ਪਹਿਲੀ ਫੱਫੇਕੁਟਣੀ : ਨੀ ਵਿਆਹ ਲਿਆਇਐ!
ਦੂਜੀ ਫੱਫੇਕੁਟਣੀ: ਨੀ ਉਠਾ ਲਿਆਇਐ!
ਪਹਿਲੀ: ਨੀ ਉਠਾ ਲਿਆਇਐ!
ਦੂਜੀ: ਨੀ ਵਿਆਹ ਲਿਆਇਐ!
(ਕੁਝ ਹੋਰ ਤੀਵੀਂਆਂ ਦਾ ਪ੍ਰਵੇਸ਼ ਫੱਫੇਕੁਟਣੀਆਂ ਗਾਉਂਦੀਆਂ ਹਨ। ਤੀਵੀਆਂ ਪਿੱਛੇ ਪਿੱਛੇ ਦੁਹਰਾਉਂਦੀਆਂ ਹਨ।)
ਫੱਫੇਕੁਟਣੀਆਂ : ਨੀ ਕੀ ਕਰਮ ਕਮਾਇਐ ?
ਤੀਵੀਂਆਂ: ਨੀ ਕੀ ਕਰਮ ਕਮਾਇਐ?
ਫੱਫੇਕੁਟਣੀਆਂ : ਨੀ ਵਿਆਹ ਲਿਆਇਐ!
ਤੀਵੀਂਆਂ: ਨੀ ਵਿਆਹ ਲਿਆਇਐ!
ਫੱਫੇਕੁਟਣੀਆਂ : ਜਾਂ ਉਠਾ ਲਿਆਇਐ ?
ਤੀਵੀਂਆਂ: ਉਠਾ ਲਿਆਇਐ!
ਫੱਫੇਕੁਟਣੀਆਂ : ਚੁੱਕ ਲਿਆਇਐ!
ਤੀਵੀਂਆਂ : ਚੁੱਕ ਲਿਆਇਐ!
ਫੱਫੇਕੁਟਣੀਆਂ ਅਤੇ
ਤੀਵੀਂਆਂ (ਇਕੱਠੀਆਂ) : ਚੁੱਕ ਲਿਆਇਐ! ਚੁੱਕ ਲਿਆਇਐ....!
(ਇਹ ਮਾਈਮ ਏਦਾਂ ਦਾ ਹੈ ਜਿਵੇਂ ਫੱਫੇਕੁਟਣੀਆਂ ਅਤੇ ਤੀਵੀਂਆਂ ਪੂਰਾ ਜਗਤ ਹੋਣ ਅਤੇ ਉਹ ਜਗਤ ਸਤਿਆਵ੍ਰਤ ਅਤੇ ਚਿਤ੍ਰਲੇਖਾ ਉੱਤੇ ਊਜਾਂ ਲਾ ਰਿਹਾ ਹੋਵੇ ਅਤੇ ਉਹ ਉਸ ਮਾਹੌਲ ਨੂੰ ਸਹਿੰਦੇ ਹੋਏ ਰਾਜਮਹੱਲ ਵੱਲ ਤੁਰੇ ਜਾ ਰਹੇ ਹੋਣ।)