣਾ ਭਗਤ ਜਨਾਂ ਦਾ ਸੁਤੇ ਰਹਿਤ-ਰਹਿਣੀਆਂ ਆਵੇਸ਼ ਹੋ ਗਿਆ ਹੁੰਦਾ ਹੈ। ਚਰਨ ਕੰਵਲ ਦੀ ਮਉਜ ਮਾਨਣਹਾਰੇ ਗੁਰਮੁਖ ਭਗਤ ਜਨਾਂ ਨੂੰ ਚਰਨ ਕੰਵਲਾਂ ਦੀ ਮਉਜ ਦਾ ਆਧਾਰ ਹੀ ਮਾਲ ਮਿਲਖ ਭੰਡਾਰ ਹੈ। ਧਰਨੀਧਰ ਨਾਰਾਇਣ ਦਾ ਨਾਮ ਨਿਧਾਨ ਆਪਣੀ ਅਨੰਤ ਕਲਾ ਵਿਚ ਹੋ ਕੇ ਚਰਨ ਕੰਵਲ ਹੋਇ ਪ੍ਰਗਟਿਆ ਹੈ । ਜਿਨ੍ਹਾਂ ਨੂੰ ਇਹ ਨਾਮ ਨਰਹਰੀ, ਚਰਨ ਕੰਵਲਾਂ ਦਾ ਨਿਧਾਨ ਆਣ ਪਰਗਟ ਹੋਇਆ ਹੈ, ਉਹ ਇਕ ਨਾਰਾਇਣ ਦਾ ਹੀ ਰਸ ਭੋਗਦੇ ਹਨ ਅਤੇ ਚਰਨ ਕੰਵਲਾਂ ਦੇ ਧਿਆਉਣ ਕਰਕੇ, ਚਰਨ ਕੰਵਲਾਂ ਵਾਲੇ ਪ੍ਰੀਤਮ ਮਾਸ਼ੂਕ ਬੀਠਲੇ ਦੇ ਅਨੰਤ ਰਸ ਰੂਪ ਰੰਗ, ਪ੍ਰੇਮੀ ਆਸ਼ਕ ਜਨਾਂ ਨੂੰ ਦਿੱਬ ਲਤੀਫ਼ੀ ਸਰੂਪ ਵਿਚ ਸ਼ਗੁਫਤ ਹੋ ਕੇ ਅਨਿਕ ਭਾਂਤਿ ਕਰਿ ਸ਼ੈਫਤਾ ਫ਼ਰੇਫ਼ਤਾ ਕਰਦੇ ਹਨ । ਨਾਮ ਹੀ ਕਿਲਵਿਖ-ਹਰਨਾ, ਨਾਮ ਹੀ ਪੁਨਹਚਰਨਾ, ਨਾਮ ਹੀ ਜਮ ਦੀ ਤ੍ਰਾਸ- ਨਿਵਰਨਾ ਹੋ ਕੇ, ਚਰਨ ਕੰਵਲਾਰੀ ਰਾਸ ਬਣ ਕੇ ਭਗਤ ਜਨਾਂ ਨੂੰ ਪ੍ਰਗਟ ਹੋਇਆ ਹੈ । ਚਰਨ ਕੰਵਲਾਂ ਦਾ ਆਸਰਾ ਹੀ ਭਗਤ ਜਨਾਂ ਦੀ ਸਚੀ ਰਾਸ ਹੈ । ਜੈਸਾ ਕਿ ਅਗਲੇ ਗੁਰਵਾਕ ਦਾ ਭਾਵ ਹੈ :-
ਚਰਨ ਕਮਲ ਆਧਾਰੁ ਜਨ ਕਾ ਆਸਰਾ ॥
ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥
ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥
ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥
ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥
ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ ॥੨॥
ਜਿਨ੍ਹਾਂ ਸੰਤ ਜਨਾਂ, ਗੁਰਮੁਖਿ ਸਿਖ ਭਗਤਾਂ ਦਾ ਚਰਨ ਕੰਵਲ ਸੰਗ ਧਿਆਨ ਲਗ ਗਿਆ ਹੈ, ਓਹ ਸਚੇ ਵਾਹਿਗੁਰੂ ਦੇ ਦਰਸ ਵਿਚ ਸਮਾ ਗਏ ਹਨ । ਉਹ ਵਡਭਾਗੇ ਜਨ ਦਰਸ ਵਿਚ ਸਮਾ ਕੇ-
ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥੪॥੨॥
ਦਾ ਪਰਤੱਖ ਨਜ਼ਾਰਾ ਦੇਖ ਕੇ ਭੀ ਬਿਸਮ-ਰੰਗਾਂ ਵਿਚ ਰੰਗੇ ਹੋਏ ਗੁਣੀ ਵਾਹਿਗੁਰੂ ਦੇ ਗੁਣ ਗਾਂਵਦੇ ਹਨ ਅਤੇ ਗੁਣ ਗਾਇ ਗਾਇ ਕੇ ਨਿਹਾਲ ਹੁੰਦੇ ਹਨ ਅਤੇ ਫੇਰ ਭੀ ਇਸ ਤੋਂ ਵਧ ਸਿਮਰਨ ਕਮਾਈ ਕਰਿ ਕਰਿ ਤ੍ਰਿਪਤ ਅਘਾਵੰਦੇ ਹਨ । ਯਥਾ ਗੁਰਵਾਕ-
ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥
ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ॥੪॥
ਭਗਤ ਜਨਾਂ ਦੀ ਪਰਮਾਰਥ-ਲੀਲ੍ਹਾ ਪ੍ਰਿਥਮ ਭੀ ਗੁਣ ਗਾਵਣ ਅਤੇ ਅਭਿਆਸ ਜਾਪ ਕਮਾਈ ਕਮਾਵਣ ਤੋਂ ਅਰੰਭ ਹੁੰਦੀ ਹੈ ਅਤੇ ਸਾਰੀ ਆਵਰਦਾ ਏਵੇਂ ਹੀ ਨਿਭੀ ਰਹਿੰਦੀ ਹੈ ਅਤੇ ਅੰਤ ਨੂੰ ਗੁਣ ਗਾਵਣ ਨਾਮ ਧਿਆਵਣ ਵਿਚ ਹੀ ਸਮਾਪਤ ਹੋਇ ਸਮਾਉਂਦੀ ਹੈ । ਪ੍ਰਿਥਮ ਆਰੰਭੇ ਨਿਤਾਪ੍ਰਤਿ ਗੁਣ ਗਾਵਣ, ਨਾਮ ਧਿਆਵਣ ਨਾਲ ਹੀ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਵਾਗਵਣ ਦੇ ਗੇੜ ਦੀ ਸਮਾਪਤੀ ਹੁੰਦੀ ਹੈ । ਨਾਮ ਧਿਆਵਣ ਗੁਣ ਗਾਵਣ ਕਰਿ ਹੀ ਘਟ ਅੰਤਰਿ ਜੋਤਿ ਦਾ ਪਰਕਾਸ਼ ਹੁੰਦਾ ਹੈ ਅਤੇ ਵਾਹਿਗੁਰੂ ਦੇ ਚਰਨ ਕੰਵਲਾਂ ਵਿਚ ਨਿਵਾਸ ਹੁੰਦਾ ਹੈ ਅਤੇ ਸਤਿਸੰਗਤ ਵਿਚ ਉਧਾਰ ਹੋ ਕੇ ਭਵਜਲੋਂ ਪਾਰ ਉਤਰ ਜਾਈਦਾ ਹੈ । ਸੋਈ ਇਸ ਅਗਲੇਰੇ ਗੁਰਵਾਕ ਦਾ ਭਾਵ ਹੈ :-
ਗਾਵਹੁ ਰਾਮ ਕੇ ਗੁਣ ਗੀਤ ॥
ਨਾਮੁ ਜਪਤ ਪਰਮ ਸੁਖੁ ਪਾਈਐ ਆਵਾਗਉਣੁ ਮਿਟੈ ਮੇਰੇ ਮੀਤ ॥੧॥ਰਹਾਉ॥
ਗੁਣ ਗਾਵਤ ਹੋਵਤ ਪਰਗਾਸੁ ॥ ਚਰਨ ਕਮਲ ਮਹਿ ਹੋਇ ਨਿਵਾਸੁ ॥੧॥
ਸੰਤ ਸੰਗਤਿ ਮਹਿ ਹੋਇ ਉਧਾਰੁ ॥ ਨਾਨਕ ਭਵਜਲੁ ਉਤਰਸਿ ਪਾਰਿ ॥੨॥੧॥੫੭॥
ਚਰਨ ਕੰਵਲਾਂ ਦੀ ਮਉਜ ਦੇ ਰੰਗ ਮਾਨਣ ਲਈ ਗੁਰਮੰਤਰ ਅਭਿਆਸ ਦੀ ਅਥਾਹ ਕਮਾਈ ਦੀ ਪ੍ਰਿਥਮ ਅਵੱਸ਼ ਲੋੜ ਹੈ । ਚਲਦੇ, ਬਹਿੰਦੇ, ਸਉਂਦੇ, ਜਾਗਦੇ, ਗੁਰਮੰਤਰ-ਜਾਪ ਨੂੰ ਹਿਰਦੇ ਵਿਚ ਉਤਾਰ ਕੇ ਚਿਤਾਰੇ, ਨਾਮ ਨੂੰ ਹਿਰਦੇ ਅੰਦਰ ਧਾਰੇ, ਰੋਮਿ ਰੋਮਿ ਨਾਮ ਉਚਾਰੇ । ਐਸੀ ਪ੍ਰੀਤਿ-ਰੀਤ ਨਾਲ ਚਰਨ ਕੰਵਲਾਂ ਦਾ ਆਰਾਧਨ ਕਰੇ ਕਿ ਮਨ ਤਨ ਹੀਅਰਾ ਹਰੀ ਸੰਗਿ ਹੀ ਲਾਇ ਛੋਡੇ ਅਤੇ ਅਵਰ ਸਭ ਕੁਛ ਵਿਸਾਰ ਦੇਵੇ, ਜੀਉ, ਮਨ, ਤਨ, ਪ੍ਰਾਣ, ਸਭ ਕੁਝ ਪ੍ਰਭੂ ਦਾ ਜਾਣ ਕੇ ਪ੍ਰਭੂ ਪ੍ਰਾਇਣ ਹੀ ਅਰਪਨ ਕਰਿ ਛੋਡੇ ਅਤੇ ਆਪਣਾ ਆਪ, ਆਪਾ ਭਾਵ ਸਭ ਨਿਵਾਰ ਦੋਵੇ । ਇਸ
ਚਲਤ ਬੈਸਤ ਸੋਵਤ ਜਾਗਤ ਗੁਰਮੰਤ੍ਰ ਰਿਦੈ ਚਿਤਾਰਿ ॥
ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥੧॥
ਮੇਰੇ ਮਨ ਨਾਮੁ ਹਿਰਦੈ ਧਾਰਿ ॥
ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ਰਹਾਉ॥
ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ ਤੂ ਆਪਨ ਆਪੁ ਨਿਵਾਰਿ ॥
ਗੋਵਿੰਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥੨॥੪॥੨੭॥
ਤਥਾ- ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ ॥
ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ॥੮॥੩॥
ਪੁਨਾ-ਚਰਣ ਕਮਲ ਉਰ ਅੰਤਰਿ ਧਾਰਹੁ ॥
ਬਿਖਿਆ ਬਨ ਤੇ ਜੀਉ ਉਧਾਰਹੁ ॥
ਕਰਣ ਪਲਾਹ ਮਿਟਹਿ ਬਿਲਲਾਟਾ ॥
ਜਪਿ ਗੋਵਿੰਦ ਭਰਮੁ ਭਉ ਫਾਟਾ ॥੧॥੧੯॥
ਪੁਨਾ-ਚਰਨ ਕਮਲ ਹਿਰਦੈ ਨਿਤ ਧਾਰੀ ॥
ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥
ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥
ਪੁਨਾ-ਰਸਨਾ ਗੁਣ ਗਾਵੈ ਹਰਿ ਤੇਰੇ ॥
ਮਿਟਹਿ ਕਮਾਤੇ ਅਵਗੁਣ ਮੇਰੇ ॥
ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ ॥੪॥
ਚਰਨ ਕਮਲ ਜਪਿ ਬੋਹਿਥਿ ਚਰੀਐ ॥
ਸੰਤ ਸੰਗਿ ਮਿਲਿ ਸਾਗਰੁ ਤਰੀਐ ॥
ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾਹੁੜਿ ਜੋਨਿ ਨ ਨੰਗਨਾ ॥੫॥੯॥
ਪੁਨਾ-ਚਰਨ ਕਮਲ ਪ੍ਰਭ ਰਾਖੇ ਚੀਤਿ ॥
ਹਰਿ ਗੁਣ ਗਾਵਹ ਨੀਤਾ ਨੀਤ ॥
ਤਿਸੁ ਬਿਨੁ ਦੂਜਾ ਅਵਰੁ ਨ ਕੋਊ ॥
ਆਦਿ ਮਧਿ ਅੰਤਿ ਹੈ ਸੋਉ ॥੧॥੯॥
ਪੁਨਾ-ਅਪੁਨੇ ਠਾਕੁਰ ਕੀ ਹਉ ਚੇਰੀ ॥
