१३
ਆਤਮਾ ਤੇ ਪ੍ਰਮਾਤਮਾ ਦਾ ਚੀਨਣਾ
ਸਤਿਗੁਰੂ ਦੇ ਚਰਨ ਕੰਵਲਾਂ ਦੇ ਪਾਰਸ-ਰਸਾਇਣੀ-ਨਿਧਾਨ, ਅੰਮ੍ਰਿਤ ਜਲ ਨੂੰ ਛਕ ਕੇਚਰਨ-ਅੰਮ੍ਰਿਤ ਛਕਣਹਾਰਾ ਜਗਿਆਸੂ ਜਨ ਤ੍ਰੈਗੁਣ-ਅਤੀਤ ਹੋ ਜਾਂਦਾ ਹੈ, ਭਾਵ-ਰਾਜਸੀ, ਸਾਤਕੀ, ਤਾਮਸੀ ਗੁਣਾਂ ਦੀ ਪਰਵਿਰਤੀ ਤੋਂ ਨਿਰਵਿਰਤ ਹੋ ਜਾਂਦਾ ਹੈ ਅਤੇ ਤੁਰੀਆ ਗੁਣ ਵਿਚ ਉਸ ਦੀ ਗੰਮਤਾ ਹੋ ਜਾਣ ਕਰਿ, ਉਸ ਨੂੰ ਆਪਣੇ ਸਰੂਪ ਦੀ ਅਤੇ ਆਤਮ ਪਰਾਤਮ ਤੇ ਪ੍ਰਮਾਤਮ ਦੀ ਤੱਠ-ਲਖਤਾ ਹੁੰਦੀ ਹੈ, ਤੁਰੀਆ ਗੁਣੀ ਪ੍ਰਮਾਤਮ-ਪਦ ਨੂੰ ਲਖ ਕੇ ਉਸ ਨੂੰ ਇਸ ਗੱਲ ਦੀ ਅਸਲ ਸੋਝੀ ਪੈਂਦੀ ਹੈ, ਤਤ ਲਖਤਾ ਹੁੰਦੀ ਹੈ ਕਿ ਮੈਂ ਤਾਂ ਪ੍ਰਮਾਤਮਾ ਦੀ ਜੋਤਿ-ਸਰੂਪੀ ਅੰਸ਼ ਹਾਂ ।
"ਕਹੁ ਕਬੀਰ ਇਹ ਰਾਮ ਕੀ ਅੰਸੁ ॥" (੮੭੧)
ਐਵੇਂ ਗੱਲੀਂ ਗੋਸ਼ਟੀਂ ਗਿਆਨ ਨਾਲ ਆਪਾ ਨਹੀਂ ਚੀਨਿਆ ਜਾਂਦਾ । ਆਪਾ ਚੀਨਣਾ ਗੁਰਮਤਿ ਦਾ ਮੁਖ ਮਨੋਰਥੀ ਤਤ-ਆਦਰਸ਼ ਨਹੀਂ । ਤਤ-ਆਦਰਸ਼ੀ ਮੁਖ ਮਨੋਰਥ ਤਾਂ ਪ੍ਰਮਾਰਥ-ਖੋਜੀਆਂ ਦਾ ਪ੍ਰਮਾਤਮਾ ਨੂੰ ਚੀਨਣ (ਪ੍ਰਾਪਤ ਹੋਣ) ਵਾਲੀ ਤੱਤ ਲਖਤਾ ਹੈ । ਇਸ ਲਖਤਾ ਦੀ ਲਗਨ ਵਿਚ ਨਿਮਗਨ ਹੋ ਕੇ ਅਧਿਆਤਮ ਅਭਿਲਾਖੀ ਤੇ ਅਧਿਕਾਰੀ ਜਨ, ਜੋ ਨਾਮ ਅਭਿਆਸ ਦੀਆਂ ਅਗਾਧ ਕਮਾਈਆਂ ਕਰਦੇ ਹਨ ਤਾਂ ਤਿਨ੍ਹਾਂ ਨੂੰ ਪਹਿਲਾਂ ਘਟ ਅੰਤਰਿ ਹੀ ਆਤਮਾ ਦਾ ਜੋਤਿ-ਵਿਗਾਸ ਹੁੰਦਾ ਹੈ, ਅਰਥਾਤ, ਆਤਮਾ ਦੀ ਜੋਤਿ ਦਾ ਪਰਕਾਸ਼ ਹੁੰਦਾ ਹੈ । ਇਸ ਜੋਤਿ-ਵਿਗਾਸੀ- ਆਨੰਦ-ਰਸ ਵਿਚ ਬਿਸਮ ਰਹੱਸੀ ਹੁੰਦੇ ਹੋਏ ਅਭਿਆਸੀ ਜਨ ਹੋਰ ਵਧੇਰੇ ਨਾਮ ਅਭਿਆਸ ਕਮਾਈਆਂ ਕਰਦੇ ਹਨ ਅਤੇ ਕਰੀ ਜਾਂਦੇ ਹਨ। ਇਸ ਲਗਾਤਾਰ ਰਸ ਅਮਿਉ-ਰਸਾਇਣੀ ਨਾਮ ਕਮਾਈ ਕਰਦਿਆਂ ਘਟੰਤਰੀ ਜੋਤਿ-ਚਾਨਣੇ ਦਾ ਪਸਰਾਉ (ਪਸਾਰਾ) ਵੀ ਹੋਰ ਵਧੇਰੇ ਤੋਂ ਵਧੇਰੇ ਵਧਦਾ ਜਾਂਦਾ ਹੈ, ਜੋ ਅੰਤਰ ਬਾਹਰ ਨਭ ਨਾਭੀ (ਦਸਮ ਦੁਆਰ ਤੇ ਨਾਭ ਅਤੇ ਧਰਤੀ ਤੇ ਅਕਾਸ਼) ਵਿਖੇ ਵਧਦਾ, ਜੋਤਿ-ਸਰੂਪੀ ਅਕਾਲ ਪੁਰਖ ਪ੍ਰਮਾਤਮਾ ਦੇ ਸਾਂਗੋ ਪਾਂਗ ਦਰਸ਼ਨ ਕਰਾ ਦਿੰਦਾ ਹੈ । ਇਸ ਪ੍ਰਮਾਤਮ- ਦਰਸ਼ਨ-ਪ੍ਰਾਪਤੀ ਦੇ ਪਦ ਨੂੰ ਪੁਜ ਕੇ ਇਸ ਗੱਲ ਦਾ ਨਿਸਚਿਤੀ ਗਿਆਨ-ਚਾਨਣਾ ਹੁੰਦਾ ਹੈ ਕਿ ਓਹ ਜੋ ਪਹਿਲਾਂ ਘਟ ਅੰਤਰ ਆਤਮ-ਜੋਤਿ ਪਰਕਾਸ਼ ਹੋਈ ਸੀ, ਓਹ