Back ArrowLogo
Info
Profile

ਮਾਲਣੇ ਨੀ !

ਚੰਨ ਕਦ ਚਮਕੇ ?

ਮਾਲਣ :          ਜਦ ਰਹੇ ਨਾ ਕੋਈ ਬੰਧਨ

ਤੇ ਦੇਹੀ ਬਣਦੀ ਚੰਦਨ

ਚੰਨ ਚਮਕ ਚਮਕ ਜਾਏ

(ਮਾਲਣ, ਕੁੜੀਆਂ ਅਤੇ ਸੂਤਰਧਾਰ ਗਾਉਂਦੇ ਹੋਏ ਜਾਂਦੇ ਹਨ । ਸਤਿਆਵ੍ਰਤ, ਚਿਤ੍ਰਲੇਖਾ ਅਤੇ ਬਾਗ਼ ਦੀ ਸੁੰਦਰਤਾ ਨੂੰ ਨਿਹਾਰ ਰਿਹਾ ਹੈ ਪਰ ਚਿਤ੍ਰਲੇਖਾ ਚਿੰਤਾ ਵਿਚ ਡੁੱਬੀ ਹੋਈ ਹੈ।)

ਸਤਿਆਵ੍ਰਤ :     ਚਿਤ੍ਰਲੇਖਾ, ਵੇਖ ਕਿੰਨੇ ਸੁਹਣੇ ਫੁੱਲ ਖਿੜੇ ਨੇ!

(ਚਿਤ੍ਰਲੇਖਾ ਓਸੇ ਤਰ੍ਹਾਂ ਚਿੰਤਾ ਵਿਚ ਡੁੱਬੀ ਹੋਈ ਹੈ। ਸਤਿਆਵ੍ਰਤ ਫਿਰ ਉਸ ਨੂੰ ਬੁਲਾਉਂਦਾ ਹੈ ਪਰ ਉਹ ਉੱਤਰ ਨਹੀਂ ਦਿੰਦੀ ।)

ਸਤਿਆਵ੍ਰਤ :     ਕੀ ਗੱਲ ਏ ਚਿਤ੍ਰਲੇਖਾ, ਤੂੰ ਏਨੀ ਚਿੰਤਾਵਾਨ ਕਿਉਂ ਏਂ ?

ਚਿਤ੍ਰਲੇਖਾ         ਕੁਮਾਰ, ਗੱਲ ਹੀ ਚਿੰਤਾ ਵਾਲੀ ਏ।

ਸਤਿਆਵ੍ਰਤ :     ਕਿਉਂ ਕੀ ਹੋਇਐ?

ਚਿਤ੍ਰਲੇਖਾ         ਪਿਤਾ ਜੀ ਕੱਲ੍ਹ ਦੇਵਪੁਰ ਗਏ ਸੀ। ਓਥੇ ਕਿਸੇ ਬ੍ਰਾਹਮਣ ਲੜਕੇ ਨਾਲ ਮੇਰੇ ਵਿਆਹ ਦੀ ਗੱਲ ਕਰ ਆਏ ਨੇ।

ਸਤਿਆਵ੍ਰਤ :     ਤੈਨੂੰ ਕਿਵੇਂ ਪਤਾ ?

ਚਿਤ੍ਰਲੇਖਾ :       ਮੈਨੂੰ ਮਾਂ ਨੇ ਦੱਸਿਐ।

ਸਤਿਆਵ੍ਰਤ :     ਕਮਾਲ ਹੈ! ਮੇਰੇ ਨਾਲ ਵਿਆਹ ਕਰਨ 'ਚ ਪਤਾ ਨਹੀਂ ਉਨ੍ਹਾਂ ਨੂੰ ਕੀ ਸੰਕੋਚ ਹੈ ! ਮੈਂ ਕਸ਼ੱਤਰੀ ਹਾਂ ਰਾਜਕੁਮਾਰ ਹਾਂ,,,,, ਮਹਾਂਬਲੀ ਇਕਸ਼ਾਵਾਕੂ ਦੀ ਕੁਲ ਚੋਂ ਹਾਂ ! ਨਾਲੇ ਕਸ਼ੱਤਰੀਆਂ ਤੇ ਬ੍ਰਾਹਮਣਾਂ 'ਚ ਤਾਂ ਵਿਆਹ ਹੁੰਦੇ ਹੀ ਆਏ ਨੇ। ਕਈ ਰਾਜਕੁਮਾਰੀਆਂ ਵੀ ਵਿਆਹੀਆਂ ਨੇ ਬ੍ਰਾਹਮਣਾਂ ਨਾਲ!

ਚਿਤ੍ਰਲੇਖਾ :       ਕੁਮਾਰ, ਗੱਲ ਏਹ ਨਹੀਂ! ਓਸ ਤਰ੍ਹਾਂ ਤਾਂ ਮੈਂ ਉਨ੍ਹਾਂ ਬ੍ਰਾਹਮਣਾਂ ਨੂੰ ਵੀ ਜਾਣਦੀ ਹਾਂ, ਜਿਨ੍ਹਾਂ ਨੇ ਵੈਸ਼, ਸ਼ੂਦਰ ਤੇ ਆਦਿਵਾਸੀ ਯੁਵਤੀਆਂ ਅੰਗੀਕਾਰ ਕੀਤੀਆਂ ਨੇ ।.....ਪਰ ਪਿਤਾ ਜੀ.....।

ਸਤਿਆਵ੍ਰਤ :     (ਗੱਲ ਕੱਟਦਾ ਹੋਇਆ) ਪਿਤਾ ਜੀ ਕੀ ਕਹਿੰਦੇ ਨੇ ?

ਚਿਤ੍ਰਲੇਖਾ :       ਪਿਤਾ ਜੀ ਦਾ ਕਹਿਣਾ ਏ. ਤੁਸੀਂ ਮਦਿਰਾ ਪੀਂਦੇ ਓ! ਮਾਸ ਖਾਂਦੇ ਓ ! ਸ਼ੂਦਰਾ

23 / 94
Previous
Next