Back ArrowLogo
Info
Profile

ਦ੍ਰਿਸ਼ 4

(ਲੜਦੀਆਂ ਭਿੜਦੀਆਂ ਅਤੇ ਆਪਸ ਵਿਚ ਗਾਲੀ ਗਲੋਚ ਕਰਦੀਆਂ ਦੇ ਫੱਫੇਕੁਟਣੀਆਂ ਦਾ ਪ੍ਰਵੇਸ਼ । ਉਨ੍ਹਾਂ ਨੇ ਲੋੜ ਤੋਂ ਵੱਧ ਹਾਰ ਸ਼ਿੰਗਾਰ ਕੀਤਾ ਹੋਇਆ ਹੈ। ਅੱਖਾਂ ਵਿਚੋਂ ਗੂੜ੍ਹੀਆਂ ਸੁਰਮੇ ਦੀਆਂ ਧਾਰੀਆਂ ਦੂਰ ਤੀਕ ਖਿੱਚੀਆਂ ਉਨ੍ਹਾਂ ਦੇ ਵਾਲਾਂ ਤੀਕ ਜਾਂਦੀਆਂ ਹਨ। ਉਨ੍ਹਾਂ ਦੇ ਹਾਵ ਭਾਵ ਤੇ ਚੱਲਣ ਦਾ ਅੰਦਾਜ਼ ਚਲਿੱਤਰਮਈ ਹੈ । ਉਨ੍ਹਾਂ ਦੇ ਗੱਲਬਾਤ ਕਰਨ ਦੇ ਤਰੀਕੇ ਵਿਚ ਖ਼ਾਸ ਤਰ੍ਹਾਂ ਦੀ ਚਟਕ, ਚਲਾਕੀ ਅਤੇ ਤੇਜ਼ੀ ਹੈ, ਜਿਵੇਂ ਇਕ ਦੂਜੇ ਦੀਆਂ ਪੂਰਕ ਹੋਣ । ਸੱਚ ਤੇ ਝੂਠ, ਗੱਪਾਂ ਤੇ ਅਫਵਾਹਾਂ ਅਸਲੀਅਤ ਤੇ ਭਰਮਾਂ ਦੀ ਚਾਸ਼ਨੀ ਤਿਆਰ ਕਰਨੀ ਅਤੇ ਫੇਰ ਚਟਖਾਰੇ ਲੈ ਲੈ ਕੇ ਗੱਲਬਾਤ ਕਰਨੀ, ਨਵੀਆਂ ਕਹਾਣੀਆਂ ਘੜਨੀਆਂ ਅਤੇ ਉਨ੍ਹਾਂ ਨੂੰ ਨਗਰ ਵਿਚ ਫੈਲਾਉਣਾ, ਉਨ੍ਹਾਂ ਦਾ ਇਕੋ ਇਕ ਕੰਮ ਹੈ।)

ਪਹਿਲੀ ਫੱਫੇਕੁਟਣੀ :       ਵੇਖ ਦੁਨੀਆਂ ਦੀ ਤੋਰ ਕੁੜੇ!

ਹੋ ਗਈ ਹੋਰ ਦੀ ਹੋਰ ਕੁੜੇ !

ਦੂਜੀ ਫੱਫੇਕੁਟਣੀ :          ਨੀ ਕੀ ਹੋਇਐ?

ਕਿਹੜੀ ਉਤਲੀ ਥੱਲੇ ਹੋ ਗਈ ?

ਕਿੱਥੇ ਬਿੱਲੀ ਛਿੱਕ ਗਈ ਏ ?

ਹਵਾ ਕਿਉਂ ਰੁਕ ਗਈ ਏ ?

ਪਹਿਲੀ :                   ਨੀ... ਕੀ ਗੱਲ ਕਰਾਂ! ਦੂਜੀ

ਦੂਜੀ:                       ਨੀ... ਤੂੰ ਤੀਲ੍ਹੀ ਬਾਲ, ਮੈਂ ਬਾਲਣ ਧਰਾਂ!

ਪਹਿਲੀ :                   ਨੀ... ਇਹ ਜੋ ਕੁਮਾਰ ਹੈ!

ਇਹਨੂੰ ਬ੍ਰਾਹਮਣ-ਧੀ ਨਾਲ ਪਿਆਰ ਹੈ!

ਦੂਜੀ:                       ਇਹ ਤਾਂ ਗੱਲ ਪੁਰਾਣੀ ਹੈ !

ਦੁਨੀਆਂ ਵਿਚ ਕਹਾਣੀ ਹੈ !

ਪਹਿਲੀ :                   ਪਰ ਹੁਣ ਕੁਝ ਹੋਵਣ ਵਾਲਾ ਹੈ !

ਦੂਜੀ:                       ਪਰ ਕਿਉਂ ਉਂ ਉਂ..... ?

27 / 94
Previous
Next