४
ਨਾਭੀ ਕਮਲ ਦਾ ਸਿੱਧਾ ਹੋ ਕੇ ਖਿੜਨਾ
ਨਾਮ ਸਿਮਰਨ ਸੰਮਿਲਤ ਚਰਨ ਕੰਵਲਾਂ ਦੀ ਚਿਤ ਚਿਤਵਨੀ ਅਰਾਧਨਾ ਦਾ ਫਲ ਅੰਕੁਰੀ ਜ਼ਹੂਰ ਜੋ ਹੋਰ ਹੁੰਦਾ ਹੈ, ਉਹ ਅਤੀ ਅਸਚਰਜ ਹੈ । ਯਥਾ ਗੁਰਵਾਕ-
ਚਿਤਿ ਚਿਤਵਉ ਚਰਣਾਰਬਿੰਦ ਊਂਧ ਕਵਲ ਬਿਗਸਾਂਤ ॥
ਪ੍ਰਗਟ ਭਏ ਆਪਹਿ ਗੋੁਬਿੰਦ ਨਾਨਕ ਸੰਤ ਮਤਾਂਤ ॥੧॥੨੨॥
'ਸੰਤ ਮਤਾਂਤ' ਦਾ ਭਾਵ ਏਥੇ ਗੁਰਮੰਤਰ ਹੈ । ਗੁਰਮੰਤਰ ਦੇ ਪਾਰਜਾਤ-ਫਲ, ਗੁਰਮੰਤਰ (ਨਾਮ) ਸਿਮਰਨਹਾਰੇ ਨੂੰ ਇਹ ਲਗਦੇ ਹਨ ਕਿ ਉਹ ਨਾਮ ਸਿਮਰਨ ਦੇ ਪਰਤਾਪ ਕਰਕੇ ''ਚਿਤਿ ਚਿਤਵਉ ਚਰਣਾਰਬਿੰਦ" ਮਈ ਰਿਦ ਪ੍ਰਤੀਤਨੀ ਪਉੜੀ ਦੇ ਪਹਿਲੇ ਟੰਬੇ ਤੇ ਚੜ੍ਹਦਾ ਹੈ । ਇਸ ਪਹਿਲੇ ਟੰਬੇ ਤੇ ਹੀ ਨਾਮ-ਅਭਿਆਸੀ ਨੂੰ ਨਾਮ ਦਾ ਸਿਮਰਨ-ਅਭਿਆਸ ਚਰਨ ਕੰਵਲਾਂ ਦਾ ਚਿਤ-ਚਿਤਵਨ ਰੂਪ ਹੋ ਕੇ ਪ੍ਰਤੀਤ ਹੁੰਦਾ ਹੈ। ਚਰਣਾਰਬਿੰਦ ਦਾ ਚਿਤਿ ਚਿਤਵਨ ਅਤੇ ਗੁਰ-ਮੰਤਰ ਨਾਮ ਦਾ ਸਿਮਰਨ-ਅਭਿਆਸ ਇਕੋ ਭਾਵ ਰੂਪ ਰਖਦਾ ਹੈ । ਨਾਮ ਸਿਮਰਨ ਅਭਿਆਸ ਅਰਥਾਤ ਚਰਣਾਰਬਿੰਦ (ਚਰਨ ਕੰਵਲਾਂ) ਦੇ ਚਿਤਿ-ਚਿਤਵਨੀ-ਪਾਰਸ-ਪ੍ਰਭਾਵ ਕਰਿ "ਊਂਧ ਕੰਵਲ ਬਿਗਸਾਂਤ'' ਦਾ ਅਸਚਰਜ ਕਉਤਕ ਵਰਤ ਜਾਂਦਾ ਹੈ, ਭਾਵ ਸੁਆਸ ਸੁਆਸ ਸਿਮਰਨ ਦੇ ਰਸਨ-ਰਟਨਾਂਤੀ-ਪਉਣ-ਫੁਰਾਟੇ ਨਾਮ ਦੇ ਮੂਧੇ ਪਏ ਹੋਏ ਕਉਲ ਨੂੰ ਸਿਧਾ ਕਰ ਕੇ, ਉਸ ਦੇ ਮੀਚੇ ਹੋਏ ਮੂੰਹ ਨੂੰ ਖੋਲ੍ਹ ਦਿੰਦੇ ਹਨ ਅਤੇ ਖੋਲ੍ਹ ਕੇ ਉਸ ਵਿਚ ਰਸ-ਜੋਤਿ ਦੀ ਚੰਗਾੜੀ ਪਰਜੁਅਲਤ ਕਰ ਦਿੰਦੇ ਹਨ। ਇਸ ਬਿਧਿ ਉਕਤ "ਊਂਧ ਕੰਵਲ" ਵਿਗਸ ਉਠਦਾ ਹੈ । ਨਾਮ-ਰਸ-ਜੋਤਿ-ਚਾਨਣੇ ਨਾਲ ਜਗਮਗ ਹੋ ਉਠਦਾ ਹੈ ਤੇ "ਊਂਧ ਕਵਲ ਬਿਗਸਾਂਤ'' ਦਾ ਇਉਂ ਨਜ਼ਾਰਾ ਬਝਦਾ ਹੈ-
ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ ॥੫॥
ਸੁਆਸ ਅਭਿਆਸੀ, ਰਸ ਸੁੱਰਾਟੀ ਪਵਨ ਫੁੱਰਾਟੀ, ਨਾਮ ਸਿਮਰਨ ਰੂਪੀ