ਉਹ ਹੈ ਪਰਮਧਾਮ, ਪ੍ਰਕਾਸ਼ ਦਾ ਨਿਵਾਸ
ਪ੍ਰਕਾਸ਼ ਹੀ ਪ੍ਰਕਾਸ਼ ਪ੍ਰਕਾਸ਼ ਹੀ ਪ੍ਰਕਾਸ਼
ਬੱਚਿਓ, ਕੁਝ ਇਸ ਤਰ੍ਹਾਂ ਦਾ ਹੁੰਦਾ ਏ ਸਵਰਗ!
(ਚੇਲੇ ਦਾ ਪ੍ਰਵੇਸ਼)
ਚੇਲਾ : ਗੁਰੂਵਰ !,,,,, ਮੈਂ ਯਾਦ ਕਰਾਉਣ ਆਇਆ ਸਾਂ ਕਿ ਤੁਸੀਂ ਅਯੋਧਿਆ ਜਾਣਾ ਹੈ।
ਵਸਿਸ਼ਠ : ਹੱਛਾ ਬੱਚਿਓ! ਮੈਂ ਮਹਾਰਾਜ ਤ੍ਰਿਆਆਰੁਣ ਨੂੰ ਮਿਲਣ ਅਯੋਧਿਆ ਜਾ ਰਿਹਾ ਹਾਂ। ਸ਼ੀਘਰ ਹੀ ਪਰਤ
ਆਵਾਂਗਾ। ਤੁਸੀਂ ਮਨ ਲਗਾ ਕੇ ਸ਼ਲੋਕ ਯਾਦ ਕਰਨਾ। (ਬੱਚੇ ਸਿਰ ਝੁਕਾਉਂਦੇ ਹਨ । ਵਸਿਸ਼ਠ ਅਸ਼ੀਰਵਾਦ ਦਿੰਦਾ ਹੈ) ਚਿਰੰਜੀਵ ਰਹੋ! ਚਿਰੰਜੀਵ ਰਹੋ!
(ਅਸ਼ੀਰਵਾਦ ਦਿੰਦਿਆਂ ਦਿੰਦਿਆਂ ਵਸਿਸ਼ਠ ਅਤੇ ਚੇਲਾ ਜਾਂਦੇ ਹਨ। ਬੱਚੇ ਇਕਦਮ ਖੇਡਣ ਵਿਚ ਮਗਨ ਹੋ ਜਾਂਦੇ ਹਨ।)
ਪਹਿਲਾ ਬੱਚਾ: ਰਾਜਕੁਮਾਰ, ਮ੍ਰਿਤਯੂ ਤੋਂ ਬਾਅਦ ਤੂੰ ਸਵਰਗ 'ਚ ਜਾਏਂਗਾ? ਸਤਿਆਵ੍ਰਤ 5 ਹੋਰ ਮੈਂ ਨਰਕ 'ਚ ਜਾਵਾਂਗਾ ?
ਦੂਸਰਾ ਬੱਚਾ : ਰਾਜਕੁਮਾਰ, ਸਵਰਗ ਤਾਂ ਅਯੋਧਿਆ ਦੇ ਮਹੱਲ ਨਾਲੋਂ ਸੋਹਣਾ ਹੋਵੇਗਾ!
ਸਤਿਆਵ੍ਰਤ : ਧਰਮ ਗੁਰੂ ਨੇ ਵੀ ਤਾਂ ਇਸ ਤਰ੍ਹਾਂ ਹੀ ਦੱਸਿਐ।
ਪਹਿਲਾ ਬੱਚਾ : ਪਰ ਮੈਨੂੰ ਤਾਂ ਨਰਕ 'ਚ ਈ ਜਾਣਾ ਪੈਣਾ ਏ।
ਸਤਿਆਵ੍ਰਤ : ਕਿਉਂ ?
ਪਹਿਲਾ ਬੱਚਾ : ਮੇਰੀ ਮਾਂ ਕਹਿੰਦੀ ਏ, ਮੈਂ ਉਹਦੇ ਆਖੇ ਨਹੀਂ ਲੱਗਦਾ। ਉਹਨੂੰ ਸਤਾਉਂਦਾ भां।
ਦੂਸਰਾ ਬੱਚਾ : ਮੈਨੂੰ ਵੀ ਤਾਂ ਗੁਰੂਦੇਵ ਝਿੜਕਦੇ ਰਹਿੰਦੇ ਨੇ। ਮੈਨੂੰ ਵੀ ਨਰਕ 'ਚ ਈ ਜਾਣਾ ਪਵੇਗਾ।
ਸਤਿਆਵ੍ਰਤ : (ਬੱਚਿਆਂ ਵਾਲੇ ਜੋਸ਼ ਵਿਚ) ਤੁਸੀਂ ਚਿੰਤਾ ਨਾ ਕਰੋ ! ਸਵਰਗ 'ਚ ਤੁਸੀਂ ਸਾਰੇ ਮੇਰੇ ਨਾਲ ਈ ਚੱਲੋਗੇ। ਮੈਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗਾ ।
ਬੱਚੇ : (ਇਕੱਠੇ) ਉਹ ਕਿਵੇਂ ?
ਸਤਿਆਵ੍ਰਤ : ਅਸੀਂ ਧਰਮ ਗੁਰੂ ਅੱਗੇ ਬੇਨਤੀ ਕਰਾਂਗੇ.... ਜੀਉਂਦਿਆਂ ਹੀ ਸਵਰਗ 'ਚ ਪਹੁੰਚਾ ਦਿਉ। ਪ੍ਰਾਰਥਨਾ ਕਰੀਏ। ਗੁਰੂਵਰ, ਸਾਨੂੰ ਸਾਰਿਆਂ ਨੂੰ ਆਓ, ਹੁਣ ਏਸ ਲਈ
(ਸਾਰੇ ਬੱਚੇ ਇਕੱਠੇ ਪ੍ਰਾਰਥਨਾ ਕਰਦੇ ਹਨ।)