ਚਰਨ ਗਹੈ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥੧॥ਰਹਾਉ॥੪॥੧॥
ਚਰਨ ਕਮਲ ਦੇ ਧਿਆਨ ਦੇ ਤੁਫ਼ੈਲ ਇਹ ਬਰਕਤਾਂ ਆਣ ਢੁਕਦੀਆਂ ਹਨ, ਨਾਮ ਦੀ ਰੁਚੀ (ਲਗਨ) ਮਨ ਵਿਖੇ ਬਣੀ (ਲਗੀ) ਰਹਿੰਦੀ ਹੈ ਅਤੇ ਨਿਤਾਪ੍ਰਤਿ ਇਹ ਰੁਚੀ ਦੂਣੀ ਚਉਣੀ ਹੋ ਹੋ ਜਾਂਦੀ ਹੈ । ਕੋਟ ਸ਼ਾਂਤੀਆਂ ਚਰਨ ਕੰਵਲਾਂ ਦੇ ਧਿਆਨ ਨਾਲ ਪ੍ਰਾਪਤ ਹੁੰਦੀਆਂ ਹਨ ਅਤੇ ਪੂਰਨ ਆਨੰਦ ਰਹੱਸ ਮਾਣ ਲਈਦੇ ਹਨ। ਬਿਖੇ-ਰਸਾਂ ਅਤੇ ਤ੍ਰਿਸ਼ਨਾ ਦੀ ਅਗਨ ਨਾਲ ਜਲਦੀ ਬਲਦੀ ਛਾਤੀ ਬੁਝ ਕੇ ਸੀਤਲ ਹੋ ਜਾਂਦੀ ਹੈ । ਇਸ ਚਰਨ ਕੰਵਲ-ਪ੍ਰਗਟਾਵੜੇ ਸੰਤ (ਭਗਤਿ)-ਮਾਰਗ ਉਤੇ ਚਲਣ ਕਰਕੇ ਮਹਾਂ ਪਤਿਤ ਪ੍ਰਾਣੀ ਭੀ ਉਧਰ ਜਾਂਦੇ ਹਨ । ਚਰਨ ਕੰਵਲ ਦੀ ਮਉਜ ਵਿਚ ਖੇਡਣ ਵਾਲੇ ਰਿਦ-ਵਿਗਾਸੀ-ਅਭਿਆਸੀ ਜਨ ਦੀ ਰੋਣਕਾ ਮਸਤਕ ਲਗਣ ਨਾਲ ਚਰਨ ਸਪਰੱਸੀ ਜਨ ਅਨੇਕ ਤੀਰਥਾਂ ਦੇ ਨ੍ਹਾਉਣ ਨਾਲੋਂ ਭੀ ਅਧਿਕ ਸੁੱਚਾ ਹੋ ਜਾਂਦਾ ਹੈ । ਚਰਨ ਕੰਵਲ ਦੇ ਰਿਦ ਭੀਤਰ ਧਿਆਨ ਧਰਨ ਨਾਲਿ ਘਟ ਘਟ ਅੰਤਰ ਹੀ ਸੁਆਮੀ ਸਾਜਨੜਾ ਸੁਝਦਾ ਹੈ ਤੇ ਪਰਤੱਖ ਦਿਖਾਈ ਦਿੰਦਾ ਹੈ। ਦੇਵਾਧ ਦੇਵ, ਅਪਰ ਅਪਾਰ ਸੁਆਮੀ ਦੀ ਸ਼ਰਨ ਪ੍ਰਾਪਤ ਹੋਇਆਂ ਫੇਰ ਜਮ ਬਪੁੜਾ ਨਹੀਂ ਲੁਝਦਾ ।
ਯਥਾ ਗੁਰਵਾਕ :-
ਹਰਿ ਕੇ ਨਾਮ ਕੀ ਮਨ ਰੁਚੈ॥
ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ਰਹਾਉ॥
ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥
ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥
ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥
ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥
ਜਿਨ੍ਹਾਂ ਦਾ ਪਿਆਰੇ ਪ੍ਰੀਤਮ ਵਾਹਿਗੁਰੂ ਦੇ ਚਰਨ ਕੰਵਲਾਂ ਸੇਤੀ ਚਿਤ ਸਮਾਇ ਰਿਹਾ ਹੈ, ਓਹਨਾਂ ਦੀਆਂ ਸਰਬ ਭਉ-ਭਰਾਂਤੀਆਂ ਦੂਰ ਹੋ ਜਾਂਦੀਆਂ ਹਨ, ਨਾ ਓਹਨਾਂ ਨੂੰ ਮਰਨ ਦਾ ਡਰ, ਨਾ ਅੱਗ ਵਿੱਚ ਸੜਨ ਦਾ ਡਰ, ਨਾ ਜਲ ਵਿੱਚ ਡੁੱਬਣ
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥
ਚਰਨ ਕਮਲ ਚਿਤੁ ਰਹਿਓ ਸਮਾਇ ॥ਰਹਾਉ॥੧੮॥
ਚਰਨ ਕੰਵਲ ਆਰਾਧਿਆਂ ਦੁਸ਼ਮਨ ਦੂਖ ਨੇੜੇ ਨਹੀਂ ਆਉਂਦੇ :-
ਪ੍ਰਭ ਕੀ ਓਟ ਗਹਹੁ ਮਨ ਮੇਰੇ ॥
ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥੧॥ ਰਹਾਉ॥੫੦॥
ਨਾਮ-ਜਾਪ ਦੇ ਪਰਤਾਪ ਨਾਲ ਜੋਤਿ-ਰਸ-ਵਿਗਾਸ ਦੇ ਰੰਗ ਜੋ ਘਟ ਅੰਤਰਿ ਖਿੜਦੇ ਹਨ, ਜੋਤਿ-ਰਸ-ਰੰਗਾਂ ਦਾ ਇਹ ਖਿੜਾਉ ਚਰਨ ਕੰਵਲਾਂ ਦਾ ਰਿਦੰਤਰਿ ਪ੍ਰਗਟਾਉ ਹੈ । ਨਾਮ-ਰੰਗਾਂ ਦੇ ਇਸ ਚਰਨ ਕੰਵਲ ਪ੍ਰਗਟੇਰੇ ਖੇੜੇ ਵਿਚ ਨਾਮ ਜਪਣ ਦਾ ਉਮਾਹਾ ਅਤੀ ਅਦਭੁਤ ਸਦਾ ਬਹਾਰੀ ਬਸੰਤ ਰੁਤਿ ਬਣਾਈ ਰਖਦਾ ਹੈ ਅਤੇ ਏਹਨਾਂ ਸਦ-ਬਸੰਤ ਰੁਤਿ ਬਹਾਰੀ ਰੰਗਾਂ ਵਿਚ ਚਰਨ ਕੰਵਲ ਹਿਰਦੇ- ਉਰਧਾਰਿਆਂ ਸਦਾ ਸਦ ਹਰਿ ਜਸ ਸ੍ਰਵਣੀ ਸੁਨਣ ਦਾ ਸਚਾ ਪਰਚਾ ਪੈਂਦਾ ਹੈ।
ਯਥਾ ਗੁਰਵਾਕ-
ਕਿਲਵਿਖ ਕਾਟੇ मग्य ਸੰਗਿ ॥
ਨਾਮੁ ਜਪਿਓ ਹਰਿ ਨਾਮ ਰੰਗਿ ॥੧॥
ਗੁਰ ਪਰਸਾਦਿ ਬਸੰਤੁ ਬਨਾ ॥
ਚਰਨ ਕਮਲ ਹਿਰਦੈ ਉਰਿ ਧਾਰੇ
ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥੧੦॥
ਜਿਨ੍ਹਾਂ ਦਾ ਚਰਨ ਕੰਵਲਾਂ ਨਾਲ ਹੇਤ ਲਗ ਗਿਆ ਹੈ, ਓਹਨਾਂ ਦੇ ਅੰਦਰੋਂ ਮਹਾਂ ਪ੍ਰੇਤ ਪੰਚ ਦੂਤ ਖਿਨ ਵਿਚ ਹੀ ਬਿਨਸ ਗਏ ਹਨ । ਅਠੇ ਪਹਿਰ ਚਰਨ ਕੰਵਲਾਂ ਦਾ ਹੇਤ ਸੰਞੁਕਤੀ ਨਾਮ-ਜਾਪ ਜਪਣਾ ਇਹ ਫਲ ਲਿਆਉਂਦਾ ਹੈ ਕਿ ਗੁਰੂ ਗੋਬਿੰਦ ਉਸ ਦਾ ਹਰ ਛਿਨ ਰਾਖਾ, ਰਾਖਨਹਾਰਾ ਬਣਿਆ ਰਹਿੰਦਾ ਹੈ । ਯਥਾ ਗੁਰਵਾਕ :-
ਚਰਨ ਕਮਲ ਸਿਉ ਲਾਗੋ ਹੇਤੁ ॥
ਖਿਨ ਮਹਿ ਬਿਨਸਿਓ ਮਹਾ ਪਰੇਤੁ ॥
ਆਠ ਪਹਰ ਹਰਿ ਹਰਿ ਜਪੁ ਜਾਪਿ ॥
ਰਾਖਨਹਾਰ ਗੋਵਿੰਦ ਗੁਰ ਆਪਿ ॥੨॥੪੬॥
२
ਨਾਭੀ ਕਮਲ ਦੀ ਖੇਡ, ਚਰਨ ਕਮਲਾਂ ਦਾ ਜਾਪ ਤੇ ਹਿਰਦੇ ਅੰਦਰ ਪ੍ਰਕਾਸ਼
ਜੋਤਿ-ਰਸ ਵਿਗਾਸ ਦੇ ਬਿਜਲ ਉਡਗਨੀ ਟਿਮਟਿਮਾਉ ਵਿਚ ਵਾਹਿਗੁਰੂ ਦੇ ਚਰਨ ਕੰਵਲ ਜਦੋਂ ਨਾਭਿ-ਕੰਵਲ ਅੰਤਰਿ ਅਸਥਿਤ ਹੋ ਜਾਂਦੇ ਹਨ ਤਾਂ ਉਰਧ ਕਮਲ ਨਾਭੀ ਦਾ ਉਲਟ ਕੇ ਸਿੱਧਾ ਹੋ ਜਾਂਦਾ ਹੈ ਤਾਂ ਇਥੇ ਜੋਤਿ ਮੰਤਰ ਦੇ ਰਸ ਵਿਗਾਸ ਕਰਿ, ਮਨ ਭੀ ਅਸਥਿਰ ਹੋਇ ਰਹਿੰਦਾ ਹੈ ਅਤੇ ਸੁਰਤਿ-ਸੁਆਸ ਨੂੰ ਜਿਤਨਾ ਚਿਰ ਚਾਹੋ, ਨਾਭਿ-ਪਵਨ ਦੇ ਰਸ ਥੱਰਾਟ ਵਿਚ ਅਟਕਾਈ ਰਖੋ ਅਤੇ ਚਰਨ ਕੰਵਲ ਦੀ ਮਉਜ ਮਾਣੀ ਚਲੋ । ਇਥੇ ਫਿਰ ਅੰਤਰ-ਅਸਥਿਤੀ ਚਰਨ ਕੰਵਲ, ਪੂਜਾ ਪ੍ਰਾਣ ਕੋ ਆਧਾਰ ਬਣ ਜਾਂਦੇ ਹਨ, ਚਰਨ ਕੰਵਲ ਦੀ ਜੋਤਿ-ਕਿਰਣੀ-ਬੀਜਲ-ਦਮਕ ਵਿਚ ਇਕ ਅਕਹਿ ਰਸ ਪ੍ਰਾਣ-ਪਵਨ ਦਾ ਆਧਾਰ ਬਣ ਜਾਂਦਾ ਹੈ । ਚਰਨ ਕੰਵਲ, ਦਾਮਨੀ ਚਮਤਕਾਰ ਦਾ ਲਹਿਰਾ ਮਾਰ ਕੇ ਪ੍ਰਾਣਾਂ ਵਿਚ ਹੀ ਰਮ ਜਾਂਦੇ ਹਨ । ਏਥੇ ਪ੍ਰਾਣਾਂ ਦੀ ਆਕ੍ਰਖਨ (ਖਿੱਚ) ਇਹੀ ਹੁੰਦੀ ਹੈ ਕਿ ਚਰਨ ਕੰਵਲਾਂ ਦੀ ਹੀ ਪੂਜਾ ਕਰੀ ਜਾਈਏ। ਇਸ ਸਾਰੇ ਉਪਰਲੇ ਭਾਵ ਨੂੰ ਇਸ ਹੇਠਲੇ ਗੁਰਵਾਕ ਦੀ ਇਕ-ਤੁਕੀ ਪੰਗਤੀ ਨੇ ਅਚਰਜ ਗੁੰਫਣੀ ਵਿਚ ਗੁੰਫਿਆ ਹੈ-
ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ ॥ ॥੧॥੭੦॥੯੩॥
ਗੁਰਮਤਿ ਨਾਮ ਦੀ ਜੋਤਿ-ਮੰਤਰ-ਪਾਰਸ-ਸਕਤਿ ਵਾਲੀ ਧੁਨੀ ਅਤੀ ਅਸਚਰਜ ਅਤੇ ਅਤਿ ਮੀਠੀ, ਅਤਿ ਨੀਕੀ ਹੈ। ਇਹ ਅਨੂਪਮ ਦਿਬ ਸਰੂਪਮ ਚਰਨ ਕੰਵਲਾਂ ਨੂੰ ਰਿਦੰਤਰਿ ਪ੍ਰਗਟਾਵਨ-ਹਾਰੀ ਹੈ ।
ਏਹਨਾਂ ਦਿਬਯ ਜੋਤੀਯ ਸਚੜੇ ਚਰਨਾਂ, ਚਰਨ ਕੰਵਲਾਂ ਦੇ ਰਿਦੰਤਰ ਪ੍ਰਗਟ ਹੋਣ ਪਰ, ਨਾਮ ਅਭਿਆਸ ਦਾ ਰਹੱਸ ਜੋਤਿ-ਵਿਗਾਸ ਦੀ ਮਉਜ ਵਿਚ ਹੋਰ ਵਧੇਰਾ ਅਖੰਡਾਕਾਰ ਹੋਇ ਆਵੰਦਾ ਹੈ । ਏਸ ਅਖੰਡਾਕਾਰ ਰਸ-ਜੋਤਿ ਸੰਪੰਨ ਸੁਆਸ ਅਭਿਆਸ ਦਾ ਲਗਾਤਾਰ ਸੁਆਦ ਸਾਹਸੀ ਬਿਲੋਵਨਾ, ਰਿਦੰਤਰ ਬਿਲੋਈ ਜਾਵਣਾ, ਸਚੜੇ
ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥
ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥
ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥
ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥...
ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥
ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥
ਗੁਰਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ ॥
ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ ਮਉਲਿਆ ਧਰਤਿ ਅਕਾਸੁ ॥੫॥੯॥੧॥
ਚਰਨ ਕੰਵਲਾਂ ਦੀ ਇਸ ਅਤਿ ਮੀਠੀ, ਅਤਿ ਨੀਕੀ ਅਨੂਪਮ ਬੀਜਲ-ਤਾਰ- ਤਰੰਗ ਨੂੰ ਸੁਰਤ ਆਕੂਖਣੀ ਸੁਆਸਾਂ ਵਿਖੇ ਰੁਮਾ ਕੇ ਆਨੰਦ ਅਹਿਲਾਦ ਦਾ ਰਸ ਬਿਸਮਾਦ ਦੰਮ ਬਦੰਮ ਚੱਖਣਾ, ਇਹ ਚਰਨ ਕੰਵਲਾਂ ਦਾ ਜਾਪ ਜਪਣਾ ਹੈ । ਇਸ ਭਾਵ ਨੂੰ ਇਕੋ ਦੁਤੁਕੀ ਵਿਖੇ ਗੁੰਫਤ ਕਰ ਕੇ ਇਸ ਗੁਰਵਾਕ ਅੰਦਰ ਕਿਆ ਸੋਹਣਾ ਦਰਸਾਇਆ ਗਿਆ ਹੈ-
ਨੀਕੀ ਰਾਮ ਕੀ ਧੁਨਿ ਸੋਇ॥
ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਇ ॥੧॥ਰਹਾਉ॥੧੨੫॥
ਚਰਨ ਕੰਵਲਾਂ ਦਾ ਇਸ ਬਿਵਸਥਾ ਵਿਚ ਅਜਪਾ ਜਾਪ ਕਰਨਹਾਰਾ ਹੀ ਵਾਸਤਵ ਵਿਚ ਤਤ ਗੁਰਮੁਖ ਸਾਧੂ ਸਦਾ ਸਕਦਾ ਹੈ। ਉਪਰਲੀ ਰੰਗ-ਰਸ-ਰਚਨੀ ਅਸਥਿਰਤਾ ਵਿਚ ਜਿਨ੍ਹਾਂ ਦੀ ਲਿਵ-ਡੋਰੀ ਚਰਨ ਕੰਵਲਾਂ ਸੰਗ ਰਚ ਮਿਚ ਗਈ, ਓਹਨਾਂ ਗੁਰਮੁਖਾਂ ਨੇ ਇਸ ਡੋਰੀ ਦੀ ਬਦੌਲਤ ਪੁਰਖੁ ਅਪਾਰ ਗੁਰੂ ਕਰਤਾਰ ਨੂੰ ਭੇਟ ਲਿਆ ਹੈ :-
ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖੁ ਅਪਾਰੋ ॥੧॥੮੭॥੧੦੧॥
ਜਿਨ੍ਹਾਂ ਗੁਰਮੁਖਿ ਅਭਿਆਸੀ, ਚਰਨ ਕੰਵਲ ਪਰਗਾਸੀ ਜਨਾਂ ਦਾ ਜੀਉੜਾ ਚਰਨ ਕੰਵਲਾਂ ਨਾਲ ਬੇਧਿਆ ਗਿਆ ਹੈ, ਓਹ ਚਰਨਾਂ ਸੰਗ ਹੀ ਸਮਾ ਜਾਂਦੇ ਹਨ ਅਤੇ ਸਦਾ ਸੁਰਜੀਤਨੀ ਆਤਮ ਅਵਸਥਾ ਵਿਚ ਚਰਨਾਂ ਵਿਚ ਸਦਾ ਸਮਾਏ ਰਹਿੰਦੇ ਹਨ। ਯਥਾ ਗੁਰਵਾਕ :-
ਚਰਨ ਕਮਲ ਨਾਨਕ ਮਨੁ ਬੇਧਿਓ ਚਰਨਹ ਸੰਗਿ ਸਮਾਹਿ ॥੨॥੭੨॥੯੫॥
ਚਰਨ ਕੰਵਲ ਨੂੰ ਰਿਦੈ ਵਸਾਉਣ ਦੀ ਮਹਿਮਾ ਇਸ ਹੇਠਲੇ ਗੁਰਵਾਕ ਵਿਚ ਕਿਆ ਸੁੰਦਰ ਗਾਈ ਗਈ ਹੈ :-
ਕਰਿ ਕਿਰਪਾ ਅਪੁਨੇ ਪਹਿ ਆਇਆ ॥
ਧੰਨਿ ਸੁ ਰਿਦਾ ਜਿਹ ਚਰਨ ਬਸਾਇਆ॥
ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰੁ ਗਵਾਲ਼ਿਆ ॥
ਭਇਆ ਪ੍ਰਗਾਸੁ ਰਿਦੈ ਉਲਾਸੁ ਪ੍ਰਭੁ ਲੋੜੀਦਾ ਪਾਇਆ ॥
ਦੁਖੁ ਨਾਠਾ ਸੁਖੁ ਘਰ ਮਹਿ ਵੂਠਾ ਮਹਾ ਅਨੰਦ ਸਹਜਾਇਆ ॥
ਕਹੁ ਨਾਨਕ ਮੈ ਪੂਰਾ ਪਾਇਆ ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥
ਇਸ ਉਪਰਲੇ ਗੁਰਵਾਕ ਅੰਦਰਿ ਚਰਨ ਕੰਵਲਾਂ ਨੂੰ ਰਿਦੈ ਵਸਾਉਣ ਦੇ ਪਰਤਾਪ ਕਰਿ, ਇਹ ਪਾਰਸ ਫਲ ਪਾਰਜਾਤ ਅੰਕੁਰ ਹੋਏ ਕਿ-(੧) ਇਕ ਤਾਂ ਅਗਿਆਨ ਅੰਧੇਰ ਦਾ ਬਿਨਾਸ ਹੋਇ ਗਿਆ। (੨) ਦੂਜੇ ਜਨਮ ਮਰਨ ਚੁਰਾਸੀ ਦੇ ਗੇੜ ਦੀ ਦਰਿਦਰਤਾ ਦਾ ਦਾਰਨ ਦੁਖ ਉੱਕਾ ਮਿਟ ਕੇ ਨੱਠ ਗਿਆ । (੩) ਤੀਜੇ ਸਚਾ ਆਤਮ-ਅਨੰਦੀ ਸੁਖ ਮਨ ਵਿਖੇ ਆਇ ਵੁਠਾ 1 (੪) ਚੌਥੇ ਮਹਾਂ ਅਨੰਦ ਮਈ ਸਹਜ ਬਿਵਸਥਾ ਬਣਿ ਆਈ । (੫) ਪੰਜਵੇਂ ਹਿਰਦੇ ਵਿਖੇ ਅਨੰਦ ਉਲਾਸੀ ਪ੍ਰਗਾਸ ਐਸਾ ਹੋਇਆ ਕਿ ਜੋਤੀ ਸਰੂਪ ਵਾਹਿਗੁਰੂ ਦੇ ਸਾਕਸ਼ਾਤ ਦਰਸ-ਮਿਲਾਪ ਭੀ ਅੰਤਰਿ ਆਤਮੇ ਹੀ ਹੋਇ ਗਏ । ਕੈਸਾ ਅਸਚਰਜ ਪਰਤਾਪ ਹੈ ਚਰਨ ਕੰਵਲਾਂ ਦੇ ਰਿਦੇ ਅੰਤਰ ਵਸਣ ਦਾ । ਇਸ ਕਰਕੇ ਗੁਰਸਿਖ ਸੇਵਕ ਜਨ ਦੀ ਅਨੂਠੀ ਅਰਦਾਸ ਪਿਆਰੇ ਪ੍ਰੀਤਮ ਵਾਹਿਗੁਰੂ ਦੇ ਹਜ਼ੂਰ ਇਹੀ ਰਹਿੰਦੀ ਹੈ :-
ਸੇਵਕ ਕੀ ਅਰਦਾਸਿ ਪਿਆਰੇ ॥
ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ਰਹਾਉ॥੪॥੩॥
ਸਤਿਗੁਰੂ ਗੁਰੂ ਵਾਹਿਗੁਰੂ ਦਾ ਰਿਦ-ਨਾਮ-ਅਭਿਆਸੀ-ਧਿਆਨ ਧਰਿਆਂ ਹੀ ਵਾਹਿਗੁਰੂ ਦੇ ਚਰਨ, ਮਨ ਅੰਦਰ ਚੀਨੇ ਜਾਂਦੇ ਹਨ । ਯਥਾ ਗੁਰਵਾਕ :-
ਗੁਰੂ ਧਿਆਇ ਹਰਿ ਚਰਨ ਮਨਿ ਚੀਨ੍ਹੇ ॥
ਤਾ ਤੇ ਕਰਤੈ ਅਸਥਿਰੁ ਕੀਨੇ ॥੧॥ਰਹਾਉ॥੩॥੩੬॥
ਜੋਤਿ ਪ੍ਰਕਾਸ਼ ਤੇ ਨਾਮ ਨੂੰ ਜਪਣਾ ਚਰਨ ਕੰਵਲਾਂ ਦਾ ਜਾਪ ਜਪਣਾ ਹੈ, ਜਿਸ ਦੇ ਜਪਣ ਕਰ ਹੀ ਜੀਵ ਦਾ ਨਿਸਤਾਰਾ ਅਤੇ ਭਵਜਲੋਂ ਪਾਰਉਤਾਰਾ ਹੈ। ਚਰਨ ਕੰਵਲਾਂ ਦਾ ਧਿਆਨ ਧਰਿਆਂ ਸਭੇ ਫਲ ਸੁਤੇ-ਸਿਧ ਆਣਿ ਪ੍ਰਾਪਤ ਹੁੰਦੇ ਹਨ ਅਤੇ ਆਵਾ ਗਵਨ ਦਾ ਗੇੜ ਭੀ ਮਿਟ ਜਾਂਦਾ ਹੈ ਅਤੇ ਸਚੀ ਭਾਇ-ਭਗਤਿ ਵਾਲਾ ਸਹਿਜ ਸੁਭਾਈ ਅਜਪਾ ਜਾਪ ਏਥੇ ਪੁਜ ਕੇ ਹੀ ਛਿੜਦਾ ਹੈ । ਏਸੇ ਅਜਪਾ ਜਾਪ ਦੇ ਕੀਤਿਆਂ ਏਕ ਅਲੱਖ ਅਪਾਰ ਪੂਰਨ ਪ੍ਰਭੂ ਨੂੰ ਟੀਝਾਈਦਾ ਹੈ ਤੇ ਤੁੱਠਣ ਤੁਠਾਈਦਾ ਹੈ ਅਤੇ
ਗੁਰ ਮਿਲਿ ਸਾਗਰੁ ਤਰਿਆ ॥
ਹਰਿ ਚਰਣ ਜਪਤ ਨਿਸਤਰਿਆ॥
ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥
ਭਾਇ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ॥
ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥
ਬਿਨਵੰਤ ਨਾਨਕ ਗੁਰਿ ਭਰਮੁ ਖੋਇਆ ਜਤ ਦੇਖਾ ਤਤ ਸੋਈ ॥੩॥੧॥੩॥
ਚਰਨ ਕੰਵਲ ਸਰਨਾਇ ਰਹਿ ਕੇ ਨਾਮ ਜਪਣਾ ਸਦਾ ਹੀ ਸੰਗਿ ਸਹਾਈ ਹੁੰਦਾ ਹੈ । ਗੁਰਮੁਖਿ ਹੀ ਇਹ ਸਚਾ ਧਨ ਪ੍ਰਾਪਤ ਕਰਦੇ ਹਨ। ਯਥਾ ਗੁਰਵਾਕ-
ਹਰਿ ਚਰਨ ਕਮਲ ਸਰਨਾਇ ਮਨਾ ॥
ਰਾਮ ਨਾਮੁ ਜਪਿ ਸੰਗਿ ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ॥੧॥ਰਹਾਉ॥ ੪੧॥੫੨॥
ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੈ ॥੨॥.....
ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨ ਲਾਈ ਹੇ ॥੧੩॥
ਏਥੇ ਹਰਿ ਗੁਰੁ ਜਾਪ ਵਾਹਿਗੁਰੂ ਜਾਪ ਦਾ ਪ੍ਰਤਿਪਾਦਕ ਹੈ। ਦੇਖੋ ਅਗਲਾ ਗੁਰਵਾਕ ਚਰਨ ਕੰਵਲਾਂ ਦੀ ਕੈਸੀ ਅਨੂਪਮ ਝਾਕੀ ਝਕਾਉਂਦਾ ਹੈ :-
ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥
ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ਰਹਾਉ॥
ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥
ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥
ਹਾਰਿ ਪਰਿਓ ਤੁਰੈ ਪ੍ਰਭ ਦੁਆਰੈ ਦ੍ਰਿੜ ਕਰਿ ਗਹੀ ਤੁਮਾਰੀ ਲੂਕ ॥
ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥
ਗੁਰਮੁਖ ਭਗਤ ਜਨਾਂ ਦਾ ਜੀਵਨ ਰੂਪ ਭੀ ਗੋਬਿੰਦ ਵਾਹਿਗੁਰੂ ਹੀ ਹੈ, ਪ੍ਰਾਨ ਰੂਪ ਭੀ ਗੋਬਿੰਦ ਵਾਹਿਗੁਰੂ ਹੀ ਹੈ, ਸਚੜਾ ਧਨ ਰੂਪ ਭੀ ਗੋਬਿੰਦ ਵਾਹਿਗੁਰੂ ਹੀ ਹੈ, ਅਗਿਆਨ ਮੋਹ ਮਮਤਾ ਵਿਚ ਮਹਾਂ ਮਗਨ ਪ੍ਰਾਣੀਆਂ ਲਈ ਗੋਬਿੰਦ ਵਾਹਿਗੁਰੂ ਹੀ ਅੰਧਿਕਾਰ ਮਹਿ ਜੋਤਿ ਉਜਿਆਰਾ ਕਰਨਹਾਰਾ ਸਚਾ ਚਾਨਣ-ਮੁਨਾਰਾ ਹੈ । ਇਸ ਸਚੇ ਦੀਪਕ ਉਜਿਆਰੇ ਨਾਲ ਚਮਤਕ੍ਰਿਤ ਹੋ ਕੇ ਹੀ ਭਗਤ ਜਨ ਪ੍ਰੀਤਮ ਪ੍ਰਭੂ ਦਾ ਸਾਂਗੋ ਪਾਂਗ ਦਰਸ਼ਨ ਕਰਦੇ ਹੋਏ, ਇਸ ਬਿਧਿ ਸਨਮੁਖ ਉਤਸ਼ਾਹ ਪੁਲਕ੍ਰਿਤ ਜੋਦੜੀਆਂ ਮਈ ਉਸਤਤ ਉਚਾਰਨ ਕਰਦੇ ਹਨ-ਹੇ ਪ੍ਰਭੂ ਪ੍ਰੀਤਮ ! ਤੇਰਾ ਦਰਸ਼ਨ ਸਫਲ ਦਰਸ਼ਨ ਹੈ ਅਤੇ ਤੇਰੇ ਚਰਨ ਕੰਵਲ ਅਨੂਪ ਹਨ, ਜਿਨ੍ਹਾ ਦੇ ਅਰੂਪ ਰੂਪ ਜਲਵੇ ਦੀ ਕੋਈ ਭੀ ਉਪਮਾ ਨਹੀਂ ਹੋ ਸਕਦੀ । ਚਰਨ ਕੰਵਲਾਂ ਦਾ ਪ੍ਰੇਮੀ, ਚਰਨ ਕੰਵਲਾਂ ਦਾ ਸਚਾ ਪੁਜਾਰੀ, ਸਚੜਾ ਆਸ਼ਕ ਬਾਰੰਬਾਰ, ਅਨਿਕ ਬਾਰ ਏਹਨਾਂ ਪਿਆਰੇ ਅਨੂਪਮ ਚਰਨ ਕੰਵਲਾਂ ਨੂੰ ਡੰਡਉਤ ਬੰਦਨਾ, ਨਮਸਕਾਰਾਂ ਹੀ ਕਰਦਾ ਰਹਿੰਦਾ ਹੈ ਅਤੇ ਸਦਾ ਸਦਾ ਕਰਨ ਲਈ ਉਤਸ਼ਾਹਤ ਰਹਿੰਦਾ ਹੈ । ਏਹਨਾਂ ਅਨੂਪ ਸੁੰਦਰ ਸਰੂਪ ਚਰਨਾਂ ਵਿਟਹੁ ਧੂਪ ਚੜ੍ਹਾਉਣ ਲਈ ਆਪਣੇ ਮਨ ਨੂੰ ਹੋਮ ਦਿੰਦਾ ਹੈ, ਅਤੇ ਇਸ ਬਿਧਿ ਆਪਣਾ ਮਨੂਆ ਹਮ ਕੇ ਸਦਾ ਨਿਰਮਾਣ (ਨੀਵਾਂ) ਹੋ ਕੇ ਚਰਨ ਕੰਵਲਾਂ ਵਾਲੇ ਪ੍ਰੀਤਮ ਦੇ ਦੁਆਰੇ ਹੀ ਪਿਆ ਰਹਿਣ ਨੂੰ ਪ੍ਰੇਮ ਨੇਅਮਤ ਪ੍ਰਾਪਤ ਹੋਈ ਸਮਝਦਾ ਹੈ, ਅਤੇ-
ਹਾਰਿ ਚਲੇ ਗੁਰਮੁਖਿ ਜਗੁ ਜੀਤਾ ॥
ਦੇ ਅਮਲੀ ਪੂਰਨੇ ਪਾਉਂਦਾ ਹੈ, ਗੁਪਤ ਲੁਪਤ ਹੋ ਹੋ ਚਰਨ ਕੰਵਲ ਮਗਨਸ਼ਟ ਦਸ਼ਾ ਵਿਚ ਅਲਖ ਵਸਤੂ ਨੂੰ ਲਖਦਾ ਹੋਇਆ ਅਤੇ ਅਜਰ ਵਸਤੂ ਨੂੰ ਜਰਦਾ ਹੋਇਆ ਕਿਸੇ ਨੂੰ ਜਣਾਉਂਦਾ ਜਤਾਉਂਦਾ ਨਹੀਂ । ਇਉਂ ਨਿਰਮਾਣ ਅਨਿੰਨ ਗੁਰਸਿਖਾਂ ਨੇ ਆਪਣੀ ਪੁਗ ਖਲੋਈ ਹੋਈ ਅਵਸਥਾ ਨੂੰ ਲੁਕਾਉਣ ਲਈ ਦ੍ਰਿੜ ਕਰ ਕੇ ਪ੍ਰਭੂ ਪ੍ਰੀਤਮ ਦੇ ਚਰਨ ਕੰਵਲਾਂ ਦੀ ਲੂਕ-ਗੁਫਾ (ਲੁਕਣ ਓਟੀ ਮੰਜ਼ਲ) ਗਹਿ ਲਈ ਅਤੇ ਅੰਤਰਗਤੀ ਏਸੇ ਜੋਦੜੀ ਵਿਚ ਮਹਿਜ਼ੂਜ਼ ਰਹਿਣਾ ਓਹਨਾਂ ਨੂੰ ਪਸਿੰਦ ਅਤੇ ਮਹਾਂ ਮਨਜ਼ੂਰ ਹੈ ਕਿ ਹਜ਼ੂਰ ਦੀ ਚਰਨ ਸ਼ਰਨ ਹਜ਼ੂਰੀ-ਲੂਕ ਹਮੇਸ਼ਾ ਬਣੀ ਰਹੇ ਅਤੇ ਏਸ ਲੁਕ ਵਿਚ ਲੁਕਿਆਂ ਹੀ ਬਹਿਆ ਜਾਏ, ਕਿਉਂਕਿ ਇਹੋ ਲੁਕ ਹੀ ਸੰਸਾਰ ਦੀ ਬਿਖੈ-ਅਗਨੀ ਵਾਲੇ ਰੂਪ ਵਿਚੋਂ ਕੱਢਣ ਲਈ ਸੇਵਕ ਜਨ ਨੂੰ ਸਹਾਈ ਹੈ ।
ਪ੍ਰੇਮ-ਭਗਤੀ ਦੀ ਦਾਤਿ ਪ੍ਰੀਤਮ ਦੇ ਦੁਆਰਿਓਂ ਉਦੋਂ ਮਿਲਦੀ ਹੈ ਜਦੋਂ ਨਾਮ ਮਹਾਂ ਰਸ ਦੀ ਬੂੰਦ ਕਿਰਣ, ਬਣ ਕੇ ਘਟ ਅੰਤਰ ਸੰਚਰ ਪ੍ਰੀਤਮ, ਪ੍ਰੇਮਾ ਭਗਤਿ ਦਾ ਚਰਨ ਕੰਵਲ ਦੀ ਜੋਤਿ-ਜਗਰਨੀ ਹਿਰਦੇ ਬੇਧਨੀ ਤਾਰ ਜਾਂਦੀ ਹੈ । ਇਸ ਆਤਮ-ਅਹਿਲਾਦਨੀ-ਅਵਸਥਾ ਵਿਚ ਦਾਤਾ ਬਣ ਕੇ ਅਪਨੇ ਜਨ ਸੰਗਿ ਰਾਤਾ ਜਾਂਦਾ ਹੈ ।
ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥
ਅਪਨੇ ਜਨ ਸੰਗਿ ਰਾਤੇ ॥
ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖੁ ਮਨਹੁ ਨ ਵੀਸਰੈ ॥
ਗੋਪਾਲ ਗੁਣਨਿਧਿ ਸਦਾ ਸੰਗੇ ਸਰਬ ਗੁਣ ਜਗਦੀਸਰੈ ॥
ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥
ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥੧॥
ਚਰਨ ਕੰਵਲਾਂ ਸੰਗਿ ਮੋਹ ਲਏ ਹੋਏ ਨਾਮ-ਰਸ-ਮਤੜੇ ਜਨ ਹਰ ਛਿਨ ਚਰਨ ਕੰਵਲ ਸੰਗਿ ਐਉਂ ਲੀਨ ਰਹਿੰਦੇ ਹਨ ਜਿਉਂ ਜਲ ਸੰਗ ਮਛਲੀ ਲੀਨ ਰਹਿੰਦੀ ਹੈ, ਪ੍ਰਭ-ਜਲ ਸੰਗਿ ਲੀਨ ਮੀਨ ਵਾਲੀ ਸਦਾ ਅਭਿੰਨ ਦਸ਼ਾ ਨੂੰ ਪ੍ਰਾਪਤ ਹੋਏ ਜਨ, ਇਸ ਇਕ-ਰਸ ਆਤਮ ਰੰਗ ਨੂੰ ਮਾਨਣ ਅਤੇ ਮਾਣਦੇ ਰਹਿਣ ਲਈ ਚਰਨ ਕੰਵਲ ਮਈ ਅੰਚਲ ਹਰ ਛਿਨ ਗਹੀ ਹੀ ਰਖਦੇ ਹਨ ਅਤੇ ਬਿਨੈ ਅਲਾਉਂਦੇ ਰਹਿੰਦੇ ਹਨ :- ਹੇ ਪ੍ਰੀਤਮ ਪ੍ਰਭੋ ! ਇਹ ਅੰਚਲਾ ਸਦਾ ਗਹਾਈ ਹੀ ਰਖੋ । ਅਤੇ ਵਾਹਿਗੁਰੂ ਕ੍ਰਿਪਾਲ ਦਇਆਲ ਹੋ ਕੇ ਆਪਣੇ ਜਨਾਂ, ਦਾਸਾਂ ਦੀਨਾਂ ਨੂੰ ਸਦਾ ਹੀ ਸਤਿਸੰਗ ਦੇ ਰੰਗਾਂ ਵਿਚ ਰੁਮਾਈ ਰਖਦੇ ਹਨ ਅਤੇ ਆਪਣੇ ਸਦਾ ਸਰਨਾਗਤੀ ਅਧੀਨ ਅਨਾਥ ਦੀਨ ਭਗਤਾਂ ਨੂੰ ਆਪਣੀ ਅਪਾਰ ਮਇਆ ਧਾਰ ਕੇ ਸਦਾ ਅਪਣਾਈ ਹੀ ਰਖਦੇ ਹਨ। ਯਥਾ ਗੁਰਵਾਕ:-
ਹਰਿ ਚਰਨ ਕਮਲ ਮਨੁ ਲੀਨਾ ॥
ਪ੍ਰਭ ਜਲ ਜਨ ਤੇਰੇ ਮੀਨਾ ॥
ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥
ਗਹਿ ਭੁਜਾ ਲੇਵਹੁ ਨਾਮ ਦੇਵਹੁ ਤਉ ਪ੍ਰਸਾਦੀ ਮਾਨੀਐ ॥
