ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥
ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥੪੭॥
ਉਪਰ ਲਿਖੀ ਹਾਲ-ਹਕੀਕਤ ਐਨ ਇਸ ਗੁਰਵਾਕ ਦੀ ਹਕੀਕੀ ਵਿਆਖਿਆ ਹੈ । ਚਰਨ ਕੰਵਲਾਂ ਦੀ ਮਉਜ ਦੇ ਰੰਗਾਂ ਵਿਚ ਰਤੜਾ ਜਨ, ਅਨਦਿਨ ਨਾਮ ਦੇ ਰੰਗਾਂ ਵਿਚ ਜਾਗਦਾ ਹੈ ਅਤੇ ਜਾਗ ਸੁਜਾਗਾ ਹੋ ਕੇ ਸੁਚੇਤ ਚੈਤੰਨਤਾ ਸਹਿਤ ਸਾਵਧਾਨ ਹੋ ਕੇ ਜਾਗਦਾ ਹੈ । ਉਸ ਦੇ ਤਨ ਮਨ ਸਰੀਰ ਆਤਮ ਅੰਦਰੋਂ ਆਲਸ ਨਿੰਦਰਾ ਸਭ ਦੂਰ, ਚਕਨਾ ਚੂਰ ਹੋ ਜਾਂਦੀ ਹੈ । ਕਿਉਂਕਿ ਉਸ ਦਾ ਪ੍ਰਾਣ-ਪਤੀ ਪ੍ਰਾਣ-ਦਾਤਾਰੇ, ਪ੍ਰੀਤਮ ਵਾਹਿਗੁਰੂ ਦੇ ਚਰਨ ਕੰਵਲਾਂ ਦੇ ਪ੍ਰਬਲ ਪਿਆਰ ਸੇਤੀ ਮਨ ਬੇਧਿਆ ਹੋਇਆ ਹੁੰਦਾ ਹੈ । ਇਸ ਪ੍ਰਬਲ ਪ੍ਰੀਤਮੀ ਪਿਆਰ ਦਰਸਾਰ ਦੇ ਤੁਫੈਲ ਉਸ ਨੂੰ ਪ੍ਰੀਤਮ- ਦਰਸ਼ਨ ਦੀ ਜੋਤਿ-ਕਿਰਨਾਰੀ-ਤਾਰ, ਸਗਲ ਘਟਾਂ ਅੰਦਰ ਹੀ ਪਰੋਤੀ ਪਰਤੱਖ ਨਜ਼ਰ ਆਉਂਦੀ ਹੈ, ਅਤੇ ਜਿਥੇ ਜਿਥੇ ਭੀ ਉਸ ਦੀ ਦਿਬ ਦ੍ਰਿਸ਼ਟਾਰ ਹੋਈ ਨਜ਼ਰ ਪੈਂਦੀ ਹੈ, ਤਿਥੇ ਤਿਥੇ ਓਹ ਵਾਹਿਗੁਰੂ ਜੋਤੀ ਸਰੂਪ ਨੂੰ ਪਰੀਪੂਰਨ ਪੇਖਦਾ ਹੈ ਅਤੇ ਸਾਂਗੋ ਪਾਂਗ ਪੇਖਦਾ ਹੈ । ਇਸ ਪਦ ਪ੍ਰਾਪਤੇ, ਚਰਨ ਕੰਵਲ ਦੀ ਸੋਭਾ ਵਾਲੇ ਪ੍ਰਾਨ ਮਾਨ ਰਾਂਗੀਲੜੇ ਮੋਹਨ ਲਾਲ ਗੋਪਾਲ ਗੋਬਿੰਦ ਵਾਹਿਗੁਰੂ ਨੂੰ ਸਾਂਗੋ ਪਾਂਗ ਪੇਖਨਹਾਰੇ, ਅੰਮ੍ਰਿਤ-ਨਾਮ-ਗਟਕਾਰੀ ਗੁਰੂ ਨਾਨਕ ਵਰੋਸਾਏ ਗੁਰਮੁਖਿ ਜਨ, ਹੋਰ ਸਾਰੇ ਦੁਤੀਆ ਭਾਵ ਦੇ ਰਸ ਕਸੀ ਸੁਆਦਾਂ, ਗੀਤ ਨਾਦਾਂ, ਮੋਹ ਮਮਤਾ ਮਈ ਅਨੁਰਾਗ (ਤ੍ਰੈ ਗੁਣ ਮਾਇਆ ਦੇ ਪ੍ਰੀਤ ਬਿਪ੍ਰੀਤੀ ਪਿਆਰਾਂ) ਨੂੰ ਉੱਕਾ ਹੀ ਤਿਆਗ ਦਿੰਦੇ ਹਨ। ਵਾਹੁ ! ਵਾਹੁ !!
ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥
ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ਰਹਾਉ॥
ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥
ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥
ਇਹ ਗੁਰਵਾਕ ਕੈਸਾ ਪਰਥਾਇ ਘਟਿਆ ਹੈ। ਇਹ ਸਭੁ ਕਿਛੁ ਸਿਮਰਨ ਦੀ ਹੀ ਪਾਰਸ-ਕਲਾ ਦਾ ਪਰਤਾਪ ਹੈ, ਸਿਮਰਨ ਅੰਦਰ ਹੀ ਚਰਨ ਕੰਵਲ ਵਸਦੇ ਹਨ । ਸਿਮਰਨ ਅੰਦਰ ਹੀ ਸਭੇ ਥੋਕ ਹਨ । ਸਿਮਰਨ ਦੁਆਰਾ ਹੀ ਸਗਲ ਮਨੋਰਥ ਪੂਰਨ