ਪਹਿਲੀ: ਨੀ ਏਸ ਵੇਲੇ!
ਦੂਜੀ: ਹਾਂ ਏਸ ਵੇਲੇ!
ਪਹਿਲੀ : ਬ੍ਰਾਹਮਣ-ਕੁਮਾਰੀ ਵਿਆਹ ਦੀ ਵੇਦੀ ਤੇ ਹੈ ਬੈਠੀ !
ਦੂਜੀ: ਨੀ ਬੈਠੀ ਨਹੀਂ.... ਬਿਠਾਈ ਗਈ ਹੈ !
ਪਹਿਲੀ : ਮੌਲੀ ਮਹਿੰਦੀ ਲਾਈ ਗਈ ਹੈ!
ਦੂਜੀ: ਦੁਲਹਨ ਉਹ ਬਣਾਈ ਗਈ ਹੈ!
ਪਹਿਲੀ: ਵਿਆਹੁਣ ਲਈ ਬਰਾਤ ਆਈ ਹੈ!
ਦੂਜੀ: ਤੇ ਫਿਰ.. ਰ..ਰ..?
ਪਹਿਲੀ: ਫਿਰ. !
ਦੂਜੀ: ਹਾਂ ਫਿਰ...?
ਪਹਿਲੀ : ਪੰਡਤ ਮੰਤਰ ਉਚਾਰੇਗਾ!
ਦੂਜੀ: ਪਿਤਾ ਚਾਵਲ ਵਾਰੇਗਾ!
ਪਹਿਲੀ : ਮਾਂ ਸੁਹਾਗ ਗਾਵੇਗੀ!
ਦੂਜੀ: ਕੁੜੀ ਵਿਆਹੀ ਜਾਵੇਗੀ!
ਪਹਿਲੀ : ਫਿਰ ਕੁਮਾਰ ਕੀ ਕਰੇਗਾ?
ਦੂਜੀ : ਰੋਵੇਗਾ, ਪਿੱਟੇਗਾ, ਆਹਾਂ ਭਰੇਗਾ!
ਪਹਿਲੀ : ਜਿਵੇਂ ਦੂਜੇ ਲੋਕ ਨੇ ਕਰਦੇ, ਉਹ ਵੀ ਉਵੇਂ ਕਰੇਗਾ!
ਦੂਜੀ: ਲੈ ਦੱਸ ! ਹੋਰ ਕੀ ਕਰੇਗਾ ?
ਕੀ ਸਮੇਂ ਨੂੰ ਉਹ ਬੰਨ੍ਹ ਧਰੇਗਾ!
ਪਹਿਲੀ: ਚਲ ਛੱਡ ਨੀ, ਫੇਰ ਕੀ ਆ!
ਆਪਣੇ ਵੇਲੇ ਹਰ ਕੋਈ ਕਰਦਾ!
ਦੂਜੀ: ਨੀ, ਕੀ ਕਰਦੀ ਐਂ ਗੱਲ!
ਅਸੀਂ ਤਾਂ ਕਦੇ ਕੁਝ ਨਾ ਕੀਤਾ !
ਗੱਲ ਵੱਡਿਆਂ ਦੀ ਮੰਨੀ, ਘੁੱਟ ਸਬਰ ਦਾ ਪੀਤਾ !
ਪਹਿਲੀ : ਚੱਲ ਨੀ ਵੱਡੀ ਫਾਫਾਂ! ਕਿਥੋਂ ਘੱਟ ਐਂ ਤੂੰ !
ਆਪਣਾ ਪਿੱਛਾ ਤਾਂ ਯਾਦ ਕਰ !
ਦੂਜੀ : ਨੀ ਕੀ ਯਾਦ ਕਰਾਂ ?
ਪਹਿਲੀ : ਨੀ ਮੈਨੂੰ ਤੇ ਸਭ ਪਤਾ!
ਦੂਜੀ : ਨੀ ਫੁੱਟ ਵੀ, ਕੀ ਪਤਾ ਐ ?
ਪਹਿਲੀ : ਨੀ ਨਾਲ ਕੁਜਾਤ ਤੂੰ ਯਾਰੀ ਲਾਈ!
ਦੂਜੀ : ਨਾ, ਨਾ. ਮੈਂ ਤਾਂ ਚੰਗੇ ਘਰ ਦੀ ਜਾਈ!