ਬਲਕਿ ਇਸ ਕਰਕੇ ਕਿ ਕਥਨ ਦੀ ਪੱਖੋਂ ਹੀ ਨਹੀਂ। ਚਰਨ ਕੰਵਲ ਦੀ ਮਉਜ- ਆਨੰਦੀ-ਸੋਭਾ ਕੇਵਲ ਲਖੀ ਪੇਖੀ ਹੀ ਪਰਵਾਨ ਹੈ, ਕਥੀ ਵਰਨੀ ਨਹੀਂ ਜਾ ਸਕਦੀ । ਜੇ ਕੋਈ ਕਹੇ ਤਾਂ ਭਲਾ ਕੀ ਅਨੁਮਾਨ ਸਦਰਸਤਾ ਦੇ ਕੇ ਕਹੇ ਵਰਨੇ ? ਇਸ ਸੋਭਾ ਦੇ ਸਦਰਸ ਸੋਭਾ, ਹੋਰ ਜੋ ਕੋਈ ਨਾ ਹੋਈ । ਅੱਖੀਆਂ ਦੇ ਵਿਸ਼ੇ ਵਾਲੀ ਸੋਭਾ ਸੁੰਦਰਤਾ, ਉੱਚੀ ਤੋਂ ਉੱਚੀ ਸੋਭਾ ਸੁੰਦਰਤਾ, ਇਸ ਅਲੌਕਿਕ ਸੋਭਾ ਸੁੰਦਰਤਾ ਨੂੰ ਰਾਈ ਸਮਾਨ ਭੀ ਨਹੀਂ ਪੁਜ ਸਕਦੀ । ਤ੍ਰੈਗੁਣੀ ਗੁਣਾਂ ਦੀ ਕੋਈ ਭੀ ਸੋਭਾ ਸੁੰਦਰਤਾ, ਇਸ ਸੋਭਾ ਸੁੰਦਰਤਾ ਦੇ ਲਵੇ ਨਹੀਂ ਲਗ ਸਕਦੀ । ਚਰਨ ਕੰਵਲ ਮੌਜਜ਼ਾਨੀ ਸੋਭਾ ਨੂੰ ਮਾਨਣਹਾਰਾ ਚਰਨ ਕੰਵਲਾਂ ਦੀ ਸੁੰਦਰਤਾ ਨੂੰ ਪੇਖ ਕੇ ਬਸ ਵਾਹੁ ਵਾਹੁ ਕਹਿੰਦਾ ਹੀ ਬਿਸਮਾਦ ਹੋ ਜਾਵੇਗਾ, ਚਰਨ ਕੰਵਲ ਦੀ ਮਉਜ ਦਾ ਆਨੰਦ-ਰਸ ਮਾਣਦਾ ਹੋਇਆ ਉਹ ਗੂੰਦਾ ਅਤੇ ਗੂੰਗਾ ਹੋ ਜਾਏਗਾ । ਸਿਵਾਏ ਆਹ ! ਹਾ ! ਆਖਣ ਦੇ, ਯਾ ਵਾਹ ਵਿਸਮਾਦੀ ਅਖਰ ਭਾਖਣ ਦੇ, ਉਹ ਹੋਰ ਕੋਈ ਭੀ ਕਥਨੀ ਬਦਨੀ ਕਰਨੋਂ ਅਸਮਰਥ ਰਹੇਗਾ। ਏਥੇ ਨਾ ਕੋਈ ਉਦਾਹਰਨ ਦਿੱਤਾ ਜਾ ਸਕਦਾ ਹੈ, ਨਾ ਕੋਈ ਅਲੰਕਾਰ ਬੰਨ੍ਹਿਆ ਜਾ ਸਕਦਾ ਹੈ । ਪੇਖਣ ਪਰਖਣਹਾਰੇ ਤੋਂ ਭੀ ਨਹੀਂ ਬੰਨ੍ਹਿਆ ਜਾ ਸਕਦਾ ਤਾਂ ਅਨੁਮਾਨ ਲਾਉਣ ਵਾਲਿਆਂ ਤੋਂ ਕੀ ਕਥਿਆ ਵਰਨਿਆ ਜਾ ਸਕਦਾ ਹੈ ! ਬਸ, ਇਹ ਤਾਂ ਪੇਖਾ ਹੀ ਪਰਵਾਣ ਹੈ ।