Back ArrowLogo
Info
Profile

ਧਉਖਣੀ ਨਾ ਸਿਰਫ਼ ਉਰਧ ਕੰਵਲ ਨੂੰ ਸਿੱਧਾ ਕਰਨ ਹਿਤ ਅਤੇ ਉਸ ਦਾ ਮਿਚਿਆ ਮੂੰਹ ਖੋਲ੍ਹਣ ਹਿਤ ਪਵਨ-ਪਰਵੇਸ਼ਨੀ-ਸ਼ਕਤ ਹੀ ਰਖਦੀ ਹੈ, ਬਲਕਿ ਉਹ ਖਿੜ ਕੇ ਸਿੱਧੇ ਹੋਏ ਨਾਭਿ-ਕੰਵਲ ਅੰਦਰਿ ਰਸ-ਜੋਤਿ ਬਿਗਾਸਨੀ ਬਿਜਲੀ ਭੀ ਪੈਦਾ ਕਰਦੀ ਹੈ । ਸੰਸਾਰ ਦੇ ਸੁਨਿਆਰਾਂ ਲੁਹਾਰਾਂ ਦੀਆਂ ਧਉਖਣੀਆਂ ਤਾਂ ਸਿਰਫ਼ ਪਉਣ ਦਾ ਪੱਖਾ ਹੀ ਚਲਾਉਣ ਜੋਗੀਆਂ ਹਨ, ਆਪੋਂ ਅਗਨੀ ਨਹੀਂ ਉਤਪੰਨ ਕਰ ਸਕਦੀਆਂ । ਅਗਨੀ ਪਰਚੰਡ ਕਰਨ ਲਈ ਰੰਚਕ ਚੰਗਾੜੀ ਦੀ ਲੋੜ ਅਵੱਸ਼ ਪੈਂਦੀ ਹੈ । ਇਹ ਅਗਨ-ਚੰਗਾੜੀ ਈਂਧਨ ਦੇ ਅੰਬਾਰ ਅੰਦਰ ਰੱਖੀ ਹੋਈ ਇਸ ਪਵਨ ਧਉਖਣੀ-ਪਖੇ ਨਾਲ ਭਖ ਕੇ ਸਾਰੀ ਸਮਗਰੀ ਵਿਖੇ ਅਗਨ ਪਰਚੰਡ ਕਰਦੀ ਹੈ, ਪਰ ਸਿਮਰਨ ਅਭਿਆਸ ਰੂਪੀ ਧਉਖਣੀ ਅੰਦਰਿ ਪਾਰਸ-ਨਾਮ ਰੂਪੀ ਜੋਤਿ-ਚਿੰਗਾੜੀ ਗੁਪਤ ਅੰਸ ਵਿਚ ਪਹਿਲਾਂ ਹੀ ਮਉਜੂਦ ਹੁੰਦੀ ਹੈ । ਇਸ ਗੁਪਤ-ਜੋਤਿ-ਚਿੰਗਾੜੀ ਨਾਮ-ਪਾਰਸ- ਵਟੀ ਨਾਲ ਸਪਰਸ਼ ਹੋਈ ਸੁਆਸ ਅਭਿਆਸੀ ਸਿਮਰਨ-ਕਲਾ ਦੀ ਧਉਂਕਣੀ ਨਾ- ਸਿਰਫ਼ ਉਰਧ ਕੰਵਲ ਨੂੰ ਸ਼ਗੁਫ਼ਤ ਕਰਾਉਂਦੀ ਹੈ (ਖਿੜਾਉਂਦੀ ਹੈ) ਬਲਕਿ ਨਾਭ- ਕੰਵਲ ਕੋਠੜੀ ਅੰਦਰਿ ਜੋਤਿ-ਪ੍ਰਚੰਡੀ-ਉਜਿਆਰਾ ਕਰ ਦੇਣ ਨੂੰ ਭੀ ਸਮਰੱਥ ਹੈ । "ਊਂਧ ਕੰਵਲ ਬਿਗਸਾਂਤ' ਦੇ ਮੁਅਜਜ਼ੇ ਵਰਤਣ ਪਸਚਾਤ ਚਰਨ ਕੰਵਲ ਮੌਜਾਰੀ- ਨਾਮ ਸਿਮਰਨ-ਅਭਿਆਸੀ ਜਨ ਨੂੰ 'ਪ੍ਰਗਟ ਭਏ ਆਪਹਿ ਗੋੁਬਿੰਦ' ਵਾਲਾ ਸਾਕਸ਼ਾਤ- ਕਾਰੀ ਚਮਤਕਾਰ ਹੋ ਜਾਂਦਾ ਹੈ । ਪਿਰੀ ਪ੍ਰੀਤਮ ਗੋਬਿੰਦ ਜੋਤੀ ਸਰੂਪ ਦਾ ਵੀ ਸਮੁਚਾ ਦਰਸ਼ਨ ਹੋ ਜਾਂਦਾ ਹੈ । ਮੇਰੇ ਗੋਬਿੰਦ ਰੂਪ ਕਲਾਧਾਰੀ ਵਾਹਿਗੁਰੂ ਪ੍ਰੀਤਮ ਜੀ ਆਪੇ ਹੀ ਪਰਗਟ ਆਣ ਹੁੰਦੇ ਹਨ । ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੰਤਰ, ਅਰਥਾਤ ਗੁਰਮਤਿ ਨਾਮ ਗੁਰਮੰਤਰ ਦੀ ਪਾਰਸ-ਰਸਾਇਣੀ-ਸਿਮਰਨ-ਸ਼ਕਤ ਦਾ ਪਰਤੱਖ ਜ਼ਹੂਰ ਹੈ ।

19 / 80
Previous
Next