ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥
ਗੋਬਿੰਦੁ ਦਮੋਦਰੁ ਸਿਮਰਉ ਦਿਨੁ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥
ਭਾਵ, ਚਰਨ ਕੰਵਲ ਹੀ ਹਰਿ ਜਨ ਕਾ ਠਿਕਾਣਾ, ਧਨ, ਮਾਲ ਖ਼ਜ਼ਾਨਾ ਹੈ ਅਤੇ ਕੋਟਾਨ ਕੋਟ ਸੁਖਾਂ ਦਾ ਬਿਜਰਾਮ ਅਸਥਾਨ ਹੈ, ਅਰਥਾਤ ਚਰਨ ਕੰਵਲ ਦੀ ਮਉਜ ਵਿਚ ਸਮਾਇ ਰਹਿਣ ਕਰਿ, ਬਿਅੰਤ ਸੁਖਾਂ ਦੇ ਘਰ ਵਿਚ ਬਿਸਰਾਮ ਹੋ ਜਾਂਦਾ ਹੈ । ਕੋਟ ਸੁਖਾਂ ਦਾ ਬਿਸਰਾਮ, ਚਰਨ ਕੰਵਲ ਦੀ ਮਉਜ ਅੰਦਰਿ ਸਮਾਇ ਰਹਿਣ ਵਿਚ ਹੈ । ਵਾਹਿਗੁਰੂ ਦੀ ਭਗਤੀ ਦਾ ਆਨੰਦ ਏਥੇ ਹੀ ਆਉਂਦਾ ਹੈ, ਸਗੋਂ ਨਾਮ ਸਿਮਰਨ ਦਾ ਉਮਾਹਾ ਭਗਤ ਜਨ ਚਰਨ-ਕੰਵਲ-ਭਜਨੀਕਾਂ ਨੂੰ ਦਹਿ-ਦੂਣਾ ਹੋ ਕੇ, ਅਗੇ ਨਾਲੋਂ ਭੀ ਦਹਿ ਦੂਣਾ ਹੋ ਕੇ ਉਪਜਦਾ ਵਿਗਸਦਾ ਹੈ । ਗੁਰੂ ਨਾਨਕ ਸਾਹਿਬ ਦੇ ਘਰ ਦਾ ਭਗਤ ਜਨ, ਚਰਨ-ਕੰਵਲ-ਮੌਜਾਰੀ ਗੁਰਮੁਖਿ ਅਭਿਆਸੀ ਇਹੋ ਅਕਾਂਖਿਆ (ਲੋਚਾਂ ਲੋਚਦਾ) ਅਕਾਂਖਦਾ ਰਹਿੰਦਾ ਹੈ ਕਿ ਵਾਹਿਗੁਰੂ (ਗੋਬਿੰਦ ਦਮੋਦਰ ਸਵਾਮੀ) ਨੂੰ ਦਿਨ ਰੈਣ ਸਿਮਰਦਾ ਹੀ ਰਹਾਂ ਅਤੇ ਸਦਾ ਸਿਮਰ ਸਿਮਰ ਕੇ ਕੁਰਬਾਨ ਹੋ ਹੋ ਜਾਵਾਂ ।
