ਮਜ਼ਦੂਰਾਂ ਦੇ ਜਮਾਤੀ-ਸੰਘਰਸ਼ ਰਾਹੀਂ ਨਹੀਂ : ਸਗੋਂ ਬੁੱਧੀਜੀਵੀਆਂ ਦੀ ਛੋਟੀ ਜਿਹੀ ਘੱਟਗਿਣਤੀ ਦੁਆਰਾ ਰਚੀ ਸਾਜਿਸ਼ ਦੇ ਰਾਂਹੀ ਹੋਵੇਗਾ। ਉਨ੍ਹਾਂ ਨੇ ਸਫਲ ਵਿਦਰੋਹ ਦੇ ਲਈ ਠੋਸ ਹਾਲਤਾਂ ਨੂੰ ਧਿਆਨ ਵਿੱਚ ਰੱਖਣ ਅਤੇ ਆਮ ਲੋਕਾਂ ਨਾਲ ਸਬੰਧ ਕਾਇਮ ਕਰਨ ਦੀ ਬਜਾਏ ਥੋੜੇ ਜਿਹੇ ਸਾਜਿਸ਼ ਕਰਨ ਵਾਲਿਆਂ ਦੀਆਂ ਗੁਪਤ ਸਰਗਰਮੀਆਂ ਦਾ ਰਸਤਾ ਅਪਣਾਇਆ। ਇਸ ਰਸਤੇ ਦੀ ਨਾਕਾਮਯਾਬੀ ਸ਼ੱਕ ਰਹਿਤ ਸੀ ਅਤੇ ਅਜਿਹਾ ਹੀ ਹੋਇਆ। ਰੂਸ ਵਿੱਚ 19ਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਨਰੋਦਵਾਦੀ ਲਹਿਰ ਦੀ ਇਕ ਧਾਰਾ ਨੇ ਦਹਿਸ਼ਤਗਰਦੀ ਦਾ ਰਸਤਾ ਚੁਣਿਆ ਸੀ ਅਤੇ ਨਾਕਾਮਯਾਬ ਹੋਈ ਸੀ। ਨਰੋਦਵਾਦ ਰੂਸ ਦੀ ਇਨਕਲਾਬੀ ਜਮਹੂਰੀ ਲਹਿਰ ਵਿੱਚ 1860 ਅਤੇ 1870 ਦੇ ਦਹਾਕਿਆਂ ਵਿੱਚ ਜਨਮੀ ਇੱਕ ਰਾਜਨੀਤਿਕ ਪ੍ਰਵਿਰਤੀ ਸੀ । ਨਰੋਦਵਾਦੀ ਆਪਣੇ ਆਪ ਨੂੰ ਸਮਾਜਵਾਦੀ ਕਹਿੰਦੇ ਸਨ, ਪਰ ਉਨ੍ਹਾਂ ਦਾ ਸਮਾਜਵਾਦ ਯੂਟੋਪੀਆਈ ਸੀ ਜਿਸ ਵਿੱਚ ਸਮਾਜਿਕ ਵਿਕਾਸ ਦੇ ਕ੍ਰਮ ਅਤੇ ਪ੍ਰਕਿਰਿਆ ਦੀ ਕੋਈ ਸਹੀ ਸਮਝ ਨਹੀਂ ਸੀ। ਨਰੋਦਵਾਦੀ ਰੂਸ ਵਿੱਚ ਪੂੰਜੀਵਾਦੀ ਵਿਕਾਸ ਨੂੰ ਅਸੰਭਵ ਮੰਨਦੇ ਸਨ ਅਤੇ ਮਜ਼ਦੂਰਾਂ ਦੀ ਬਜਾਏ ਕਿਸਾਨਾਂ ਨੂੰ ਮੁੱਖ ਇਨਕਲਾਬੀ ਤਾਕਤ ਮੰਨਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਰੂਸੀ ਕਿਸਾਨ ਜ਼ਾਰ ਦੀ ਨਿਰੰਕੁਸ਼ ਸੱਤ੍ਹਾ ਨੂੰ ਉਖਾੜ ਕੇ ਪੁਰਾਣੇ ਪੇਂਡੂ ਭਾਈਚਾਰੇ ਦਾ ਹੀ ਅੱਗੇ ਵਿਕਾਸ ਕਰਕੇ ਸਮਾਜਵਾਦ ਦੀ ਸਿਰਜਣਾ ਕਰਨਗੇ। ਕਿਸਾਨਾਂ ਨੂੰ ਜੱਥੇਬੰਦ ਕਰਨ ਵਿੱਚ ਅਸਫਲ ਹੋਣ ਤੋਂ ਬਾਅਦ ਨਰੋਦਵਾਦ ਦੀ ਮੁੱਖ ਧਾਰਾ ਉਦਾਰਪੰਥੀ ਸੁਧਾਰਵਾਦੀ ਬਣ ਗਈ ਅਤੇ ਇਨਕਲਾਬ ਦੀ ਬਜਾਏ ਸਿਰਫ਼ ਕੁੱਝ ਬੁਰਜੂਆ ਸੁਧਾਰਾਂ ਦੀ ਮੰਗ ਤੱਕ ਸੁੰਗੜ ਕੇ ਰਹਿ ਗਈ। ਪਰ ਇਸੇ ਲਹਿਰ ਦੀ ਇੱਕ ਦੂਜੀ ਧਾਰਾ 1879 ਵਿੱਚ 'ਨਰੋਦਨਾਇਆ ਵੋਲਯਾ' ਦੇ ਰੂਪ ਵਿੱਚ ਸਾਹਮਣੇ ਆਈ। ਇਸ ਧਾਰਾ ਨੇ ਰਾਜਨੀਤਿਕ ਸੰਘਰਸ਼ ਦੀ ਲੋੜ 'ਤੇ ਜ਼ੋਰ ਦਿੱਤਾ। ਪਰ ਆਪਣੇ ਗੈਰਵਿਗਿਆਨਕ, ਨਿਮਨ ਪੂੰਜੀਵਾਦੀ (ਮੱਧਵਰਗੀ) ਨਜ਼ਰੀਏ ਕਾਰਨ ਉਹ ਸਾਜਿਸ਼ ਅਤੇ ਵਿਅਕਤੀਗਤ ਦਹਿਸ਼ਤ ਨੂੰ ਹੀ ਰਾਜਨੀਤਿਕ ਸੰਘਰਸ਼ ਦਾ ਸਮਾਨਅਰਥੀ ਮੰਨ ਬੈਠੀ। ਕਈ ਨਾਕਾਮਯਾਬ ਕੋਸ਼ਿਸ਼ਾਂ ਦੇ ਬਾਅਦ, 1881 ਵਿੱਚ ਜ਼ਾਰ ਅਲੈਕਸਾਂਦਰ ਦੀ ਹੱਤਿਆ ਦੇ ਬਾਅਦ ਕਈ ਲੋਕਾਂ ਨੂੰ ਫਾਂਸੀ ਅਤੇ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਭਿਆਨਕ ਜ਼ਬਰ ਦੇ ਬਾਅਦ 'ਨਰੋਦਨਾਇਆ ਵੋਲਯਾ' ਦੀਆਂ ਸਰਗਰਮੀਆਂ ਦਾ ਅੰਤ ਹੋ ਗਿਆ।
ਵੀਹਵੀਂ ਸਦੀ ਵਿੱਚ ਬਸਤੀਆਂ ਵਿੱਚ ਜਾਰੀ ਕੌਮੀ ਮੁਕਤੀ-ਸੰਘਰਸ਼ਾਂ ਵਿੱਚ ਜ਼ਿਆਦਾਤਰ ਪੂੰਜੀਵਾਦੀ ਜਮਹੂਰੀਅਤ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਵਾਲੀ ਲੋਕ-ਜਮਹੂਰੀਅਤ ਦੀਆਂ ਰਾਜਨੀਤਿਕ ਧਾਰਾਵਾਂ ਕ੍ਰਮਵਾਰ ਬੁਰਜੂਆਜ਼ੀ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ, ਕੌਮੀ ਮੁਕਤੀ-ਸੰਘਰਸ਼ ਤੇ ਆਪਣੇ ਪ੍ਰਭਾਵ ਦੇ ਲਈ ਸੰਘਰਸ਼ ਕਰਦੀਆਂ ਦਿਸਦੀਆਂ ਹਨ। ਪਰ ਇਸਦੇ ਨਾਲ-ਨਾਲ ਬਹੁਤੇ ਦੇਸ਼ਾਂ ਵਿੱਚ ਇੱਕ ਨਿਮਨ-ਪੂੰਜੀਵਾਦੀ (ਪੈਟੀ-ਬੁਰਜੂਆ) ਜਾਂ ਮੱਧਵਰਗੀ ਇਨਕਲਾਬੀ ਧਾਰਾ ਵੀ ਹਰਕਤ ਵਿੱਚ ਦਿਸਦੀ ਹੈ। ਇਹ ਧਾਰਾ ਇਨਕਲਾਬੀ-ਦਹਿਸ਼ਤਗਰਦ ਧਾਰਾ ਸੀ ਜੋ ਕੌਮੀ ਮੁਕਤੀ, ਜਮਹੂਰੀ ਗਣਰਾਜ ਦੀ ਸਥਾਪਨਾ ਅਤੇ ਕਦੀ-ਕਦੀ ਸਮਾਜਵਾਦ ਤੱਕ ਨੂੰ ਵੀ ਆਪਣਾ
ਟੀਚਾ ਐਲਾਨਦੀ ਸੀ, ਪਰ ਇਸ ਟੀਚੇ ਦੀ ਪ੍ਰਾਪਤੀ ਲਈ ਇਸ ਧਾਰਾ ਦੀਆਂ ਗੁਪਤ ਇਨਕਲਾਬੀ ਜਥੇਬੰਦੀਆਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀ ਬਜਾਏ ਛੋਟੇ- ਛੋਟੇ ਦਸਤਿਆਂ ਦੀਆਂ ਹਥਿਆਰਬੰਦ ਕਾਰਵਾਈਆਂ, ਤਖ਼ਤਾਪਲਟ ਸਾਜਿਸ਼ਾਂ ਅਤੇ ਦਹਿਸ਼ਤ ਦਾ ਰਸਤਾ ਅਪਣਾਉਂਦੀਆਂ ਸਨ । ਇਸਦਾ ਕਾਰਨ ਦਹਿਸ਼ਤਗਰਦੀ ਜਾਂ ਮਾਅਰਕੇਬਾਜੀ ਦੇ ਜਮਾਤੀ ਚਰਿੱਤਰ ਵਿੱਚ ਮੌਜੂਦ ਹੈ।
ਦਹਿਸ਼ਤਗਰਦੀ ਅਸਲ ਵਿੱਚ ਨਿਮਨ-ਪੂੰਜੀਵਾਦੀ ਜਾਂ ਮੱਧਵਰਗੀ ਇਨਕਲਾਬੀ ਪ੍ਰਵਿਰਤੀ ਹੈ। ਮੱਧਵਰਗ ਵਿਚ ਵਿਚਾਲੇ ਖੜੀ ਪੂੰਜਵਾਦੀ ਸਮਾਜ ਦੀ ਇੱਕ ਅਜਿਹੀ ਜਮਾਤ ਹੈ ਜਿਸਦਾ ਸਭ ਤੋਂ ਉਪਰਲਾ ਹਿੱਸਾ ਤਾਂ ਵੱਡੇ ਪੂੰਜੀਪਤੀਆਂ ਦੇ ਟੁੱਕੜ-ਖੋਰ (ਪ੍ਰਸ਼ਾਸਕ, ਬੁੱਧੀਜੀਵੀ, ਰਾਜਨੀਤਿਕ ਪ੍ਰਤੀਨਿਧੀ, ਸਿਧਾਂਤਕਾਰ ਆਦਿ ਦੇ ਰੂਪ ਵਿੱਚ) ਦੀ ਭੂਮਿਕਾ ਨਿਭਾਉਂਦਾ ਹੈ ; ਪਰ ਵਿਚਕਾਰਲਾ ਤੇ ਹੇਠਲਾ ਹਿੱਸਾ ਪੂੰਜੀ ਦੀ ਲੁੱਟ-ਮਾਰ ਤੋਂ ਦੁਖੀ ਰਹਿੰਦਾ ਹੈ। ਅਰਧ ਜਗੀਰੂ-ਬਸਤੀ-ਅਰਧ ਬਸਤੀ ਸਮਾਜਾਂ ਵਿੱਚ ਇਹ ਮੱਧਵਰਗ ਪੂੰਜੀਵਾਦੀ- ਸਾਮਰਾਜਵਾਦੀ ਲੁੱਟ ਦੇ ਨਾਲ ਹੀ ਜਗੀਰੂ ਲੁੱਟ ਦਾ ਵੀ ਸ਼ਿਕਾਰ ਸੀ ਅਤੇ ਕੌਮੀ ਮੁਕਤੀ, ਜਮਹੂਰੀ ਗਣਰਾਜ ਦੀ ਸਥਾਪਨਾ ਅਤੇ ਸਮਾਜਵਾਦ ਦਾ ਹਾਮੀ ਸੀ । ਪੂੰਜੀਵਾਦੀ ਲੁੱਟ ਇਸ ਮੱਧਵਰਗ ਨੂੰ ਸਮਾਜਵਾਦ ਦੇ ਟੀਚੇ ਦੇ ਨੇੜੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ ਅਤੇ ਇਸਦੇ ਸਭ ਤੋਂ ਰੈਡੀਕਲ ਤੱਤਾਂ ਨੂੰ ਇਨਕਲਾਬੀ ਬਦਲਾਅ ਦਾ ਹਾਮੀ ਬਣਾ ਦਿੰਦੀ ਹੈ। ਪਰ ਇਹ ਇਨਕਲਾਬ ਇਹ ਮੱਧਵਰਗੀ ਇਨਕਲਾਬੀ ਆਪਣੇ ਬੂਤੇ ਹੀ ਪੂਰਾ ਕਰ ਲੈਣਾ ਚਾਹੁੰਦੇ ਹਨ। ਵਿਆਪਕ ਕਿਰਤੀ ਲੋਕਾਂ 'ਤੇ-ਪ੍ਰਤੱਖ ਪੈਦਾਵਾਰੀ ਜਮਾਤ 'ਤੇ-ਉਸਦੀ ਪਹਿਲਕਦਮੀ ਅਤੇ ਸਿਰਜਣਾਤਮਿਕਤਾ 'ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੁੰਦਾ ਕਿਉਂਕਿ ਪੈਦਾਵਾਰੀ ਕਿਰਤ ਤੋਂ ਉਹ ਵਾਂਝੇ ਹੁੰਦੇ ਹਨ, ਲੁੱਟੀ ਹੋਈ ਜਮਾਤ ਹੋਣ ਦੇ ਬਾਵਜੂਦ ਬੁਰਜੂਆ ਕਿਰਤ-ਵੰਡ ਦੇ ਬਣੇ ਸਮਾਜ ਵਿੱਚ ਦਿਮਾਗੀ ਕਿਰਤ ਕਰਨ ਵਾਲੇ ਦਾ ਖਾਸ ਅਧਿਕਾਰ ਤੇ ਖਾਸ ਦਰਜਾ ਉਨ੍ਹਾਂ ਨੂੰ ਹਾਸਲ ਹੁੰਦਾ ਹੈ ਅਤੇ ਪ੍ਰਤੱਖ ਪੈਦਾਵਾਰੀ ਜਮਾਤਾਂ ਨੂੰ ਨੀਵੀਂ ਨਜ਼ਰ ਨਾਲ ਵੇਖਣਾ ਜਾਂ ਅਵਿਸ਼ਵਾਸ ਕਰਨਾ ਉਨ੍ਹਾਂ ਦਾ ਜਮਾਤੀ ਸੰਸਕਾਰ ਹੁੰਦਾ ਹੈ। ਇਸ ਲਈ ਲੋਕਾਂ ਦੀ ਬਜਾਏ ਉਹ ਆਪਣੇ ਆਪ ਨੂੰ ਲੋਕਾਂ ਦੇ ਮੁਕਤੀਦਾਤਾ ਅਤੇ ਇੱਕੋ ਇੱਕ ਇਨਕਲਾਬੀ ਤਾਕਤ ਦੇ ਰੂਪ ਵਿੱਚ ਵੇਖਦੇ ਹਨ। ਪੈਦਾਵਾਰੀ ਪ੍ਰਕਿਰਿਆ ਨਾਲ ਪ੍ਰਤੱਖ ਜੁੜੇ ਨਾ ਹੋਣ ਕਰਕੇ ਇਹ ਮੱਧਵਰਗੀ ਇਨਕਲਾਬੀ ਅਵਿਵਹਾਰਕ ਵੀ ਹੁੰਦੇ ਹਨ। ਠੋਸ ਹਾਲਤਾਂ ਅਤੇ ਰਾਜ ਸੱਤ੍ਹਾ ਦੀ ਭੌਤਿਕ-ਆਤਮਿਕ ਤਾਕਤ ਬਾਰੇ ਉਨ੍ਹਾਂ ਦਾ ਮੁਲੰਕਣ ਇੱਕਦਮ ਸ਼ੇਖ਼ਚਿੱਲੀਨੁਮਾ ਹੁੰਦਾ ਹੈ ਅਤੇ ਇਸੇ ਲਈ ਉਹ ਸਮਝਦੇ ਹਨ ਕਿ ਗੁਪਤ ਸਾਜਿਸ਼ਾਂ, ਤੋੜ-ਫੋੜ, ਇਧਰ-ਉਧਰ ਹਥਿਆਰਬੰਦ ਦਸਤਿਆਂ ਦੀਆਂ ਹਥਿਆਰਬੰਦ ਕਾਰਵਾਈਆਂ ਅਤੇ ਦਹਿਸ਼ਤ ਦੁਆਰਾ ਉਹ ਹਾਕਮ ਜਮਾਤਾਂ ਨੂੰ ਸੱਤ੍ਹਾ ਛੱਡਣ ਲਈ ਮਜਬੂਰ ਕਰ ਦੇਣਗੇ । ਪ੍ਰਤੱਖ ਪੈਦਾਵਾਰ ਤੋਂ ਨਿੱਖੜੀ ਹੋਈ ਇਹ ਜਮਾਤ ਸੁਭਾਅ ਤੋਂ ਹੀ ਅਵਿਵਹਾਰਕ ਅਤੇ ਜਲਦਬਾਜ਼ ਹੁੰਦੀ ਹੈ ਅਤੇ ਤੁਰਤ-ਫੁਰਤ ਇਨਕਲਾਬ ਕਰ ਦੇਣ ਦਾ "ਮਾਸੂਮ-ਪਵਿੱਤਰ" ਭਰਮ ਇਨ੍ਹਾਂ ਦੀ ਫਿਤਰਤ ਹੁੰਦਾ ਹੈ। ਇਹੀ ਭਰਮ ਦਹਿਸ਼ਤਗਰਦੀ ਜਾਂ ਮਾਅਰਕੇਬਾਜ਼ੀ ਦੀ ਕਾਰਜਸੇਧ ਦੇ ਰੂਪ ਵਿੱਚ ਸਾਹਮਣੇ ਆਉਂਦਾ ਰਿਹਾ ਹੈ; ਅੱਜ ਵੀ ਆ ਰਹਾ ਹੈ ਅਤੇ ਅੱਗੇ ਵੀ ਆਉਂਦਾ ਰਹੇਗਾ।
ਭਾਰਤ ਵਿੱਚ ਇਨਕਲਾਬੀ ਦਹਿਸ਼ਤਗਰਦੀ ਦੀ ਧਾਰਾ 20ਵੀਂ ਸਦੀ ਦੇ ਸ਼ੁਰੂ ਤੋਂ ਹੀ ਯੁਗਾਂਤਰ-ਅਨੁਸ਼ੀਲਨ ਆਦਿ ਗੁਪਤ ਇਨਕਲਾਬੀ ਜਥੇਬੰਦੀਆਂ ਦੇ ਰੂਪ ਵਿੱਚ ਮੌਜੂਦ ਸੀ। ਕਿਉਂਕਿ ਭਾਰਤੀ ਮੱਧਵਰਗ ਇੱਕ ਬਸਤੀਵਾਦੀ ਸਮਾਜਿਕ ਵਿਵਸਥਾ ਦੇ ਗਰਭ 'ਚੋਂ ਪੈਦਾ ਹੋਇਆ ਸੀ ਅਤੇ ਯੂਰਪ ਦੀ ਤਰਾਂ ਪੁਨਰਜਾਗਰਣ-ਪ੍ਰਬੋਧਨ ਤੋਂ ਪੈਦਾ ਹੋਏ ਮਾਨਵਵਾਦ, ਜਮਹੂਰੀਅਤ ਅਤੇ ਭੌਤਿਕਵਾਦੀ ਤਰਕਸ਼ੀਲਤਾ ਦੀ ਵਿਚਾਰਕ ਵਿਰਾਸਤ ਇਸਨੂੰ ਗੁੜ੍ਹਤੀ ਵਿੱਚ ਨਹੀਂ ਮਿਲੀ ਸੀ, ਇਸੇ ਲਈ ਭਾਰਤ ਦੇ ਦਹਿਸ਼ਤਗਰਦ ਇਨਕਲਾਬੀਆਂ ਦੀ ਪਹਿਲੀ ਪੀੜ੍ਹੀ ਕੋਲ ਇੱਕ ਜਮਹੂਰੀ ਗਣਰਾਜ ਸਥਾਪਿਤ ਕਰਨ ਦਾ ਸਪਸ਼ਟ ਟੀਚਾ ਵੀ ਨਹੀਂ ਸੀ। ਉਨ੍ਹਾਂ ਦੀ ਨਜ਼ਰ ਅਤੀਤ-ਮੁਖੀ ਅਤੇ ਮੁੜ-ਸੁਰਜੀਤੀਵਾਦੀ ਸੀ ਅਤੇ ਧਰਮ ਨਿਰਪੱਖ ਹੋਣ ਦੀ ਬਜਾਏ ਉਹ ਧਾਰਮਿਕ ਤੁਅੱਸਬ ਨਾਲ ਗ੍ਰਸਤ ਸਨ। ਇਨ੍ਹਾਂ ਪਿਛਾਖੜੀ ਵਿਚਾਰਾਂ ਦੇ ਬਾਵਜੂਦ, ਬਸਤੀਵਾਦੀ ਗੁਲਾਮੀ ਦਾ ਵਿਰੋਧ ਕਰਨ ਅਤੇ ਆਪਣੀਆਂ ਕਾਰਵਾਈਆਂ ਨਾਲ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਕਾਰਨ, ਆਪਣੇ ਸਮੇਂ ਵਿੱਚ ਉਨ੍ਹਾਂ ਦੀ ਭੂਮਿਕਾ ਇਤਿਹਾਸਕ ਰੂਪ ਤੋਂ ਅਗਾਂਹਵਧੂ ਸੀ। ਫਿਰ ਹੌਲੀ-ਹੌਲੀ ਭਾਰਤ ਦੀ ਇਨਕਲਾਬੀ ਲਹਿਰ ਵਿੱਚ ਇਨਕਲਾਬੀ ਜਮਹੂਰੀ ਵਿਚਾਰਾਂ ਦਾ ਪ੍ਰਵੇਸ਼ ਹੋਇਆ। ਗਦਰ ਪਾਰਟੀ ਅਤੇ ਹਿੰਦੁਸਤਾਨ ਰਿਪਬਲਿਕਨ ਆਰਮੀ ਦੇ ਇਨਕਲਾਬੀਆਂ ਨੇ ਅਮਰੀਕੀ ਤੇ ਫਰਾਂਸੀਸੀ ਬੁਰਜੂਆ ਜਮਹੂਰੀ ਇਨਕਲਾਬਾਂ ਦੇ ਆਦਰਸ਼ਾਂ ਤੋਂ ਖਾਸ ਪ੍ਰੇਰਨਾ ਲਈ ਅਤੇ 1917 ਦੇ ਰੂਸੀ ਸਮਾਜਵਾਦੀ ਇਨਕਲਾਬ ਤੋਂ ਬਾਅਦ ਸਮਾਜਵਾਦੀ ਵਿਚਾਰਾਂ ਦਾ ਵੀ ਉਨ੍ਹਾਂ 'ਤੇ ਪ੍ਰਭਾਵ ਪਿਆ। ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸਿਏਸ਼ਨ (ਐਚ. ਐਸ. ਆਰ. ਏ.) ਦਾ ਦੌਰ ਇੱਕ ਮਹੱਤਵਪੂਰਨ ਸੰਕਰਮਣ ਦਾ ਦੌਰ ਸੀ। ਐਚ. ਐਸ. ਆਰ. ਏ. ਦੇ ਨੌਜਵਾਨ ਇਨਕਲਾਬੀਆਂ ਨੇ ਭਗਤ ਸਿੰਘ ਦੀ ਅਗਵਾਈ ਵਿੱਚ, ਨਾ ਸਿਰਫ ਕੌਮੀ-ਮੁਕਤੀ ਦੇ ਨਾਲ ਹੀ ਸਮਾਜਵਾਦ ਨੂੰ ਆਪਣਾ ਆਖ਼ਰੀ ਟੀਚਾ ਐਲਾਨਿਆ, ਸਗੋਂ ਦਹਿਸ਼ਤਗਰਦ ਹਥਿਆਰਬੰਦ ਕਾਰਵਾਈਆਂ ਦਾ ਰਾਹ ਛੱਡ ਕੇ ਵਿਆਪਕ ਕਿਸਾਨ-ਮਜ਼ਦੂਰ ਲੋਕਾਈ ਨੂੰ ਜਥੇਬੰਦ ਕਰਨ ਦੀ ਜਨਤਕ ਲੀਹ ਦੀ ਸੋਚ ਦੀ ਦਿਸ਼ਾ ਵਿੱਚ ਵੀ ਉਹ ਅੱਗੇ ਵਧੇ। ਪਰ ਆਜ਼ਾਦ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਭਗਵਤੀਚਰਨ ਵੋਹਰਾ, ਯਤੀਂਦਰਨਾਥ ਦਾਸ ਆਦਿ ਮੋਢੀ ਕਾਮਰੇਡਾਂ ਦੀ ਸ਼ਹਾਦਤ ਅਤੇ ਹੋਰ ਬਹੁਤਿਆਂ ਦੀ ਗ੍ਰਿਫਤਾਰੀ ਦੇ ਬਾਅਦ ਇਹ ਲਹਿਰ ਖਿੰਡ ਗਈ । 1930 ਦੇ ਦਹਾਕੇ ਵਿੱਚ ਐਚ. ਐਸ. ਆਰ. ਏ. ਦੇ ਇਨਕਲਾਬੀਆਂ ਦਾ ਵੱਡਾ ਹਿੱਸਾ ਭਾਰਤ ਦੀ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਹੋ ਗਿਆ।
ਫਾਂਸੀ ਚੜ੍ਹਨ ਤੋਂ ਪਹਿਲਾਂ, ਜੇਲ੍ਹ ਵਿੱਚ ਡੂੰਘਾ ਅਧਿਐਨ ਕਰਦੇ ਹੋਏ ਭਗਤ ਸਿੰਘ ਇਨਕਲਾਬੀ ਦਹਿਸ਼ਤਗਰਦ ਸੇਧ ਦੀ ਅਸਫਲਤਾ ਨੂੰ ਚੰਗੀ ਤਰਾਂ ਸਮਝ ਚੁੱਕੇ ਸੀ ਅਤੇ ਮਾਰਕਸਵਾਦ ਨੂੰ ਪ੍ਰਵਾਨ ਕਰਕੇ ਇਨਕਲਾਬੀ ਜਨਤਕ ਲੀਹ ਦੇ ਜ਼ੋਰਦਾਰ ਹਾਮੀ ਬਣ ਚੁੱਕੇ ਸਨ। ਜੇਲ੍ਹ ਵਿੱਚ ਲਿਖੇ ਗਏ ਆਪਣੇ ਕਈ ਲੇਖਾਂ ਅਤੇ ਵਿਦਿਆਰਥੀਆਂ- ਨੌਜਵਾਨਾਂ ਦੇ ਨਾਂ ਭੇਜੇ ਗਏ ਸੁਨੇਹਿਆਂ ਵਿੱਚ ਉਨ੍ਹਾਂ ਨੇ ਬਾਰ-ਬਾਰ ਇਹ ਲਿਖਿਆ ਸੀ ਕਿ ਨੌਜਵਾਨ ਇਨਕਲਾਬੀਆਂ ਨੂੰ ਨਵੇਂ ਸਿਰੇ ਤੋਂ ਮਜ਼ਦੂਰ ਇਨਕਲਾਬ ਦੇ ਟੀਚੇ ਨੂੰ ਸਮਰਪਿਤ ਇੱਕ ਹਰਾਵਲ ਇਨਕਲਾਬੀ ਪਾਰਟੀ ਬਣਾਉਣੀ ਹੋਵੇਗੀ ਅਤੇ ਗੁਪਤ ਸਾਜਿਸ਼ਾਂ
