Back ArrowLogo
Info
Profile

ਦ੍ਰਿਸ਼ 5

(ਮੰਚ ਉੱਤੇ ਰੌਸ਼ਨੀ ਹੋਣ ਦੇ ਨਾਲ ਹੀ ਸਤਿਆਵ੍ਰਤ ਅਤੇ ਚਿਤ੍ਰਲੇਖਾ ਦਿਖਾਈ ਦਿੰਦੇ ਹਨ। ਸਤਿਆਵ੍ਰਤ ਨੇ ਵਿਆਹ ਵਾਲੇ ਕੱਪੜਿਆਂ 'ਚ ਸੱਜੀ ਚਿਤ੍ਰਲੇਖਾ ਨੂੰ ਸੰਭਾਲਿਆ ਹੋਇਆ ਹੈ। ਉਹ ਬਹੁਤ ਸਹਿਮੀ ਹੋਈ ਹੈ।)

ਚਿਤ੍ਰਲੇਖਾ :                 ਕੁਮਾਰ, ਮੈਨੂੰ ਲਗਦੈ, ਇਹ ਸਭ ਕੁਝ ਠੀਕ ਨਹੀਂ ਹੋਇਆ!

ਸਤਿਆਵ੍ਰਤ :               ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਤੇ ਨਹੀਂ ਸੀ । ਤੈਨੂੰ ਖੁਸ਼ੀ ਨਹੀਂ ਹੋਈ?

ਚਿਤ੍ਰਲੇਖਾ :                 ਮੈਂ ਬਹੁਤ ਖੁਸ਼ ਹਾਂ, ਆਰੀਆ-ਪੁੱਤਰ! ਪਰ ਲੋਕ ਕੀ ਕਹਿਣਗੇ ? ਵੇਖਿਆ ਨਹੀਂ, ਬ੍ਰਾਹਮਣ ਕਿਵੇਂ ਤੁਹਾਡੇ ਦਵਾਲੇ ਹੋ ਗਏ ਸਨ। ਉਹ ਜ਼ਰੂਰ ਕੋਈ ਛੜਯੰਤਰ ਰਚਣਗੇ।

ਸਤਿਆਵ੍ਰਤ :               ਤੂੰ ਚਿੰਤਾ ਨਾ ਕਰ ! ਜੋ ਹੋਏਗਾ ਦੇਖਿਆ ਜਾਏਗਾ!

ਚਿਤ੍ਰਲੇਖਾ :                 ਮੇਰੀ ਤਾਂ ਡਰ ਨਾਲ ਜਾਨ ਨਿਕਲ ਰਹੀ ਐ। ਤੁਹਾਡੇ ਪਿਤਾ ਜੀ.... ! ਕੁਮਾਰ, ਕੀ ਉਹ ਮੈਨੂੰ ਸਵੀਕਾਰ ਕਰ ਲੈਣਗੇ ?

ਸਤਿਆਵ੍ਰਤ :               ਡਰ ਨਾ ਪ੍ਰਿਯ ! ਚਲ ਰਾਜਮਹੱਲ ਚਲਦੇ ਹਾਂ ਅਤੇ ਪਿਤਾ ਜੀ ਤੋਂ ਅਸ਼ੀਰਵਾਦ ਲੈਂਦੇ ਹਾਂ। ਪਿਤਾ ਜੀ ਨਾਲ ਗੱਲ ਮੈਂ ਕਰਾਂਗਾ।

(ਸਤਿਆਵ੍ਰਤ ਅਤੇ ਚਿਤ੍ਰਲੇਖਾ ਮਹੱਲ ਵੱਲ ਜਾਂਦੇ ਹਨ। ਉਨ੍ਹਾਂ ਦੇ ਤੁਰਨ ਦੇ ਨਾਲ ਨਾਲ ਹੀ ਕੋਣਿਆਂ ਤੇ ਜੜ੍ਹਵਤ ਹੋਈਆਂ ਫੱਫੇਕੁਟਣੀਆਂ ਇਕਦਮ ਹਰਕਤ ਵਿਚ ਆਉਂਦੀਆਂ ਹਨ। ਲਗਭਗ ਗਾਉਣ ਦੇ ਅੰਦਾਜ਼ ਵਿਚ ਗੱਲਬਾਤ ਸ਼ੁਰੂ ਕਰਦੀਆਂ ਹਨ।)

31 / 94
Previous
Next