ਪਰ... ਰ... ਰ. !
ਦੂਜੀ: ਪਰ ਕੀ.... ?..?..?
ਪਹਿਲੀ : ਨੀ ਤੂੰ ਤੇ ਮੈਂ ਫਿਰ ਵੀ ਭੈਣਾਂ !
ਦੂਜੀ: ਹਾਂ ਨੀ ਹਾਂ, ਮੈਂ ਤੇ ਤੂੰ, ਫਿਰ ਵੀ ਭੈਣਾਂ !
(ਚਲਿੱਤਰਮਈ ਤਰੀਕੇ ਨਾਲ ਜੱਫੀ ਪਾਉਂਦੀਆਂ ਹਨ ਤੇ ਫਿਰ ਪਹਿਲੀ ਇਕ ਪਾਸੇ ਨੂੰ ਅਤੇ ਦੂਜੀ ਓਸ ਤੋਂ ਉਲਟ ਪਾਸੇ ਨੂੰ ਜਾਂਦੀ ਹੈ। ਥੋੜ੍ਹਾ ਜਿਹਾ ਜਾ ਕੇ ਮੁੜਦੀਆਂ ਹਨ। ਇਕ ਦੂਜੇ ਵੱਲ ਵੇਖਦੀਆਂ ਅਤੇ ਚਲਿੱਤਰ-ਮਈ ਤਰੀਕੇ ਨਾਲ ਹੱਸਦੀਆਂ ਹਨ। ਫਿਰ ਮੁੜ ਕੇ ਇਕ ਦੂਜੇ ਨੂੰ ਖਹਿੰਦੀਆਂ ਹੋਈਆਂ ਲੰਘਦੀਆਂ ਹਨ। ਅਤੇ ਥੋੜ੍ਹਾ ਦੂਰ ਜਾ ਕੇ ਮੁੜ ਬੋਲਦੀਆਂ ਹਨ।)
ਪਹਿਲੀ : ਨੀ, ਕੱਲ੍ਹ ਫਿਰ ਏਥੇ ਆਈ ਤੂੰ !
ਦੂਜੀ: ਨਵੀਂ ਗੱਲ ਸੁਣਾਈ ਤੂੰ !
ਪਹਿਲੀ: ਗੱਲ ਦੇ ਵਿਚ ਮਸਾਲਾ ਹੋਵੇ!
ਦੂਜੀ: ਮਸਾਲਾ ਹੋਵੇ ਖਟਾਈ ਹੋਵੇ !
ਪਹਿਲੀ : ਕਿਸੇ ਕੁੜੀ ਭਰਮਾਈ ਹੋਵੇ!
ਦੂਜੀ: ਪਰਾਏ ਘਰੋਂ ਉਠਾਈ ਹੋਵੇ!
ਪਹਿਲੀ : ਤੇ ਫਿਰ...? ਫਿਰ....!
ਪਹਿਲੀ : ਤੂੰ ਆਪਣੇ ਰਾਹ!
ਦੂਜੀ: ਮੈਂ ਆਪਣੇ ਰਾਹ!
(ਫਿਰ ਇਕ ਦੂਜੇ ਨੂੰ ਖਹਿੰਦੀਆਂ ਹਨ ਅਤੇ ਮੁੜ ਕੇ ਬੋਲਦੀਆਂ ਹਨ ।)
ਪਹਿਲੀ : ਤੇ ਫਿਰ ?
ਦੂਜੀ: ਤੂੰ ਆਪਣੇ ਘਰ!
ਪਹਿਲੀ : ਮੈਂ ਆਪਣੇ ਘਰ!
(ਚਲਿੱਤਰਮਈ ਇਸ਼ਾਰੇ ਕਰਦੀਆਂ ਨ੍ਰਿਤਮਈ ਅੰਦਾਜ਼ ਵਿਚ ਤੁਰਦੀਆਂ ਮੰਚ ਦੇ ਕੋਣਿਆਂ ਤੇ ਜਾ ਕੇ ਜੜਵਤ ਹੋ ਜਾਂਦੀਆਂ ਹਨ।)