ਅਤੇ ਹਥਿਆਰਬੰਦ ਕਾਰਵਾਈਆਂ ਦੀ ਬਜਾਏ ਉਨ੍ਹਾਂ ਨੂੰ ਵਿਆਪਕ ਮਜ਼ਦੂਰਾਂ-ਕਿਸਾਨਾਂ ਨੂੰ ਜਗਾਉਣਾ ਅਤੇ ਜਥੇਬੰਦ ਕਰਨਾ ਹੋਵੇਗਾ। ਭਗਤ ਸਿੰਘ ਨੇ ਆਪਣੇ ਆਖ਼ਰੀ ਮਹੱਤਵਪੂਰਨ ਦਸਤਾਵੇਜ਼ ਵਿੱਚ ਇਨਕਲਾਬੀ ਪ੍ਰੋਗਰਾਮ ਦਾ ਨਵਾਂ ਖਰੜਾ ਪੇਸ਼ ਕਰਦੇ ਹੋਏ ਦਹਿਸ਼ਤਗਰਦੀ ਦੀ ਜੋ ਅਲੋਚਨਾ ਪੇਸ਼ ਕੀਤੀ ਸੀ ਉਹ ਅੱਜ ਵੀ ਪ੍ਰਸੰਗਕ ਹੈ। ਇਸ ਦਸਤਾਵੇਜ਼ ਵਿੱਚ ਭਗਤ ਸਿੰਘ ਨੇ ਹਥਿਆਰਬੰਦ ਇਨਕਲਾਬ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹੋਏ ਵੀ ਜਨਤਕ ਲੀਹ ਲਾਗੂ ਕਰਦੇ ਹੋਏ ਮਜ਼ਦੂਰਾਂ-ਕਿਸਾਨਾਂ ਨੂੰ ਜਥੇਬੰਦ ਕਰਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਸਾਫ ਲਿਖਿਆ ਹੈ ਕਿ "ਇਨਕਲਾਬੀ ਜੀਵਨ ਦੇ ਸ਼ੁਰੂ ਦੇ ਕੁੱਝ ਦਿਨਾਂ ਦੀ ਬਜਾਏ, ਨਾ ਤਾਂ ਮੈਂ ਦਹਿਸ਼ਤਗਰਦ ਹਾਂ ਅਤੇ ਨਾ ਹੀ ਸੀ; ਅਤੇ ਮੈਨੂੰ ਪੂਰਾ ਯਕੀਨ ਹੈ ਕਿ ਇਸ ਤਰਾਂ ਦੇ ਤਰੀਕਿਆਂ ਤੋਂ ਅਸੀਂ ਕੁੱਝ ਵੀ ਹਾਸਲ ਨਹੀਂ ਕਰ ਸਕਦੇ ।" ਅੱਗੇ ਉਹ ਲਿਖਦੇ ਹਨ : "ਬੰਬ ਦਾ ਰਸਤਾ 1905 ਤੋਂ ਚਲਿਆ ਆ ਰਿਹਾ ਹੈ ਅਤੇ ਇਨਕਲਾਬੀ ਭਾਰਤ 'ਤੇ ਇਹ ਇੱਕ ਦਰਦਨਾਕ ਟਿੱਪਣੀ ਹੈ। ...ਦਹਿਸ਼ਤਗਰਦੀ ਸਾਡੇ ਸਮਾਜ ਵਿੱਚ ਇਨਕਲਾਬੀ ਚਿੰਤਨ ਦੀ ਪਕੜ ਦੀ ਕਮੀ ਦਾ ਸਿੱਟਾ ਹੈ ; ਜਾਂ ਇੱਕ ਪਛਤਾਵਾ। ਇਸੇ ਤਰ੍ਹਾਂ ਇਹ ਆਪਣੀ ਅਸਫ਼ਲਤਾ ਨੂੰ ਪ੍ਰਵਾਨ ਕਰਨਾ ਵੀ ਹੈ।.... ਸਾਰੇ ਦੇਸ਼ਾਂ ਵਿੱਚ ਇਸਦਾ ਇਤਿਹਾਸ ਅਸਫਲਤਾ ਦਾ ਇਤਿਹਾਸ ਹੈ - ਫਰਾਂਸ, ਰੂਸ, ਜਰਮਨੀ ਵਿੱਚ, ਬਲਕਾਨ ਦੇਸ਼ਾਂ ਵਿੱਚ, ਸਪੇਨ ਵਿੱਚ ਹਰ ਜਗ੍ਹਾ ਇਸਦੀ ਇਹੀ ਕਹਾਣੀ ਹੈ। ਇਸਦੀ ਹਾਰ ਦੇ ਬੀਜ ਇਸਦੇ ਵਿੱਚ ਹੀ ਹੁੰਦੇ ਹਨ।"
ਮਜ਼ਦੂਰ ਇਨਕਲਾਬ ਦੀ ਧਾਰਾ ਵਿੱਚ ਦਹਿਸ਼ਤਗਰਦੀ-"ਖੱਬੇਪੱਖੀ"
ਮਾਅਰਕੇਬਾਜੀ । ਭਟਕਾਵਾਂ ਦੇ ਦੋ ਸਿਰੇ-ਸੱਜੀ ਮੌਕਾਪ੍ਰਸਤੀ ਅਤੇ "ਖੱਬੇਪੱਖੀ"
ਮਾਅਰਕੇਬਾਜੀ। ਸੰਸਾਰ ਕਮਿਊਨਿਸਟ ਲਹਿਰ ਅਤੇ ਭਾਰਤੀ ਕਮਿਊਨਿਸਟ ਲਹਿਰ
ਦੇ ਕੁੱਝ ਤਜ਼ਰਬੇ । ਨਕਸਲਬਾੜੀ ਖੱਬੇ ਪੱਖੀ ਧਾਰਾ ਵਿੱਚ "ਖੱਬੇਪੱਖੀ"
ਮਾਅਰਕੇਬਾਜੀ ਅਤੇ ਸੱਜੇਪੱਖੀ ਭਟਕਾਅ।
ਉਪਰ ਇਸ ਗੱਲ ਦੀ ਚਰਚਾ ਕੀਤੀ ਜਾ ਚੁੱਕੀ ਹੈ ਕਿ ਅਸੀਂ ਸਾਮਰਾਜਵਾਦ ਅਤੇ ਮਜ਼ਦੂਰ ਇਨਕਲਾਬਾਂ ਦੇ ਇਤਿਹਾਸਕ ਯੁੱਗ ਵਿੱਚ ਜੀ ਰਹੇ ਹਾਂ ਅਤੇ ਮਜ਼ਦੂਰ ਇਨਕਲਾਬ ਦਾ ਵਿਗਿਆਨ ਇਨਕਲਾਬੀ ਜਨਤਕ ਲੀਹ ਦਾ ਪੱਖ ਲੈਂਦਾ ਹੈ। ਉਹ ਥੋੜ੍ਹੇ ਜਿਹੇ ਲੋਕਾਂ ਦੀ ਕੁਰਬਾਨੀ ਦੀ ਭਾਵਨਾ, ਬਹਾਦਰੀ ਅਤੇ ਸਾਜਿਸ਼ ਤੇ ਦਹਿਸ਼ਤਗਰਦ ਕਾਰਵਾਈਆਂ ਦੇ ਸਹਾਰੇ ਨਹੀਂ, ਸਗੋਂ ਵਿਆਪਕ ਲੋਕਾਂ ਨੂੰ ਜਗਾਉਣ ਅਤੇ ਜਥੇਬੰਦ ਕਰਕੇ ਬੁਰਜੂਆ ਰਾਜ ਸੱਤ੍ਹਾ ਨੂੰ ਉਖਾੜ ਸੁੱਟਣ ਦੀ ਗੱਲ ਕਰਦਾ ਹੈ। ਪਰ ਮਜ਼ਦੂਰ ਇਨਕਲਾਬ ਦੀ ਧਾਰਾ ਵਿੱਚ ਵੀ ਮੱਧਵਰਗੀ ਇਨਕਲਾਬਵਾਦ ਦੀ ਪ੍ਰਵਿਰਤੀ ਹਮੇਸ਼ਾਂ ਤੋਂ ਮੌਜੂਦ ਰਹੀ ਹੈ। ਮੱਧਵਰਗੀ ਇਨਕਲਾਬਵਾਦ ਦਾ ਇਹ ਭਟਕਾਅ ਕਹਿਣੀ ਵਿੱਚ ਵਿਗਿਆਨਕ ਸਮਾਜਵਾਦ ਜਾਂ ਮਾਰਕਸਵਾਦ ਦੀ ਦੁਹਾਈ ਦਿੰਦੇ ਹੋਏ ਵੀ ਵਿਆਪਕ ਲੋਕਾਂ ਨੂੰ ਜਥੇਬੰਦ ਕਰਨ ਦੀ ਬਜਾਏ, ਠੋਸ ਹਾਲਾਤਾਂ ਦਾ ਖ਼ਿਆਲ ਕੀਤੇ ਬਿਨਾਂ ਹੀ, ਤੁਰਤ-ਫੁਰਤ ਇਨਕਲਾਬ ਨੂੰ ਨੇਪਰੇ ਚਾੜ੍ਹਨ ਲਈ ਹਥਿਆਰਬੰਦ ਦਸਤਿਆਂ ਦੀਆਂ ਹਥਿਆਰਬੰਦ ਕਾਰਵਾਈਆਂ ਨੂੰ,
ਸਾਜਿਸ਼ ਅਤੇ ਦਹਿਸ਼ਤ ਦੀ ਯੁੱਧਨੀਤੀ ਨੂੰ ਹੀ ਅਮਲ ਵਿੱਚ ਲਿਆਉਂਦਾ ਹੈ। ਇਹ ਪੁਰਾਣੀ ਦਹਿਸ਼ਗਰਦੀ ਜਾਂ ਮਾਅਰਕੇਬਾਜੀ ਦਾ ਹੀ ਇੱਕ ਨਵਾਂ ਰੂਪ ਹੈ ਅਤੇ ਕਿਉਂਕਿ ਇਹ ਕਮਿਊਨਿਸਟ ਹੋਣ ਦਾ ਦਾਅਵਾ ਕਰਦਾ ਹੈ, ਇਸ ਲਈ ਇਸਨੂੰ "ਖੱਬੇਪੱਖੀ" ਮਾਅਰਕੇਬਾਜੀ ਅਤੇ ਅੱਤ-ਖੱਬੇ ਪੱਖ ਦਾ ਨਾਂ ਦਿੱਤਾ ਜਾਂਦਾ ਹੈ। ਉਪਰ ਅਸੀਂ ਖੱਬੇਪੱਖੀ ਲਹਿਰ ਵਿੱਚ ਸੱਜੇਪੱਖੀ ਮੌਕਾਪ੍ਰਸਤ ਭਟਕਾਵਾਂ ਦੀ ਗੱਲ ਕੀਤੀ ਹੈ। "ਖੱਬੇਪੱਖੀ" ਮਾਅਰਕੇਬਾਜੀ ਦੂਜੇ ਸਿਰੇ ਦਾ ਭਟਕਾਅ ਹੈ ; ਇਸੇ ਲਈ ਇਸਨੂੰ "ਖੱਬੇਪੱਖੀ" ਮੌਕਾਪ੍ਰਸਤੀ ਵੀ ਕਿਹਾ ਜਾਂਦਾ ਹੈ। "ਖੱਬੇਪੱਖੀ" ਮੌਕਾਪ੍ਰਸਤੀ ਸੰਘਰਸ਼ ਦੇ ਹੇਠਲੇ ਰੂਪਾਂ ਵੱਲ ਧਿਆਨ ਨਾ ਦੇ ਕੇ ਮਨਮਰਜ਼ੀ ਨਾਲ ਸਿੱਧੇ ਸੰਘਰਸ਼ ਦੇ ਸਭ ਤੋਂ ਉਚੇ ਅਤੇ ਫੈਸਲਾਕੁੰਨ ਰੂਪ - ਹਥਿਆਰਬੰਦ ਸੰਘਰਸ਼ ਨੂੰ ਅਪਨਾਉਣ ਵਿੱਚ ਯਕੀਨ ਰੱਖਦੀ ਹੈ ਅਤੇ ਵਿਆਪਕ ਲੋਕਾਂ ਦੀ ਪਹਿਲ ਕਦਮੀ, ਸ਼ਮੂਲੀਅਤ ਅਤੇ ਸਹਿਮਤੀ ਦੀ ਕਮੀ ਵਿੱਚ ਹਥਿਆਰਬੰਦ ਦਸਤਿਆਂ ਦੀਆਂ ਕਾਰਵਾਈਆਂ ਦੇ ਰੂਪ ਵਿੱਚ ਇਸਨੂੰ ਅੰਜਾਮ ਦਿੰਦੀ ਹੈ। "ਖੱਬੇਪੱਖੀ" ਮਾਅਰਕੇਬਾਜੀ ਆਮਤੌਰ 'ਤੇ ਆਰਥਿਕ ਸੰਘਰਸ਼ ਨੂੰ ਹੀ ਅਰਥਵਾਦ ਅਤੇ ਟਰੇਡ ਯੂਨੀਅਨ ਕਾਰਵਾਈਆਂ ਨੂੰ ਹੀ ਟਰੇਡ-ਯੂਨੀਅਨਵਾਦ ਦੱਸਕੇ ਖਾਰਿਜ ਕਰ ਦਿੰਦੀ ਹੈ। ਆਮ ਲੋਕਾਂ ਨੂੰ ਜੱਥੇਬੰਦ ਕਰਨ ਦੇ ਲਈ ਕੀਤੀਆਂ ਜਾਣ ਵਾਲੀਆਂ ਸਾਰੀਆਂ ਕਾਰਵਾਈਆਂ ਅਤੇ ਸੰਘਰਸ਼ ਦੇ ਹੇਠਲੇ ਰੂਪਾਂ ਨੂੰ ਉਹ ਸੋਧਵਾਦ ਅਤੇ ਸੱਜੇਪੱਖੀ ਦਾ ਲੇਬਲ ਚਿਪਕਾ ਕੇ ਖਾਰਿਜ ਕਰ ਦਿੰਦੀ ਹੈ। ਮਾਰਕਸਵਾਦ ਸੰਸਦ ਦੇ ਰਸਤੇ ਰਾਹੀਂ ਮਜ਼ਦੂਰ ਜਮਾਤ ਦੀ ਸੱਤ੍ਹਾ ਦੀ ਸਥਾਪਨਾ ਦੇ ਸੱਜੇਪੱਖੀ ਵਿਚਾਰ ਨੂੰ ਤਾਂ ਸਿਰੇ ਤੋਂ ਖਾਰਿਜ ਕਰ ਦਿੰਦਾ ਹੈ, ਪਰ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਅਤੇ ਪੂੰਜੀਵਾਦੀ ਵਿਵਸਥਾ ਦੇ ਪਰਦਾ-ਫਾਸ਼ ਲਈ ਕਿਸੇ ਬੁਰਜੂਆ ਜਮਹੂਰੀ ਦੇਸ਼ ਵਿੱਚ ਹਾਲਾਤ ਹੋਣ 'ਤੇ, ਦਾਅ- ਪੇਚ ਦੇ ਰੂਪ ਵਿੱਚ ਬੁਰਜੂਆ ਸੰਸਦੀ ਚੋਣਾਂ ਅਤੇ ਸੰਸਦ ਦੇ ਮੰਚ ਦੇ ਇਸਤੇਮਾਲ ਨੂੰ ਸਹੀ ਦੱਸਦਾ ਹੈ। ਪਰ "ਖੱਬੇਪੱਖੀ" ਮਾਅਰਕੇਬਾਜੀ ਇਸਨੂੰ ਯੁੱਧ-ਨੀਤੀ ਦਾ ਸਵਾਲ ਦੱਸਦੀ ਹੈ ਤੇ ਕਿਸੇ ਵੀ ਹਾਲ ਵਿੱਚ ਸੰਸਦੀ ਚੋਣਾਂ ਵਿੱਚ ਹਿੱਸੇਦਾਰੀ ਨੂੰ ਹੀ ਸੰਸਦਵਾਦ ਜਾਂ ਸੱਜੇਪੱਖੀ ਮੌਕਾਪ੍ਸਤੀ ਐਲਾਨਦੇ ਹੋਏ ਇਸ ਸਵਾਲ 'ਤੇ ਪੂਰੀ ਤਰਾਂ ਬਾਈਕਾਟਵਾਦੀ ਰੁੱਖ ਅਪਣਾਉਂਦੀ ਹੈ। ਨਿਚੋੜ ਦੇ ਤੌਰ 'ਤੇ, "ਖੱਬੇਪੱਖੀ" ਮਾਅਰਕੇਬਾਜੀ ਰਾਜਨੀਤੀ ਦਹਿਸ਼ਤਗਰਦ ਰਾਜਨੀਤੀ ਹੈ। ਇਹ ਮਜ਼ਦੂਰ ਜਮਾਤੀ ਰਾਜਨੀਤੀ ਦੇ ਮਖੌਟੇ ਵਾਲੀ ਮੱਧਵਰਗੀ ਇਨਕਲਾਬਵਾਦ ਦੀ ਰਾਜਨੀਤੀ ਹੈ। ਮਾਓ-ਜ਼ੇ-ਤੁੰਗ ਨੇ "ਖੱਬੇਪੱਖੀ" ਮਾਅਰਕੇਬਾਜੀ ਅਤੇ ਸੱਜੇਪੱਖੀ ਮੌਕਾਪ੍ਰਸਤੀ ਦੇ ਚਰਿੱਤਰ ਦੀਆਂ ਕੁੱਝ ਵਿਸ਼ੇਸ਼ਤਾਈਆਂ ਨੂੰ ਇਨ੍ਹਾਂ ਸ਼ਬਦਾਂ ਵਿੱਚ ਸਾਫ਼ ਪੇਸ਼ ਕੀਤਾ ਹੈ :
"ਜੇਕਰ ਅਸੀਂ ਲੋਕਾਂ ਦੇ ਜਾਗਣ ਤੋਂ ਪਹਿਲਾਂ ਹੀ ਪਹਿਲਕਦਮੀ ਕਰਾਂਗੇ, ਤਾਂ ਇਹ ਮਾਅਰਕੇਬਾਜੀ ਹੋਵੇਗੀ। ਜੇਕਰ ਅਸੀਂ ਲੋਕਾਂ ਦੀ ਮਰਜ਼ੀ ਦੇ ਉਲਟ ਕੋਈ ਕੰਮ ਕਰਨ ਲਈ ਉਸਦੀ ਅਗਵਾਈ ਕਰਨ ਦੀ ਜ਼ਿੱਦ ਕੀਤੀ, ਤਾਂ ਅਸੀਂ ਨਿਸ਼ਚੇ ਹੀ ਹਾਰ ਜਾਵਾਂਗੇ। ਜੇ ਅਸੀਂ ਲੋਕਾਂ ਦੁਆਰਾ ਅੱਗੇ ਵਧਣ ਦੀ ਮੰਗ 'ਤੇ ਵੀ ਅੱਗੇ ਨਹੀਂ ਵਧਾਂਗੇ ਤਾਂ ਇਹ ਸੱਜੀ ਮੌਕਾਪ੍ਰਸਤੀ ਹੋਵੇਗੀ"।
ਪੂਰੀ ਦੁਨੀਆਂ ਦੇ ਲਗਭਗ ਸਾਰੇ ਮਜ਼ਦੂਰ ਇਨਕਲਾਬਾਂ ਵਿੱਚ ਸਮੇਂ-ਸਮੇਂ 'ਤੇ ਸੱਜੇਪੱਖੀ ਮੌਕਾਪ੍ਰਸਤੀ ਅਤੇ "ਖੱਬੇਪੱਖੀ" ਮਾਅਰਕੇਬਾਜੀ ਦੀਆਂ ਪ੍ਰਵਿਰਤੀਆਂ ਵਾਰੀ-