ਹੇ ਧਰਮ ਗੁਰੂ!
ਹੇ ਧਰਮ ਗੁਰੂ!
ਸਾਨੂੰ ਸਵਰਗ ਦਵੋ!
ਸਾਨੂੰ ਸਵਰਗ ਦਵੋ!
ਪ੍ਰਭੂ ਜੀ!
ਕੋਈ ਬਣਤ ਬਣਾਓ
ਖੇਡਾਂ ਅਤੇ ਖਿਲੌਣੇ
ਥਾਂ ਥਾਂ ਤੇ ਲਾਓ
ਤੇ ਹਾਥੀ ਬਣਵਾਓ
ਹੋਵੇ ਮੈਨਾ ਕਰਦੀ ਚੈਂ ਚੈਂ
ਤੇ ਤੋਤੇ ਬੁਲਵਾਓ
ਮੱਥਿਆ ਲਈ ਚੰਦਨ
ਤੇ ਸੋਹਣੇ ਵਸਤਰ ਦਿਲਵਾਓ
ਹੋਣ ਚੁਫੇਰੇ ਹਾਸੇ ਖੇੜੇ
ਏਹਨੂੰ ਇੰਝ ਸਜਾਓ
ਪ੍ਰਭੂ ਜੀ!
ਕੋਈ ਖੇਡ ਦਿਖਾਓ
ਸਾਡੇ ਸਭ ਲਈ ਸਵਰਗ ਬਣਾਓ
ਹੇ ਧਰਮ ਗੁਰੂ!
ਹੇ ਧਰਮ ਗੁਰੂ !
ਹੇ........।।