Back ArrowLogo
Info
Profile
ਹੁੰਦੇ ਹਨ ਅਤੇ ਗੁਰਮਤਿ ਅੰਦਰਿ ਗੁਰਮੁਖ ਸਿਖ ਜਗਿਆਸੂ ਦੀ ਹਰ ਸਮੇਂ ਇਹੋ ਅਕਾਂਖਿਆ ਬਣੀ ਰਹਿੰਦੀ ਹੈ ਅਤੇ ਬਣੀ ਰਹਿਣੀ ਚਾਹੀਦੀ ਹੈ ਕਿ ਨਿਸ਼ਕਾਮ ਅਤੇ ਨਿਰ-ਇਛਤ ਹੋ ਕੇ ਕੇਵਲ ਗੁਰਮੰਤਰ, ਗੁਰਮਤਿ ਨਾਮ ਦਾ ਸਿਮਰਨ ਹੀ ਕਰੀ ਜਾਵੇ, ਸਿਮਰਨ-ਦਾਤੇ ਗੁਰੂ ਕਰਤਾਰ ਤੋਂ ਜਦ ਮੰਗ ਮੰਗੇ ਤਾਂ ਸਿਮਰਨ ਦੀ ਹੀ ਮੰਗੇ । ਹੋਰ ਸਾਰੇ ਮਨੋਰਥ ਇਸ ਮੰਗ ਦੇ ਪਿਛੇ ਸੁਤੇ ਸੁਭਾਵ ਹੀ ਲਗੇ ਤੁਰੇ ਆਉਂਦੇ ਹਨ, ਪਰੰਤੂ ਸਿਮਰਨ-ਸ਼ੈਦਾਈਆਂ (ਆਸ਼ਕਾਂ) ਦੀ ਸਭ ਤੋਂ ਵਡੀ ਅਰਥ-ਪ੍ਰਮਾਰਥੀ ਮੰਗ ਚਰਨ ਕੰਵਲਾਂ ਦੀ ਮਉਜ ਮਾਨਣ ਦੀ ਹੁੰਦੀ ਹੈ, ਜੋ ਕੇਵਲ ਸਿਮਰਨ ਕਮਾਈ ਦੁਆਰਾ ਹੀ ਪੂਰੀ ਹੁੰਦੀ ਹੈ। ਇਸ ਸਿਮਰਨ-ਅਕਾਂਖਿਆ ਦੀ ਇਸ ਅਗਲੇ ਗੁਰਵਾਕ ਵਿਖੇ ਸਤਿਗੁਰੂ ਨੇ ਸਾਨੂੰ ਸੋਹਣੀ ਜਾਚ ਸਿਖਾਈ ਹੈ-

ਮਾਂਗਉ ਰਾਮ ਤੇ ਇਕ ਦਾਨੁ ॥

ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ਰਹਾਉ॥

ਚਰਨ ਤੁਮ੍ਹਾਰੇ ਹਿਰਦੈ ਵਾਸਹਿ ਸੰਤਨ ਕਾ ਸੰਗ ਪਾਵਉ ॥

ਸਿਮਰਨ-ਕਲਾ ਦੁਆਰਾ ਚਰਨ ਕਮਲਾਰ ਦੇ ਰਿਦੈ ਉਦੋਤ ਹੋਣ ਸਾਰ, ਅੰਮ੍ਰਿਤ-ਰਸ-ਰਸਾਇਣੀ-ਭੁੰਚਾਰ ਅਰੰਭ ਹੋ ਜਾਂਦੀ ਹੈ । ਅੰਮ੍ਰਿਤ-ਨਾਮ ਦਾ ਅੰਮ੍ਰਿਤ- ਸਰਸ਼ਾਰੀ-ਚਸ਼ਮਾ ਜਦੋਂ ਸਿਮਰਨ ਅਭਿਆਸ ਕਮਾਈ ਦੁਆਰਾ ਘਟ ਅੰਤਰਿ ਸਫੁਟ ਹੁੰਦਾ ਹੈ ਤਦੋਂ ਹੀ ਚਰਨ ਕੰਵਲਾਂ ਦਾ ਜ਼ਹੂਰ ਮੁਅਜਜ਼ਨ ਹੁੰਦਾ ਹੈ । ਯਥਾ ਗੁਰਵਾਕ :-

ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥

ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥੨੫॥

ਇਹੋ ਭਾਵ ਅਗਲਾ ਗੁਰਵਾਕ ਭੀ ਪ੍ਰੋੜਤਾ ਸਹਿਤ ਨਿਰੂਪਨ ਕਰਾਉਂਦਾ ਹੈ :-

ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥

ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਜਨ ਤ੍ਰਿਸਨ ਤ੍ਰਿਖਾਈ ॥੧॥

ਹਰਿ ਆਰਾਧੇ ਅਰੋਗ ਅਨਦਾਈ...॥ਰਹਾਉ॥੧੫॥

ਭਾਵ, ਹਰਿ ਸਿਮਰਨ (ਹਰਿ ਆਰਾਧਨ) ਕਰਿ, ਨਾਮ ਸਿਮਰਨਹਾਰਾ ਅਰੋਗ ਹੋ ਜਾਂਦਾ ਹੈ, ਅਤੇ ਸਰਬ-ਰੋਗ-ਰਹਿਤ ਹੋ ਕੇ ਅਨੰਦਤ ਹੋ ਜਾਂਦਾ ਹੈ । ਇਸ ਆਤਮ-

25 / 80
Previous
Next