੫
ਕੀਰਤਨ ਦੁਆਰਾ ਚਰਨ ਕੰਵਲਾਂ ਦਾ ਆਨੰਦ
ਜਿਨ੍ਹਾਂ ਗੁਰਮੁਖਾਂ ਨੂੰ ਗੋਬਿੰਦ ਦੇ ਚਰਨ ਕੰਵਲਾਂ ਸੰਗ ਬਿਸਮ-ਬਿਨੋਦੀ ਆਤਮ- ਰੰਗ, ਚਲੂਲੜਾ ਲਗ ਗਿਆ ਹੈ ਉਹਨਾਂ ਦੇ ਮਨ ਐਸੇ ਨਿਰਮਲ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਦੁਤੀਆ ਤ੍ਰੈਗੁਣੀ ਰੰਗਾਂ ਦੀ ਮੈਲ ਲਗਣੀ ਹੀ ਨਹੀਂ ਪਾਉਂਦੀ । ਵਿਕਾਰੀ ਅਹਾਰਾਂ ਦੀ ਗ਼ਨੂਦਗੀ ਤੋਂ ਉਪੰਨੀ ਆਲਸ-ਨਿੰਦਰਾ ਉਹਨਾਂ ਦੇ ਨੇੜੇ ਨਹੀਂ ਆਉਂਦੀ । ਅਜਿਹੇ ਕੁੰਗੂ ਵਰਗੇ, ਕੂੰਗੁਓਂ ਵਧੇਰੇ ਨਿਰਮਲ ਤੇ ਹਰਿ ਰੰਗ-ਰਾਂਗੇ ਮਨ, ਚਰਨ ਕਮਲ ਗੋਬਿੰਦ-ਰੰਗ-ਪਾਗੇ ਮਨ, ਅਹਿਨਿਸ (ਦਿਨ ਰਾਤ) ਜਾਗਦੇ ਹੀ ਰਹਿੰਦੇ ਹਨ ਅਤੇ ਹਰਿ-ਜਸ, ਹਰਿ ਕੀਰਤਨ, ਭਜਨ ਰੂਪੀ ਸੱਚੇ ਆਹਰ ਵਿਚ ਲਗੇ ਰਹਿੰਦੇ ਹਨ । ਗੋਬਿੰਦ ਚਰਨ ਕੰਵਲ ਰੰਗ ਰਾਂਗੜੇ, ਰਸ-ਪਾਗੜੇ ਗੁਰਮੁਖ ਜਨਾਂ ਨੂੰ ਚਰਨ ਕੰਵਲ ਦੀਆਂ ਮਉਜ-ਰੰਗਾਂ ਵਿਚ ਖਿਨ ਖਿਨ ਕੀਰਤਨ-ਤਰੰਗਾਂ ਦੇ ਉਮਾਹੇ ਹੀ ਉਠਦੇ ਰਹਿੰਦੇ ਹਨ। ਉਹ ਏਹਨਾਂ ਮਉਜ-ਉਮਾਹੜੇ-ਰੰਗਾਂ ਦੇ ਅਧੀਨ ਹੋ ਕੇ ਹੀ ਕੀਰਤਨ ਕਰਦੇ ਰਜਦੇ ਨਹੀਂ । ਜਿਉਂ ਜਿਉਂ ਕੀਰਤਨ ਕਰਦੇ ਹਨ ਤਿਉਂ ਤਿਉਂ ਚਰਨ ਕੰਵਲਾਂ ਦੇ ਹੋਰ ਚਲੂਲੇ ਰੰਗ ਚੜ੍ਹਦੇ ਹਨ ਅਤੇ ਦਰਸ਼ਨ ਝਲਕਾਂ ਦੇ ਬਿਨੋਦ-ਬਿਸਮਨੀ ਝਲਕੇ ਵਜਦੇ ਹਨ । ਇਸ ਅਨੂਪਮੀ ਅਨੂਠੜੇ ਅਧਾਰ ਉਤੇ ਹੀ ਉਹ ਸਾਰੀ ਸਾਰੀ ਰਾਤ ਤੇ ਸਾਰਾ ਸਾਰਾ ਦਿਨ ਭੀ ਜੇ ਕੀਰਤਨ ਕਰਦੇ ਰਹਿਣ ਤਾਂ ਥਕਦੇ ਅਕਦੇ ਨਹੀਂ । ਥਕੇਵਾਂ ਅਕੇਵਾਂ ਭਲਾ ਓਥੇ ਕਿਥੇ, ਜਿਥੇ ਚਰਨ ਕੰਵਲਾਂ ਦੀ ਮਉਜ ਦੇ ਚਲੂਲੇ ਰੰਗ ਚੜ੍ਹੇ ਹੋਏ ਹੋਣ? ਇਸ ਪ੍ਰਥਾਇ ਇਹ ਗੁਰਵਾਕ ਭਲਾ ਘਟਦਾ ਹੈ :-
ਚਰਨ ਕਮਲ ਗੋਬਿੰਦ ਰੰਗੁ ਲਾਗਾ ॥
ਸੰਤ ਪ੍ਰਸਾਦਿ ਭਏ ਮਨ ਨਿਰਮਲ
ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ਰਹਾਉ॥
ਸਤਿਗੁਰ ਪੂਰੇ ਨੇ ਇਹ ਕੀਰਤਨ-ਆਧਾਰ ਉਨ੍ਹਾਂ ਨੂੰ ਬਖਸ਼ਿਆ ਹੈ । ਇਸ ਕੀਰਤਨ-ਆਧਾਰੀ-ਦਾਤ ਦੀ ਬਰਕਤ ਕਰਿ, ਉਹ ਚਰਨ ਕੰਵਲਾਂ ਦੀ ਮਉਜ ਨੂੰ