Back ArrowLogo
Info
Profile

ਗੁਰੂ ਵਾਹਿਗੁਰੂ ਦੇ ਚਰਨ ਕੰਵਲਾਂ ਨੂੰ ਜਪਣਾ ਅਤੇ ਵਾਹਿਗੁਰੂ ਨਾਮ ਨੂੰ ਜਪਣਾ ਬਿਲਕੁਲ ਸਮਸਰ ਅਰਥ ਬਿਵਸਥਾ ਵਿਚ ਅਭੇਦ ਰੂਪ ਹੈ । ਜੈਸਾ ਕਿ ਇਸ ਅਗਲੇ ਗੁਰਵਾਕ ਵਿਚ ਵਿਦਮਾਨ ਹੈ :-

ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥

ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥

ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥

ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥੧॥ਰਹਾਉ॥੫੯॥

ਭਾਵ-ਵਾਹਿਗੁਰੂ ਨਾਮ ਜਪਣ (ਸਿਮਰਨ ਕਰਨ) ਦੇ ਉਦਮ ਆਹਰ ਵਿਚ ਲਗਣਾ ਹੀ ਅਨੰਦ ਉਤਸ਼ਾਹ ਮਈ ਹੈ, ਅਤੇ ਨਾਮ ਦੇ ਖ਼ਾਸ ਸਿਮਰਨ ਜਾਪ ਵਿਚ ਜੁਟਣਾ ਤਾਂ ਤਤ-ਸਾਰ ਸੁਖ ਸੁਖਾਂ ਸਿਰ ਸਾਰ ਸੁਖ ਉਪਜਾਇਕ ਪਾਰਸ ਰਸਾਇਣ ਹੈ । ਗੋਬਿੰਦ ਵਾਹਿਗੁਰੂ ਦਾ ਨਾਮ ਜਪ ਜਪ ਕੇ ਹੀ ਪੂਰਨ ਤਤ ਗੁਰਮਤਿ ਵੀਚਾਰ ਦੀ ਸੋਝੀ ਪੈਂਦੀ ਹੈ । ਨਾਮ ਜਪਣਾ ਹੀ ਤਤ ਵੀਚਾਰ, ਵੀਚਾਰਾਂ ਸਿਰ ਵੀਚਾਰ, ਸ਼ਿਰੋਮਣੀ ਵੀਚਾਰ ਹੈ ।

"ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥’*

ਗੁਰਵਾਕ ਦੇ ਭਾਵ ਅਨੁਸਾਰ ਭੀ ਇਹੋ ਸਿਧ ਹੁੰਦਾ ਹੈ ਕਿ ਸਤਿਗੁਰ ਦੇ ਬਚਨਾਂ ਦਾ ਕਮਾਵਣਾ ਹੀ ਸੱਚਾ ਵੀਚਾਰ ਹੈ ਅਤੇ ਸਤਿਗੁਰ ਦੇ ਬਚਨਾਂ ਦਾ ਕਮਾਵਣਾ ਨਾਮ ਅਭਿਆਸ ਕਮਾਈ ਕਰਨਾ ਹੀ ਹੈ। ਵਾਹਿਗੁਰੂ ਰੂਪ ਗੁਰੂ ਦੇ ਚਰਨ ਕੰਵਲਾਂ ਦਾ ਜਪਣਾ ਅਤੇ ਵਾਹਿਗੁਰੂ ਨਾਮ ਦਾ ਜਪਣਾ ਇਕੋ ਹੀ ਗੱਲ ਹੈ । ਤਾਂ ਹੀ ਤੇ ਵਾਹਿਗੁਰੂ ਮੁਰਤਿ ਸਤਿਗੁਰੂ ਦੇ ਚਰਨ ਕੰਵਲਾਂ ਦੇ ਭਉਰੇ ਅਤੇ ਵਾਹਿਗੁਰੂ ਨਾਮ ਦੇ ਜਾਪ ਦੇ ਮੁਸ਼ਤਾਕ ਸ਼ੈਦਾਈ ਚਰਨ ਕੰਵਲਾਂ ਨੂੰ ਜਪ ਜਪ ਕੇ, ਭਾਵ, ਵਾਹਿਗੁਰੂ ਨਾਮ ਨੂੰ ਜਪ ਜਪ ਕੇ ਹੀ ਜੀਊਂਦੇ ਹਨ । ਚਰਨ ਕੰਵਲਾਂ ਦਾ ਇਸ਼ਕ ਸ਼ਿਕੰਜਨੀ ਧਿਆਨ ਚਰਨ ਕੰਵਲੀਸ਼ਰ ਵਾਹਿਗੁਰੂ ਨਾਮ ਯਾ ਵਾਹਿਗੁਰੂ ਨੂੰ ਆਰਾਧਨ ਦੇ ਸਦਰਸ ਹੈ । ਤਾਂ ਹੀ ਤੇ ਉਪਰਲੇ ਗੁਰਵਾਕ ਅੰਦਰ "ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ" ਵਾਲੀ ਤੁਕ ਦੇ ਨਾਲ ਲਗਦੀ ਹੀ ਇਹ ਤੁਕ ਉਚਰਣਤ ਹੈ

ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥ (੮੧੫)

ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਨੂੰ ਆਰਾਰਨ ਕਰਕੇ ਭੀ ਮੁਖਿ ਅੰਮ੍ਰਿਤ

*ਸਿਰੀ ਰਾਗੁ ਮ: ੫, ੧॥੨੯॥੯੯॥ ਪੰਨਾ ੫੨

29 / 80
Previous
Next