Back ArrowLogo
Info
Profile

ਪੀਵੀਦਾ ਹੈ ਅਤੇ ਚਰਨ ਕੰਵਲਾਂ ਦਾ ਆਰਾਧਨ ਭੀ ਅੰਮ੍ਰਿਤ ਰਸ ਗਟਾਕਾਂ ਨੂੰ ਪੀਆਵਨ, ਚਖਾਵਨਹਾਰਾ ਹੈ, ਜੈਸਾ ਕਿ ਪਿਛੇ ਸਿਧ ਹੋ ਚੁਕਾ ਹੈ । ਤਾਂ ਤੇ ਦੋਹਾਂ ਅਰਾਧਨੀਯ ਪਦਾਰਥਾਂ ਦਾ ਪ੍ਰਮਾਰਥ ਇਕੋ ਹੀ ਹੈ। ਇਹ ਸਭ ਅੰਮ੍ਰਿਤ-ਨਾਮ ਦੀਆਂ ਪਾਰਸ-ਕਮਾਈਆਂ ਦੇ ਹੀ ਜ਼ਹੂਰ ਚਮਤਕਾਰੇ ਹਨ ।

ਗੁਣੀ ਗੁਣਤਾਸ ਵਾਹਿਗੁਰੂ ਅਕਾਲ ਪੁਰਖ ਦੇ ਚਰਨ ਕੰਵਲਾਂ ਦੀ ਟੇਕ, ਨਾਭਿ ਸੁਆਸ ਟੇਕਨੀ ਟੇਕ, ਹੀਰੇ ਹੀਰ ਬੇਧੰਨੀ ਟੇਕ, ਰਸ-ਜੋਤਿ-ਜੋਤੰਨੀ ਟੇਕ, ਰਸ- ਲਿਵਨ-ਖਿਵੰਨੀ ਟੇਕ, ਲਿਵ-ਖਿਵੰਨ-ਬਿਸਮੰਨੀ ਟੇਕ, ਨਾਮ ਸਿਮਰਨ ਅਤੇ ਕੀਰਤਨ ਦੇ ਲਾਹੇ, ਹੋਰੋਂ ਹੋਰ ਲਾਹੇ ਲੈਣ ਲਈ ਤੇ ਲੈਂਦੇ ਰਹਿਣ ਲਈ ਖਿਨ-ਖਿਨੀ ਉਮਾਹੇ ਉਪਜਾਉਂਦੀ ਹੈ । ਸੋਈ ਭਾਵ ਇੰਨ ਬਿੰਨ ਇਹ ਗੁਰਵਾਕ ਨਿਰੂਪਨ ਕਰਾਉਂਦਾ ਹੈ :-

ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥

ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥੧॥ਰਹਾਉ॥

ਤਾਂ ਤੇ ਜਬ ਲਗ ਘਟ ਅੰਤਰਿ ਸੁਆਸ ਵਗਦੇ ਹਨ, ਚਰਨ ਕੰਵਲਾਂ ਦੇ ਮਉਜ-ਮਸਤ-ਭੰਵਰੇ ਕੀਰਤਨ-ਰੰਗਾਂ ਅਤੇ ਨਾਮ-ਅਭਿਆਸ-ਤ੍ਰੰਗਾਂ ਦੇ ਵਜਦ ਵਿਚ ਹੀ ਮਸਤਾਨੇ ਰਹਿੰਦੇ ਹਨ । ਚਰਨ ਕੰਵਲਾਂ ਦੀ ਦਰਸ-ਲੀਨਤਾ ਵਿਚ ਮਗਨ ਹੋ ਕੇ ਜ਼ੋਰੋ ਜ਼ੋਰ ਕੀਰਤਨ, ਨਾਮ ਅਭਿਆਸ ਦਾ ਖੰਡਾ ਖੜਕਾਉਂਦੇ ਹਨ ਅਤੇ ਇਕ ਸੁਆਸ ਭੀ ਬਿਰਥਾ ਨਹੀਂ ਜਾਣ ਦਿੰਦੇ । ਦੇਖੋ ਅਗਲਾ ਗੁਰਵਾਕ ਚਰਨ ਕੰਵਲਾਂ ਨੂੰ ਰਿਦੇ ਧਿਆਉਣ ਦੀ ਗਤਿ ਮਿਤ ਨੂੰ ਕੈਸਾ ਦ੍ਰਿੜਾਉਂਦਾ ਹੈ :-

