Back ArrowLogo
Info
Profile

ਹੋ ਸਕਦਾ ਹੈ। ਹਰ ਹਾਲਤ ਵਿਚ ਚਰਨਾਂ ਦਾ ਧਿਆਨ ਇਕ ਤਾਕੀਦੀ ਹੁਕਮ ਜਾਪਦਾ ਹੈ । ਸਚ ਮੁਚ ਚਰਨਾਂ ਦਾ ਧਿਆਨ ਇਕ ਆਕਰਖਣ-ਸ਼ਕਤੀ ਹੈ, ਜੋ ਗੁਰਮਤਿ-ਪੰਧਾਊਆਂ ਦੀ ਹਉਮੈ ਮੈਲ ਕਟਦੀ ਹੈ ਅਤੇ ਨਾਮ ਵਿਚ ਲਿਵਲੀਨ ਕਰਦੀ ਹੈ । ਚਰਨਾਂ ਦਾ ਧਿਆਨ ਸਾਰੇ ਗੁਰੂ ਸਰੂਪ ਦੇ ਧਿਆਨ ਦਾ ਲਖਾਇਕ ਹੈ ਅਤੇ ਗੁਰੂ ਸਰੂਪ ਦੇ ਧਿਆਨ ਵਿਚ ਚਟਨਾਂ ਦਾ ਧਿਆਨ ਅੰਤਰਗਤ ਹੈ। ਕੀ ਇਹ ਖ਼ਿਆਲ ਕੀਤਾ ਜਾ ਸਕਦਾ ਹੈ ਕਿ ਚਰਨ ਇਕੱਲੇ ਸਾਰੀ ਗੁਰ-ਮੂਰਤੀ ਤੋਂ ਵਖਰੇ ਹੋ ਸਕਦੇ ਹਨ ? ਕਦਾਚਿਤ ਨਹੀਂ । ਅਸਲ ਵਿਚ ਜਦ ਚਰਨ ਹਿਰਦੇ ਅੰਦਰ ਅੰਕ੍ਰਿਤ ਹੋਣਗੇ ਤਾਂ ਸਾਰੀ ਮੂਰਤੀ ਸੁਭਾਵਕ ਹੀ ਹਿਰਦੇ ਰੂਪੀ ਸੇਜਾ ਨੂੰ ਆ ਮੱਲੇਗੀ । ਭਾਈ ਗੁਰਦਾਸ ਜੀ, ਜੋ ਗੁਰਮਤਿ ਰਮਜ਼ਾਂ ਦੇ ਪੂਰਨ ਜਾਣੂ ਹਨ, ਫ਼ੁਰਮਾਉਂਦੇ ਹਨ :-