ਚਰਨ ਕੰਵਲ ਦੇ ਅਮੋਘ ਦਰਸ਼ਨਾਂ ਦੀ ਮੌਜ-ਮਹਿਮਾ ਐਸੀ ਅਪਰ ਅਪਾਰ ਹੈ ਕਿ ਜਿਸ ਜਨ ਦਾ ਮਨ ਚਰਨ ਕੰਵਲਾਂ ਦੀ ਮਊਜ ਦੇ ਰੰਗਾਂ ਵਿਚ ਰੰਗਿਆ ਗਿਆ ਹੈ, ਉਹ ਸਦ ਸਦਾ ਹੀ ਅੰਮ੍ਰਿਤ ਦੇ ਸਰੋਵਰ ਵਿਚ ਸਰਸ਼ਾਰ ਅਤੇ ਨਿਮਗਨ ਹੋ ਕੇ ਤਾਰੀਆਂ ਲਾਉਂਦਾ ਹੈ ਅਤੇ ਦੰਮ ਦੰਮ ਹਰ ਖਿਨ ਲਾਉਂਦਾ ਰਹਿੰਦਾ ਹੈ, ਇਕ ਖਿਨ ਭੀ ਇਸ ਅਨੰਦ ਮਉਜ ਤੋਂ ਬਿਸਰਜਤ ਨਹੀਂ ਹੁੰਦਾ। ਉਸ ਤੋਂ ਬਿਸਰਜਤ ਹੋ ਹੀ ਨਹੀਂ ਹੁੰਦਾ, ਹੋਵੇ ਤਾਂ ਉਸ ਦਾ ਮਰਨ ਹੋ ਜਾਂਦਾ ਹੈ । ਚਰਨ ਕੰਵਲਾਂ ਦੀ ਮਉਜ ਵਿਚ ਮਉਜੀ ਹੋ ਕੇ ਉਹ ਇਸ ਮੌਜ ਅਨੰਦ ਬਹਾਰ ਨੂੰ ਮਾਣਦਾ ਹੋਇਆ, ਉਸ ਆਨੰਦ ਅਹਿਲਾਦ ਦੇ ਬਿਸਮ ਸੁਆਦ ਵਿਚ ਆ-ਮੁਹਾਰਾ ਅਤੇ ਸਹਿਜ-ਸਰਸ਼ਾਰਤ ਹੋ ਕੇ ਵਾਹੁ ਵਾਹੁ ਚਵੀ ਜਾਂਦਾ ਹੈ । ਜਿਉਂ ਜਿਉਂ ਵਾਹੁ ਵਾਹੁ ਚਵਦਾ (ਜਪਦਾ) ਹੈ ਤਿਉਂ ਤਿਉਂ ਇਹ ਆਨੰਦ-ਖੇੜੇ ਹੋਰ ਵਧੇਰੇ ਖਿੜਦੇ ਹਨ । ਤਾਂ ਤੇ ਨਾ ਹੀ ਉਸ ਤੋਂ ਵਾਹੁ ਵਾਹੁ ਚਵਣੀ ਸਿਫਤਿ ਸਾਲਾਹ ਤੋਂ ਹਟਿਆ ਜਾਵੇ ਅਤੇ ਨਾ ਹੀ ਇਸ ਆਨੰਦ- ਮਉਜ ਦੇ ਖੇੜੇ ਘਟਣ । ਇਹੀ ਸਿਫ਼ਤਿ ਸਾਲਾਹ ਉਸ ਦੀ ਪ੍ਰਾਣ ਆਧਾਰ ਬਣ ਜਾਂਦੀ ਹੈ, ਜੋ ਪ੍ਰਾਣ-ਪਤੀ ਪ੍ਰੀਤਮ ਰਾਉ ਵਾਹਿਗੁਰੂ ਦੇ ਚਰਨ ਕੰਵਲਾਂ ਤੋਂ ਇਕ ਭੋਰੀ ਭੀ ਉਸ ਨੂੰ ਨਹੀਂ ਵਿਛੋੜਦੀ, ਵਿਛੜਨ ਵਿਛੋੜਨ ਦਿੰਦੀ ਹੀ ਨਹੀਂ। ਸਿਫ਼ਤਿ-ਸਾਲਾਹਣ ਰਸ ਵਿਚ ਗੀਧੇ ਗੁਰਮੁਖ ਜਨਾਂ ਦੇ ਇਹ ਕੈਸੇ ਉੱਜਲ ਸੁਭਾਗ ਹਨ ! ਅਤੇ ਉਸ ਦੇ ਉਲਟ ਪ੍ਰਾਨ-ਪਤੀ ਪ੍ਰੀਤਮ ਵਾਹਿਗੁਰੂ ਨੂੰ ਵਿਸਰਨ ਵਿਸਾਰਨਹਾਰਾ ਬਪੁੜਾ ਸਾਕਤ ਬਿਚਾਰਾ