ਦੀਆਂ ਬਸਤੀਆਂ 'ਚ ਜਾਂਦੇ ਓ ! ਸਧਾਰਣ ਲੋਕਾਂ ਦੀ ਸੰਗਤ ਕਰਦੇ ਓ!
ਸਤਿਆਵ੍ਰਤ : ਚਿਤ੍ਰਲੇਖਾ, ਮੈਂ ਅਯੋਧਿਆ ਰਾਜ ਦਾ ਯੁਵਰਾਜ ਹਾਂ । ਮੈਂ ਰਾਜ ਕਾਜ ਸੰਭਾਲਣਾ ਏ। ਮੈਂ ਆਪਣੇ ਲੋਕਾਂ ਨੂੰ ਮਿਲਦਾ ਹਾਂ । ਕਸ਼ੱਤਰੀ, ਬ੍ਰਾਹਮਣ, ਵੈਸ਼, ਸੂਦਰ,, ਨਾਗ, ਨਿਸ਼ਾਦ, ਗੰਧਰਵ, ਭੀਲ..... ਮੈਂ ਸਭ ਨੂੰ ਮਿਲਦਾ ਹਾਂ ।
ਚਿਤ੍ਰਲੇਖਾ: ਕੁਮਾਰ, ਇਹ ਗੱਲਾਂ ਛੱਡੋ। ਜਿਉਂ ਹੀ ਮਹੂਰਤ ਨਿਕਲ ਆਇਆ, ਪਿਤਾ ਜੀ ਨੇ ਵਿਆਹ ਕਰ ਦੇਣਾ ਹੈ।
ਸਤਿਆਵ੍ਰਤ : ਤੂੰ ਮਾਂ ਨਾਲ ਪੂਰੀ ਗੱਲ ਨਹੀਂ ਕੀਤੀ ?
ਚਿਤ੍ਰਲੇਖਾ: ਘਰ ਵਿਚ ਸਾਰੀ ਗੱਲ ਹੋਈ ਐ । ਪਰ ਪਿਤਾ ਜੀ ਦੇ ਸਾਹਮਣੇ ਸਭ ਬੇਵਸ ਨੇ । ਮੈਨੂੰ ਤਾਂ ਬਹੁਤ ਡਰ ਲੱਗ ਰਿਹੈ।
ਸਤਿਆਵ੍ਰਤ : ਡਰਨ ਦੀ ਕੀ ਲੋੜ ਏ ? ਮੇਰੇ ਤੇ ਵਿਸ਼ਵਾਸ਼ ਰੱਖ। ਮੈਂ ਸੰਭਾਲ ਲਵਾਂਗਾ।
(ਸਤਿਆਵ੍ਰਤ ਅਤੇ ਚਿਤ੍ਰਲੇਖਾ ਗਲਵਕੜੀ ਵਿਚ ਸਿਮਟ ਜਾਂਦੇ ਹਨ। ਸੂਤਰਧਾਰ, ਨਟ ਅਤੇ ਨਟੀਆਂ ਦੇ ਨਾਲ ਮੈਚ ਤੇ ਆਉਂਦਾ ਹੈ)
ਸੁਤਰਧਾਰ (ਗਾਉਂਦਾ ਹੋਇਆ)
ਰਾਜਕੁਮਾਰ
ਕਰੇ ਪਿਆਰ
ਇਕ ਬ੍ਰਾਹਮਣ-ਪੁੱਤਰੀ ਨਾਲ!
ਨਟ ਤੇ ਨਟੀਆਂ : (ਗਾਇਨ ਵਿਚ ਨਹੀਂ)
ਹੈ ! ਹੈਂ !
ਕਸ਼ੱਤਰੀ ਰਾਜ-ਕੁਮਾਰ....
ਤੇ ਕਰੇ ਪਿਆਰ...
ਇਕ ਬ੍ਰਾਹਮਣ-ਪੁੱਤਰੀ ਨਾਲ !
ਸੂਤਰਧਾਰ : (ਗਾਉਂਦੇ ਹੋਏ)
ਸਤਿਆਵ੍ਰਤ ਹੈ ਰਾਜਕੁਮਾਰ
ਚਿਤ੍ਰਲੇਖਾ ਹੈ ਬ੍ਰਾਹਮਣ-ਨਾਰ
ਨਟ : (ਗਾਉਂਦਾ ਹੈ)
ਚੌੜਾ ਮੱਥਾ, ਰੋਸ਼ਨ ਅੱਖਾਂ,
ਠੰਡੀ ਉੱਤੇ ਕਾਲਾ ਤਿਲ
ਹੋਂਠ ਓਸਦੇ ਰਸਭਰੀਆਂ
ਉਹ ਹੈ ਰਾਜਕੁਮਾਰ ਦਾ ਦਿਲ
ਨਟੀਆਂ : (ਗਾਉਂਦੀਆਂ ਹਨ)