੮
ਗੁਰਮਤਿ ਗਿਆਨੀ
ਗੁਰਮਤਿ ਗਿਆਨੀ ਓਹੀ ਹਨ ਜੋ ਪਿਛੇ ਦਿਤੇ ਸ਼ਬਦ ਬਿਲਾਵਲੁ ਮਹਲਾ ੫ ਦੀ ਪਿਛਲੀ ਤੁਕ "ਕਹੁ ਨਾਨਕ ਜਪਿ ਜੀਵੇ ਗਿਆਨੀ" ਅਨੁਸਾਰ ਅੰਮ੍ਰਿਤ ਰੂਪ ਗੁਰਬਾਣੀ ਨੂੰ ਜਪਿ ਜਪਿ, ਕੇਵਲ ਜਪਿ ਜਪਿ (ਪਾਠ ਕਰਿ ਕਰਿ) ਹੀ ਜੀਵੰਦੇ ਹਨ ਅਤੇ ਚਰਨ ਕੰਵਲਾਂ ਦੇ ਰਸੀਏ ਥੀਵੰਦੇ ਹਨ ।
ਅਗਲੇ ਗੁਰਵਾਕ ਦੁਆਰਾ ਗੁਰੂ ਸਾਹਿਬ ਫੇਰ ਓਹੀ ਗੁਰਮਤਿ ਆਸ਼ਾ ਦ੍ਰਿੜਾਉਂਦੇ ਹਨ ਕਿ ਪਲ ਪਲ, ਨਿਮਖ ਨਿਮਖ, ਸਾਸਿ ਸਾਸਿ, ਵਾਹਿਗੁਰੂ ਨਾਮ ਦਾ ਜਪਣਾ, ਵਾਹਿਗੁਰੂ ਦੇ ਚਰਨ ਕੰਵਲਾਂ ਦਾ ਰਿਦੰਤਰ ਧਿਆਵਣਾ ਹੈ । ਯਥਾ ਗੁਰਵਾਕ:-
ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥
ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥
ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥
ਕਵਨ ਸੁ ਮਤਿ ਜਿਤੁ ਪ੍ਰੀਤਮ ਪਾਵਉ॥੧॥ਰਹਾਉ॥
ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥
ਹਰਿ ਨਾਨਕ ਬਿਸਰੁ ਨ ਕਾਹੂੰ ਬੇਰੇ ॥੨॥੧॥੧੯॥
ਪ੍ਰੀਤਮ ਵਾਹਿਗੁਰੂ ਦੇ ਪਾਵਣ ਨੂੰ ਗੁਰਮਤਿ-ਮਤਿ ਸੁਮਤੜੀ ਇਹੀ ਹੈ ਕਿ ਉਸ ਦੇ ਨਾਮ ਨੂੰ ਕਿਸੇ ਵਕਤ ਭੀ ਵਿਸਾਰਿਆ ਨਾ ਜਾਵੇ ਅਤੇ ਇਕੋ ਨਾਮ-ਪ੍ਰਭੂਤੀ ਚਰਨ ਕੰਵਲਾਂ ਦਾ ਧਿਆਨ ਸਿਮਰਨ ਸੁਆਸਿ ਸੁਆਸਿ ਕੀਤਾ ਜਾਵੇ । ਖਿਨ ਪਲ ਘੜੀ ਮੂਰਤ ਚਸਾ ਭੀ ਵਿਸਾਹ ਨ ਕੀਤਾ ਜਾਵੇ, ਅਤੇ ਐਸੀ ਕਿਰਪਾ ਦਾ ਪਾਤਰ ਹੋਣ ਲਈ ਬਿਨੈ ਅਰਦਾਸ ਕਰਨ ਦਾ ਸੁਭਾਉ ਭੀ ਪਕਾਇਆ ਜਾਵੇ । ਇਸ ਬਿਧਿ ਕੀਤੀਆਂ ਅਰਦਾਸਾਂ ਬੇਨਤੀਆਂ ਦੁਆਰਾ ਜਦ ਨਾਮ ਅਭਿਆਸ ਪੱਕ ਜਾਵੇ ਅਤੇ ਵਾਹਿਗੁਰੂ ਦੇ ਚਰਨ ਕੰਵਲ ਆਪਣੇ ਜੋਤਿ ਸਰੂਪੀ ਜਮਾਲ ਵਿਚ ਜਿਸ ਵਡਭਾਗੇ ਗੁਰਮੁਖ ਜਨ ਦੇ ਹਿਰਦੇ ਅੰਦਰ ਆ ਉਤਰਨਿ ਅਤੇ ਵਿਚ ਵਸ ਜਾਣ ਤਾਂ ਓਹ ਜਨ