Back ArrowLogo
Info
Profile

੯

ਸੂਖਮ ਦੁਨੀਆ

ਜਿਨ੍ਹਾਂ ਨੂੰ ਦਿੱਬ ਦ੍ਰਿਸ਼ਟਨੀ ਲੋਇਣ ਗੁਰਪ੍ਰਸਾਦਿ ਕਰਿ ਪ੍ਰਾਪਤ ਨਹੀਂ ਹੋਏ, ਉਹਨਾਂ ਨੂੰ ਏਹਨਾਂ ਦਿੱਬ ਲਤੀਫ਼ੀ ਸੂਖਮ ਚਰਨ ਕੰਵਲਾਂ ਦਾ ਦਰਜਾਰ ਇਕ ਅਲੌਕਿਕ ਅਤੇ ਅਨਹੋਣੀ ਗੱਲ ਪਰਤੀਤ ਹੁੰਦੀ ਹੈ । ਉਹ ਆਪਣੀ ਸਥੂਲ ਦ੍ਰਿਸ਼ਟੀ ਕਰਿ ਕੇਵਲ ਸਥੂਲ ਚਰਨਾਂ ਦਾ ਹੀ ਅਨੁਮਾਨ ਲਗਾ ਸਕਦੇ ਹਨ । ਸਥੂਲ ਦ੍ਰਿਸ਼ਟਮਾਨ-ਪਸਾਰੇ ਤੋਂ ਖ੍ਰੀਦ (ਪਰੇ) ਉਹਨਾਂ ਨੂੰ ਹੋਰ ਕੋਈ ਸੂਖਮ ਦੁਨੀਆ ਨਹੀਂ ਦੀਹਦੀ। ਉਹ ਬਿਚਾਰੇ ਆਪਣੇ ਸਥੂਲ ਦ੍ਰਿਸ਼ਟੰਨੇ ਪੰਜ-ਭੂਤਕ-ਪਸਾਰੜੀਏ ਅਲਪਗ ਤਜਰਬੇ ਅੰਦਰ ਆਈ ਸਚਾਈ ਤੋਂ ਬਾਹਰ ਹੋਰ ਕਿਸੇ ਅਦ੍ਰਿਸ਼ਟ ਪਦਾਰਥ ਦੀ ਅਜ਼ਗੈਬੀ ਹੋਂਦ ਵਾਲੀ ਸਚਾਈ ਨੂੰ ਨਹੀਂ ਮੰਨਦੇ । ਇਸ ਕਰਕੇ ਉਹ ਰਿਦੰਤਰ ਵਸਣਹਾਰੇ ਚਰਨਾਂ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਂਦੇ ਹਨ । ਮੰਨਦੇ ਹਨ ਤਾਂ ਅਲੰਕਾਰਕ ਸ਼ੁਸ਼ਕ-ਸਚਾਈ ਕਰਕੇ ਮੰਨਦੇ ਹਨ । ਤੱਤ-ਪ੍ਰਮਾਰਥੀ ਦਿੱਬ-ਦਰਸਾਰਿਆਂ ਦੇ ਪੇਖਨਹਾਰੇ, ਸਾਂਗੋ ਪਾਂਗ ਪੇਖਨਹਾਰੇ ਸਤਿ ਪੁਰਖ ਜੋ ਸਚਾਈ ਨਿਰੂਪਨ ਕਰਾਉਂਦੇ ਹਨ, ਓਹੀ, ਕੇਵਲ ਓਹੀ ਸਚਾਈ ਹੀ ਸਤਿ ਹੈ, ਕਿਉਂਕਿ ਓਹ ਸਤ ਪੁਰਖ ਸੰਤ ਜਨ ਓਹੀ ਕੁਛ ਮੁਖੋਂ ਉਚਰਦੇ ਬੋਲਦੇ ਹਨ ਜੋ ਕੁਛ ਕਿ ਓਹ ਆਪਣੀ ਅੱਖੀਂ ਪਰਤੱਖ ਦੇਖਦੇ ਹਨ। ਇਸੇ ਪਰਥਾਇ ਇਹ ਗੁਰਵਾਕ ਖ਼ੂਬ ਘਟਦਾ ਫਬਦਾ ਹੈ :-

ਸੰਤਨ ਕੀ ਸੁਣਿ ਸਾਚੀ ਸਾਖੀ॥

ਸੋ ਬੋਲਹਿ ਜੋ ਪੇਖਹਿ ਆਖੀ ॥੪॥੨੫॥੨੬॥

ਤਾਂ ਤੇ ਓਹਨਾਂ ਦਾ ਚਰਨਾਰਬਿੰਦ-ਵਾਹਿਗੁਰੂ-ਚਰਨ-ਕੰਵਲ-ਨਿਰੂਪਨੀ ਤਜਰਬਾ ਸਤਿ ਹੈ, ਕਿਉਂਕਿ ਓਹਨਾਂ ਖ਼ੁਦ ਇਸ ਨੂੰ ਅਜ਼ਮਾਇਆ ਹੈ ਤੇ ਆਪਣੀਆਂ ਨਿਜ ਅੱਖੀਆਂ ਨਾਲ ਪੇਖਿਆ ਪਰਖਿਆ ਹੈ।

33 / 80
Previous
Next