Back ArrowLogo
Info
Profile

ਵਸਿਸ਼ਠ:         ਪਿਆਰੇ ਬਾਲਕੇ, ਇਹ ਛਿਣਭੰਗਰ ਸੰਸਾਰ-ਚੱਕਰ ਪਰਵਾਹ ਰੂਪ ਵਿਚ ਅਜਰ ਹੈ ਅਰਥਾਤ ਇਹ ਸੰਸਾਰ ਸਦਾ ਚੱਲਣ ਵਾਲਾ ਹੈ, ਕਦੇ ਵੀ ਸਥਿਰ ਨਹੀਂ ਰਹਿੰਦਾ । ਜੋ ਵੀ ਪ੍ਰਾਣੀ ਇਸ ਜਗਤ ਤੇ ਆਉਂਦਾ ਹੈ, ਉਸ ਦੀ ਮ੍ਰਿਤਯੂ ਨਿਸਚਤ ਹੈ। ਜਿਹੜੇ ਪ੍ਰਾਣੀ ਇਸ ਜੀਵਨ ਵਿਚ ਆਸਤਿਕ ਤੇ ਸਰਧਾਲੂ ਰਹੇ ਹੋਣ, ਜਿਨ੍ਹਾਂ ਨੇ ਬ੍ਰਾਹਮਣਾਂ ਤੇ ਦੇਵਤਿਆਂ ਦੀ ਸੇਵਾ ਕੀਤੀ ਹੋਵੇ, ਉਨ੍ਹਾਂ ਨੂੰ ਮ੍ਰਿਤਯੂ ਦੇ ਸਮੇਂ ਕੋਈ ਕਸ਼ਟ ਨਹੀ ਹੁੰਦਾ। ਏਸ ਤੋਂ ਉਲਟ ਮੋਹ ਅਤੇ ਅਗਿਆਨ ਵਿਚ ਗ੍ਰਸੇ ਮਨੁੱਖ, ਜਿਨ੍ਹਾਂ ਦੇ ਮਨ ਕਾਮਨਾ ਤੇ ਕ੍ਰੋਧ ਵਿਚ ਫਸੇ ਹੋਣ. ਮ੍ਰਿਤਯੂ ਸਮੇਂ ਅਤਿਅੰਤ ਕਸ਼ਟ ਪਾਉਂਦੇ ਹਨ ਤੇ ਏਸ ਤਰ੍ਹਾਂ ਜੋ ਪ੍ਰਾਣੀ ਇਸ ਦੁਨੀਆਂ ਵਿਚ ਚੰਗੇ ਕਰਮ ਕਰਦਾ ਹੈ, ਉਹ ਮਰਨ ਤੋਂ ਬਾਅਦ ਸਵਰਗ 'ਚ ਜਾਂਦਾ ਹੈ ਤੇ ਜੋ ਮੰਦੇ ਕਰਮ ਕਰਦਾ ਹੈ, ਉਹ ਨਰਕ ਦਾ ਭਾਗੀ ਬਣਦਾ ਹੈ।

ਸਤਿਆਵ੍ਰਤ:      ਗੁਰੂਵਰ, ਕਰਮ ਚੰਗਾ ਏ ਜਾ ਮੰਦਾ. ਇਹਦਾ ਨਿਰਣਾ ਕਿਵੇਂ ਹੋਵੇਗਾ?

ਵਸਿਸ਼ਠ:         ਇਸ ਗੱਲ ਦਾ ਨਿਰਣਾ ਤਾਂ ਧਰਮ ਨੇ ਹੀ ਕਰਨਾ ਹੈ, ਰਾਜਕੁਮਾਰ ਸਤਿਆਵ੍ਰਤ!

ਸਤਿਆਵ੍ਰਤ:      ਧਰਮ! ਤੁਹਾਡਾ ਭਾਵ ਹੈ ਕਿ ਇਹ ਨਿਰਣਾ ਪ੍ਰਮਾਤਮਾ ਕਰਦਾ ਹੈ ?

ਵਸਿਸ਼ਠ :        ਨਹੀਂ ਰਾਜਕੁਮਾਰ, ਇਸ ਸੰਸਾਰ ਵਿਚ ਚੰਗੇ ਜਾਂ ਮੰਦੇ ਕਰਮਾਂ ਦਾ ਨਿਰਣਾ ਬ੍ਰਾਹਮਣ ਧਰਮ-ਗੁਰੂਆਂ ਦੇ ਹੱਥ ਵਿਚ ਹੈ।

ਇਕ ਹੋਰ ਬੱਚਾ:   ਗੁਰੂਵਰ, ਸਵਰਗ ਕੀ ਹੁੰਦਾ ਹੈ ?

ਵਸਿਸ਼ਠ:         ਪੁੱਤਰ ਸਵਰਗ ਉਹ ਸਥਾਨ ਹੈ, ਜਿਥੇ ਦੇਵਤਿਆ ਦਾ ਨਿਵਾਸ ਹੈ। ਸੁੱਖ ਸ਼ਾਂਤੀ ਹੈ। ਏਹ ਬੜੀ ਸੁੰਦਰ ਜਗ੍ਹਾ ਹੈ।

ਦੂਸਰਾ ਬੱਚਾ:     ਵਸਿਸ਼ਠ ਜਿਵੇਂ ਰਾਜਕੁਮਾਰ ਦਾ ਮਹੱਲ, ਗੁਰੂਦੇਵ!

ਵਸਿਸ਼ਠ:         ਨਹੀਂ ਪੁੱਤਰ, ਓਸ ਤੋਂ ਵੀ ਵਧੇਰੇ। ਓਥੇ ਪ੍ਰਕਿਰਤੀ ਤੇ ਮਨੁੱਖ ਇਕਸੁਰ ਹਨ। ਓਥੇ ਸ਼ਾਂਤ ਚਿੱਤ ਨਦੀਆਂ ਵਹਿੰਦੀਆਂ ਨੇ । ਬੱਦਲ ਤੇ ਬਿਰਖ ਗੱਲਾ ਕਰਦੇ ਨੇ। ਸਵਰਗ ਪ੍ਰਕਿਰਤੀ ਦਾ ਗੀਤ ਹੈ। ਚੰਗੇ ਕਰਮਾਂ ਵਾਲੇ ਹੀ ਓਥੇ ਪਹੁੰਚਦੇ ਨੇ।

(ਵਿਸਮਾਦ ਵਿਚ..... ਜਿਵੇਂ ਸਵਰਗ ਦਾ ਨਜ਼ਾਰਾ ਉਸ ਦੀਆਂ ਅੱਖਾਂ ਸਾਮ੍ਹਣੇ ਹੋਵੇ ।)

ਬ੍ਰਹਮਾ ਦਾ ਨਿਵਾਸ, ਰਿਸ਼ੀਆਂ ਦਾ ਨਿਵਾਸ

ਦੇਵਰਾਜ ਇੰਦਰ ਤੇ ਸੂਰਯ ਦਾ ਨਿਵਾਸ

ਵੇਦਮਈ ਰੁੱਖਾਂ ਦੀ ਛਾਂ ਓਥੇ

ਰਤਨਾ ਨਾਲ ਜੜੇ ਮੰਡਪ

ਗੂੰਜਦਾ ਹੈ ਬ੍ਰਹਮ ਦਾ ਨਾਂ ਓਥੇ

ਵੇਦਮਈ, ਅਵਿਨਾਸੀ, ਅਗਨੀ ਦਾ ਨਿਵਾਸ

18 / 94
Previous
Next