ਭਜੁ ਸਾਧ ਸੰਗੇ ਏਕ ਰੰਗੇ ਕ੍ਰਿਪਾਲ ਗੋਬਿੰਦ ਦੀਨਾ ॥
ਅਨਾਥ ਨੀਚ ਸਰਣਾਇ ਨਾਨਕ ਕਰਿ ਮਇਆ ਅਪੁਨਾ ਕੀਨਾ ॥੩॥
ਏਹਨਾਂ ਗੂਹੜੇ ਆਤਮ-ਰੰਗਾਂ ਵਿਚ ਰਤੜੇ ਜਨ, ਚਰਨ ਕੰਵਲਾਂ ਦੀ ਪ੍ਰੀਤ ਨੂੰ ਸਾਲਾਹੁੰਦੇ ਨਹੀਂ ਰਜਦੇ ਅਤੇ ਇਸ ਪ੍ਰੀਤ ਨੂੰ ਧੰਨਿ ਧੰਨਿ ਉਚਾਰਦੇ ਹਨ। ਯਥਾ ਗੁਰਵਾਕ :-
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥
ਕੋਟਿ ਜਾਪ ਤਾਪ ਸੁਖ ਪਾਏ
ਆਇ ਮਿਲੇ ਪੂਰਨ ਬਡਭਾਗੀ ॥੧॥ਰਹਾਉ॥੧੮॥
ਚਰਨ ਕੰਵਲਾਂ ਦੀ ਪ੍ਰੀਤ ਧੰਨਤਾ ਯੋਗ ਇਸ ਕਰਕੇ ਹੈ ਕਿ ਚਰਨ ਕੰਵਲਾਂ ਦੀ ਪ੍ਰੀਤ ਵਾਲੇ ਜਨ ਨੂੰ ਇਸ ਪ੍ਰੀਤ ਦੇ ਤੁਲ, ਕੋਟ ਜਾਪ ਤਾਪ ਦੇ ਸੁਖਾਂ ਦੀ ਸਮਸਰਤਾ ਪਰਤੀਤ ਹੁੰਦੀ ਹੈ। ਇਹ ਚਰਨ ਕੰਵਲ ਕਿਸੇ ਵਡਭਾਗੇ ਗੁਰਮੁਖ ਜਨ ਨੂੰ ਹੀ ਆਇ ਪ੍ਰਾਪਤ ਹੁੰਦੇ ਹਨ, ਅੰਦਰੋਂ ਹੀ ਆਇ ਮਿਲਦੇ ਹਨ । ਅੰਦਰੋ ਅੰਦਰ ਹੀ ਆਇ ਮਿਲੇ ਚਰਨ ਕੰਵਲਾਂ ਦਾ ਰਸ ਘਟ ਅੰਤਰੇ ਹੀ ਮਾਣੀਦਾ ਹੈ । ਨਾਮ ਰਸ ਵਿਗਾਸੀ ਜੋਤਿ ਪ੍ਰਗਾਸੀ ਚਰਨ ਕੰਵਲਾਂ ਦੀ ਪੂਜਾ ਭਗਤੀ, ਅੰਤਰਿ ਲਿਵ-ਲੀਨ ਹੋ ਕੇ ਹੀ ਚਰਨ ਕੰਵਲਾਂ ਦੇ ਰਸ ਰਸੀਏ ਜਨ ਕਰਦੇ ਹਨ ਅਤੇ ਚਰਨ ਕੰਵਲਾਂ ਦੇ ਰਸ ਰੰਗ ਵਿਚ ਰਤੇ ਹੋਏ, ਚਰਨ ਕੰਵਲਾਂ ਦੀ ਮਹਿਮਾ ਦੇ ਗੁਣ ਹੀ ਗਾਉਂਦੇ ਹਨ । ਇਸ ਬਿਵਸਥਾ ਨੂੰ, ਇਸ ਰਸ ਤੋਂ ਕੋਰਾ ਜਗਿਆਸੂ ਕੋਈ ਕੀ ਸਮਝ ਸਕਦਾ ਹੈ ? ਜਿਨ੍ਹਾਂ ਇਸ ਰਸ ਨੂੰ ਮਾਣਿਆ ਹੈ ਸੋਈ ਚਰਨ ਕੰਵਲਾਂ ਦੀ ਮਹਿਮਾ ਮਹੱਤਤਾ ਦੇ ਗੁਣ ਗਾਉਣ ਦੀ ਸਾਰ ਨੂੰ ਜਾਣਦੇ ਹਨ । ਦੇਖੋ, ਕੈਸੀ ਅਬੁਝ ਬੁਝਾਰਤ ਹੈ, ਯਥਾ ਗੁਰਵਾਕ-
ਹਰਿ ਕੇ ਚਰਨ ਹਿਰਦੈ ਗਾਇ ॥
ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ਰਹਾਉ॥
ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥
ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥
ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥
ਭਾਵ-ਹਿਰਦੇ ਅੰਦਰਲੇ ਜੋਤਿ-ਜਗੰਨੇ ਚਰਨ ਕੰਵਲਾਂ ਦੇ ਅੰਮ੍ਰਿਤ ਰਸ ਨੂੰ
३
ਦਿੱਬ ਦ੍ਰਿਸ਼ਟਾਈਆਂ ਅੱਖੀਆਂ ਤੇ ਕੰਨਾਂ ਦੇ ਕਪਾਟ ਖੁੱਲ੍ਹਣੇ
ਚਰਨ ਕੰਵਲਾਂ ਦੇ ਮਉਜਾਰੀ ਜਨ ਨੂੰ, ਚਰਨ ਕੰਵਲਾਂ ਦੇ ਰਸ-ਤੇਜ ਮਈ ਜੋਤਿ-ਜਗੰਨੇ ਦਰਸ਼ਨਾਂ ਦੀ ਪ੍ਰਾਪਤੀ ਹੋਣ ਨਾਲ ਹੀ ਪ੍ਰੀਤਮ ਦੀ ਸਮਗਰ ਪ੍ਰੇਮਾ ਭਗਤੀ ਦੀ ਬਿਧਿ, ਸੁਤੇ ਸੁਭਾਵ ਹੀ ਬਣਿ ਆਉਂਦੀ ਹੈ । ਜੈਸੇ ਕਿ ਇਸ ਅਗਲੇ ਗੁਰਵਾਕ ਅੰਦਰ ਨਿਰੂਪਣ ਹੈ :-
ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥
ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ
ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥੧॥ਰਹਾਉ॥
ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ
ਕਲਮਲ ਦੋਖ ਸਗਲ ਮਲ ਹਰਸਨ ॥
ਪਾਵਨ ਧਾਵਨ ਸੁਆਮੀ ਸੁਖ ਪੰਥਾ
ਅੰਗ ਸੰਗ ਕਾਇਆ ਸੰਤ ਸਰਸਨ ॥੧॥
ਸਰਨਿ ਗਹੀ ਪੂਰਨ ਅਬਿਨਾਸੀ
ਆਨ ਉਪਾਵ ਥਕਿਤ ਨਹੀ ਕਰਸਨ ॥
ਕਰੁ ਗਹਿ ਲੀਏ ਨਾਨਕ ਜਨ ਅਪਨੇ
ਅੰਧ ਘੋਰ ਸਾਗਰ ਨਹੀ ਮਰਸਨ ॥੨॥੧੦॥੨੯॥
ਭਾਵ-ਪ੍ਰੀਤਮ ਪ੍ਰਭੂ ਦੇ ਪਾਰਸ-ਕਲਾ-ਚੁੰਭਕੀ ਚਰਨ ਕੰਵਲ ਘਟ ਅੰਤਰ ਪਰਸਨ ਦੀ ਜੋਤਿ ਸਰਸਨੀ ਅਮਰ ਵਿਥਾਰਤਾ ਕਰਿ, ਰਸਨਾ ਨੂੰ ਨਾਮ ਰਟਨ ਦੀ ਹਰਿ-ਜੋਤਿ-ਰਹਸਨੀ ਸੁਤੇ ਸਫੁਰਤ ਚਾਬੀ ਲਗ ਜਾਂਦੀ ਹੈ ਅਤੇ ਇਹ ਰਸ ਅਮੀ ਅਹਿਲਾਦ ਦੇ ਬਿਸਮਾਦ ਸੁਆਦ ਗੀਧੀ ਰਸਨਾ, ਸਿਮਰਨ ਰੂਪੀ ਅੰਮ੍ਰਿਤ-ਭੋਜਨ ਸੇਤੀ ਅਹਿਨਿਸ ਅਘਾਈ ਤ੍ਰਿਪਤਾਈ ਰਹਿੰਦੀ ਹੈ ਅਤੇ ਚਰਨ ਕੰਵਲ ਦੇ ਪਾਰਸ-ਪਰਸਨੀ-
ਸੰਤ ਜਨਾ ਕਾ ਸਦਾ ਸਹਾਈ ॥
ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥
*ਮ: ੫. 31੧੬ ਪੰਨਾ ੧੧੦੦
ਵਾਹਿਗੁਰੂ ਦੇ ਦਾਸ ਸੇਵਕ ਜਨ, ਜੋ ਉਸ ਦੇ ਚਰਨ ਕੰਵਲਾਂ ਦੀ ਮਉਜ ਦੇ ਰੰਗ ਵਿਚ ਰਤੜੇ ਰਹਿੰਦੇ ਹਨ, ਉਹਨਾਂ ਦੀ ਵਾਹਿਗੁਰੂ ਆਪ ਪੈਜ ਰਖਦਾ ਹੈ ।
ਯਥਾ ਗੁਰਵਾਕ :-
ਚਰਣ ਕਮਲ ਨਾਨਕ ਰੰਗਿ ਰਾਤੇ
ਹਰਿ ਦਾਸਹ ਪੈਜ ਰਖਾਈਐ ॥੨॥੧੪॥੨੨॥
ਵਾਹਿਗੁਰੂ ਦੇ ਚਰਨ ਕੰਵਲ ਸਦਾ ਹੀ ਸੁਖਦਾਈ ਹਨ। ਚਰਨ ਕੰਵਲ ਪੁਜਾਰੀਆਂ ਮਉਜਾਰੀਆਂ ਦੀਆਂ ਹਰ ਪ੍ਰਕਾਰ ਦੀਆਂ ਮਨੋ ਕਾਮਨਾਵਾਂ ਇੱਛਿਆਵਾਂ ਨੂੰ ਮਨ-ਚਿੰਦੇ ਫਲ ਲਗਦੇ ਹਨ ਅਤੇ ਉਹਨਾਂ ਦੀ ਕੋਈ ਆਸ ਭੀ ਬਿਰਥੀ ਨਹੀਂ ਜਾਂਦੀ । ਯਥਾ ਗੁਰਵਾਕ-
ਹਰਿ ਕੇ ਚਰਨ ਸਦਾ ਸੁਖਦਾਈ ॥
ਜੋ ਇਛਹਿ ਸੋਈ ਫਲੁ ਪਾਵਹਿ
ਬਿਰਥੀ ਆਸ ਨ ਜਾਈ ॥੧॥ਰਹਾਉ॥੭੯॥
ਚਰਨ ਕੰਵਲ ਰਿਦੈ-ਉਰਿਧਾਰਨੀ-ਸਿਮਰਨ (ਵਾਹਿਗੁਰੂ ਦਾ) ਸਭਿ ਕਿਲਵਿਖ ਦੁਖ ਕਟਣਹਾਰ ਹੈ । ਯਥਾ ਗੁਰਵਾਕ :-
ਹਰਿ ਕੇ ਚਰਣ ਰਿਦੈ ਉਰਿ ਧਾਰਿ ॥
ਸਦਾ ਸਦਾ ਪ੍ਰਭੁ ਸਿਮਰੀਐ ਭਾਈ
ਦੁਖ ਕਿਲਬਿਖ ਕਾਟਣਹਾਰੁ ॥੧॥ਰਹਾਉ॥੪੭॥
ਚਰਨ ਕੰਵਲ ਆਧਾਰਨੀ ਮਉਜ ਦੀ ਬਚਿਤਰ ਮਹਿਮਾ ਹੇਠਲਾ ਗੁਰਵਾਕ ਕਿਆ ਖੂਬ ਕਰਦਾ ਹੈ :-
ਸੰਚਨਿ ਕਰਉ ਨਾਮ ਧਨੁ ਨਿਰਮਲ
ਬਾਤੀ ਅਗਮ ਅਪਾਰ ॥
ਬਿਲਛਿ ਬਿਨੋਦ ਆਨੰਦ ਸੁਖ ਮਾਣਹੁ
ਖਾਇ ਜੀਵਹੁ ਸਿਖ ਪਰਵਾਰ ॥੧॥
ਹਰਿ ਕੇ ਚਰਨ ਕਮਲ ਆਧਾਰ ॥
ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ
ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ ॥
ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ॥
ਪੇਖਿ ਪੇਖਿ ਨਾਨਕੁ ਬਿਗਸਾਨੋ ਨਾਨਕ ਨਹੀ ਸੁਮਾਰ ॥੨॥੧੦॥੩੮॥
ਵਿਆਖਿਆ-ਅਥਾਹ ਅਭਿਆਸ ਕਮਾਈ ਦੁਆਰਾ ਨਾਮ ਰੂਪੀ ਸਚੇ ਧਨ ਦਾ ਇਕੱਤਰ ਕੀਤਾ ਹੋਇਆ ਖ਼ਜ਼ਾਨਾ, ਚਰਨ ਕੰਵਲ ਆਧਾਰ ਮਈ ਅਗਮ ਅਪਾਰ ਅਤੇ ਅਖੁੱਟ ਪੂੰਜੀ ਹੈ, ਜਿਸ ਦੀ ਬਰਕਤ ਕਰਕੇ ਅਤੇ ਜਿਸ ਨੂੰ ਭੁੰਚ ਕੇ ਚਰਨ ਕੰਵਲ- ਅਧਾਰੀ ਨਾਮ ਨਿਰੰਕਾਰੀ ਦੇ ਅਭਿਆਸੀ ਜਨਾਂ ਦੇ ਸਮੂਹ ਸਿਖ ਪਰਵਾਰ, ਆਤਮ- ਸੁਖ ਮਈ ਅਨੰਦ ਬਿਨੋਦੀ ਰੰਗ-ਰਲੀਆਂ ਮਾਣਦੇ ਹਨ ਅਤੇ ਸਦ-ਜੀਵਨੀ ਅਮਰ ਜੀਵਨ ਬਤੀਤ ਕਰਦੇ ਹਨ । ਵਾਹਿਗੁਰੂ ਦੇ ਚਰਨ ਕੰਵਲਾਂ ਦੇ ਆਧਾਰ ਦਾ ਸਚਾ ਬੋਹਿਥਾ ਜਿਨ੍ਹਾਂ ਨੂੰ ਸਤਿਸੰਗਤ ਸਤਿਗੁਰੂ ਦੇ ਪ੍ਰਸਾਦ ਕਰਕੇ ਮਿਲ ਗਿਆ ਹੈ, ਓਹ ਇਸ ਬੋਹਿਥ ਤੇ ਚੜ੍ਹ ਕੇ ਬਿਖ ਸੰਸਾਰ ਤੋਂ ਪਾਰ ਉਤਰ ਗਏ ਹਨ ਅਤੇ ਜੋ ਕੋਈ ਭੀ ਇਜ ਬੋਹਿਥ ਤੇ ਚੜ੍ਹੇਗਾ ਸੋ ਅਵੱਸ਼ ਭਵਜਲ ਤੋਂ ਪਾਰ ਪਏਗਾ। ਅਬਿਨਾਸ਼ੀ ਕਰਤਾ ਪੁਰਖ ਪੂਰਨ ਕਿਰਪਾਲੂ ਦਿਆਲੂ ਹੋ ਕੇ ਆਪ ਹੀ ਆਪਣੇ ਭਗਤ ਜਨਾਂ ਦੀ ਸਾਰ ਲੈਂਦਾ ਹੈ । ਸਾਰ ਭੀ ਲੈਂਦਾ ਹੈ ਤਾਂ ਸਨਮੁਖ ਸਾਂਗੋ ਪਾਂਗ ਖਲੋ ਕੇ, ਵਿਚ ਖਲੋ ਕੇ ਲੈਂਦਾ ਹੈ । ਕਰਤੇ ਪੁਰਖ ਨੂੰ ਵਿਚ, ਦਿੱਬ ਲੋਇਣਾਂ ਦੇ ਸਨਮੁਖ ਖਲੋਤਾ ਦੇਖ ਕੇ ਭਗਤ ਜਨ ਵਿਗਸ ਵਿਗਸ ਕੇ ਐਤਨਾ ਆਨੰਦਤ ਹੁੰਦੇ ਹਨ ਕਿ ਉਸ ਆਨੰਦ ਵਿਗਾਸ ਦਾ ਸ਼ੁਮਾਰ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ ।
ਸਚ ਮੁਚ ਚਰਨ ਕੰਵਲ ਕੀ ਮਉਜ ਦਾ ਅਨੰਦ ਅਕਹਿ ਹੈ । ਕੋਈ ਕਹੇ ਤਾਂ ਕੀ ਕਹੇ ? ਜਿਨ੍ਹਾਂ ਨੇ ਇਹ ਅਨੰਦ ਮਾਣਿਆ ਨਹੀਂ ਉਹਨਾਂ ਨੂੰ ਪਤੀਜ ਕਿਵੇਂ ਆਵੇ? ਕਹਿਣ ਮਾਤਰ ਤੋਂ ਕੋਈ ਨਹੀਂ ਪਤਿਆਉਂਦਾ, ਜਦ ਤਾਈਂ ਕਿ ਓਹ ਖ਼ੁਦ ਤਜਰਬਾ ਕਰ ਕੇ ਨਾ ਦੇਖ ਲਵੇ । ਬਾਹਜ ਦ੍ਰਿਸ਼ਟੀ ਵਾਲਿਆਂ ਨੂੰ ਬਾਹਜ ਪਦਾਰਥਾਂ ਦੀ ਹੋਂਦ ਉਤੇ ਹੀ ਪਰਤੀਤ ਆਉਂਦੀ ਹੈ । ਦਿੱਬ ਪਦਾਰਥਾਂ ਨੂੰ ਦਿੱਬ ਦ੍ਰਿਸ਼ਟੀ ਹੀ ਤਹਿਕੀਕ (ਪਛਾਣ Realize) ਕਰ ਸਕਦੀ ਹੈ । ਬਾਹਜ ਮੁਖੀ ਦ੍ਰਿਸ਼ਟੀ ਵਾਲਿਆਂ ਦੇ ਨਿਕਟ ਹੱਡ, ਚੰਮ, ਮਾਸ ਵਾਲੇ ਚਰਨਾਂ ਤੋਂ ਛੁਟ ਦਿੱਬ ਮੂਰਤਿ ਜੋਤਿ ਮੂਰਤਿ ਚਰਨਾਂ ਦੀ ਹੋਂਦ ਅਣਹੋਂਦ ਹੈ, ਪਰੰਤੂ ਜਿਨ੍ਹਾਂ ਵਡਭਾਗੇ ਗੁਰਮੁਖ ਜਨਾਂ ਦੀ ਨਾਮ ਅਭਿਆਸ ਕਮਾਈ ਦੁਆਰਾ ਅੰਤਰ ਆਤਮੇ ਦੀ ਦਿਬ ਦ੍ਰਿਸ਼ਟੀ ਖੁਲ੍ਹ ਗਈ ਹੈ, ਓਹਨਾਂ ਨੂੰ ਜੋਤਿ ਕ੍ਰਾਂਤੀ ਦਿਬ ਲਤੀਫ਼ੀ ਚਰਨ ਕੰਵਲਾਂ ਦੇ ਝਲਕਾਰੇ ਖਿਨ ਖਿਨ ਘਟ ਅੰਤਰ ਹੀ ਵਜਦੇ ਰਹਿੰਦੇ ਹਨ । ਉਹ ਸਦੀਵ ਹੀ ਮਹਾਂ ਆਨੰਦ ਬਿਨੋਦੀ ਆਤਮ ਕੇਲ ਰੰਗਾਂ ਵਿਚ ਚਰਨ ਕੰਵਲਾਂ ਦੀ ਮਉਜ ਦਾ ਲੁਤਫ਼ ਲੈਂਦੇ ਰਹਿੰਦੇ ਹਨ । ਯਥਾ ਗੁਰਵਾਕ-
ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥
ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥
ਦੇ ਗੁਰਵਾਕ ਅਨੁਸਾਰ ਆਪਣਾ ਗੁਪਤ ਆਤਮ-ਅਨੰਦ ਕੇਲ ਰਚਾਈ ਰਖਦੇ ਹਨ ਅਤੇ ਕਿਸੇ ਨੂੰ ਲਖਾਉਂਦੇ ਜਣਾਉਂਦੇ ਨਹੀਂ। ਇਹ ਓਹਨਾਂ ਦੀ ਅਜਰ ਜਰਨ ਅਵਸਥਾ ਦੀ ਤਤ-ਲਖਤ ਪਰਖ ਕਸਉਟੀ ਹੈ ਅਤੇ ਚਰਨ ਕੰਵਲ ਦੀ ਮਉਜ ਦਾ ਅਜਰ ਜਰਿਆ ਅਉਜ ਹੈ ।
॥ਇਤਿ ॥
(ੲ)
ਗੁਰੂ ਕੇ ਚਰਨ ਕੀ ਹਨ ?
ਇਹ ਲੇਖ ਸ: ਇਕਬਾਲ ਸਿੰਘ ਜੀ ਹੈਡਮਾਸਟਰ ਪਿੰਡ ਬੋਪਾਰਾਇ, ਜ਼ਿਲਾ ਲੁਧਿਆਣਾ ਦੀ ਲੇਖਣੀ ਅੰਕਿਤ ਹੈ, ਜੋ ੧੭ ਫ਼ਰਵਰੀ ੧੯੩੭ ਦੇ ਅਖ਼ਬਾਰ 'ਗੁਰਸੇਵਕ' ਅੰਮ੍ਰਿਤਸਰ ਵਿਚ ਪ੍ਰਕਾਸ਼ਤ ਹੋਇਆ ਸੀ । 'ਚਰਨ ਕਮਲ' ਦੇ ਮਜ਼ਮੂਨ ਨਾਲ ਸੰਬੰਧਤ ਹੋਣ ਕਰਕੇ ਏਥੇ ਦਰਜ ਕੀਤਾ ਗਿਆ ਹੈ । ਏਸ ਬਾਰੇ ਵਧੇਰੇ ਵਾਕਫ਼ੀ ਲਈ ਪੁਸਤਕ ਦੇ ਮੁਢ ਵਿਚ ਉਥਾਨਕਾ ਪੜ੍ਹੋ ।
ਦਾਸ ਦੇ ਇਕ ਪਰਮ ਸਨੇਹੀ ਸੰਬੰਧੀ ਭਾਈ ਕਿਰਪਾਲ ਸਿੰਘ ਜੀ ਬਠਿੰਡੇ ਤੋਂ ਹੇਠ ਲਿਖਿਆ ਸ਼ੰਕਾ ਪ੍ਰਗਟ ਕਰਦੇ ਹਨ ਕਿ-
"ਜਦ ਗੁਰਬਾਣੀ ਦਾ ਪਾਠ ਕਰੀਦਾ ਹੈ ਤਾਂ ਕਈ ਥਾਵੀਂ ਏਸ ਤਰੀਕੇ ਦੇ ਵਾਕ ਆਉਂਦੇ ਹਨ-'ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ।' 'ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ', 'ਚਰਨ ਪਖਾਰਿ ਕਰਉ ਗੁਰ ਸੇਵਾ’, ਇਨ੍ਹਾਂ ਵਾਕਾਂ ਵਿਚ ਆਏ ਸ਼ਬਦ 'ਚਰਨ ਕਮਲ' ਤੋਂ ਕੀ ਭਾਵ ਹੈ ? ਉਹ ਚਰਨ ਕਿਹੜੇ ਹਨ, ਜਿਨ੍ਹਾਂ ਦਾ ਅੰਤਰ ਆਤਮੇ ਆਸਰਾ ਰਖਣਾ ਹੈ। ਉਹ ਚਰਨ ਕਿਹੜੇ ਹਨ, ਜਿਨ੍ਹਾਂ ਨਾਲ ਲਿਵ ਜੋੜਨੀ ਹੈ ? ਜਾਪ ਸਾਹਿਬ ਵਿਚ ਅਕਾਲ ਪੁਰਖ ਦਾ ਕੋਈ ਰੂਪ ਨਹੀਂ ਲਿਖਿਆ ਅਤੇ ਗੁਰਬਾਣੀ ਵਿਚ ਭੀ ਕਈ ਥਾਵੀਂ ਵਾਹਿਗੁਰੂ ਨੂੰ ਰੂਪ ਰੰਗ ਤੋਂ ਰਹਿਤ ਹੀ ਕਥਨ ਕੀਤਾ ਹੈ। ਜੇ ਕਿਤੇ ਵਾਹਿਗੁਰੂ ਨੂੰ ਸਰਗੁਣ ਲਿਖਿਆ ਭੀ ਹੈ ਤਾਂ ਸ੍ਰਿਸ਼ਟੀ ਦੀ ਟੂਕ ਦੇ ਕੇ ਲਿਖਿਆ ਹੈ, ਕਿਉਂਕਿ ਵਾਹਿਗੁਰੂ ਹਰ ਥਾਂ ਹਰ ਜੀਵ ਵਿਚ ਵਿਆਪਕ ਹੈ । 'ਸਹਸ ਪਦ ਬਿਮਲ ਨਨ ਏਕ ਪਦ' ਆਦਿਕ ਸ਼ਬਦ ਭੀ ਸ੍ਰਿਸ਼ਟੀ ਨਾਲ ਹੀ ਸੰਬੰਧਤ ਹਨ। ਕਈਆਂ ਤੋਂ ਪੁਛਣ ਤੋਂ ਉਤਰ ਮਿਲਿਆ ਕਿ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਲ ਇਸ਼ਾਰਾ ਕੀਤਾ ਹੈ, ਪ੍ਰੰਤੂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਭੀ 'ਚਰਨ ਕਮਲ' ਸ਼ਬਦ ਆਉਂਦਾ ਹੈ, ਉਥੇ ਚਰਨ ਕੰਵਲਾਂ ਤੋਂ ਕੀ ਮੁਰਾਦ ਹੈ ? ਉਹ ਆਪਣੇ ਚਰਨਾਂ ਸੰਬੰਧੀ ਤਾਂ ਨਹੀਂ ਕਹਿ ਸਕਦੇ ਸਨ । ਕਈਆਂ ਸਜਣਾਂ ਪਾਸੋਂ ਪੁਛਿਆ, ਪਰ ਸ਼ੰਕਾ-ਨਵਿਰਤੀ ਨਹੀਂ ਹੋਈ । ਸੋ ਆਪ ਨੇ ਖ਼ੁਦ ਯਾ ਕਿਸੇ ਸਜਣ ਦੀ ਰਾਇ ਲੈ ਕੇ ਚੰਗਾ ਉਤਰ ਬਖਸ਼ਣਾ ।"
