Back ArrowLogo
Info
Profile

ਕੁੜੀਆਂ :                   ਚੰਬਾ ਮਹਿਕੇ

ਮਾਲਣੇ ਨੀ !

ਚੰਬਾ ਕਦ ਮਹਿਕੇ ?

ਮਾਲਣ :          ਜਦ ਨਾਰ ਨਵੇਲੀ ਆਏ

ਮੌਲੀ ਮਹਿੰਦੀ ਕਜਰਾ ਲਾਏ

ਚੰਬਾ ਮਹਿਕ ਮਹਿਕ ਜਾਏ

ਚੰਬਾ ਮਹਿਕ ਮਹਿਕ ਜਾਏ

(ਸਤਿਆਵ੍ਰਤ ਤੇ ਚਿਤ੍ਰਲੇਖਾ ਨ੍ਰਿਤ ਕਰਕੇ ਮੁਦਰਾ ਬਦਲਦੇ ਹਨ।)

ਕੁੜੀਆਂ :         ਪੌਣ ਰੁਮਕੇ, ਮਾਲਣੇ ਨੀ ! ਪੌਣ ਕਦ ਰੁਮਕੇ ?

ਮਾਲਣ :          ਜਦ ਪੀਆ ਚਿੱਤ ਚੁਰਾਏ

ਨੈਣਾਂ ਨਾਲ ਉਹ ਨੈਣ ਮਿਲਾਏ

ਪੌਣ ਰੁਮਕ ਰੁਮਕ ਜਾਏ

(ਸਤਿਆਵ੍ਰਤ ਤੇ ਚਿਤ੍ਰਲੇਖਾ ਨ੍ਰਿਤ ਕਰਕੇ ਮੁਦਰਾ ਬਦਲਦੇ ਹਨ।)

ਕੁੜੀਆਂ :         ਘਟਾ ਛਾਏ

ਮਾਲਣੇ ਨੀ !

ਘਟਾ ਕਦ ਛਾਏ ?

ਮਾਲਣ :          ਜਦ ਪੀਆ ਅੰਗ ਛੁਹਾਏ

ਤੇਹ ਜਨਮਾਂ ਦੀ ਬੁਝ ਜਾਏ

ਘਟਾ ਚਾਰ ਚੁਫੇਰੇ ਛਾਏ

(ਸਤਿਆਵ੍ਰਤ ਅਤੇ ਚਿਤ੍ਰਲੇਖਾ ਮੁਦਰਾ ਬਦਲਦੇ ਹਨ।)

ਕੁੜੀਆਂ :         ਚੰਨ ਚਮਕੇ

22 / 94
Previous
Next