ਚਰਨ ਸਰਨ ਗੁਰ ਏਕ ਪੈਂਡਾ ਜਾਇ ਚਲ

ਸਤਿਗੁਰ ਕੋਟ ਪੈਂਡਾ ਆਗੇ ਹੋਇ ਲੇਤ ਹੈਂ ॥

ਧਿਆਨ ਧਰਨ ਦੀ ਦੇਰ ਹੀ ਹੈ ਕਿ 'ਸਹੁ ਬੈਠਾ ਅੰਙਣ ਮਲਿ' ਵਾਲੀ ਹਾਲਤ ਆ ਵਾਪਰੇਗੀ । ਅਸੀਂ ਗੁਰਸਿਖਾਂ ਦੀ ਚਰਨ-ਧੂੜ ਦੇ ਜਾਚਕ ਹਾਂ, ਗੁਰੂ ਚਰਨਾਂ ਦੇ ਪੁਜਾਰੀ ਹਾਂ ਅਤੇ ਅਕਾਲ ਪੁਰਖ ਦੇ ਚਰਨ ਕੰਵਲਾਂ ਦੀ ਮੌਜ ਦੇ ਮਾਨਣਹਾਰ ਹਾਂ । ਨਹੀਂ ! ਨਹੀਂ !! ਅਸੀਂ ਤਾਂ ਉਸ ਜਗ੍ਹਾ ਨੂੰ ਭੀ ਪੂਜਦੇ ਹਾਂ 'ਜਿਥੇ ਬਾਬਾ ਪੈਰ ਧਰੇ । ਹਾਂ ਜੀ ! ਜਿਥੇ ਗੁਰੂ ਬਾਬਾ ਆਪਣੇ ਚਰਨ ਕੰਵਲ ਟਿਕਾਵੇ, ਉਥੇ ਬਾਬਾ ਆਪ ਦਰਸ਼ਨ ਦਿੰਦਾ ਹੈ । ਬਸ ਜੀ ! ਏਸ ਕਰਕੇ ਹੀ ਤਾਂ 'ਮਾਈ ਚਰਨ ਗੁਰ ਮੀਠੇ ਲਗਦੇ ਹਨ । ਗੁਰੂ ਸਾਹਿਬ ਦੇ ਚਰਨ ਕੰਵਲਾਂ ਦੀ  ਪੂਜਾ ਗੁਰੂ ਬਾਬੇ ਦੀ ਪੂਜਾ ਹੈ, ਗੁਰੂ ਚਰਨਾਂ ਦਾ ਧਿਆਨ ਸਤਿਗੁਰ ਦਾ ਧਿਆਨ ਹੈ ਅਤੇ ਸਤਿਗੁਰ ਦਾ ਧਿਆਨ ਗੁਰ-ਮੂਰਤਿ, ਸ਼ਬਦ- ਗੁਰ ਦਾ ਧਿਆਨ ਹੈ । ਸ਼ਬਦ ਦਾ ਧਿਆਨ ਵਾਹਿਗੁਰੂ ਨਾਮ ਦਾ ਸਿਮਰਨ ਹੈ । ਸੋ ਹਰ ਹਾਲਤ ਵਿਚ ਚਰਨ ਕੰਵਲਾਂ ਦਾ ਧਿਆਨ ਨਾਮ ਸਿਮਰਨ ਦੀ ਹੀ ਸਾਰੀ ਅਵਸਥਾ ਹੈ । ਜੇ ਅਸੀਂ ਗੁਰੂ ਦੀ ਪਰਮ ਕ੍ਰਿਪਾਲਤਾ ਦਵਾਰਾ "ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ"* ਵਾਲੀ ਧਾਰਨਾ ਧਾਰ ਲਈਏ ਤਾਂ ਚਰਨ ਕੰਵਲਾਂ ਦੀ ਸਾਰੀ ਅਵਸਥਾ ਹੀ ਅਸਾਡੇ ਪੇਖਣ ਪਰਖਣ ਵਿਚ ਆ ਸਕਦੀ ਹੈ । 'ਮਨੁ ਧੋਵਹੁ' ਕਿਉਂ ? ਇਸ ਕਰਕੇ ਕਿ 'ਗੁਰ ਸ਼ਬਦ' ਅਸ਼ੁਧ ਮਨ ਵਿਚ ਨਹੀਂ ਵਸ ਸਕਦਾ । ਮਨ ਦੇ ਧੋਣ ਵਾਸਤੇ ਅਨੇਕਾਂ ਸਾਧਨ ਗੁਰਬਾਣੀ ਵਿਚ ਦਸੇ ਹਨ, ਜਿਹਾ ਕਿ ਸੰਗਤਾਂ ਵਿਚ ਸੇਵਾ ਭਾਵ ਨਾਲ ਵਿਚਰਨਾ, ਸੰਗਤਾਂ ਦੇ ਜੋੜੇ ਝਾੜਨੇ, ਜੂਠੇ ਭਾਂਡੇ ਮਾਂਜਣੇ, ਪੱਖਾ ਫੇਰਨਾ, ਪਾਣੀ ਢੋਣਾ, ਪੀਸਨ ਪੀਸ ਕਮਾਵਣਾ, ਆਦਿ; ਇਹ ਸਭ ਮਨ ਧੋਵਣ ਦੇ ਸਾਧਨ ਹਨ । ਹਾਂ ! ਗੁਰੂ ਸਾਹਿਬ ਦਾ ਧਿਆਨ, ਉਨ੍ਹਾਂ ਦੇ ਚਰਨ ਕੰਵਲਾਂ ਦਾ ਧਿਆਨ,

* ਰਾਮਕਲੀ ਮਹਲਾ ੩ ਅਨੰਦੁ, ਅੰਕ ੧੮, ਪੰਨਾ ੯੧੮

78 / 80
Previous
Next