ਅੰਕ 1
ਦ੍ਰਿਸ਼ 1
(ਮੰਚ ਉੱਤੇ ਹਨੇਰਾ ਹੈ। ਪਿਛਵਾੜੇ 'ਚੋਂ ਸੰਸਕ੍ਰਿਤ ਦੇ ਸਲੋਕ ਸੁਣਾਈ ਦਿੰਦੇ ਹਨ ।)
ਚੰਦ੍ਰਮਾ ਅਪਸਵੰਤਰਾ ਸੁਪਰਣੇ ਧਾਵਤੇ ਦਿਵਿ।
ਨ ਹੋ ਹਿਰਣਯਨੇਮਯ : ਪਦੰ ਵਿੰਦੰਤਿ ਵਿਦਯੁਤੇ ਵਿੱਤੀ ਮੈਂ ਅਸਯ ਰੋਦਸੀ ।
ਅਰਥਮਿਦੁਵਾ ਓ ਅਰਥਿਨ ਆ ਜਾਯਾ ਯੁਵਤੇ ਪਤਿਮ ।
ਤੁੰਜਾਤੇ ਵਿਸ਼ਣਯੰ ਪਯ : ਪਰਿਦਾਯ ਰਸੰ ਦੁਹੇ ਵਿੱਤੀ ਮੇ ਅਸਯ ਰੋਦਸੀ॥
ਮੋ ਸ਼ੁ ਦੇਵਾ ਅਦ : ਸਵ ਸ਼ਰਵ ਪਾਦਿ ਦਿਵਸਪਰਿ ।
ਮਾ ਸਮਯਸਯ ਸੰਭਵ : ਸੁਨੇ ਭੂਮ ਕਦਾ ਚਨ ਵਿੱਤੀ ਮੇ ਅਸਯ ਰੋਦਸੀ ॥
ਯਗਯ ਪਿੱਛਾਮਯਵਮੰ ਸ ਤਦਦੂਤ ਵਿ ਵੇਚਤਿ।
ਕੁਵ ਰਿਤੰ ਪੂਰਵਯੰ ਗਤੰ ਕਸਤੀਦਿਵਭਰਤਿ ਨੂਤਨ ਵਿੱਤੀ ਮੇ ਅਸਯ ਰੋਦਸੀ॥
ਅਮੀ ਯੇ ਦੇਵਾ : ਸਥਨ ਤ੍ਰਿਸ਼ਣਾ ਰੋਚਨੇ ਦਿਵ : ।
ਕਦਵ ਰਿਤੰ ਕਦ ਨਿਤੰ ਕਵ ਪ੍ਰਤੁਨਾ ਵ ਆਹੁਤਿਕ ਵਿੱਤ ਮੇ ਅਸਯ ਰੋਦਸੀ॥
ਕਦਵ ਰਿਤਯ ਧਰਣਸਿ ਕਦਵਰੁਣਸਯ ਚਕਸਣਮ।
ਕਦਰਯਮਣੇ ਮਹਸਪਥਾਤਿ ਕ੍ਰਮੇਮ ਦੁਢਯੋ ਵਿੱਤੀ ਮੇ ਅਸਯ ਰੋਦਸੀ॥
(ਸ਼ਲੋਕਾਂ ਦੇ ਗਾਉਣ ਦੇ ਨਾਲ ਨਾਲ ਰੋਸ਼ਨੀ ਹੁੰਦੀ ਹੈ ਅਤੇ ਅਯੋਧਿਆ ਦੇ ਧਰਮ ਗੁਰੂ ਮਹਾਂਰਿਸ਼ੀ ਵਸਿਸ਼ਠ ਦੇ ਆਸ਼ਰਮ ਦਾ ਦ੍ਰਿਸ਼ ਦਿਖਾਈ ਦਿੰਦਾ ਹੈ। ਉੱਚੇ ਆਸਣ ਉੱਤੇ ਬੈਠਾ ਵਸਿਸ਼ਠ ਗੁਰੂਕੁਲ ਦੇ ਵਿਦਿਆਰਥੀਆਂ ਨੂੰ ਸਿੱਖਿਆ। ਦੇ ਰਿਹਾ ਹੈ। ਵਿਦਿਆਰਥੀਆਂ ਵਿਚ ਅਯੋਧਿਆ ਦਾ ਰਾਜਕੁਮਾਰ ਸਤਿਆਵ੍ਰਤ ਵੀ ਹੈ।)