ਪਹਿਲੀ ਗੱਲ ਤਾਂ ਇਹ ਹੈ ਕਿ ਇਹ ਗੂੜ੍ਹ ਗੱਲ ਮੇਰੇ ਜਿਹੇ ਅੰਞਾਣ ਪਾਸੋਂ ਪੁਛ ਘਲੀ ਹੈ, ਜੋ ਨਾ ਹੀ ਗਿਆਨੀ ਹੈ ਅਤੇ ਨਾ ਹੀ ਧਿਆਨੀ । ਮੈਂ ਇਸ ਅਵਸਥਾ ਦਾ ਕੀ ਵਰਨਣ ਕਰ ਸਕਦਾ ਹਾਂ ? ਇਸ ਦਾ ਉਤਰ ਤਾਂ ਕੋਈ ਨਾਮ-ਰਸੀਏ ਗੁਰਮੁਖ ਜਨ ਹੀ ਦੇ ਸਕਦੇ ਹਨ। ਜੋ ਕੁਛ ਵਿਚਾਰ ਦਾਸ ਨੂੰ ਫੁਰਦੀ ਹੈ ਸੋ ਭੇਟਾ ਕਰਦਾ ਹਾਂ; ਪ੍ਰੰਤੂ ਇਸ ਤੋਂ ਤਸੱਲੀ ਹੋਣੀ ਔਖੀ ਜਾਪਦੀ ਹੈ, ਕਿਉਂਕਿ ਇਹ ਅਧੂਰੀ ਅਤੇ ਅਪੂਰਨ ਵਿਚਾਰ ਹੈ । ਦਾਸ ਗੁਰਮੁਖ ਖੋਜੀਆਂ ਪਾਸੋਂ ਸਰਵਣ ਕਰਦਾ ਰਿਹਾ ਹੈ ਕਿ ਜੇਕਰ ਨਾਮ ਸਿਮਰਨ ਵਿਚ ਕੋਈ ਅਜਿਹਾ ਸ਼ੰਕਾ ਫੁਰੇ ਜੋ ਨਾਮ ਦੀ ਚੜ੍ਹਦੀ ਕਲਾ ਵਿਚ ਔਕੜ ਦਾ ਕਾਰਨ ਬਣੇ ਤਾਂ ਬੇਨਤੀ, ਬਾਰੰਬਾਰ ਬੇਨਤੀ ਕਰਨ ਦੁਆਰਾ ਉਹ ਸ਼ੰਕਾ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ । ਜੇਕਰ ਇਸ ਤਰ੍ਹਾਂ ਦੂਰ ਨਾ ਹੋ ਸਕੇ ਤਾਂ ਅਰਦਾਸਾ ਸੋਧ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਪਾਠ ਕੇਵਲ ਇਸ ਪ੍ਰਥਾਇ ਕੀਤਾ ਜਾਵੇ ਅਤੇ 'ਚਰਨ ਕਮਲਾਂ' ਪ੍ਰਥਾਇ ਜਿਤਨੇ ਸ਼ਬਦ ਆਵਣ, ਸਭ ਦੀ ਵਿਚਾਰ ਕੀਤੀ ਜਾਵੇ; ਜੇ ਹੋ ਸਕੇ ਤਾਂ ਸਾਰੇ ਸ਼ਬਦ ਲਿਖ ਲਏ ਜਾਵਣ ਜਾਂ ਉਨ੍ਹਾਂ ਬਾਬਤ ਪੰਨੇ ਨੋਟ ਕਰ ਲਏ ਜਾਵਣ, ਫਿਰ ਸਮੁਚੀ ਵਿਚਾਰ ਤੋਂ ਚਰਨ ਕੰਵਲਾਂ ਦੀ ਪੂਰੀ ਸੋਝੀ ਹੋਣ ਸੰਬੰਧੀ ਪੂਰਨ ਸੰਭਾਵਨਾ ਹੈ।
ਗੁਰਬਾਣੀ ਵਿਚ ਚਰਨ ਕੰਵਲਾਂ ਵਾਸਤੇ ਤਿੰਨ ਪ੍ਰਕਾਰ ਦੇ ਸ਼ਬਦ ਮਿਲਦੇ ਹਨ :-
੧ . ਅਕਾਲ ਪੁਰਖ ਦੇ ਚਰਨ ਕੰਵਲ :-
ਚਰਨ ਕਮਲ ਪ੍ਰਭ ਕੇ ਨਿਤ ਧਿਆਵਹੁ ॥ਰਹਾਉ॥੧੯॥ (ਪੰਨਾ ੮੦੬)
...ਹਰਿ ਚਰਣਾ ਹੋਹੁ ਕਉਲਾ ॥੪॥੩॥੪॥ (ਪੰਨਾ ੪੯੬)
੨. ਗੁਰੂ ਸਾਹਿਬ ਦੇ ਚਰਨ ਕੰਵਲ :-
ਗੁਰ ਕੇ ਚਰਨ ਰਿਦੈ ਲੈ ਧਾਰਉ ॥੧॥੭॥ (ਪੰਨਾ ੮੬੪)
੩. ਕੇਵਲ ਚਰਨ ਕੰਵਲ :-
ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥੪॥੨॥੨੦॥ (੬੭੫)
ਇਸ ਤੋਂ ਪਹਿਲੇ ਦੋਨਾਂ ਵਿਚੋਂ ਕਿਸੇ ਇਕ ਦਾ ਜਾਂ ਦੋਨਾਂ ਦਾ ਇਕੱਠਾ ਭਾਵ
ਹੋ ਸਕਦਾ ਹੈ। ਹਰ ਹਾਲਤ ਵਿਚ ਚਰਨਾਂ ਦਾ ਧਿਆਨ ਇਕ ਤਾਕੀਦੀ ਹੁਕਮ ਜਾਪਦਾ ਹੈ । ਸਚ ਮੁਚ ਚਰਨਾਂ ਦਾ ਧਿਆਨ ਇਕ ਆਕਰਖਣ-ਸ਼ਕਤੀ ਹੈ, ਜੋ ਗੁਰਮਤਿ-ਪੰਧਾਊਆਂ ਦੀ ਹਉਮੈ ਮੈਲ ਕਟਦੀ ਹੈ ਅਤੇ ਨਾਮ ਵਿਚ ਲਿਵਲੀਨ ਕਰਦੀ ਹੈ । ਚਰਨਾਂ ਦਾ ਧਿਆਨ ਸਾਰੇ ਗੁਰੂ ਸਰੂਪ ਦੇ ਧਿਆਨ ਦਾ ਲਖਾਇਕ ਹੈ ਅਤੇ ਗੁਰੂ ਸਰੂਪ ਦੇ ਧਿਆਨ ਵਿਚ ਚਟਨਾਂ ਦਾ ਧਿਆਨ ਅੰਤਰਗਤ ਹੈ। ਕੀ ਇਹ ਖ਼ਿਆਲ ਕੀਤਾ ਜਾ ਸਕਦਾ ਹੈ ਕਿ ਚਰਨ ਇਕੱਲੇ ਸਾਰੀ ਗੁਰ-ਮੂਰਤੀ ਤੋਂ ਵਖਰੇ ਹੋ ਸਕਦੇ ਹਨ ? ਕਦਾਚਿਤ ਨਹੀਂ । ਅਸਲ ਵਿਚ ਜਦ ਚਰਨ ਹਿਰਦੇ ਅੰਦਰ ਅੰਕ੍ਰਿਤ ਹੋਣਗੇ ਤਾਂ ਸਾਰੀ ਮੂਰਤੀ ਸੁਭਾਵਕ ਹੀ ਹਿਰਦੇ ਰੂਪੀ ਸੇਜਾ ਨੂੰ ਆ ਮੱਲੇਗੀ । ਭਾਈ ਗੁਰਦਾਸ ਜੀ, ਜੋ ਗੁਰਮਤਿ ਰਮਜ਼ਾਂ ਦੇ ਪੂਰਨ ਜਾਣੂ ਹਨ, ਫ਼ੁਰਮਾਉਂਦੇ ਹਨ :-
ਚਰਨ ਸਰਨ ਗੁਰ ਏਕ ਪੈਂਡਾ ਜਾਇ ਚਲ
ਸਤਿਗੁਰ ਕੋਟ ਪੈਂਡਾ ਆਗੇ ਹੋਇ ਲੇਤ ਹੈਂ ॥
ਧਿਆਨ ਧਰਨ ਦੀ ਦੇਰ ਹੀ ਹੈ ਕਿ 'ਸਹੁ ਬੈਠਾ ਅੰਙਣ ਮਲਿ' ਵਾਲੀ ਹਾਲਤ ਆ ਵਾਪਰੇਗੀ । ਅਸੀਂ ਗੁਰਸਿਖਾਂ ਦੀ ਚਰਨ-ਧੂੜ ਦੇ ਜਾਚਕ ਹਾਂ, ਗੁਰੂ ਚਰਨਾਂ ਦੇ ਪੁਜਾਰੀ ਹਾਂ ਅਤੇ ਅਕਾਲ ਪੁਰਖ ਦੇ ਚਰਨ ਕੰਵਲਾਂ ਦੀ ਮੌਜ ਦੇ ਮਾਨਣਹਾਰ ਹਾਂ । ਨਹੀਂ ! ਨਹੀਂ !! ਅਸੀਂ ਤਾਂ ਉਸ ਜਗ੍ਹਾ ਨੂੰ ਭੀ ਪੂਜਦੇ ਹਾਂ 'ਜਿਥੇ ਬਾਬਾ ਪੈਰ ਧਰੇ । ਹਾਂ ਜੀ ! ਜਿਥੇ ਗੁਰੂ ਬਾਬਾ ਆਪਣੇ ਚਰਨ ਕੰਵਲ ਟਿਕਾਵੇ, ਉਥੇ ਬਾਬਾ ਆਪ ਦਰਸ਼ਨ ਦਿੰਦਾ ਹੈ । ਬਸ ਜੀ ! ਏਸ ਕਰਕੇ ਹੀ ਤਾਂ 'ਮਾਈ ਚਰਨ ਗੁਰ ਮੀਠੇ ਲਗਦੇ ਹਨ । ਗੁਰੂ ਸਾਹਿਬ ਦੇ ਚਰਨ ਕੰਵਲਾਂ ਦੀ ਪੂਜਾ ਗੁਰੂ ਬਾਬੇ ਦੀ ਪੂਜਾ ਹੈ, ਗੁਰੂ ਚਰਨਾਂ ਦਾ ਧਿਆਨ ਸਤਿਗੁਰ ਦਾ ਧਿਆਨ ਹੈ ਅਤੇ ਸਤਿਗੁਰ ਦਾ ਧਿਆਨ ਗੁਰ-ਮੂਰਤਿ, ਸ਼ਬਦ- ਗੁਰ ਦਾ ਧਿਆਨ ਹੈ । ਸ਼ਬਦ ਦਾ ਧਿਆਨ ਵਾਹਿਗੁਰੂ ਨਾਮ ਦਾ ਸਿਮਰਨ ਹੈ । ਸੋ ਹਰ ਹਾਲਤ ਵਿਚ ਚਰਨ ਕੰਵਲਾਂ ਦਾ ਧਿਆਨ ਨਾਮ ਸਿਮਰਨ ਦੀ ਹੀ ਸਾਰੀ ਅਵਸਥਾ ਹੈ । ਜੇ ਅਸੀਂ ਗੁਰੂ ਦੀ ਪਰਮ ਕ੍ਰਿਪਾਲਤਾ ਦਵਾਰਾ "ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ"* ਵਾਲੀ ਧਾਰਨਾ ਧਾਰ ਲਈਏ ਤਾਂ ਚਰਨ ਕੰਵਲਾਂ ਦੀ ਸਾਰੀ ਅਵਸਥਾ ਹੀ ਅਸਾਡੇ ਪੇਖਣ ਪਰਖਣ ਵਿਚ ਆ ਸਕਦੀ ਹੈ । 'ਮਨੁ ਧੋਵਹੁ' ਕਿਉਂ ? ਇਸ ਕਰਕੇ ਕਿ 'ਗੁਰ ਸ਼ਬਦ' ਅਸ਼ੁਧ ਮਨ ਵਿਚ ਨਹੀਂ ਵਸ ਸਕਦਾ । ਮਨ ਦੇ ਧੋਣ ਵਾਸਤੇ ਅਨੇਕਾਂ ਸਾਧਨ ਗੁਰਬਾਣੀ ਵਿਚ ਦਸੇ ਹਨ, ਜਿਹਾ ਕਿ ਸੰਗਤਾਂ ਵਿਚ ਸੇਵਾ ਭਾਵ ਨਾਲ ਵਿਚਰਨਾ, ਸੰਗਤਾਂ ਦੇ ਜੋੜੇ ਝਾੜਨੇ, ਜੂਠੇ ਭਾਂਡੇ ਮਾਂਜਣੇ, ਪੱਖਾ ਫੇਰਨਾ, ਪਾਣੀ ਢੋਣਾ, ਪੀਸਨ ਪੀਸ ਕਮਾਵਣਾ, ਆਦਿ; ਇਹ ਸਭ ਮਨ ਧੋਵਣ ਦੇ ਸਾਧਨ ਹਨ । ਹਾਂ ! ਗੁਰੂ ਸਾਹਿਬ ਦਾ ਧਿਆਨ, ਉਨ੍ਹਾਂ ਦੇ ਚਰਨ ਕੰਵਲਾਂ ਦਾ ਧਿਆਨ,