ਚਰਨ ਕਮਲ ਪ੍ਰਭ ਹਿਰਦੈ ਰੋਗ ਗਏ ਸਗਲੇ ਸੁਖ ਧਿਆਏ ॥

ਪਾਏ ॥੧॥ ਗੁਰਿ ਦੁਖੁ ਕਾਟਿਆ ਦੀਨੋ ਦਾਨੁ ॥

ਸਫਲ ਜਨਮੁ ਜੀਵਨ ਪਰਵਾਨੁ ॥੧॥ਰਹਾਉ॥

ਅਕਤ ਕਥਾ ਅੰਮ੍ਰਿਤ ਪ੍ਰਭ ਬਾਨੀ ॥

ਕਹੁ ਨਾਨਕ ਜਪਿ ਜੀਵੇ ਗਿਆਨੀ ॥੨॥੨॥੨੦॥

ਇਸ ਗੁਰਵਾਕ ਦੇ ਭਾਵ ਤੋਂ ਇਹ ਗੁਰਮਤਿ-ਗੂੜ੍ਹ-ਭੇਦ ਖੁਲ੍ਹਦੇ ਹਨ : ਨਾਮ ਸਿਮਰਨ ਦੀ ਪਾਰਸ-ਚੁੰਭਕੀ-ਕ੍ਰਿਸ਼ਮ-ਕਮਾਈ ਕਰਿ ਹਿਰਦੇ ਪ੍ਰਗਟਾਏ, ਹਿਰਦੇ ਰਸ ਰਸਾਏ, ਹਿਰਦੇ ਜੋਤਿ ਜਗਨਾਏ ਚਰਨ ਕੰਵਲਾਂ ਦਾ ਧਿਆਨ ਆਰਾਧਣ ਕਰਨਾ ਸਗਲੇ ਰੋਗਾਂ ਦਾ ਬਿਨਾਸਨਹਾਰਾ ਅਤੇ ਸਮੂਹ ਸੁਖਾਂ ਦਾ ਪ੍ਰਕਾਸ਼ਨਹਾਰਾ ਹੈ । ਗੁਰੂpgage_breakਸਾਹਿਬ ਨੇ ਅਪਾਰ ਕਿਰਪਾ ਧਾਰੀ ਹੈ ਕਿ ਆਪਣੇ ਗੁਰਸਿਖ ਸੇਵਕ ਪਿਆਰਿਆਂ ਅਭਿਆਸੀ ਜਨਾਂ ਨੂੰ ਨਾਮ ਸਿਮਰਨ ਦੇ ਦਾਨ, ਚਰਨ ਕੰਵਲਾਂ ਦੇ ਧਿਆਨ-ਦਾਨ ਦੀ ਦਾਤ ਬਖਸ਼ੀ ਹੈ। ਜਿਸ ਦਾਨ ਦਾਤਾਰਨੀ ਬਖ਼ਸ਼ਿਸ਼ ਦੁਆਰਾ ਗੁਰੂ ਸਾਹਿਬ ਨੇ ਆਪਣੇ ਸਿਖਾਂ ਦਾ ਜਨਮ ਮਰਨ ਦਾ ਦੁਖ ਕਟ ਦਿਤਾ ਹੈ ਅਤੇ ਇਸ ਦਾਤ ਕਰਕੇ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਹੈ ਅਤੇ ਹਰਿ ਦਰਗਾਹ ਪਰਵਾਨ ਪਿਆ ਹੈ ।

੭

ਗੁਰਬਾਣੀ ਦੀ ਅਕਥ ਕਥਾ

ਧੁਰੋਂ ਆਈ ਬਾਣੀ, ਗੁਰਬਾਣੀ ਦੀ ਕਥਾ ਅਕਥ ਹੈ। ਜੋ ਗੁਰੂ ਨਾਨਕ ਸਾਹਿਬ ਦੇ ਘਰ ਦੇ ਤੱਤ ਦੇ ਗਿਆਨੀ, ਖ਼ਾਸ ਗੁਰਮਤਿ ਗਿਆਨੀ ਹਨ, ਓਹ ਇਸ ਅੰਮ੍ਰਿਤ ਰੂਪ ਗੁਰਬਾਣੀ ਨੂੰ ਜਪ ਜਪ ਕੇ ਹੀ ਜੀਂਵਦੇ ਹਨ । ਗੁਰਬਾਣੀ ਨੂੰ ਜਪਣਾ, ਜਪੀ ਜਾਵਣਾ, ਇਸ ਜੀਵਨ-ਅਧਾਰ ਅੰਮ੍ਰਿਤ ਬਾਣੀ ਦਾ ਪਾਠ ਕਰਨਾ ਅਤੇ ਪ੍ਰੇਮ ਪਾਠ ਕਰੀ ਜਾਵਣਾ ਹੀ ਗੁਰਬਾਣੀ ਦੀ ਅਕਥ ਕਥਾ ਹੈ । ਅਕਥ ਕਥਾ ਸੋ, ਜੋ ਕਥਨੀ ਬਦਨੀ ਵਿਚ ਨਾ ਆ ਸਕੇ, ਕੇਵਲ ਜਪੀ ਪਠੀ ਹੀ ਪਰਵਾਨ ਹੋਵੇ । ਅੰਮ੍ਰਿਤ ਰੂਪ ਗੁਰਬਾਣੀ ਦਾ ਜਪਣਾ ਹੀ ਪਾਰਸ-ਕਲਾ ਸੰਪੰਨ ਹੈ ।

30 / 80
Previous
Next