* ਰਾਮਕਲੀ ਮਹਲਾ ੩ ਅਨੰਦੁ, ਅੰਕ ੧੮, ਪੰਨਾ ੯੧੮
ਬਾਣੀ ਦਾ ਇਕ-ਮਨ ਸਾਵਧਾਨਤਾ ਪੂਰਬਕ ਪਾਠ ਸੋਨੇ ਪਰ ਸੁਹਾਗੇ ਦਾ ਕੰਮ ਕਰਨ ਵਾਲੇ ਸਾਧਨ ਹਨ । ਜਦੋਂ ਇਸ ਬਿਧਿ ਮਨ ਨਿਰਮਲ ਹੋ ਜਾਏਗਾ ਤਾਂ ਸ਼ਬਦ ਹਿਰਦੇ ਅੰਦਰ ਵਸੇਗਾ । ਸ਼ਬਦ ਰੂਪ ਗੁਰੂ ਦੇ ਚਰਨ ਕੰਵਲ ਹਿਰਦੇ ਅੰਦਰ ਆਪ ਹੀ ਆ ਵਸਣਗੇ । ਆ-ਮੁਹਾਰਾ ਸਿਮਰਨ ਚਲ ਪਏਗਾ, ਅਕਾਲ ਪੁਰਖ ਦਾ ਧਿਆਨ ਬਝੇਗਾ ਅਤੇ ਅਕਾਲ ਪੁਰਖ ਦਾ 'ਹਾਜ਼ਰਾ ਹਜ਼ੂਰ' ਜ਼ਾਹਰਾ ਜ਼ਹੂਰ ਸਰੂਪ ਹਿਰਦੇ ਅੰਦਰ ਅੰਕ੍ਰਿਤ ਹੋਵੇਗਾ। ਇਹੀ ਪ੍ਰਭ ਕੇ ਚਰਨ ਕੰਵਲ ਹਨ, ਜੋ ਆਪਣੀ ਮੌਜ ਅੰਦਰ ਮਨ ਨੂੰ ਲਹਿਰਾਉਣਗੇ ਅਤੇ ਹਰ ਦਮ ਹਰਿਆ ਰਖਣਗੇ । ਫੇਰ ਹੀ ਕਬੀਰ ਸਾਹਿਬ ਨਾਲ ਮਿਲ ਕੇ ਇਸ ਸ਼ਬਦ ਦੇ ਗਾਵਣ ਦਾ ਅਨੰਦ, ਅੰਤਰ ਆਤਮੇ ਅਨੰਦ ਆਵੇਗਾ "ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ।"* ਜੇ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਚਰਨ ਕੰਵਲਾਂ ਦੇ ਧਿਆਨ ਨਾਲ ਪਿਸ਼ੌਰ ਬੈਠੇ ਸਿਖ ਕਾਬੂ ਕਰ ਸਕਦੇ ਹਨ ਤਾਂ ਆਪ ਖ਼ੁਦ ਹੀ ਅੰਦਾਜ਼ਾ ਲਗਾਵੋ ਕਿ ਚਰਨ ਕੰਵਲਾਂ ਦਾ ਧਿਆਨ ਕਿਤਨੀ ਆਕਰਖਣੀ ਸ਼ਕਤੀ ਹੈ ।
ਹੁਣ ਲਓ ! ਵਿਚਾਰ ਦਾ ਦੂਜਾ ਪਹਿਲੂ, ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਪਹਿਲੇ ਨੌਂ ਸਰੂਪਾਂ ਵਿਚ 'ਚਰਨਾਮ੍ਰਿਤ ਗੁਰਸਿਖਾਂ ਪੀਲਾਇਆ'' ਦੀ ਵਰਤੋਂ ਵਰਤਦੇ ਰਹੇ ਅਤੇ ਚਰਨ ਸਰਨ ਆਏ ਪ੍ਰਾਣੀਆਂ ਦੇ ਜੀਵਨਾਂ ਦਾ ਉਧਾਰ ਕਰਦੇ ਰਹੇ । ਦਸਮ ਸਤਿਗੁਰੂ ਸਚੇ ਪਾਤਸ਼ਾਹ ਨੇ ਆਪਣਾ ਅੰਤਮ ਸਰੂਪ ਅਸਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਉਨ੍ਹਾਂ ਦੀ ਤਾਬੇ ਪੰਜ ਪਿਆਰਿਆਂ ਦੀ ਸ਼ਕਲ ਵਿਚ ਬਖ਼ਸ਼ਿਆ, ਜੋ ਜੁਗੋ ਜੁਗ ਅਟੱਲ ਰਹੇਗਾ । ਹੁਣ ਅਸੀਂ ਖੰਡੇ ਦੇ ਅੰਮ੍ਰਿਤ ਦੀ ਸ਼ਕਲ ਵਿਚ ਓਹੀ ਚਰਨਾਮ੍ਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜਾਂ ਪਿਆਰਿਆਂ ਤੋਂ ਪ੍ਰਾਪਤ ਕਰਦੇ ਹਾਂ । ਸਤਿਗੁਰਾਂ ਦੇ ਚਰਨ ਅਤੇ ਸਰੂਪ ਗੁਰਬਾਣੀ ਹੈ । ਇਹ ਪੰਜਾਂ ਪਿਆਰਿਆਂ ਦੇ ਹਿਰਦਿਆਂ ਵਿਚੋਂ ਉਨ੍ਹਾਂ ਦੇ ਨੇਤਰਾਂ, ਹਸਤ ਕੰਵਲਾਂ ਅਤੇ ਰਸਨਾ ਦਵਾਰਾ ਖੰਡੇ ਧਾਰ ਵਿਚ ਦੀ ਹੁੰਦੀ ਹੋਈ ਬਾਟੇ ਵਿਖੇ ਪਏ ਜਲ ਅਤੇ ਪਤਾਸਿਆਂ ਵਿਚ ਪ੍ਰਵੇਸ਼ ਕਰ ਕੇ, ਇਸ ਜਲ ਨੂੰ ਅੰਮ੍ਰਿਤ, ਗੁਰ-ਚਰਨਾਮ੍ਰਿਤ ਬਣਾਉਂਦੀ ਹੈ । ਇਸ ਨੂੰ ਪ੍ਰਾਣੀ ਪੀ ਖਾ ਕੇ ਅਮਰ ਅਤੇ ਨਦਰੀ ਨਦਰ ਨਿਹਾਲ ਹੁੰਦੇ ਹਨ । ਪੰਜਾਂ ਪਿਆਰਿਆਂ ਦਾ ਧਿਆਨ, ਸੰਗਤ ਦਾ ਧਿਆਨ, ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਗੁਰੂ ਕੇ ਚਰਨ ਕੰਵਲਾਂ ਦਾ ਧਿਆਨ ਹੈ । ਇਸ ਤੋਂ ਇਲਾਵਾ ਹਰ ਰੋਜ਼ ਦਾ ਅਰਦਾਸਾ ਹੈ ਹੀ ਸਮੁਚਾ ਚਰਨ ਕੰਵਲਾਂ ਦਾ ਧਿਆਨ । ਇਸ ਵਿਚ ਪ੍ਰਿਥਮੇ ਭਗੌਤੀ ਦਾ ਸਿਮਰਨਾ ਅਕਾਲ ਪੁਰਖ ਦੇ ਚਰਨ ਕੰਵਲਾਂ ਦਾ ਧਿਆਨ ਹੈ । ਫਿਰ ਸਾਰੇ ਗੁਰੂ ਸਾਹਿਬਾਨ ਦੇ ਚਰਨਾਂ ਦਾ ਧਿਆਨ, ਫਿਰ ਪੰਜ ਪਿਆਰੇ, ਚਾਰੇ ਸਾਹਿਬਜ਼ਾਦੇ ਅਤੇ ਸਮੂੰਹ ਗੁਰਦਵਾਰੇ, ਸਾਰੇ
• ਸਲੋਕ ਕਬੀਰ ਜੀ, ਅੰਕ ੧੨੦, ਪੰਨਾ ੧੩੭੦-
ਸ਼ਹੀਦਾਂ ਦਾ ਧਿਆਨ, ਸਾਰੇ ਪੰਥ ਦੇ ਚਰਨ ਕੰਵਲਾਂ ਦਾ ਧਿਆਨ ਹੈ । ਅੰਤ ਵਿਚ ਨਾਮ ਦੀ ਚੜ੍ਹਦੀ ਕਲਾ ਦੀ ਅਰਦਾਸ ਇਹ ਸਭ ਚਰਨ ਕੰਵਲਾਂ ਦੀਆਂ ਮੌਜਾਂ ਹਨ।
ਚਰਨ ਕੰਵਲਾਂ ਦਾ ਧਿਆਨ ਮੇਰੇ ਖ਼ਿਆਲ ਵਿਚ 'ਨਾਮ 'ਸਿਮਰਨ' ਦਾ ਦੂਜਾ ਨਾਮ ਹੈ । ਇਹ ਨਾਮ ਸਤਿਗੁਰੂ ਤੋਂ ਪ੍ਰਾਪਤ ਹੁੰਦਾ ਹੈ, ਇਸੇ ਕਰਕੇ ਤਾਂ ਹੁਕਮ ਹੈ ਕਿ “ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ"* ਅਤੇ "ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ" । ਭਾਵੇਂ ਮਾਇਆ ਵਿਚ ਲੱਥ ਪੱਥ ਹੋਏ ਕਿਤਨਾ ਰਵਾਂ ਪਏ ਬੋਲਣ, ਉਨ੍ਹਾਂ ਦਾ ਜ਼ਰਾ ਭਰ ਭੀ ਅਸਰ ਨਹੀਂ ਹੋ ਸਕਦਾ ।
ਸ਼ੰਕਾ ਕਰਨ ਵਾਲੇ ਸਜਣ ਦੀ ਲਿਖਤ ਤੋਂ ਇਹ ਜਾਪਦਾ ਹੈ ਕਿ ਉਹਨਾਂ ਨੂੰ ਇਕ ਹੋਰ ਭੁਲੇਖਾ ਲਗਿਆ ਹੋਇਆ ਹੈ ਕਿ ਜਾਪ ਸਾਹਿਬ ਵਿਚ ਵਾਹਿਗੁਰੂ ਦਾ ਕੋਈ ਰੂਪ ਨਹੀਂ ਲਿਖਿਆ । ਮੇਰੇ ਖ਼ਿਆਲ ਵਿਚ ਵਾਹਿਗੁਰੂ ਦਾ ਪੂਰਨ ਸਰੂਪ ਹੀ ਜਾਪ ਸਾਹਿਬ ਵਿਚ ਵਰਨਣ ਹੈ । ਅਕਾਲ ਪੁਰਖ ਦਾ ਅਸਲੀ ਸਰੂਪ ਹੀ ਵਿਸਮਾਦ ਸਰੂਪ ਹੈ । ਜਾਪ ਸਾਹਿਬ ਦੀ ਤੁਕ ਤੁਕ ਅੰਦਰ ਇਸ ਅਸਚਰਜ ਸਰੂਪ ਦਾ ਜ਼ਿਕਰ ਦਰਸਾਇਆ ਅਤੇ ਦ੍ਰਿੜ੍ਹਾਇਆ ਗਿਆ ਹੈ । ਜਾਪ ਸਾਹਿਬ ਭੀ ਦਰ-ਅਸਲ ਅਕਾਲ ਪੁਰਖ ਦਾ ਗੁਣਾਨਵਾਦ ਹੈ। "ਨਮਸਤ੍ਰ ਅਕਾਲੇ ॥ ਨਮਸਤ੍ਰ ਕ੍ਰਿਪਾਲੇ ਇਹ ਦ੍ਰਿੜਾਉਂਦਾ ਹੈ ਕਿ ਕ੍ਰਿਪਾਲੂ ਅਕਾਲ ਪੁਰਖ ਨੂੰ ਮੇਰੀ ਨਮਸਕਾਰ ਹੈ । ਨਮਸਕਾਰ ਚਰਨ ਕੰਵਲਾਂ ਦੇ ਧਿਆਨ ਤੋਂ ਬਿਨਾਂ ਹੋ ਹੀ ਨਹੀਂ ਸਕਦੀ । ਇਸ ਪ੍ਰਕਾਰ ਸਾਰਾ ਜਾਪ ਸਾਹਿਬ ਚਰਨ ਕੰਵਲਾਂ ਦਾ ਧਿਆਨ ਅਤੇ ਬੇਨਤੀ-ਸਰੂਪ ਗੁਣਾਂ ਦਾ ਸਿਮਰਨ ਹੈ । ਜਾਪ ਸਾਹਿਬ ਸਾਰਾ ਸਨਮੁਖ ਬੇਨਤੀ ਅਤੇ ਸਿਮਰਨ ਹੈ, ਜੋ ਪ੍ਰਭ ਕੇ ਚਰਨ ਕੰਵਲਾਂ ਦੇ ਧਿਆਨ ਤੋਂ ਬਿਨਾਂ ਕੁਛ ਅਰਥ ਹੀ ਨਹੀਂ ਰਖ ਸਕਦਾ ।
॥ਇਤਿ ॥
ਵਡਹੰਸੁ ਮਹਲਾ ੩, ੮॥੨, ਪੰਨਾ ੫੬੫
ਰਾਮਕਲੀ ਮਹਲਾ ੩ ਅਨੰਦੁ, ਅੰਕ ੨੪, ਪੰਨਾ ੯੨੦